________________
ਆਸ਼ੀਰਵਾਦ
ਸਮਰਪਣ ਦੀ ਨਾ ਕੋਈ ਭਾਸ਼ਾ ਹੈ ਨਾ ਕੋਈ ਜਾਤ, ਨਾ ਧਰਮ ਅਤੇ ਨਾ ਹੀ ਵਿਆਖਿਆ। ਇਹ ਤਾਂ ਜ਼ਿੰਦਗੀ ਜਿਉਣ ਦੀ ਸ਼ੈਲੀ ਹੈ, ਜੋ ਆਤਮ ਜਾਗਰਣ 'ਤੇ ਹੀ ਉਪਜਦੀ ਹੈ। ਸਮਰਪਣ ਦਾ ਸੰਸਾਰਿਕ ਪੱਖੋਂ ਚਾਹੇ ਕੋਈ ਖਾਸ ਮਹੱਤਵ ਨਾ ਹੋਵੇ, ਪਰ ਮਾਨਸਿਕ ਤੇ ਆਤਮਿਕ ਪੱਖੋਂ ਇਹ ਰਿਸ਼ਤਾ ਸੰਸਾਰ ਦੇ ਸਭ ਰਿਸ਼ਤਿਆਂ ਤੋਂ ਪ੍ਰਮੁੱਖ ਅਤੇ ਅਮਿੱਟ ਰਿਸ਼ਤਾ ਹੈ, ਜਿਸਨੂੰ ਸਮੇਂ ਦੀ ਧੂੜ ਮੈਲਾ ਨਹੀਂ ਕਰ ਸਕਦੀ। ਮੈਂ ਇਹੋ ਸ਼੍ਰੀ ਰਵਿੰਦਰ ਜੈਨ ਦੇ ਜੀਵਨ ਵਿੱਚ ਵੇਖਿਆ ਤੇ ਮਹਿਸੂਸ ਕੀਤਾ ਹੈ। ਸਮਰਪਣ ਅੰਦਰੋਂ ਪ੍ਰਗਟ ਹੁੰਦਾ ਹੈ। ਸਵਾਰਥ ਤੇ ਵਿਖਾਵਾ ਜਿਥੇ ਨਹੀਂ, ਉਥੇ ਸਮਰਪਣ ਪ੍ਰਗਟ ਹੁੰਦਾ ਹੈ। ਇਸੇ ਸਮਰਪਣ ਦਾ ਰੂਪ ਸਾਡੀ ਇਹ ਜੀਵਨ ਯਾਤਰਾ ਹੈ, ਜਿਸ ਵਿੱਚ ਸਾਹਿਤ ਅਹਿਮ ਥਾਂ ਰਖਦਾ ਹੈ।
ਜ਼ਿੰਦਗੀ ਦੇ ਲੰਬੇ ਸਫ਼ਰ ਵਿੱਚ ਧਰਮ ਭਰਾ ਸ਼੍ਰੀ ਰਵਿੰਦਰਜੈਨ ਨਾਲ ਭੇਂਟ ਮਹਿਜ ਨਹੀਂ ਆਖੀ ਜਾ ਸਕਦੀ। ਇਹ ਤਾਂ ਪਿਛਲੇ ਜਨਮ ਦੀ ਸਮਰਪਣ ਦੀ ਕਹਾਣੀ ਹੈ। ਕਈ ਸੱਚ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਸਮੇਂ ਦੇ ਹਾਲਾਤ ਨਹੀਂ ਬਦਲ ਸਕਦੇ। ਸ਼੍ਰੀ ਰਵਿੰਦਰ ਜੈਨ ਦਾ ਮੇਰੇ ਪ੍ਰਤੀ ਇਹ ਸਮਰਪਣ ਜੋ ੩੧ ਮਾਰਚ, ੧੯੬੯ ਨੂੰ ਸ਼ੁਰੂ ਹੋਇਆਂ। ਉਹ ਸਮਰਪਣ ਦੇ ਯਾਤਰੀ ਵਲੋਂ ਮੈਂ ਵੀ ਇਸ ਸਫ਼ਰ ਵਿੱਚ ਸ਼ਾਮਿਲ ਹੋਇਆ। ਅੱਜ ਇਸ ਯਾਤਰਾ ਦਾ ਸਿੱਟਾ ਪੰਜਾਬੀ ਜੈਨ ਸਾਹਿਤ ਦੀਆਂ ੪੦ ਹਿੰਦੀ ਭਾਸ਼ਾ ਦੀਆਂ ੪ ਗਰੰਥ ਛਪ ਚੁੱਕੇ ਹਨ। ਸ਼ਾਸਤਰਾਂ ਦਾ ਅਨੁਵਾਦ ਛਪਿਆ ਹੈ, ਕੁਝ ਦਾ ਛਪਣਾ ਹੈ।
ਇਸੇ ਦੀ ਕੜੀ ਵਜੋਂ ਮੇਰੇ ਧਰਮ ਭਰਾ ਸ਼੍ਰੀ ਰਵਿੰਦਰ ਜੈਨ ਨੇ ਮੇਰੇ ਜਨਮ ਦਿਨ 'ਤੇ ਸਮਰਪਿਤ ਆਪਣੀ ਪੱਤਰਿਕਾ ਪੁਰਸ਼ੋਤਮ ਪ੍ਰਗਿਆ ਦਾ ਅੰਕ ਗੁੱਛਾਚਾਰ ਦੇ ਅਨੁਵਾਦ ਵਿੱਚ ਛਪਾ ਕੇ ਮੈਨੂੰ ਸਮਰਪਿਤ ਕੀਤਾ ਹੈ। ਮੈਂ ਇੱਕ ਗੁਰੂ ਹੋਣ ਵਜੋਂ ਇਸ ਸਮੇਂ `ਤੇ ਆਪਣਾ ਪਿਆਰ ਭਰਿਆ ਆਸ਼ੀਰਵਾਦ ਭੇਜਦਾ ਹੋਇਆ ਕਾਮਨਾ ਕਰਦਾ ਹਾਂ ਕਿ ਇਹ ਇਸੇ ਪ੍ਰਕਾਰ ਮੇਰੇ ਨਾਲ ਮਿਲ ਕੇ ਪੰਜਾਬੀ ਜੈਨ ਸਾਹਿਤ ਦੀ ਸੇਵਾ ਕਰਦਾ ਰਹੇ। ਇਹ ਆਸ਼ੀਰਵਾਦ ਹੀ ਮੇਰਾ ਰਿਸ਼ਤੇ ਦਾ ਸ਼੍ਰੀ ਰਵਿੰਦਰ ਜੈਨ ਪ੍ਰਤੀ ਪ੍ਰਗਟਾਵਾ ਹੈ।
(
ਸ਼ੁਭਚਿੰਤਕ, ਪੁਰਸ਼ੋਤਮ ਜੈਨ
ਮੰਡੀ ਗੋਬਿੰਦਗੜ੍ਹ, ੧੦-੧੧-੧੯੯੭