________________
,
ਵਚਨਾਂ ਰਾਹੀਂ ਚੰਗੇ ਕੰਮ ਨੂੰ ਭੈੜਾ ਕੰਮ ਕਿਹਾ ਜਾਂਦਾ ਹੈ, ਚੇਲਾ ਉਥੇ ਗੁਰੂ ਦੇ ਵਚਨਾਂ ਨੂੰ ਇਹ ਸਭ ਕੁਝ ਸੱਤ ਮੰਨ ਕੇ ਕਬੂਲ ਕਰਦਾ ਹੈ। ਹੇ ਗੋਤਮ! ਉਹ ਗੱਛ ਹੀ ਅਸਲ ਵਿੱਚ ਗੱਛ ਹੈ।(੫੬ .
ਵਿਨੈਵਾਨ ਚੇਲਾ ਨਾ ਕੇਵਲ ਕੱਪੜੇ, ਭਾਂਡੇ ਆਦਿ ਮਮਤਾ ਤੋਂ ਦੂਰ ਹੁੰਦਾ ਹੈ, ਸਗੋਂ ਉਹ ਸਰੀਰ ਦੀ ਮਮਤਾ ਤੋਂ ਵੀ ਦੂਰ ਰਹਿੰਦਾ ਹੈ। ਉਹ ਚੇਲਾ ਭੋਜਨ, ਮਿਲਨ ਜਾਂ ਨਾ ਮਿਲਣ ਤੇ ਭੋਜਨ ਸਬੰਧੀ ੪੨ ਦੋਸ਼ਾਂ ਨੂੰ ਟਾਲਣ ਵਿੱਚ ਸਮਰੱਥ ਹੁੰਦਾ ਹੈ। ਉਹ ਨਾ ਰੂਪ ਦੇ ਲਈ ਨਾ ਰਸ ਲਈ, ਨਾ ਸੁੰਦਰਤਾ ਲਈ, ਨਾ ਹੰਕਾਰ ਲਈ ਭੋਜਨ ਗ੍ਰਹਿਣ ਕਰਦਾ ਹੈ ਸਗੋਂ ਮੁਨੀ ਜੀਵਨ ਦੇ ਭਾਰ ਰੂਪੀ ਗੱਡੀ ਦਾ ਧੁਰਾ ਬਣਕੇ ਇਹ ਭੋਜਨ ਗ੍ਰਹਿਣ ਕਰਦਾ ਹੈ।(੫੭-੫੮)
ਸਾਧੂ ਛੇ ਕਾਰਨਾਂ ਕਰਕੇ ਭੋਜਨ ਹਿਣ ਕਰਦਾ ਹੈ। ਉ) ਭੁੱਖ ਦੀ ਪੀੜ ਮਿਟਾਉਣ ਲਈ। ਅ) ਗੁਰੂ ਦੀ ਸੇਵਾ ਕਰਨ ਲਈ। ਬ) ਈਰੀਆ ਸੰਮੀਤੀ ਦਾ ਠੀਕ ਪਾਲਣ ਕਰਨ ਲਈ। ਸ) ਸੰਜਮ ਦਾ ਪਾਲਣ ਕਰਨ ਲਈ। ਹ) ਜ਼ਿੰਦਗੀ ਜਿਉਣ ਲਈ। ਕ) ਧਰਮ ਅਰਾਧਨਾ ਲਈ। (੫੯ .
ਜਿੱਥੇ ਛੋਟੇ ਵੱਡੇ ਦਾ ਧਿਆਨ ਰੱਖਿਆ ਜਾਂਦਾ ਹੋਵੇ, ਬਜੁਰਗਾਂ ਨੂੰ ਨਮਸਕਾਰ ਅਤੇ ਇੱਜ਼ਤ ਦਿੱਤੀ ਜਾਂਦੀ ਹੋਵੇ , ਇੱਥੋਂ ਤੱਕ ਕਿ ਜੋ ਕੋਈ, ਸਾਧੂ ਜੀਵਨ ਵਿੱਚ ਇੱਕ ਦਿਨ ਵੀ ਬੜਾ ਹੈ ਉਸਦੇ ਹੁਕਮ ਦੀ ਪਾਲਣਾ ਕੀਤੀ ਜਾਂਦੀ ਹੋਵੇ, ਹੇ ਗੌਤਮਾ! ਉਹੀ ਗੱਛ ਹੀ ਸੱਚਾ ਗੱਛ ਹੈ।(੬੦)
| ਭੈੜੇ ਕਾਲ ਸਮੇਂ ਬਹੁਤ ਨਜ਼ਦੀਕ ਦਾ ਕਸ਼ਟ ਆ ਜਾਵੇ ਤਾਂ ਵੀ ਸਾਧੂ ਜਿੱਥੇ ਬਿਨਾਂ ਵਿਚਾਰੇ ਸਾਧਵੀ ਰਾਹੀਂ ਮੰਗ ਕੇ ਲਿਆਂਦਾ ਭੋਜਨ ਗ੍ਰਹਿਣ ਨਹੀਂ ਕਰਦੇ। ਹੇ ਗੋਤਮ! ਉਹ ਗੱਛ ਹੀ ਸਹੀ ਰੱਛ ਹੈ।(੬੧)