________________
ਜਿਥੇ ਬੁੱਢੀ ਸਾਧਵੀ, ਫਿਰ ਨੌਜਵਾਨ ਸਾਧਵੀ, ਫੇਰ ਬੁੱਢੀ ਸਾਧਵੀ, ਫੇਰ ਨੌਜਵਾਨ ਸਾਧਵੀ, ਇਸ ਤਰ੍ਹਾਂ ਨਾਲ ਸੌਂਦੀਆਂ ਹੋਣ, ਹੇ ਗੋਤਮ! ਉਹ ਗੱਛ ਹੀ ਸ਼ਰੇਟ ਗੱਲ ਹੈ ਅਤੇ ਅਜਿਹਾ ਗੱਛ ਹੀ ਸੱਚੇ ਗਿਆਨ ਅਤੇ ਚਰਿਤਰ ਦਾ ਆਧਾਰ ਹੈ।(੧੨੩
ਜੋ ਸਾਧਵੀਆਂ ਗੱਲੇ ਆਦਿ ਅੰਗਾਂ ਨੂੰ ਧੋਦੀਆਂ ਹੋਣ, ਗ੍ਰਹਿਸਥਾਂ ਲਈ ਮਾਲਾ ਪਿਰੋਂਦੀਆਂ ਹੋਣ, ਗ੍ਰਹਿਸਥਾ ਨੂੰ ਕੱਪੜੇ ਦੇਣ ਅਤੇ ਗ੍ਰਹਿਸਥ ਸਬੰਧੀ ਕੰਮ ਦੀ ਚਿੰਤਾ ਵਿੱਚ ਲੱਗੀਆਂ ਰਹਿਣ, ਹੇ ਗੋਤਮ! ਉਹ ਸਾਧਵੀ, ਸਾਧਵੀਆਂ ਨਹੀਂ ਹਨ।(੧੨੪)
ਜਿਥੇ ਘੋੜੇ , ਗਧੇ ਆਦਿ ਪਸ਼ੂ ਰਹਿੰਦੇ ਹੋਣ ਜਾਂ ਜਿਥੇ ਉਹ ਪਸ਼ੂ ਮਲ-ਮੂਤਰ ਕਰਦੇ ਹੋਣ ਅਤੇ ਜਿਸ ਉਪਾਸਰੇ ਰਹਿਣ ਦੀ ਥਾਂ) ਦੇ ਕੋਲ ਵੇਸ਼ਵਾਵਾਂ ਨੂੰ ਮਿਲਣ ਵਾਲੇ ਲੋਕਾਂ ਦੀ ਆਵਾਜਾਈ ਰਹਿੰਦੀ ਹੋਵੇ, ਉਸ ਜਗਾ ਤੇ ਰਹਿਣ ਵਾਲੀ ਸਾਧਵੀ ਸਾਧਵੀ ਨਹੀਂ।(੧੨੫)
ਜੋ ਸਾਧਵੀ ੬ ਪ੍ਰਕਾਰ ਦੇ ਜੀਵ ਨਿਕਾਏ ਦੀ ਹਿੰਸਾ ਪ੍ਰਤੀ ਭਾਵਨਾ ਰਖਦੀਆਂ ਹਨ। ਧਰਮ ਕਥਾ ਦੀ ਜਗ੍ਹਾ ਅਧਰਮ ਕਥਾ ਕਰਦੀਆਂ ਹੋਣ, ਗ੍ਰਹਿਸਥਾਂ ਨੂੰ ਹੁਕਮ ਦਿੰਦੀਆਂ ਹੋਣ, ਗ੍ਰਹਿਸਥਾਂ ਦੇ ਪਲੰਘ, ਬਿਸਤਰੇ ਦੀ ਵਰਤੋਂ ਕਰਦੀਆਂ ਹੋਣ, ਉਨ੍ਹਾਂ ਨਾਲ ਜ਼ਿਆਦਾ ਜਾਣਕਾਰੀ ਕਰਨ, ਹੇ ਗੌਤਮਾ ਉਹ ਸਾਧਵੀਆਂ ਨਹੀਂ ਹਨ।(੧੨੬
ਆਪਣੀਆਂ ਚੇਲੀਆਂ ਅਤੇ ਹੋਰ ਅਧਿਐਨ ਕਰਨ ਵਾਲੀਆਂ ਸਾਧਵੀਆਂ ਦੀਆਂ ਚੇਲੀਆਂ ਪ੍ਰਤੀ ਸਮਭਾਵ ਰੱਖਣ ਵਾਲੀ, ਪ੍ਰੇਰਣਾ ਮਿਲਣ ਤੇ ਆਲਸ ਨਾ ਕਰਨ ਵਾਲੀ, ਹਾਣਣੀ ਦੇ ਗੁਣਾਂ ਵਾਲੀ, ਮਹਾਂਪੁਰਸ਼ਾਂ ਦੇ ਰਾਹ 'ਤੇ ਚੱਲਣ ਵਾਲੀ, ਸਮੇਂ ਤੇ ਹਾਜ਼ਰ ਹੋ ਕੇ ਕਠੋਰ ਸਜਾ ਦੇਣ ਵਾਲੀ, ਸਵਾਧਿਐ ਅਤੇ ਧਿਆਨ ਵਾਲੀ, ਨਵੀਆਂ ਅਤੇ ਹੋਰ ਸਾਧਵੀਆਂ ਨੂੰ ਵਸਤਰ, ਪਾਤਰ ਅਤੇ ਹੋਰ ਸੰਜਮ ਉਪਕਰਨਾਂ ਦਾ ਸੰਗ੍ਰਹਿ ਕਰਨ ਵਿੱਚ ਕੁਸ਼ਲ ਸਾਧਵੀ ਹੀ ਗਣਣੀ (ਸਾਧਵੀ ਪ੍ਰਮੁੱਖ) ਬਣਨ ਯੋਗ ਹੈ।੧੨੭-੧੨੮)
ਜਿਥੇ ਸਾਧਵੀ ਸਾਧੂ ਨਾਲ ਬਹਿਸ ਕਰਦੀਆਂ ਹਨ ਅਤੇ ਬਹੁਤ ਗੁੱਸੇ ਵਿੱਚ ਆ ਕੇ ਬਕਵਾਸ ਕਰਦੀਆਂ ਹਨ, ਹੇ ਗੋਤਮ! ਉਸ ਰੱਛ ਦਾ ਕੀ ਫਾਇਦਾ? ਅਜਿਹੇ ਗੱਛ ਵਿੱਚ ਰਹਿਣਾ ਫਜ਼ੂਲ ਹੈ।(੧੨੯.
16