Book Title: Gacchachara
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 10
________________ ਲੱਛਣ ਸੁਣੋ।(੪੦) ਗੁੱਛ ਦੇ ਲੱਛਣ ਜੋ ਸ਼ਾਸਤਰਾਂ ਦਾ ਸਹੀ ਅਰਥ ਰੱਖਣ ਵਾਲੇ ਸੰਸਾਰ ਤੋਂ ਮੁਕਤ ਹੋਣ ਦੀ ਇੱਛਾ ਰੱਖਣ ਵਾਲੇ ਆਲਸ ਰਹਿਤ . ਵਰਤਾਂ ਦਾ ਪਾਲਣ ਕਰਨ ਵਾਲੇ ਸਹੀ ਸੰਜਮ ਪਾਲਣਾ ਕਰਨ ਵਾਲੇ ਤੇ ਰਾਗ ਦਵੇਸ਼ ਤੋਂ ਮੁਕਤ ਹੈ ਉਹ ਸਾਧੂਆਂ ਦਾ ਗੁੱਛ ਹੀ ਸੱਚੇ ਅਰਥਾਂ ਵਿੱਚ ਗੁੱਛ ਹੈ।(੪੧) ਅਜਿਹੇ ਛੱਦਮਸਤ ਜਾਂ ਕੇਵਲੀ (ਗੁਰੂ) ਦੇ ਕੋਲ ਘੁੰਮਣਾ ਚਾਹੀਦਾ ਹੈ, ਜਿਨ੍ਹਾਂ ਗੁਰੂਆਂ ਨੇ ਅੱਠ ਤਰ੍ਹਾਂ ਦੇ ਗਰਭ (ਹੰਕਾਰ) ਸਥਾਨਾਂ ਦਾ ਨਾਸ਼ ਕਰ ਦਿੱਤਾ ਹੈ ਕਸਾਏ ਨੂੰ ਸ਼ਾਂਤ ਕਰ ਦਿੱਤਾ ਹੈ ਅਤੇ ਇੰਦਰੀਆਂ ਨੂੰ ਵਸ਼ ਕਰ ਲਿਆ ਹੈ।(੪੨) ਹੇ ਗੌਤਮ! ਜੋ ਸਾਧੂ ਹੋ ਕੇ ਵੀ ਪਰਆਰਥ (ਆਤਮਾ) ਦੇ ਅਧਿਐਨ ਤੋਂ ਰਹਿਤ ਹੈ ਦੁਰਗਤਿ ਦੇ ਰਾਹ ਵਿੱਚ ਪਾਉਣ ਵਾਲੇ ਅਜਿਹੇ ਸਾਧੂਆਂ ਦਾ ਸਾਥ ਛੱਡ ਦੇਣਾ ਚਾਹੀਦਾ ਹੈ।(੪੩) ਭਾਵੇਂ ਆਗਮਾ ਦੇ ਜਾਣਕਾਰ ਗੀਤਾਰਥ ਦਾ ਉਪਦੇਸ਼ ਜਹਿਰ ਵਰਗਾ ਵੀ ਲਗਦਾ ਹੋਵੇ, ਉਸਨੂੰ ਬਿਨਾਂ ਕਿਸੇ ਵਿਕਲਪ ਤੋਂ ਫੌਰਨ ਸਵੀਕਾਰ ਕਰੇ। ਦਰਅਸਲ ਇਹ ਵਚਨ ਜ਼ਹਿਰ ਨਹੀਂ, ਸਗੋਂ ਅੰਮ੍ਰਿਤ ਦੀ ਤਰ੍ਹਾਂ ਹਨ। ਨਿਰਵਿਘਨ ਵਚਨ ਇੱਕ ਤਾਂ ਕਿਸੇ ਨੂੰ ਮਾਰਦੇ ਨਹੀਂ ਅਤੇ ਦੂਸਰਾ ਜੇ ਕੋਈ ਕਿਸੇ ਕਾਰਨ ਅਜਿਹੇ ਸਮੇਂ ਮਰ ਜਾਵੇ ਤਾ ਇਹ ਮਰਨ ਵੀ ਅਮਰਨ (ਜੀਵਨ) ਦੀ ਤਰ੍ਹਾਂ ਹੈ, ਭਾਵ ਅਮਰਤਾ ਹੈ।(੪੪-੪੫) ਚਾਹੇ ਅਗਿਆਨੀ ਦੇ ਵਚਨ ਅਮ੍ਰਿਤ ਦੀ ਤਰ੍ਹਾਂ ਹੋਣ ਤਾਂ ਵੀ ਸਵੀਕਾਰ ਨਾ ਕਰੇ। ਦਰਅਸਲ ਇਹ ਵਚਨ ਅੰਮ੍ਰਿਤ ਨਹੀਂ ਸਗੋਂ ਸ਼ੁੱਧ ਜ਼ਹਿਰ ਦੀ ਤਰ੍ਹਾਂ ਹਨ। ਅਗੀਤਾਰਥ (ਅਗਿਆਨੀ) ਦੇ ਵਚਨ ਧਾਰਨ ਕਰਨ ਨਾ ਜੀਵ ਉਸੇ ਸਮੇਂ ਮੌਤ ਨੂੰ ਪ੍ਰਾਪਤ ਕਰਦਾ ਹੈ ਅਤੇ ਉਹ ਕਦੇ ਵੀ ਜਨਮ ਮਰਨ ਤੋਂ ਰਹਿਤ ਨਹੀਂ ਹੋ ਸਕਦਾ।(੪੬-੪੭) 6

Loading...

Page Navigation
1 ... 8 9 10 11 12 13 14 15 16 17 18 19 20 21