Book Title: Gacchachara
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 5
________________ ਗੱਛਾਚਾਰ ਪ੍ਰਕਿਣਕ ਤਰਿਦਸ਼ੇਦਰ (ਤਾਰਦਿਸ਼ ਦੇਵਤਿਆਂ ਦਾ ਇਨਭੇਦ) ਜਿਸਨੂੰ ਨਮਸਕਾਰ ਕਰਦੇ ਹਨ। ਉਸ ਮਹਾਭਾਗ ਮਹਾਵੀਰ ਨੂੰ ਨਮਸਕਾਰ ਕਰਕੇ, (ਮੈਂ) ਸਰੁਤ (ਗਿਆਨ) ਰੂਪੀ ਸਮੁੰਦਰ ਵਿਚੋਂ ਗੱਛਾਚਾਰ ਦਾ ਵਰਨਣ ਕਰਾਂਗਾ।(੧) ਹੇ ਗੌਤਮ! ਕੁਝ ਅਜਿਹੇ ਪ੍ਰਾਣੀ ਹਨ ਜੋ ਗਲਤ ਰਾਹ 'ਤੇ ਚੱਲ ਕੇ ਗੱਛ ਵਿੱਚ ਰਹਿ ਕੇ ਜਨਮ ਮਰਨ ਦੀ ਪ੍ਰੰਪਰਾ ਵਿੱਚ ਘੁੰਮਦੇ ਰਹਿੰਦੇ ਹਨ।(੨) ਹੇ ਗੌਤਮ! ਅੱਧਾ ਪਹਿਰ, ਪਹਿਰ, ਦਿਨ, ਪੱਖ, ਮਹੀਨਾ, ਸਾਲ ਜਾਂ ਇਸਤੋਂ ਵੀ ਜ਼ਿਆਦ ਸਮੇਂ ਤੱਕ ਠੀਕ ਰਾਹ 'ਤੇ ਚਲਦੇ ਗੱਛ ਵਿੱਚ ਰਹਿਣ ਦਾ ਇਹ ਲਾਭ ਹੁੰਦਾ ਹੈ ਕਿ ਜੇ ਕਦੇ ਆਲਸ ਆ ਜਾਵੇ, ਹੰਕਾਰ ਆ ਜਾਵੇ, ਉਤਸ਼ਾਹ ਖ਼ਤਮ ਹੋ ਜਾਵੇ, ਮਨ ਟੁੱਟ ਜਾਵੇ ਤਾਂ ਇਹ ਜੀਵ ਹੋਰ ਭਾਗਸ਼ਾਲੀ ਸਾਧੂਆਂ ਨੂੰ ਵੇਖ ਕੇ ਤਪ ਆਦਿ ਸਭ ਪਾਸੇ ਘੋਰ ਪ੍ਰਸਾਰਥ (ਮਿਹਨਤ) ਕਰਨ ਲਗ ਜਾਂਦਾ ਹੈ। ਫਿਰ ਲੱਜਾ (ਸੁਰਮ) ਸੁੱਕਾ ਆਦਿ ਦੀ ਹੱਦ ਟੱਪ ਕੇ ਉਸ ਦਾ ਪ੍ਰਸ਼ਾਰਥ ਬਲਸ਼ਾਲੀ ਹੋ ਜਾਂਦਾ ਹੈ।(੩-੫) ਹੇ ਗੌਤਮ ਜਿਸ ਸਮੇਂ ਜੀਵ ਵਿੱਚ ਆਤਮਕ ਸ਼ਕਤੀ ਆਉਂਦੀ ਹੈ ਉਸੇ ਸਮੇਂ ਉਹ ਜਨਮ ਜਨਮਾਂਤਰ ਦੇ ਪਾਪਾਂ ਨੂੰ ਇੱਕ ਮਹੂਰਤ (੪੮ ਮਿੰਟ ਤੋਂ ਘੱਟ ਸਮੇਂ) ਵਿੱਚ ਧੋ ਸੁੱਟਦਾ ਹੈ।(੬) ਆਚਾਰੀਆ ਦੇ ਸਵਰੂਪ ਦਾ ਵਰਨਣ ਇਸ ਲਈ ਹੇ ਗੌਤਮ! ਸੱਚੇ ਮਾਰਗ ਤੇ ਚੱਲ ਰਹੇ, ਗੱਛ ਨੂੰ ਠੀਕ ਤਰ੍ਹਾਂ ਵੇਖ ਕੇ ਸੰਜਮੀ ਮੁਨੀ ਜ਼ਿੰਦਗੀ ਭਰ ਉਸੇ ਵਿੱਚ ਰਹੇ।(੭) ਗੁੱਛ ਦੇ ਆਚਾਰਿਆ ਮੇੜੀ ਅਤੇ ਖੰਭੇ ਦੀ ਤਰ੍ਹਾਂ ਸਹਾਰਾ ਅਤੇ ਉਤਮ ਦ੍ਰਿਸ਼ਟੀ ਵਾਲੇ ਹੋਣ, ਇਸ ਦੀ ਪ੍ਰੀਖਿਆ ਜ਼ਰੂਰੀ ਕਰਨੀ ਚਾਹੀਦੀ ਹੈ।(੮) 1

Loading...

Page Navigation
1 ... 3 4 5 6 7 8 9 10 11 12 13 14 15 16 17 18 19 20 21