Book Title: Samadhi Tantra
Author(s): Purushottam Jain, Ravindra Jain
Publisher: Purshottam Jain, Ravindra Jain
Catalog link: https://jainqq.org/explore/009426/1

JAIN EDUCATION INTERNATIONAL FOR PRIVATE AND PERSONAL USE ONLY
Page #1 -------------------------------------------------------------------------- ________________ ਸਮਾਧੀ ਤੰਤਰ ਮੂਲ ਲੇਖਕ :ਅਚਾਰਿਆ ਸ਼੍ਰੀ ਪੂਜਯਪਾਦ ਜੀ ਮਹਾਰਾਜ Page #2 -------------------------------------------------------------------------- ________________ ( ਸਮਾਧੀ ਤੰਤਰ SAMĀDHI TANTAR (ਮੂਲ ਲੇਖਕ :ਅਚਾਰਿਆ ਸ਼ੀ ਪੂਜਯਪਾਦ ਜੀ ਮਹਾਰਾਜ By Acharya Pūjyapada's Ji Maharaj ਪੰਜਾਬੀ ਅਨੁਵਾਦ : ਰਵਿੰਦਰ ਜੈਨ ਪੁਰਸ਼ੋਤਮ ਜੈਨ Translated By :Ravinder Jain - Purshottam Jain ਪ੍ਰਕਾਸ਼ਕ :26ਵੀਂ ਮਹਾਵੀਰ ਜਨਮ ਕਲਿਆਣ ਸ਼ਤਾਬਦੀ ਸੰਯੋਜਿਆ ਸਮਿਤੀ ਪੰਜਾਬ ਪੁਰਾਣਾ ਬਸ ਸਟੈਂਡ, ਕਲਬ ਚੌਕ, ਮਹਾਵੀਰ ਸਟਰੀਟ, ਮਾਲੇਰਕੋਟਲਾ-148023, ਜਿਲ੍ਹਾ ਸੰਗਰੂਰ (ਪੰਜਾਬ) Page #3 -------------------------------------------------------------------------- ________________ ਕੁੱਝ ਲੇਖਕ ਬਾਰੇ ਜੈਨ ਧਰਮ ਵਿਚ ਆਚਾਰਿਆ ਪੁਜਯਪਾਦ ਦਾ ਮਹੱਤਵਪੂਰਨ ਸਥਾਨ ਹੈ । ਆਪ ਜੀ ਦਾ ਸੰਬੰਧ ਦਿਗੰਬਰ ਜੈਨ ਫਿਰਕੇ ਨਾਲ ਹੈ ਪਰ ਆਪਦੇ ਗ੍ਰੰਥ ਗਿਆਨ ਭਰਪੂਰ ਹੋਣ ਕਾਰਣ ਸਾਰੇ ਜੈਨ ਫਿਰਕੇ ਇਨ੍ਹਾਂ ਨੂੰ ਸਤਿਕਾਰ ਨਾਲ ਪੜ੍ਹਦੇ ਹਨ। ਆਪਦਾ ਸਮਾਂ ਅਚਾਰਿਆ ਕੁਦਕੁੰਦ ਅਤੇ ਆਚਾਰਿਆ ਸਮੰਤ ਭੱਦਰ ਤੋਂ ਬਾਅਦ ਦਾ ਹੈ । ਆਪਦਾ ਜਨਮ ਕਰਨਾਟਕ ਸੂਬੇ ਦੇ ਨੇੜਲੇ ਪਿੰਡ ਕੋਲੇ ਵਿਚ ਮਾਤਾ ਸ਼੍ਰੀਦੇਵੀ ਅਤੇ ਪਿਤਾ ਸ਼੍ਰੀ ਮਾਧਵ ਭੱਟ ਦੇ ਘਰ ਹੋਇਆ । ਆਪ ਸਮਾਂ ਪੰਜਵੀਂ ਸਦੀ ਈਸਵੀ ਹੈ । ਆਪ ਬਚਪਨ ਤੋਂ ਤੇਜ਼ ਬੁੱਧੀ ਦੇ ਸਨ । ਇਸੇ ਕਾਰਨ ਆਪਦਾ ਨਾਂ ਜਿਨੇਂਦਰ ਬੁੱਧੀ ਪਿਆ । ਇਕ ਵਾਰ ਦੀ ਘਟਨਾ ਹੈ ਕਿ ਆਪਨੇ ਸੱਪ ਦੇ ਮੂੰਹ ਵਿਚ ਫਸੇ ਡੱਡੂ ਨੂੰ ਵੇਖਿਆ । ਇਹ ਘਟਨਾ ਆਪਜੀ ਦੇ ਵੈਰਾਗ ਦਾ ਕਾਰਨ ਬਣੀ । ਆਪਨੇ ਸਾਧੂ ਜੀਵਨ ਗੁਹਿਣ ਕਰ ਲਿਆ । ਡੂੰਘਾ ਅਧਿਐਨ ਅਤੇ ਤੱਪ ਕੀਤਾ । ਤਪੱਸਿਆ ਕਾਰਣ ਦੇਵਤੇ ਵੀ ਇਨ੍ਹਾਂ ਦੇ ਚਰਨਾਂ ਵਿਚ ਪੂਜਾ ਕਰਨ ਲੱਗੇ । ਇਹ ਲੋਕ ਧਾਰਨਾ ਨੇ ਜਿਨੇਦਰ ਬੁੱਧੀ ਨੂੰ ਪੂਜਯਪਾਦ ਦਾ ਨਾਂ ਦਿੱਤਾ। ਆਚਾਰਿਆ ਪੁਜਯਪਾਦ ਨੇ ਆਪਣੀ ਬਹੁਪੱਖੀ ਸਦਕਾ ਵਿਆਕਰਣ, ਛੰਦ ਸ਼ਾਸ਼ਤਰ, ਵੈਦਯਗਿਰਿ ਜਿਹੇ ਵਿਸ਼ਿਆਂ ਤੋਂ ਕਾਫੀ ਗੁੰਥਾਂ ਦੀ ਰਚਨਾ ਕੀਤੀ । ਇਨ੍ਹਾਂ ਵਿਚੋਂ ਜਿਤੇਂਦਰ ਵਿਆਕਰਣ, ਸਰਵਾਰਥ ਸਿਧਿ ਅਤੇ ਈਸ਼ਟੋਪਦੇਸ਼ ਨੂੰ ਕਾਫੀ ਪ੍ਰਸਿੱਧੀ ਮਿਲੀ। ਹਥਲਾ ਸਮਾਧੀ ਤੰਤਰ ਉਨ੍ਹਾਂ ਦੀ ਪ੍ਰਸਿੱਧ ਅਤੇ ਆਖਰੀ ਰਚਨਾ ਹੈ । ਇਸ ਗ੍ਰੰਥ ਵਿਚ 105 ਛੰਦ ਹਨ । ਇਹਨਾਂ ਰਚਨਾ ਵਿਚ ਆਤਮਾ ਦੀ ਯਾਤਰਾ ਹੈ । ਉਹ ਸਾਨੂੰ ਉਸ ਥਾਂ 'ਤੇ ਲਿਜਾਕੇ ਖੜਾ ਕਰਦਾ ਹੈ, ਜਿੱਥੇ ਨਾ ਰਾਗ ਹੈ ਨਾ ਦਵੇਸ਼, ਜਿੱਥੇ ਪਹੁੰਚ ਕੇ ਸਾਡੇ ਸਾਰੇ ਡਰ ਅਤੇ ਭਰਮ ਦੂਰ ਹੋ ਜਾਂਦੇ ਹਨ । ਜੋ ਫਾਲਤੂ ਹੈ ਉਹ ਵਿਚ ਰਹਿ ਜਾਂਦਾ ਹੈ । ਜਿੱਥੇ ਅਸੀਂ ਆਤਮਾ ਦੇ ਕਰੀਬ ਅਤੇ ਨਾਲ ਹੁੰਦੇ ਹਾਂ। ਇਸ ਗ੍ਰੰਥ ਦੀ ਜ਼ਰੂਰਤ ਨੂੰ ਮਹਿਸੂਸ ਕਰਦੇ ਹੋਏ, ਅਸੀਂ ਇਸਦਾ ਪੰਜਾਬੀ ਅਨੁਵਾਦ ਸ਼ੁਰੂ ਕੀਤਾ ਹੈ । ਕੋਸ਼ਿਸ਼ ਕੀਤੀ ਹੈ ਕਿ ਭਾਸ਼ਾ ਸਰਲ ਹੋਵੇ, ਫਿਰ ਵੀ ਹਰ ਗਲਤੀ ਲਈ ਅਸੀਂ ਜਿੰਮੇਵਾਰ ਹਾਂ। ਸ਼ੁਭਚਿੰਤਕ, ਜੈਨ ਭਵਨ, ਮਾਲੇਰਕੋਟਲਾ ਰਵਿੰਦਰ ਜੈਨ ਮਿਤੀ 31-3-2012 ਪੁਰਸ਼ੋਤਮ ਜੈਨ (ਅਨੁਵਾਦਕ) 2 Page #4 -------------------------------------------------------------------------- ________________ ਸਮਾਧੀਤੰਤਰ ਜੋ ਆਤਮਾ ਦੇ ਆਤਮਰੂਪ ਵਿਚ ਅਤੇ ਆਤਮਾ ਤੋਂ ਵੱਖ ਜਾਂ ਆਪਣੇ ਜਾਂ ਪਰਾਏ ਰੂਪ ਵਿਚ ਜਾਣਦੇ ਹਨ, ਉਸ ਅਨੰਤ ਗਿਆਨ ਦੇ ਧਾਰਕ ਅਤੇ ਅਵਿਨਾਸ਼ੀ ਸਿੱਧ ਆਤਮਾ ਨੂੰ ਮੈਂ (ਪੂਜਯਪਾਦ) ਨਮਸਕਾਰ ਕਰਦਾ ਹਾਂ । (1) ਨਾ ਬੋਲਦੇ ਹੋਏ ਵੀ ਜਿਨਾਂ ਦੀ ਬਾਣੀ ਅਤੇ ਇੱਛਾ ਨਾ ਹੁੰਦੇ ਹੋਏ ਵੀ ਜਿਨ੍ਹਾਂ ਦੀ ਹੋਰ ਹਸਤੀਆਂ ਤੇ ਜਿੱਤ ਹੋਈ ਹੈ, ਉਸ ਬ੍ਰਹਮਾ, ਚੰਗੀ ਗਤਿ ਨੂੰ ਪ੍ਰਾਪਤ ਵਿਸ਼ਨੂੰ, ਸ਼ਿਵ ਅਤੇ ਜਿਨ ਰੂਪੀ ਸ਼ਰੀਰ ਸਹਿਤ ਸ਼ੁੱਧ ਆਤਮਾ ਅਰਿਹੰਤ ਨੂੰ ਵੀ ਮੈਂ ਪੂਜਯਪਾਦ ਨਮਸਕਾਰ ਕਰਦਾ ਹਾਂ। (2) | ਮੈਂ ਪੂਜਯਪਾਦ ਆਤਮਾ ਦੇ ਸ਼ੁੱਧ ਸਰੂਪ ਸ਼ਾਸਤਰ, ਅਨੁਮਾਨ ਅਤੇ ਵੱਸ ਵਿਚ ਕੀਤੇ ਮਨ ਤੋਂ ਅਨੁਭਵ ਕਰਕੇ, ਆਪਣੀ ਤਾਕਤ ਦੇ ਅਨੁਸਾਰ ਉਨ੍ਹਾਂ ਮਨੁੱਖ ਦੇ ਲਈ ਇਸ ਗ੍ਰੰਥ ਦੀ ਰਚਨਾ ਕਰ ਰਿਹਾ ਹਾਂ, ਜਿਨ੍ਹਾਂ ਨੂੰ ਨਿਰਮਲ ਅਤੇ ਇੰਦਰੀ ਤੋਂ ਪਰੇ ਸੁੱਖ ਦੀ ਇੱਛਾ ਹੈ। (3) ਸਾਰੇ ਪਾਣੀਆਂ ਵਿਚ ਬਾਹਰ ਆਤਮਾ, ਅੰਤਰ ਆਤਮਾ ਅਤੇ ਪ੍ਰਮਾਤਮਾ ਇਸ ਪ੍ਰਕਾਰ ਆਤਮਾ ਦੇ ਤਿੰਨ ਪ੍ਰਕਾਰ ਹੁੰਦੇ ਹਨ। ਇਨ੍ਹਾਂ ਵਿਚੋਂ ਅੰਤਰ ਆਤਮਾ ਅਤੇ ਬਾਹਰੀ ਆਤਮਾ ਦਾ ਤਿਆਗ ਕਰਕੇ ਉਪਾਅ ਪੂਰਵਕ ਪਰਮਾਤਮਾ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ । (4) | ਸ਼ਰੀਰ ਆਦਿ ਨੂੰ ਆਤਮਾ ਸਮਝਣ ਵਾਲਾ ਬਾਹਰ ਆਤਮਾ ਹੈ । ਚਿੱਤ ਦੇ ਰਾਗ ਦਵੇਸ਼ ਆਦਿ ਦੋਸ਼ਾਂ ਅਤੇ ਆਤਮਾ ਦੇ ਬਾਰੇ ਸੰਕਾ ਰਹਿਤ ਵਾਲਾ ਅੰਤਰ ਆਤਮਾ ਹੈ ਅਤੇ ਜੋ ਕਰਮ ਮੈਲ ਤੋਂ ਰਹਿਤ ਪਰਮ ਪਵਿੱਤਰ ਹੈ ਉਹ ਪਰਮਾਤਮਾ ਹੈ। (5) | ਪਰਮਾਤਮਾ ਕਰਮ ਮੈਲ ਤੋਂ ਰਹਿਤ, ਪੂਰਣ ਸੁੱਖ ਸ਼ਰੀਰ ਅਤੇ ਕਰਮ ਦੇ ਸਪਰਸ਼ ਤੋਂ ਦੂਰ, ਇੰਦਰੀਆਂ ਦਾ ਪਾਲਕ, ਅਮਰਤਾ ਵਿਚ ਸਥਿਤ, ਸਰਵਉਚ ਆਤਮ ਤੱਤਵ ਈਸ਼ਵਰ ਅਤੇ ਜਿਨ ਹੈ । (6) ਬਾਹਰੀ ਆਤਮਾ ਵਾਲਾ ਮਨੁੱਖ ਇੰਦਰੀਆਂ ਰਾਹੀਂ ਸੰਚਾਲਿਤ ਅਤੇ ਆਤਮ ਗਿਆਨ ਤੋਂ ਬੇਮੁਖ ਹੁੰਦਾ ਹੈ । ਇਸ ਲਈ ਉਹ ਆਪਣੇ ਸ਼ਰੀਰ ਨੂੰ ਆਤਮਾ ਸਮਝਦਾ ਹੈ। (7) ਮੂਰਖ ਬਾਹਰੀ ਆਤਮਾ ਵਾਲਾ, ਮਨੁੱਖੀ ਦੇਹ ਵਿਚ ਸਥਿਤ ਆਤਮਾ ਨੂੰ ਮਨੁੱਖ, ਪਸ਼ੂ ਦੇਹ ਵਿਚ ਸਥਿਤ ਆਤਮਾ ਨੂੰ ਪਸ਼ੂ, ਦੇਵਤਾ ਦੇ ਸ਼ਰੀਰ ਵਿਚ ਸਥਿਤ Page #5 -------------------------------------------------------------------------- ________________ ਆਤਮਾ ਨੂੰ ਦੇਵਤਾ ਅਤੇ ਨਰਕ ਪ੍ਰਾਪਤ ਆਤਮਾ ਨੂੰ ਨਾਰਕੀ ਮੰਨਦਾ ਹੈ । ਆਤਮਾ ਆਪਣੇ ਆਪ ਵਿਚ ਅਨੰਤ ਅਨੰਤ ਗਿਆਨ ਅਤੇ ਸ਼ਕਤੀ ਦਾ ਧਾਰਕ ਹੈ। ਆਤਮਾ ਅਚਲ ਹੈ ਅਤੇ ਖੁਦ ਹੀ ਅਨੁਭਵ ਕਰਨ ਦੇ ਯੋਗ ਹੈ।(8-9) ਮੂਰਖ ਬਾਹਰੀ ਆਤਮਾ ਵਾਲਾ ਆਪਣੇ ਅੰਦਰ ਆਤਮਾ ਨੂੰ ਸਥਾਪਿਤ ਕਰਨ ਵਾਲੀ ਹੋਰ ਮਨੁੱਖ ਦੀ ਚੇਤਨਾ ਰਹਿਤ ਦੇਹ ਨੂੰ ਆਪਣੀ ਦੇਹ ਦੀ ਤਾਕਤ ਵੇਖਕੇ ਉਸਨੇ ਆਪਣੀ ਆਤਮਾ ਸਮਝ ਲੈਂਦਾ ਹੈ।(10) ਆਤਮਾ ਦੇ ਸਰੂਪ ਨੂੰ ਨਾ ਸਮਝਣ ਵਾਲੇ ਮਨੁੱਖਾਂ ਰਾਹੀਂ ਆਪਣੀ ਅਤੇ ਦੂਸਰੇ ਦੀ ਦੇਹ ਨੂੰ ਆਤਮਾ ਮੰਨ ਲੈਣ ਕਾਰਨ ਉਨ੍ਹਾਂ ਵਿਚ ਹਮੇਸ਼ਾ ਪਤਨੀ, ਪੁੱਤਰ ਆਦਿ ਰਿਸ਼ਤਿਆਂ ਦਾ ਭਰਮ ਹੁੰਦਾ ਰਹਿੰਦਾ ਹੈ।(11) ਉਸੇ ਭਰਮ ਤੋਂ ਉਹਨਾਂ ਵਿਚ ਅਵਿਦਿਆ (ਅਗਿਆਨ) ਨਾਮ ਦਾ ਸੰਸਕਾਰ ਮਜ਼ਬੂਤ ਰਹਿੰਦਾ ਹੈ । ਇਸੇ ਕਾਰਨ ਜਨਮਾਂ-ਜਨਮਾਂ ਵਿਚ ਵੀ ਉਹ ਸ਼ਰੀਰ ਨੂੰ ਹੀ ਆਤਮਾ ਮੰਨਦਾ ਰਹਿੰਦਾ ਹੈ।(12) ਸ਼ਰੀਰ ਨੂੰ ਹੀ ਆਤਮਾ ਸਮਝਣ ਵਾਲਾ ਬਾਹਰੀ ਆਤਮਾ ਵਾਲਾ ਮਨੁੱਖ ਆਤਮਾ ਨੂੰ ਸ਼ਰੀਰ ਦੇ ਨਾਲ ਜੋੜਦਾ ਹੈ । ਇਸਦੇ ਉਲਟ ਆਪਣੀ ਆਤਮਾ ਨੂੰ ਹੀ ਆਤਮਾ ਸਮਝਣ ਵਾਲਾ ਅੰਤਰ-ਆਤਮਾ ਵਾਲਾ ਮੁਨੱਖ ਉਸੇ ਸ਼ਰੀਰ ਦੇ ਸੰਬੰਧ ਤੋਂ ਖੁਦ ਨੂੰ ਵੱਖ ਸਮਝਦਾ ਹੈ। (13) ਸ਼ਰੀਰ ਨੂੰ ਆਤਮਾ ਸਮਝਣ ਦੇ ਕਾਰਨ ਮੇਰੀ ਪਤਨੀ, ਮੇਰਾ ਪੁੱਤਰ ਆਦਿ ਕਲਪਨਾਵਾਂ ਪੈਦਾ ਹੁੰਦੀਆਂ ਹਨ। ਇਸੇ ਕਾਰਨ ਬਾਹਰੀ ਆਤਮਾ ਵਾਲਾ ਮਨੁੱਖ ਉਨ੍ਹਾਂ ਦੀ ਸੰਪਤੀ ਨੂੰ ਆਪਣੀ ਸੰਪਤੀ ਮੰਨਣ ਲੱਗ ਜਾਂਦਾ ਹੈ । ਦੁੱਖ ਦੀ ਗੱਲ ਹੈ ਕਿ ਇਨ੍ਹਾਂ ਕਲਪਨਾ ਅਤੇ ਮਾਨਤਾਵਾਂ ਤੋਂ ਹੀ ਇਹ ਸੰਸਾਰ ਨਸ਼ਟ ਹੋ ਰਿਹਾ ਹੈ।(14) ਸ਼ਰੀਰ ਨੂੰ ਆਤਮਾ ਮੰਨਣਾ ਹੀ ਸੰਸਾਰ ਵਿਚ ਦੁੱਖਾਂ ਦਾ ਕਾਰਨ ਹੈ । ਇਸ ਲਈ ਇਸ ਨੂੰ ਛੱਡ ਕੇ ਅਤੇ ਬਾਹਰਲੇ ਵਿਕਾਰਾਂ ਵਿਚ ਇੰਦਰੀਆਂ ਨੂੰ ਜੁੜਨ ਦੀ ਆਦਤ ਨੂੰ ਰੋਕ ਕੇ ਆਤਮਾ ਵਿਚ ਦਾਖਲ ਹੋਣਾ ਚਾਹੀਦਾ ਹੈ।(15) ਮੈਂ ਅਨਾਦਿ ਕਾਲ ਤੋਂ ਇੰਦਰੀਆਂ ਦੇ ਕਾਰਨ ਆਪਣੇ ਆਤਮਾ ਸਰੂਪ ਤੋਂ ਹਟਕੇ ਵਿਸ਼ੇ ਵਿਕਾਰਾਂ ਵਿਚ ਫਸਦਾ ਜਾ ਰਿਹਾ ਹਾਂ । ਉਨ੍ਹਾਂ ਵਿਸ਼ਿਆਂ ਨੂੰ ਆਪਣਾ ਦੁਸ਼ਮਣ ਸਮਝਣ ਦੇ ਚੱਕਰ ਵਿਚ ਮੈਂ ਕਦੇ ਸਮਝਿਆ ਨਹੀਂ ਕਿ ਮੈਂ ਆਤਮਾ ਹੀ ਹਾਂ। (16) ਬਾਹਰਲੀ ਗੱਲਬਾਤ ਦੀ ਆਦਤ ਅਤੇ ਬਾਹਰਲੀ ਹਲਚਲ ਅੱਗੇ ਦੱਸੀ ਗਈ 4 Page #6 -------------------------------------------------------------------------- ________________ ਵਿਧੀ ਅਨੁਸਾਰ ਪੂਰਨ ਰੂਪ ਵਿਚ ਛੱਡ ਦੇਣਾ ਚਾਹੀਦਾ ਹੈ । ਸੰਖੇਪ ਵਿਚ ਇਹੋ ਅੰਦਰਲਾ ਯੋਗ ਹੈ ਅਤੇ ਇਹੋ ਪ੍ਰਮਾਤਮਾ ਦੇ ਸਰੂਪ ਨੂੰ ਪ੍ਰਕਾਸ਼ ਵਿਚ ਬਾਹਰ ਲਿਆਉਣ ਵਾਲਾ ਹੈ। (17) ਜੋ ਰੂਪ ਮੈਨੂੰ ਵਿਖਾਈ ਦਿੰਦਾ ਹੈ, ਉਹ ਅਚੇਤਨ ਹੋਣ ਤੋਂ ਕੁਝ ਵੀ ਨਹੀਂ ਜਾਣਦਾ ਅਤੇ ਜੋ ਜਾਣਦਾ ਹੈ ਉਹ ਚੇਤਨ ਰੂਪ ਨੂੰ ਵਿਖਾਈ ਨਹੀਂ ਦਿੰਦਾ। ਇਸ ਲਈ ਮੈਂ ਕਿਸ ਨਾਲ ਗੱਲ ਕਰਾਂ ? (18) ਮੈਂ ਜੋ ਦੂਸਰਿਆਂ ਰਾਹੀਂ ਆਖਿਆ ਜਾਂਦਾ ਹੈ, ਜੋ ਕੁੱਝ ਮੈਂ ਦੂਸਰਿਆਂ ਨੂੰ ਦੱਸਦਾ ਹਾਂ, ਉਹ ਸਭ ਪਾਗਲਪਨ ਦੀਆਂ ਹਰਕਤਾਂ ਹਨ ਕਿਉਂਕਿ ਮੈਂ ਵੱਚਨ ਦੇ ਵਿਕਲਪਾਂ ਦੇ ਬੰਧਨ ਤੋਂ ਰਹਿਤ ਹਾਂ। (19) ਜੋ ਨਾ ਗ੍ਰਹਿਣ ਕਰਨ ਯੋਗ ਨੂੰ ਗ੍ਰਹਿਣ ਨਹੀਂ ਕਰਦਾ ਅਤੇ ਗ੍ਰਹਿਣ ਕੀਤੇ ਹੋਏ ਅਨੰਤ ਗਿਆਨ ਆਦਿ ਗੁਣਾਂ ਨੂੰ ਨਹੀਂ ਛੱਡਦਾ, ਜੋ ਸਭ ਪ੍ਰਕਾਰ ਨਾਲ ਜਾਣਦਾ ਹੈ, ਉਹ ਆਪਣੇ ਰਾਹੀਂ ਹੋਣ ਵਾਲਾ ਯੋਗ ਸ਼ੁੱਧ ਆਤਮਾ ਹੈ । (20) ਸ਼ਰੀਰ ਨੂੰ ਆਤਮਾ ਸਮਝਣ ਦਾ ਭਰਮ ਹੋਣ ਤੋਂ ਪਹਿਲੇ ਸਮੇਂ ਵਿਚ ਕੀਤੀਆਂ ਹਰਕਤਾਂ, ਉਸ ਮਨੁੱਖ ਦੀ ਤਰ੍ਹਾਂ ਸਨ, ਜਿਵੇਂ ਸੁੱਕੇ ਦਰੱਖਤ ਨੂੰ ਵੇਖਕੇ ਮਨੁੱਖ ਨੂੰ ਭਰਮ ਹੋ ਗਿਆ ਹੋਵੇ । (21) | ਸ਼ਰੀਰ ਨੂੰ ਆਤਮਾ ਸਮਝਣ ਦੇ ਭਰਮ ਤੋਂ ਮੁਕਤ ਹੋਣ ਤੇ ਉਹ ਹੋਣ ਵਾਲੀਆਂ ਆਦਤਾਂ ਉਸ ਮਨੁੱਖ ਦੀ ਤਰ੍ਹਾਂ ਹਨ, ਜੋ ਸੁੱਕੇ ਦਰੱਖਤ ਨੂੰ ਮਨੁੱਖ ਸਮਝਣ ਦਾ ਭਰਮ ਨਹੀਂ ਰੱਖਦਾ। (22) ਜਿਸ ਆਤਮਾ ਦੇ ਰਾਹੀਂ, ਮੈਂ ਸਵੈ-ਗਿਆਨ ਦੇ ਰਾਹੀਂ ਆਪਣੀ ਆਤਮਾ ਨੂੰ ਵੀ ਅਨੁਭਵ ਕਰਦਾ ਹਾਂ, ਮੈਂ ਉਹੀ ਹਾਂ, ਮੈਂ ਨਾ ਤਾਂ ਹਿਜੜਾ ਹਾਂ, ਨਾ ਇਸਤਰੀ ਹਾਂ, ਨਾ ਪੁਰਸ਼ ਹਾਂ, ਨਾ ਇਕ ਹਾਂ, ਨਾ ਦੋ ਹਾਂ, ਨਾ ਬਹੁਤ ਹਾਂ | ਅਸਲ ਵਿਚ ਮੈਂ ਸ਼ੁਧ ਚੇਤਨਾ ਵਾਲਾ ਹੋਣ ਕਾਰਨ ਲਿੰਗ, ਭੇਦ, ਵੱਚਨ ਭੇਦ ਆਦਿ ਤੋਂ ਦੂਰ ਹਾਂ। (23) . ਜੋ ਸ਼ੁੱਧ ਆਤਮ ਸਰੂਪ ਦੀ ਅਣਹੋਂਦ ਕਾਰਨ ਮੈਂ ਨੀਂਦ ਵਿਚ ਗਾਵਿਲ ਸੀ ਅਤੇ ਹੁਣ ਆਤਮਾ ਦਾ ਗਿਆਨ ਹੋਣ ਤੇ ਮੈਂ ਜਾਗ ਗਿਆ ਹਾਂ । ਇਹ ਰੂਪ ਨਾ ਤਾਂ ਇੰਦਰੀਆਂ ਰਾਹੀਂ ਗੁਹਿਣ ਕੀਤਾ ਜਾ ਸਕਦਾ ਹੈ ਤੇ ਨਾ ਸ਼ਬਦਾਂ ਦੀ ਪਕੜ ਵਿਚ ਆਉਂਦਾ ਹੈ । ਉਹ ਤਾਂ ਆਪਣੇ ਰਾਹੀਂ, ਆਪਣੇ ਆਪ ਨੂੰ ਅਨੁਭਵ ਕਰਨਾ ਹੈ । ਇਹ ਸ਼ੁੱਧ ਆਤਮ ਸਰੂਪ ਮੈਂ ਹਾਂ । (24) ਸ਼ੁੱਧ ਗਿਆਨ ਸਰੂਪ ਆਤਮ ਨੂੰ ਜੋ ਮੈਂ ਹੀ ਹਾਂ, ਦਰਅਸਲ ਅਨੁਭਵ ਭੇਦ Page #7 -------------------------------------------------------------------------- ________________ ਕਰਨ ਵਾਲੇ ਮਨੁੱਖ ਦੇ ਇਸ ਜਨਮ ਦੇ ਰਾਗ-ਦਵੇਸ਼ ਆਦਿ ਦੋਸ਼ ਨਸ਼ਟ ਹੋ ਜਾਂਦੇ ਹਨ। ਇਸ ਲਈ ਨਾ ਕੋਈ ਮੇਰਾ ਦੁਸ਼ਮਨ ਹੈ ਤੇ ਨਾ ਹੀ ਦੋਸਤ (25) ਜੋ ਮਨੁੱਖ, ਜੋ ਮੇਰੇ ਆਤਮਾ ਸਰੂਪ ਨੂੰ ਨਹੀਂ ਵੇਖਦੇ (ਸਮਝਦੇ) ਮੇਰੇ ਮਿੱਤਰ ਜਾਂ ਦੁਸ਼ਮਨ ਨਹੀਂ ਸਨ। ਉਹ ਉਸਨੂੰ ਵੇਖਦੇ ਤੇ ਸਮਝਦੇ ਹਨ, ਉਹ ਵੀ ਮੇਰੇ ਦੁਸ਼ਮਨ ਜਾਂ ਮਿੱਤਰ ਨਹੀਂ। (26) ਬਾਹਰੀ ਆਤਮਾ ਨੂੰ ਛੱਡਕੇ ਅੰਤਰ-ਆਤਮਾ ਵਿਚ ਰਹਿੰਦੇ ਹੋਏ ਸਾਰੇ ਸੰਕਲਪ-ਵਿਕਲਪ ਤੋਂ ਰਹਿਤ ਹੋ ਕੇ ਪਰਮ ਆਤਮਾ ਦਾ ਧਿਆਨ ਕਰਨਾ ਚਾਹੀਦਾ ਹੈ।(27) ਉਸ ਪ੍ਰਮਾਤਮਾ ਨੂੰ ਇਕ ਕਰਦੇ ਹੋਏ ਕਰਨ ਨਾਲ 'ਉਹ ਮੈਂ ਹਾਂ' ਇਸ ਪ੍ਰਕਾਰ ਦਾ ਸੰਸਕਾਰ ਪ੍ਰਾਪਤ ਹੁੰਦਾ ਹੈ । ਇਹ ਭਾਵਨਾ ਵਾਰ-ਵਾਰ ਕੀਤੀ ਜਾਵੇ ਤਾਂ ਉਹ ਸੰਸਕਾਰ ਮਜ਼ਬੂਤ ਹੁੰਦਾ ਹੈ ਅਤੇ ਆਪਣੇ ਆਪ ਨੂੰ ਪ੍ਰਮਾਤਮਾ ਵਿਚ ਸਥਿਤ ਹੋਣ ਦੀ ਪ੍ਰਾਪਤੀ ਹੁੰਦੀ ਹੈ।(28) ਮੂਰਖ ਮਨੁੱਖ ਸ਼ਰੀਰ, ਪਤਨੀ, ਪੁੱਤਰ ਆਦਿ ਜਿਨ੍ਹਾਂ ਵਿਚ ਵੀ ਉਹ ਵਿਸ਼ਵਾਸ ਕਰਦਾ ਹੈ, ਅਸਲ ਵਿਚ ਉਹੀ ਆਤਮਾ ਦੇ ਡਰ ਨੂੰ ਪੈਦਾ ਕਰਨ ਵਾਲੇ ਕੇਂਦਰ ਹਨ । ਜਿਸ ਪ੍ਰਮਾਤਮਾ ਤੋਂ ਉਹ ਡਰਦਾ ਹੈ ਉਹ ਹੀ ਆਤਮਾ ਭੈਅ ਮੁਕਤ ਕਰਨ ਵਾਲੀ ਇੱਕੋ ਇੱਕ ਸ਼ਕਤੀ ਹੁੰਦੀ ਹੈ।(29) ਸਾਰੀਆਂ ਇੰਦਰੀਆਂ ਨੂੰ ਕਾਬੂ ਕਰਕੇ ਤੇ ਸਥਿਰ ਹੋਏ ਅੰਤਾਕਰਨ ਨੂੰ ਇਕ ਪਲ ਲਈ ਵੀ ਜੋ ਮਹਿਸੂਸ ਕਰਦਾ ਹੈ, ਉਹੀ ਪ੍ਰਮਾਤਮਾ ਦਾ ਤੱਤਵ ਹੈ।(30) ਜੋ ਪ੍ਰਮਾਤਮਾ ਹੈ, ਉਹ ਮੈਂ ਹਾਂ, ਤੇ ਜੋ ਮੈਂ ਹਾਂ ਉਹ ਪ੍ਰਮਾਤਮਾ ਹੈ। ਇਸ ਲਈ ਸਥਿਤੀ ਇਹ ਹੈ ਕਿ ਮੈਂ ਹੀ ਆਪਣਾ ਪੂਜਣਯੋਗ ਹਾਂ ਅਤੇ ਕੋਈ ਹੋਰ ਮੇਰੇ ਰਾਹੀਂ ਪੂਜਣਯੋਗ ਨਹੀਂ।(31) ਮੈਂ ਆਪਣੇ ਵਿਚ ਸਥਿਤ ਪਰਮ ਆਨੰਦ ਤੋਂ ਭਰਪੂਰ ਖੁਦ ਨੂੰ (ਆਪਣੀ ਆਤਮਾ ਨੂੰ) ਵਿਸ਼ੇ, ਵਿਕਾਰਾਂ ਤੋਂ ਬੇਮੁੱਖ ਕਰਕੇ ਆਪਣੇ ਆਪ (ਆਪਣੇ ਆਤਮ ਸਰੂਪ) ਨੂੰ ਪ੍ਰਾਪਤ ਕੀਤਾ ਹੈ।(32) ਜੋ ਨਾਸ਼ਵਾਨ ਸ਼ਰੀਰ ਨੂੰ ਆਤਮਾ ਤੋਂ ਵੱਖ ਨਹੀਂ ਸਮਝਦਾ, ਉਹ ਘੋਰ ਤਪ ਕਰਕੇ ਵੀ ਮੁਕਤੀ ਨੂੰ ਪ੍ਰਾਪਤ ਨਹੀਂ ਕਰ ਸਕਦਾ। (33) ਆਤਮਾ ਅਤੇ ਸ਼ਰੀਰ ਭੇਦ ਦੀ ਭਿੰਨਤਾ ਦੇ ਗਿਆਨ ਤੋਂ ਉਹ ਧਨ ਦੇ ਆਨੰਦ ਵਿਚ ਡੁੱਬੇ ਹੋਏ, ਮਨੁੱਖ ਨੂੰ ਤਪ ਕਾਰਨ ਪੈਦਾ ਘੋਰ ਕਸ਼ਟਾਂ ਦਾ ਦੁੱਖ ਹੋਣ ਤੇ ਵੀ ਕੋਈ 6 Page #8 -------------------------------------------------------------------------- ________________ ਦੁੱਖ ਨਹੀਂ ਹੁੰਦਾ। (34) ਜਿਸ ਮਨੁੱਖ ਦੇ ਮਨਰੂਪੀ ਪਾਣੀ ਵਿਚ ਰਾਗ, ਦਵੇਸ਼ ਆਦਿ ਦੀਆਂ ਲਹਿਰਾਂ ਹਲਚਲ ਨਹੀਂ ਕਰਦੀਆਂ । ਸਿਰਫ ਉਹੀ ਮਨੁੱਖ ਆਤਮ ਤੱਤਵ ਨੂੰ ਵੇਖ ਸਕਦਾ ਹੈ, ਹੋਰ ਕੋਈ ਨਹੀਂ। (35) . ਰਾਗ-ਦਵੇਸ਼ ਤੋਂ ਰਹਿਤ ਦੇਹ ਤੇ ਆਤਮਾ ਵਿਚ ਦੀ ਭਿੰਨਤਾ ਵਿਚ ਵਿਸ਼ਵਾਸ ਕਰਨ ਵਾਲਾ ਪੱਕਾ ਮਨ ਹੀ ਆਤਮ ਤੱਤਵ ਹੈ । ਇਸਦੇ ਉਲਟ ਧਾਰਨਾ ਵਾਲਾ ਮਨ ਆਤਮ ਤੱਤਵ ਦਾ ਭਰਮ ਹੈ। ਇਸ ਲਈ ਰਾਗ-ਦਵੇਸ਼ ਤੋਂ ਰਹਿਤ ਮਨ ਨੂੰ ਧਾਰਨ ਕਰਨਾ ਚਾਹੀਦਾ ਹੈ ਅਤੇ ਰਾਗ-ਦਵੇਸ਼ ਵਾਲੇ ਮਨ ਨੂੰ ਛੱਡਣਾ ਚਾਹੀਦਾ ਹੈ । (36) ਅਗਿਆਨ, ਅਗਿਆਨ ਦਾ ਅਭਿਆਸ ਅਤੇ ਉਸਤੋਂ ਉਤਪੰਨ ਸੰਸਕਾਰ ਦੇ ਕਾਰਣ ਮਨ ਆਜ਼ਾਦ ਨਹੀਂ ਹੁੰਦਾ । ਰਾਗ-ਦਵੇਸ਼ ਪੈਦਾ ਹੁੰਦੇ ਹਨ, ਪਰ ਉਹੀ ਗਿਆਨ ਦੇ ਸੰਸਕਾਰ ਕਾਰਨ ਆਪਣੇ ਆਪ ਆਤਮ ਸਰੂਪ ਵਿਚ ਸਥਿਤ ਹੋ ਜਾਂਦਾ ਹੈ । (37) ਜਿਸਦੇ ਮਨ ਵਿਚ ਰਾਗ-ਦਵੇਸ਼ ਉਤਪੰਨ ਹੁੰਦਾ ਹੈ ਉਸਨੂੰ ਹੀ ਇੱਜ਼ਤ ਤੇ ਬੇਇਜ਼ਤੀ ਮਹਿਸੂਸ ਹੁੰਦੀ ਹੈ, ਜਿਸਦੇ ਮਨ ਵਿਚ ਰਾਗ-ਦਵੇਸ਼ ਨਹੀਂ ਹੁੰਦਾ ਉਸਨੂੰ ਇੱਜ਼ਤ ਤੇ ਬੇਇਜ਼ਤੀ ਮਹਿਸੂਸ ਨਹੀਂ ਹੁੰਦੀ। (38) ਜਦ ਕਦੇ ਮੋਹਨੀਆਂ ਕਰਮ (ਅੱਠ ਪ੍ਰਕਾਰ ਦੇ ਕਰਮਾਂ ਵਿਚੋਂ ਇਕ ਕਰਮ) ਦੇ ਪ੍ਰਗਟ ਹੋਣ ਕਾਰਨ ਕਿਸੇ ਤਪਸਵੀ ਦੇ ਮਨ ਵਿਚ ਰਾਗ-ਦਵੇਸ਼ ਉਤਪੰਨ ਹੋ ਜਾਵੇ, ਉਹ ਉਸੇ ਸਮੇਂ ਆਪਣੇ ਸ਼ੁੱਧ ਆਤਮ ਸਰੂਪ ਦਾ ਚਿੰਤਨ ਕਰੇ, ਉਸਦੀ ਇੱਛਾ ਕਰੇ । ਇਸ ਨਾਲ ਰਾਗ-ਦਵੇਸ਼ ਆਦਿ ਪਲ ਵਿਚ ਸ਼ਾਂਤ ਹੋ ਜਾਂਦਾ ਹੈ। (39) | ਜੇਕਰ ਸ਼ਰੀਰ ਪਤੀ ਰਾਗ ਉਤਪੰਨ ਹੋ ਜਾਵੇ ਤਾਂ ਗਿਆਨੀ ਆਤਮਾ ਨੂੰ ਭੇਦ ਵਿਗਿਆਨ ਦੇ ਆਧਾਰ ਤੇ (ਸ਼ਰੀਰ ਵੱਖ, ਆਤਮਾ ਵੱਖ) ਸ਼ਰੀਰ ਨੂੰ ਵੱਖ ਮਹਿਸੂਸ ਕਰਦਾ ਹੋਇਆ ਆਪਣੀ ਆਤਮਾ ਨੂੰ ਉਤਮ ਭਾਵ ਸਚੇ ਆਨੰਦ ਵਾਲੀ, ਆਪਣੇ ਸ਼ਰੀਰ ਵਿਚ ਸਥਿਤ, ਆਪਣੀ ਆਤਮ ਸਰੂਪ ਦਾ ਧਿਆਨ ਕਰੇ । ਅਜਿਹਾ ਕਰਨ ਨਾਲ ਸ਼ਰੀਰ ਦੇ ਪ੍ਰਤੀ ਪੈਦਾ ਹੋਇਆ ਰਾਗ-ਦਵੇਸ਼ ਖਤਮ ਹੋ ਜਾਵੇਗਾ। (40) ਰ ਸਮਝਣ ਨਾਲ ਭਰਮ ਤੋਂ ਜੋ ਦੁੱਖ ਪੈਦਾ ਹੁੰਦਾ ਹੈ, ਉਹ ਆਤਮ ਗਿਆਨ ਤੋਂ, ਆਤਮਾ ਨੂੰ ਸ਼ਰੀਰ ਤੋਂ ਵੱਖ ਅਨੁਭਵ ਕਰਨ ਤੇ ਸ਼ਾਂਤ ਹੋ ਜਾਂਦਾ ਹੈ, ਜੋ ਮਨੁੱਖ ਇਸ ਰਾਹ 'ਤੇ ਅੱਗੇ ਵਧਣ ਲਈ ਅਤੇ ਮਿਹਨਤ ਨਹੀਂ ਕਰਦੇ, ਉਹ ਉਹੀ ਤਪਸਿਆ ਕਰਨ ਤੇ ਵੀ ਸ਼ਕਤੀ ਹਾਸਿਲ ਨਹੀਂ ਕਰ ਸਕਦੇ। (41) Page #9 -------------------------------------------------------------------------- ________________ ਸ਼ਰੀਰ ਆਦਿ ਪਰਾਏ ਪਦਾਰਥ ਵਿਚ ਆਤਮ ਬੁੱਧੀ ਰੱਖਣ ਵਾਲਾ ਬਾਹਰੀ ਆਤਮਾ ਆਪਣੇ ਆਤਮ ਸਰੂਪ ਤੋਂ ਗਿਰਦਾ ਹੋਇਆ ਕਰਮ ਬੰਧਨ ਵਿਚ ਫਸਦਾ ਹੈ, ਇਸਦੇ ਉਲਟ ਤੱਤਵ ਗਿਆਨੀ ਅੰਤਰ ਆਤਮਾ ਵਾਲਾ ਇਹਨਾਂ ਤੋਂ ਮੁਕਤ ਹੋਣਾ ਚਾਹੁੰਦਾ ਹੈ।(42) ਦੇਹ ਆਦਿ ਪਰਾਏ ਪਦਾਰਥਾਂ ਵਿਚ ਆਤਮ ਸ਼ੁੱਧੀ ਰੱਖਣ ਵਾਲਾ ਬਾਹਰੀ ਆਤਮਾ ਵਾਲਾ ਵਿਅਕਤੀ ਆਪਣੇ ਆਤਮ ਸਰੂਪ ਨੂੰ ਗਿਣਕੇ ਨਿਸ਼ਚਿਤ ਕਰਮਾਂ ਦਾ ਵੱਧਣ ਕਰਦਾ ਹੈ । ਇਸਦੇ ਉਲਟ ਆਪਣੀ ਆਤਮਾ ਤੋਂ ਹੀ ਆਤਮਾ ਰੂਪੀ ਰੱਖਣ ਵਾਲਾ ਅੰਤਰ ਆਤਮਾ ਵਾਲਾ ਮਨੁੱਖ ਸ਼ਰੀਰ ਆਦਿ ਪਰਾਏ ਪਦਾਰਥਾਂ ਦੇ ਸੰਬੰਧ ਤੋਂ ਹਟਕੇ ਕਰਮ ਬੰਧਨ ਤੋਂ ਮੁਕਤ ਹੋ ਜਾਂਦਾ ਹੈ।(43) ਸ਼ਰੀਰ ਨੂੰ ਆਤਮਾ ਸਮਝਣ ਵਾਲਾ ਅਗਿਆਨੀ ਬਾਹਰੀ ਆਤਮਾ ਵਾਲਾ ਮਨੁੱਖ ਵਿਖਾਈ ਦੇਣ ਦੇ ਆਧਾਰ ਤੇ ਆਤਮਾ ਨੂੰ ਲਿੰਗ (ਇਸਤਰੀ, ਪੁਰਸ਼ ਤੇ ਹਿਜੜਾ) ਦੇ ਰੂਪ ਵਿਚ ਬਣਦਾ ਹੈ । ਇਸਦੇ ਉਲਟ ਆਤਮ ਗਿਆਨੀ ਮਨੁੱਖ ਵਿਸ਼ਵਾਸ ਕਰਦਾ ਹੈ ਕਿ ਉਹ ਸਿਰਫ ਆਤਮ ਤੱਤਵ ਹੈ, ਆਤਮਾ ਸਿੱਧ ਹੈ ਅਤੇ ਉਸਨੂੰ ਸ਼ਬਦਾਂ ਵਿਚ ਨਹੀਂ ਬੰਨਿਆ ਜਾ ਸਕਦਾ।(44) ਅੰਤਰ ਆਤਮਾ ਵਾਲਾ ਮਨੁੱਖ ਆਪਣੀ ਆਤਮਾ ਦੇ ਸ਼ੁੱਧ ਸਰੂਪ ਨੂੰ ਜਾਣਦਾ ਹੋਇਆ ਅੰਤ ਉਸ ਸ਼ਰੀਰ ਆਦਿ ਪਰਾਏ ਪਦਾਰਥਾਂ ਤੋਂ ਭਿੰਨ ਅਨੁਭਵ ਕਰਦਾ ਹੋਇਆ ਵੀ ਪਹਿਲਾਂ ਦੇ ਭਰਮ ਆਦਿ ਸੰਸਕਾਰਾਂ ਦੇ ਕਾਰਨ ਬਾਅਦ ਵਿਚ ਵੀ ਕਦੇ ਸ਼ੱਕੀ ਹੋ ਸਕਦਾ ਹੈ।(45) ਇਹਨਾਂ ਹਾਲਤਾਂ ਵਿਚ ਅੰਤਰ ਆਤਮਾ ਵਾਲੇ ਮਨੁੱਖ ਨੂੰ ਸੋਚਣਾ ਚਾਹੀਦਾ ਹੈ ਕਿ ਜੋ ਇਹ ਸੰਸਾਰ ਵਿਖਾਈ ਦੇ ਰਿਹਾ ਹੈ ਉਹ ਅਚੇਤਨ (ਬੇਜਾਨ) ਹੈ ਅਤੇ ਜੋ ਚੇਤਨਰੂਪੀ ਆਤਮਾ ਹੈ ਉਹ ਤਾਂ ਵਿਖਾਈ ਨਹੀਂ ਦਿੰਦਾ, ਇਸ ਲਈ ਮੈਂ ਕਿਸ ਨਾਲ ਗੁੱਸਾ ਕਰਾਂ ਅਤੇ ਕਿਸਤੋਂ ਗੁੱਸਾ ਨਾ ਕਰਾਂ ? ਇਸ ਲਈ ਮੈਂ ਤਾਂ ਵਿਚਕਾਰਲੇ ਭਾਵ ਨੂੰ ਧਾਰਨ ਕਰਦਾ ਰਹਾਂਗਾ।(46) ਅਗਿਆਨੀ ਬਾਹਰੀ ਆਤਮਾ ਵਾਲਾ ਮਨੁੱਖ, ਬਾਹਰਲੇ ਪਦਾਰਥਾਂ ਦਾ ਤਿਆਗ ਅਤੇ ਉਸਨੂੰ ਗ੍ਰਹਿਣ ਕਰਦਾ ਹੈ, ਜਿਸਨੂੰ ਬੁਰਾ ਸਮਝਦਾ ਹੈ, ਉਸਨੂੰ ਛੱਡਦਾ ਹੈ ਜਿਸਨੂੰ ਚੰਗਾ ਸਮਝਦਾ ਹੈ ਗ੍ਰਹਿਣ ਕਰਦਾ ਹੈ। ਇਸਦੇ ਉਲਟ ਆਤਮ ਸਰੂਪ ਦਾ ਜਾਣਕਾਰ ਅੰਤਰ ਆਤਮਾ ਵਾਲਾ ਮਨੁੱਖ ਅਧਿਆਤਮਿਕ ਤਿਆਗ ਅਤੇ ਗ੍ਰਹਿਣ ਕਰਦਾ ਹੈ, ਭਾਵ ਰਾਗ-ਦਵੇਸ਼ ਨੂੰ ਛੱਡਦਾ ਹੈ ਅਤੇ ਸਮਿਅਕ ਦਰਸ਼ਨ (ਸ਼ਰਧਾ), 8 Page #10 -------------------------------------------------------------------------- ________________ ਸਮਿਅਕ ਗਿਆਨ, ਸਮਿਅਕ ਚਾਰਿੱਤਰ ਰੂਪੀ ਨਿਜਭਾਵਾਂ ਨੂੰ ਗ੍ਰਹਿਣ ਕਰਦਾ ਹੈ, ਪਰ ਇਹਨਾਂ ਦੋਹਾਂ ਤੋਂ ਭਿੰਨ ਸ਼ੁੱਧ ਸਰੂਪ ਵਿਚ ਸਥਿਤ ਪ੍ਰਮਾਤਮਾ ਅੰਦਰਲਾ, ਬਾਹਰਲਾ ਆਦਿ ਕਿਸੇ ਪਦਾਰਥ ਨੂੰ ਨਾ ਤਿਆਗ ਕਰਦਾ ਹੈ ਨਾ ਗ੍ਰਹਿਣ ਕਰਦਾ ਹੈ। (47) | ਆਤਮਾ ਨੂੰ ਮਨ ਭਾਵ ਚਿੱਤ ਨਾਲ ਜੋੜਨਾ ਚਾਹੀਦਾ ਹੈ, ਉਸਨੂੰ ਵਚਨ ਅਤੇ ਸ਼ਰੀਰ ਤੋਂ ਵੱਖ ਸਮਝਣਾ ਚਾਹੀਦਾ ਹੈ । ਵਚਨ ਅਤੇ ਸ਼ਰੀਰ ਰਾਹੀਂ ਕੀਤੇ ਵਰਤਾਓ ਵਿਚ ਚਿੱਤ ਨਹੀਂ ਲਾਉਣਾ ਚਾਹੀਦਾ ।(48) ਦੇਹ ਨੂੰ ਆਤਮਾ ਸਮਝਣ ਵਾਲੇ ਬਾਹਰੀ ਆਤਮਾ ਮਨੁੱਖ ਨੂੰ ਬਾਹਰਲਾ ਸੰਸਾਰ ਸੁੰਦਰ ਅਤੇ ਵਿਸ਼ਵਾਸਯੋਗ ਲੱਗਦਾ ਹੈ, ਪਰ ਆਤਮਾ ਵਿਚ ਹੀ ਨਜ਼ਰ ਰੱਖਣ ਵਾਲੇ ਅੰਤਰ-ਆਤਮਾ ਮਨੁੱਖ ਨੂੰ ਪਰਾਏ ਪਦਾਰਥਾਂ ਵਿਚ ਨਾ ਵਿਸ਼ਵਾਸ ਹੁੰਦਾ ਹੈ ਅਤੇ ਨਾ ਹੀ ਕੋਈ ਮੋਹ (49) ਆਤਮ ਗਿਆਨ ਤੋਂ ਕੋਈ ਵੀ ਕੰਮ ਬੁੱਧੀ ਵਿਚ ਜ਼ਿਆਦਾ ਸਮੇਂ ਤੱਕ ਨਹੀਂ ਬਣਾਕੇ ਰੱਖਣਾ ਚਾਹੀਦਾ ਹੈ । ਜੇ ਆਪਣੇ ਜਾਂ ਦੂਸਰੇ ਦੇ ਭਲੇ ਦੇ ਲਈ ਸ਼ਰੀਰ ਅਤੇ ਬਾਣੀ ਰਾਹੀਂ ਕੁੱਝ ਕਰਨਾ ਪਵੇ ਤਾਂ ਮੋਹ ਸਮਤਾ ਤੋਂ ਰਹਿਤ ਭਾਵਨਾ ਨਾਲ ਕਰਨਾ ਚਾਹੀਦਾ ਹੈ ।(50) ਜੋ ਕੁੱਝ (ਸ਼ਰੀਰ ਆਦਿ) ਮੈਂ ਇੰਦਰੀਆਂ ਰਾਹੀਂ ਵੇਖਦਾ ਹਾਂ, ਉਹ ਮੈਂ ਨਹੀਂ ਹਾਂ, ਪਰ ਇੰਦਰੀਆਂ ਵਪਾਰ (ਕੰਮ-ਕਾਜ) ਨੂੰ ਰੋਕ ਕੇ ਜਿਸ ਉਚ ਖੁਸ਼ੀ ਦੇਣ ਵਾਲੇ ਗਿਆਨ ਦੇ ਪ੍ਰਕਾਸ਼ ਨੂੰ ਵੇਖਦਾ ਹਾਂ, ਉਹ ਮੈਂ ਹੀ ਹਾਂ ।(51) ਆਤਮ ਭਾਵਨਾ ਦੇ ਅਭਿਲਾਸ਼ੀ ਨੂੰ ਸ਼ੁਰੂ ਵਿਚ ਕਦੇ ਕਦੇ ਵਿਕਾਰਾਂ ਵਿਚ ਸੁੱਖ ਅਤੇ ਆਤਮ ਭਾਵਨਾਵਾਂ ਵਿਚ ਦੁੱਖ ਵੀ ਮਹਿਸੂਸ ਹੋ ਸਕਦਾ ਹੈ, ਪਰ ਭਾਵਨਾ ਦਾ ਚੰਗਾ ਅਭਿਆਸ ਹੋ ਜਾਣ ਤੇ ਉਸਨੂੰ ਬਾਹਰਲੇ ਵਿਸ਼ੇ ਵਿਕਾਰਾਂ ਵਿਚ ਦੁੱਖ ਦਾ ਅਤੇ ਆਤਮ ਸਰੂਪ ਦੇ ਚਿੰਤਨ ਵਿਚ ਸੁੱਖ ਦਾ ਅਨੁਭਵ ਹੋਵੇਗਾ ।(52). ਆਤਮ ਭਾਵਨਾ ਦਾ ਅਭਿਆਸ ਕਰਨ ਵਾਲਾ ਮਨੁੱਖ ਹਮੇਸ਼ਾ ਆਤਮ ਸਰੂਪ ਨੂੰ ਹੀ ਆਖੇ | ਆਤਮ ਸਰੂਪ ਦੇ ਬਾਰੇ ਵਿਚ ਹੀ ਦੂਸਰੇ ਆਤਮ ਗਿਆਨੀਆਂ ਦੇ ਪਿੱਛੇ ਆਤਮ ਸਰੂਪ ਨੂੰ ਪ੍ਰਾਪਤ ਕਰਨ ਦੀ ਇੱਛਾ ਕਰੇ | ਆਤਮ ਸਰੂਪ ਦੇ ਲਈ ਤਿਆਰ ਰਹੇ, ਇਸਤੋਂ ਅਗਿਆਨੀ ਬਾਹਰੀ ਆਤਮਾ ਰੂਪ ਤੋਂ ਛੁਟਕਾਰਾ ਪਾਕੇ ਪ੍ਰਕਾਸ਼ ਵਾਂਗ ਗਿਆਨੀ ਅੰਤਰ ਆਤਮ ਸਰੂਪ ਨੂੰ ਪ੍ਰਾਪਤ ਕਰ ਲਵੇਗਾ ।(53) ਬੋਲਚਾਲ ਅਤੇ ਸ਼ਰੀਰ ਵਿਚ ਭਲੇ ਮਨੁੱਖ ਬੋਲਚਾਲ ਅਤੇ ਸ਼ਰੀਰ ਵਿਚ Page #11 -------------------------------------------------------------------------- ________________ ਆਤਮਾ ਦੀ ਤਲਾਸ਼ ਕਰਦੇ ਹਨ । ਇਸਦੇ ਉਲਟ ਬੋਲਚਾਲ ਅਤੇ ਸ਼ਰੀਰ ਦੇ ਅਸਲੀਅਤ ਨੂੰ ਸਮਝਣ ਵਾਲਾ ਮਨੁੱਖ ਇਨ੍ਹਾਂ ਤੱਤਵਾਂ ਨੂੰ ਆਤਮਾ ਤੋਂ ਵੱਧ ਸਮਝਦਾ ਹੈ। (54) ਇੰਦਰੀਆਂ ਦੇ ਵਿਸ਼ੇ ਵਿਕਾਰਾਂ ਅਜਿਹਾ ਕੋਈ ਪਦਾਰਥ ਨਹੀਂ ਹੈ, ਜੋ ਆਤਮਾ ਦਾ ਭਲਾ ਕਰਨ ਵਾਲਾ ਹੋਵੇ । ਫਿਰ ਵੀ ਅਗਿਆਨੀ ਮਨੁੱਖ ਅਗਿਆਨ ਭਾਵਨਾ ਦੇ ਕਾਰਨ ਇੰਦਰੀਆਂ ਦੇ ਵਿਸ਼ੇ ਕਾਰਾਂ ਵਿਚ ਫਸਿਆ ਰਹਿੰਦਾ ਹੈ। (55) ਮਿਥਿਆਤਵ (ਅਗਿਆਨ ਰੂਪੀ ਹਨੇਰੇ ਦੇ ਕਾਰਨ ਅਗਿਆਨੀ ਜੀਵ ਅਨਾਦੀ ਕਾਲ ਤੋਂ ਘੱਟ ਪਰਿਆਏ (ਅਵੱਸਥਾ) ਵਿਚ ਸੋਏ ਹੋਏ ਦੁੱਖ ਭੋਗ ਰਿਹਾ ਹੈ। ਕਦੇ ਕੋਈ ਵੀ ਜਾਗ ਰਹੇ ਹਨ, ਤਾਂ ਉਹ ਆਪਣੇ ਰਿਸ਼ਤੇਦਾਰਾਂ ਨੂੰ, ਜਿਵੇਂ ਪਤਨੀ ਪੁੱਤਰ ਨੂੰ ਆਪਣਾ ਅਤੇ ਅਨਾਤਮ ਭੂਤ ਨੂੰ ਭਾਵ ਜੋ ਆਤਮਾ ਨਹੀਂ ਹੈ ਉਸ ਸ਼ਰੀਰ ਆਦਿ ਨੂੰ ਇਹ ਮੈਂ ਹੀ ਹਾਂ, ਅਜਿਹਾ ਮੰਨ ਰਿਹਾ ਹੈ।(56) | ਅੰਤਰ ਆਤਮਾ ਵਾਲੇ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਤਮ ਸਰੂਪ ਵਿਚ ਸਥਿਤ ਹੋ ਕੇ ਆਪਣੀ ਦੇਹ ਨੂੰ ਹਮੇਸ਼ਾ ਇਸ ਰੂਪ ਵਿਚ ਵੇਖੇ ਕਿ ਇਹ ਮੇਰੀ ਆਤਮਾ ਨਹੀਂ ਹੈ ਅਤੇ ਦੂਸਰੇ ਜੀਵਾਂ ਦੀ ਦੇਹ ਨੂੰ ਵੀ ਅਨਾਤਮ ਬੁੱਧੀ ਨਾਲ ਇਸੇ ਰੂਪ ਵਿਚ ਵੇਖੇ, ਕਿ ਉਸਦੀ ਵੀ ਦੇਹ ਆਤਮਾ ਨਹੀਂ ਹੈ ।(57) ਅੰਤਰ ਆਤਮਾ ਵਾਲਾ ਮਨੁੱਖ ਸੋਚਦਾ ਹੈ ਕਿ ਮੂਰਖ ਅਗਿਆਨੀ ਲੋਕ ਮੈਨੂੰ ਬਿਨਾ ਦੱਸੇ ਮੈਂ ਆਤਮ ਸਰੂਪ ਨੂੰ ਨਹੀਂ ਜਾਣਦੇ ਹਨ, ਦੱਸੇ ਜਾਣ ਤੇ ਵੀ ਨਹੀਂ ਜਾਣਦੇ ਹਨ। ਇਸ ਲਈ ਉਨ੍ਹਾਂ ਨੂੰ ਦੱਸਣ ਵਿਚ ਮਿਹਨਤ ਕਰਨਾ ਬੇਕਾਰ ਹੈ।(58) ਜੋ ਮੈਂ ਇਹ ਸਮਝ ਸਕਦਾ ਹਾਂ, ਉਹ ਮੈਂ ਨਹੀਂ ਹਾਂ । ਉਹ ਮੇਰਾ ਆਤਮ ਸਰੂਪ ਨਹੀਂ ਹੈ ਅਤੇ ਜੋ ਆਤਮ ਸਰੂਪ ਮੈਂ ਹਾਂ ਉਹ ਦੂਸਰੇ ਜੀਵਾਂ ਨੂੰ ਉਪਦੇਸ਼ਾਂ ਤੋਂ ਪ੍ਰਾਪਤ ਨੂੰ ਕੀ ਗੁਹਿਣਯੋਗ ਨਹੀਂ । ਇਸ ਲਈ ਇਸੇ ਦੂਸਰੇ ਜੀਵਾਂ ਨੂੰ ਭਲਾ ਕੀ ਸਮਝਾਵਾਂ ? (59) . ਅੰਦਰ ਦੀ ਗਿਆਨ ਜੋਤੀ ਮੋਹ ਹਨੇਰੇ ਦੇ ਨਾਲ ਢਕੀ ਬਾਹਰੀ ਆਤਮਾ, ਬਾਹਰਲੇ ਪਦਾਰਥਾਂ (ਸ਼ਰੀਰ ਆਦਿ) ਵਿਚ ਖੁਸ਼ੀ ਮੰਨਦਾ ਹੈ । ਇਸਤੋਂ ਉਲਟ ਜਾਗਰਿਤ ਅੰਤਰ ਆਤਮਾ ਵਾਲਾ ਮਨੁੱਖ ਬਾਹਰਲੇ ਪਦਾਰਥਾਂ ਵਿਚ ਕੋਈ ਦਿਲਚਸਪੀ ਨਹੀਂ ਰੱਖਦਾ ਉਹ ਆਪਣੇ ਅੰਦਰਲੇ, ਆਪਣੇ ਆਤਮ ਸਰੂਪ ਵਿਚ ਹੀ ਖੁਸ਼ ਰਹਿੰਦਾ ਹੈ ।(60) ਸ਼ਰੀਰ ਨੂੰ ਸੁਖ-ਦੁਖ ਮਹਿਸੂਸ ਨਹੀਂ ਹੁੰਦਾ । ਉਹ ਨਿਹਿ (ਸਜ਼ਾ ਦੇਣ 10 Page #12 -------------------------------------------------------------------------- ________________ ਵਾਲਾ), ਅਨੁਹਿ (ਮਾਫ਼ ਕਰਨ ਵਾਲਾ) ਨੂੰ ਨਹੀਂ ਸਮਝਦੇ। ਫੇਰ ਵੀ ਅਗਿਆਨੀ ਬਾਹਰੀ ਆਤਮਾ ਵਾਲੇ ਵਰਤ ਆਦਿ ਦੇ ਰਾਹੀਂ ਉਸਦਾ ਨਿਹਿ ਅਤੇ ਕੱਪੜੇ ਪਹਿਨ ਕੇ ਉਨ੍ਹਾਂ ਤੇ ਅਨੁਹਿ ਕਰਨ ਦੀ ਬੁੱਧੀ ਰੱਖਦਾ ਹੈ (61) | ਜਦੋਂ ਤੱਕ ਸ਼ਰੀਰ ਬਾਣੀ ਅਤੇ ਮਨ ਨੂੰ ਆਤਮਾ ਸਮਝਿਆ ਜਾਂਦਾ ਹੈ ਤਦ ਤੱਕ ਸੰਸਾਰ ਹੈ। ਜਦ ਤੱਕ ਇਨ੍ਹਾਂ ਨੂੰ ਆਤਮਾ ਤੋਂ ਭਿੰਨ ਸਮਝਣ ਦਾ ਅਭਿਆਸ ਸ਼ੁਰੂ ਹੋ ਜਾਂਦਾ ਹੈ ਤਾਂ ਮੁਕਤੀਦਾ ਦਰ ਖੁੱਲ੍ਹਦਾ ਹੈ ।(62) ਮੋਟੇ ਕੱਪੜੇ ਪਹਿਨ ਲੈਣ ਨਾਲ ਕੋਈ ਮਨੁੱਖ ਖੁਦ ਨੂੰ ਮੋਟਾ ਨਹੀਂ ਸਮਝ ਸਕਦਾ ਉਸੇ ਤਰ੍ਹਾਂ ਅੰਤਰ ਆਤਮਾ ਮਨੁੱਖੀ ਸ਼ਰੀਰ ਦੇ ਤਾਕਤਵਰ ਹੋਣ ਤੇ ਆਤਮਾ ਦੀ ਤਾਕਤ ਨਹੀਂ ਵਧਾ ਸਕਦਾ ।(63) ਜਿਸ ਪ੍ਰਕਾਰ ਆਪਣੇ ਪਹਿਨੇ ਹੋਏ ਕਪੜੇ ਫਟ ਜਾਣ ਤੇ ਗਿਆਨੀ ਮਨੁੱਖ ਆਪਣੇ ਸ਼ਰੀਰ ਨੂੰ ਕਮਜ਼ੋਰ ਨਹੀਂ ਮੰਨਦਾ, ਉਸੇ ਤਰ੍ਹਾਂ ਆਪਣੇ ਸ਼ਰੀਰ ਦੇ ਕਮਜ਼ੋਰ ਹੋਣ ਜਾਣ ਤੇ ਆਪਣੀ ਆਤਮਾ ਨੂੰ ਕਮਜ਼ੋਰ ਨਹੀਂ ਮੰਨਿਆ ਜਾ ਸਕਦਾ ।(64) ਜਿਸ ਤਰ੍ਹਾਂ ਕੱਪੜਾ ਨਸ਼ਟ ਹੋ ਜਾਣ ਤੇ ਗਿਆਨੀ ਮਨੁੱਖ ਆਪਣੇ ਸ਼ਰੀਰ ਨੂੰ ਨਸ਼ਟ ਹੋਇਆ ਨਹੀਂ ਮੰਨਦਾ, ਉਸੇ ਤਰ੍ਹਾਂ ਆਪਣੇ ਸ਼ਰੀਰ ਦੇ ਨਸ਼ਟ ਹੋ ਜਾਣ ਤੇ ਆਪਣੀ ਆਤਮਾ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ ।(65) ਜਿਸ ਤਰ੍ਹਾਂ ਲਾਲ ਰੰਗ ਦੇ ਕੱਪੜੇ ਵਾਲਾ ਗਿਆਨੀ ਮਨੁੱਖ ਆਪਣੇ ਸ਼ਰੀਰ ਨੂੰ ਲਾਲ ਨਹੀਂ ਮੰਨਦਾ, ਉਸੇ ਤਰ੍ਹਾਂ ਆਪਣੇ ਸ਼ਰੀਰ ਦੇ ਲਾਲ ਹੋ ਜਾਣ ਤੇ ਉਹ ਆਪਣੀ ਆਤਮਾ ਨੂੰ ਲਾਲ ਰੰਗ ਵਾਲਾ ਨਹੀਂ ਮੰਨਦਾ ।(66) ਜਦ ਮਨੁੱਖ ਨੂੰ ਕ੍ਰਿਆਵਾਂ ਅਤੇ ਹਰਕਤਾਂ ਨਾਲ ਭਰਿਆ ਹੋਇਆ ਸੰਸਾਰ ਬੇਜਾਨ ਅਤੇ ਚੇਤਨਾ, ਕ੍ਰਿਆ ਅਤੇ ਭੋਗ ਤੋਂ ਰਹਿਤ ਵਿਖਾਈ ਦਿੰਦਾ ਹੈ ਤਦ ਉਸਨੂੰ ਸ਼ਾਂਤੀ ਅਤੇ ਸੁੱਖ ਦਾ ਅਨੁਭਵ ਹੁੰਦਾ ਹੈ । ਇਸਤੋਂ ਬਿਨਾ ਮਨੁੱਖ ਨੂੰ ਸ਼ਾਂਤੀ ਸੁੱਖ ਦਾ ਅਨੁਭਵ ਨਹੀਂ ਹੁੰਦਾ |(67) ਬਾਹਰੀ ਆਤਮਾ ਮਨੁੱਖ ਦੀ ਗਿਆਨ ਮੂਰਤੀ ਆਤਮਾ ਕਾਰਮਣ (ਕਰਮਾਂ) ਸ਼ਰੀਰ ਰੂਪੀ ਕੰਜ ਨਾਲ ਢਕੀ ਹੋਈ ਹੈ | ਅਜਿਹਾ ਮਨੁੱਖ ਆਤਮਾ ਦੇ ਸਹੀ ਸਰੂਪ ਨੂੰ ਨਹੀਂ ਜਾਣਦਾ। ਸਿੱਟੇ ਵਜੋਂ ਉਸਨੂੰ ਲੰਬੇ ਸਮੇਂ ਤੱਕ ਸੰਸਾਰ ਵਿਚ ਭਟਕਣਾ ਪੈਂਦਾ ਹੈ। ਉਹ ਵਾਰ-ਵਾਰ ਜਨਮ ਤੇ ਮਰਨ ਵਿਚ ਗੁਜ਼ਰਦਾ ਹੈ (68) | ਪ੍ਰਮਾਣੂਆਂ ਦੇ ਸਮੂਹ ਸ਼ਰੀਰ ਵਿਚ ਪ੍ਰਵੇਸ਼ ਕਰਦੇ ਅਤੇ ਬਾਹਰ ਨਿਕਲਦੇ ਹਨ। ਫੇਰ ਵੀ ਸ਼ਰੀਰ ਦਾ ਅਕਾਰ ਬਣਿਆ ਰਹਿੰਦਾ ਹੈ। ਇਸ ਹਾਲਤ ਦੇ ਭਰਮ ਵਿਚ Page #13 -------------------------------------------------------------------------- ________________ ਪੈਕੇ ਅਗਿਆਨੀ ਮਨੁੱਖ ਸ਼ਰੀਰ ਨੂੰ ਹੀ ਆਤਮਾ ਸਮਝ ਲੈਂਦਾ ਹੈ।(69) ਮੈਂ ਗੋਰਾ ਹਾਂ, ਮੋਟਾ ਹਾਂ, ਪਤਲਾ ਹਾਂ-ਇਸ ਪ੍ਰਕਾਰ ਸ਼ਰੀਰ ਦੇ ਨਾਲ ਆਤਮਾ ਨੂੰ ਇਕ ਰੂਪ ਨਾ ਕਰਦੇ ਹੋਏ ਹਮੇਸ਼ਾ ਕੇਵਲ ਗਿਆਨ ਸੁਭਾਅ ਵਾਲੇ ਆਤਮਾ ਨੂੰ ਚਿੱਤ ਵਿਚ ਧਾਰਨ ਕਰਨਾ ਚਾਹੀਦਾ ਹੈ ।(70) ਜਿਸ ਮਨੁੱਖ ਦੇ ਚਿੱਤ ਵਿਚ ਆਤਮਾ ਬਾਰੇ ਸਥਿਰ ਧਾਰਨਾ ਹੈ, ਉਸਦੀ ਬਿਨਾਂ ਸ਼ੱਕ ਮੁਕਤੀ ਹੁੰਦੀ ਹੈ, ਜਿਸਦੀ ਅਜਿਹੀ ਧਾਰਨਾ ਨਹੀਂ ਉਸਦੀ ਨਿਸ਼ਚੇ ਹੀ ਮੁਕਤੀ ਨਹੀਂ ਹੁੰਦੀ ।(71) ਲੋਕਾਂ ਦੇ ਮੇਲ-ਮਿਲਾਪ ਨਾਲ ਬੋਲਣਾ ਹੁੰਦਾ ਹੈ। ਬੋਲ-ਚਾਲ ਦੇ ਵਧਣ ਨਾਲ ਮਨ ਚੰਚਲ ਹੁੰਦਾ ਹੈ। ਮਨ ਦੇ ਚੰਚਲ ਹੋਣ ਤੇ ਮਨ ਵਿਚ ਵਿਕਲਪ ਉਠਦੇ ਹਨ। ਇਸ ਲਈ ਯੋਗੀ ਨੂੰ ਚਾਹੀਦਾ ਹੈ ਕਿ ਉਹ ਯੋਗ ਸਮੇਂ ਸੰਸਾਰਿਕ ਲੋਕਾਂ ਨਾਲ ਮੇਲ ਮਿਲਾਪ ਨਾ ਕਰੇ।(72) ਜਿਸਨੂੰ ਆਤਮਾ ਦਾ ਅਨੁਭਵ ਨਹੀਂ ਹੋਇਆ, ਉਹ ਪਿੰਡ ਅਤੇ ਜੰਗਲ ਇਹਨਾਂ ਦੋਹਾਂ ਪ੍ਰਕਾਰ ਦੀਆਂ ਰਹਿਣ ਯੋਗ ਥਾਵਾਂ ਨੂੰ ਬਦਲ ਸਕਦਾ ਹੈ, ਇਸਤੋਂ ਉਲਟ ਜਿਸਨੂੰ ਆਤਮਾ ਦਾ ਅਨੁਭਵ ਹੋ ਚੁੱਕਿਆ ਹੈ ਉਹਨਾਂ ਦੇ ਲਈ ਤਾਂ ਸ਼ੁੱਧ ਤੇ ਸਥਿਰ ਆਤਮਨਿਵਾਸ ਹੈ ।(73) ਸ਼ਰੀਰ ਨੂੰ ਹੀ ਆਤਮਾ ਸਮਝਣ ਵਾਲਾ ਮੁੜ ਰੀਰ ਧਾਰਨ ਕਰਨ ਦਾ ਮੂਲ ਕਾਰਨ ਹੈ । ਇਸਦੇ ਉਲਟ ਆਤਮਾ ਨੂੰ ਹੀ ਆਤਮਾ ਸਮਝਣਾ ਦੁਬਾਰਾ ਦੇਹ ਧਾਰਨ ਕਰਨ ਤੋਂ ਛੁਟਕਾਰਾ ਪਾਉਣ ਦਾ ਹੀ ਮੂਲ ਕਾਰਨ ਹੈ ।(74) | ਦੇਹ ਨੂੰ ਹੀ ਆਤਮਾ ਸਮਝਣ ਦੇ ਕਾਰਨ ਵਾਰ-ਵਾਰ ਜਨਮ ਲੈਣ ਦੇ ਲਈ ਮਨੁੱਖ ਖੁਦ ਹੀ ਜ਼ਿੰਮੇਦਾਰ ਹੈ ਅਤੇ ਆਤਮਾ ਨੂੰ ਆਤਮਾ ਸਮਝਣ ਦੇ ਕਾਰਨ ਇਸਨੂੰ ਮੁਕਤ ਅਵਸਥਾ ਦਿਵਾਉਣ ਦੇ ਲਈ ਜਿੰਮੇਵਾਰ ਹੈ । ਇਸ ਲਈ ਮਨੁੱਖ ਖੁਦ ਹੀ ਆਪਣਾ ਗੁਰੂ ਹੈ, ਇਸਤੋਂ ਇਲਾਵਾ ਹੋਰ ਕੋਈ ਗੁਰੂ ਨਹੀਂ (75) ਸ਼ਰੀਰ ਆਦਿ ਨੂੰ ਮਜ਼ਬੂਤੀ ਨਾਲ ਆਤਮਾ ਸਮਝਣ ਦੇ ਕਾਰਨ ਬਾਹਰੀ ਆਤਮਾ ਵਾਲਾ ਮਨੁੱਖ ਆਪਣੀ ਮੌਤ ਅਤੇ ਦੋਸਤਾਂ ਤੋਂ ਜੁਦਾ ਹੋਣ ਤੋਂ ਬਹੁਤ ਡਰਦਾ ਹੈ। (76) ਆਤਮਾ ਨੂੰ ਆਤਮਾ ਸਮਝਣ ਵਾਲਾ ਅੰਤਰ ਆਤਮਾ ਵਾਲਾ ਵਿਅਕਤੀ ਸ਼ਰੀਰ ਦੀ ਗਤੀ ਭਾਵ ਉਸਦਾ ਬਚਪਨ, ਜਵਾਨੀ ਤੇ ਮੌਤ ਆਦਿ ਹਾਲਤਾਂ ਨੂੰ ਆਪਣੀ ਆਤਮਾ ਤੋਂ ਭਿੰਨ ਮੰਨਦਾ ਹੈ । ਇਸ ਲਈ ਉਹ ਮੌਤ ਨੂੰ ਇਕ ਕੱਪੜੇ ਦਾ ਤਿਆਗ 12 Page #14 -------------------------------------------------------------------------- ________________ ਅਤੇ ਦੂਸਰੇ ਕੱਪੜੇ ਨੂੰ ਅਪਣਾ ਕੇ ਨਿਡਰ ਬਣਿਆ ਰਹਿੰਦਾ ਹੈ ।(77) ਲੋਕ ਵਰਤਾਓ ਦੇ ਮਾਮਲੇ ਵਿਚ ਸੋਈ ਹੋਈਨਾ ਧਿਆਨ ਦੇਣ ਵਾਲਾ ਆਦਮੀ ਆਤਮਾ ਦੇ ਮਾਮਲੇ ਵਿਚ, ਜਾਗਿਤ ਤੇ ਤਿਆਰ ਰਹਿੰਦਾ ਹੈ । ਇਸਦੇ ਉਲਟ ਜੋ ਲੋਕ ਵਰਤਾਓ ਦੇ ਮਾਮਲੇ ਵਿਚ ਜਾਗ੍ਰਿਤ ਭਾਵ ਸਾਵਧਾਨ ਰਹਿੰਦਾ ਹੈ, ਉਹ ਆਤਮਾ ਦੇ ਮਾਮਲੇ ਵਿਚ ਅਸਾਵਧਾਨ (ਸੋਇਆ) ਰਹਿੰਦਾ ਹੈ ।(78) ਆਤਮਾ ਨੂੰ ਅੰਦਰੋਂ ਅਤੇ ਸ਼ਰੀਰ ਨੂੰ ਬਾਹਰੋਂ ਵੇਖਣ ਦੇ ਭੇਦ ਵਿਗਿਆਨ ਦੇ ਅਭਿਆਸ ਰਾਹੀਂ ਜੀਵ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ।(79) | ਆਤਮਾ ਦਾ ਦਰਸ਼ਨ ਕਰ ਚੁੱਕੇ ਜੋਗੀ ਜੀਵ ਨੂੰ ਹੀ ਇਹ ਸੰਸਾਰ ਪਾਗਲ ਜਿਹਾ ਅਤੇ ਬਾਅਦ ਵਿਚ ਆਤਮ ਸਰੂਪ ਪੂਰਣਤਾ ਦਾ ਅਭਿਆਸ ਹੋਣ ਤੇ ਲਕੜੀ ਤੇ ਪੱਥਰ ਜਿਹਾ ਮਹਿਸੂਸ ਹੁੰਦਾ ਹੈ ।(80) | ਆਤਮਾ ਦੇ ਸਰੂਪ ਨੂੰ ਉਪਾਧਿਆਏ ਆਦਿ ਗੁਰੂਆਂ ਤੋਂ ਜੀਅ ਭਰਕੇ ਸੁਣਨ ਅਤੇ ਆਪਣੀ ਜ਼ੁਬਾਨ ਨਾਲ ਦੱਸਣ ਤੇ ਵੀ ਜਦ ਤੱਕ ਸ਼ਰੀਰ ਆਦਿ ਤੋਂ ਆਤਮਾ ਦੀ ਭਿੰਨਤਾ ਨੂੰ ਅਨੁਭਵ ਨਹੀਂ ਕਰਦਾ, ਜਦ ਤੱਕ ਉਹ ਮੁਕਤੀ ਹਾਸਿਲ ਨਹੀਂ ਕਰ ਸਕਦਾ ।(81) | ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਤਮਾ ਨੂੰ ਸ਼ਰੀਰ ਤੋਂ ਭਿੰਨ ਤੇ ਵੱਖ ਅਨੁਭਵ ਕਰਕੇ ਆਤਮਾ ਵਿਚ ਹੀ ਆਤਮਾ ਦੀ ਭਾਵਨਾ ਕਰੇ, ਕਿ ਫਿਰ ਉਹ ਸੁਪਨੇ ਵਿਚ ਹੀ ਸ਼ਰੀਰ ਨੂੰ ਆਤਮਾ ਸਮਝਣ ਦੀ ਭੁੱਲ ਨਾ ਕਰ ਸਕੇ ।(82) ਅਵਰਤਾਂ ਤੋਂ ਪਾਪ ਦਾ ਅਤੇ ਵਰਤਾਂ ਤੋਂ ਪੁੰਨ ਦਾ ਬੰਧ (ਸੰਹਿ) ਹੁੰਦਾ ਹੈ। ਅਤੇ ਜਿੱਥੇ ਪਾਪ ਅਤੇ ਪੁੰਨ ਦੋਵੇਂ ਸਮਾਪਤ ਹੋ ਜਾਂਦੇ ਹਨ, ਉਹ ਮੁਕਤੀ ਹੈ । ਇਸ ਲਈ ਮੁਕਤੀ ਦਾ ਇੱਛੁਕ ਮਨੁੱਖ ਅਵਰਤਾਂ ਦੀ ਤਰ੍ਹਾਂ ਵਰਤਾਂ ਦਾ ਵੀ ਤਿਆਗ ਕਰ ਸਕਦਾ ਹੈ ।(83) | ਮਨੁੱਖ ਅਵਰਤਾਂ ਨੂੰ ਛੱਡਕੇ ਵਰਤਾਂ ਵਿਚ ਵਿਸ਼ਵਾਸ ਰੱਖੇ, ਉਨ੍ਹਾਂ ਦਾ ਮਜ਼ਬੂਤੀ ਨਾਲ ਪਾਲਣ ਕਰੇ । ਫਿਰ ਆਤਮਾ ਦੇ ਵੀਰਾਗ ਨੂੰ ਪ੍ਰਾਪਤ ਕਰਕੇ ਉਨ੍ਹਾਂ ਵਰਤਾਂ ਨੂੰ ਵੀ ਛੱਡ ਦੇਵੇ (84) ਅੰਦਰ ਕਲਪਨਾਵਾਂ ਦਾ ਜਾਲ ਆਤਮਾ ਦੇ ਦੁੱਖ ਦਾ ਮੂਲ ਕਾਰਨ ਹੈ । ਉਸਦੇ ਨਸ਼ਟ ਹੋਣ ਤੇ ਹਿਤਕਾਰੀ ਅਤੇ ਪਿਆਰੇ ਪਰਮ ਪਦ (ਮੁਕਤੀ) ਦੀ ਪ੍ਰਾਪਤੀ ਹੁੰਦੀ ਹੈ। (85) ਅਵਰਤੀ ਨੂੰ ਵਰਤ ਧਾਰਨ ਕਰਕੇ ਵਰਤੀ ਬਣਨਾ ਚਾਹੀਦਾ ਹੈ । ਵਰਤੀ ਨੂੰ 13 Page #15 -------------------------------------------------------------------------- ________________ ਗਿਆਨ ਭਾਵਨਾ ਵਿਚ ਲੀਨ ਹੋਣਾ ਚਾਹੀਦਾ ਹੈ। ਗਿਆਨ ਭਾਵਨਾ ਵਿਚ ਮਨੁੱਖ ਲੀਨ ਨੂੰ ਕੇਵਲ ਗਿਆਨ (ਬ੍ਰਹਮ ਗਿਆਨ) ਨਾਲ ਮਜ਼ਬੂਤ ਹੋਣਾ ਚਾਹੀਦਾ ਹੈ ਅਤੇ ਕੇਵਲ ਗਿਆਨ ਨਾਲ ਸੰਪੰਨ ਮਨੁੱਖ ਨੂੰ ਸਿੱਧ (ਮੁਕਤੀ) ਪਦ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ।(86) ਬਾਹਰੀ ਪਹਿਰਾਵੇ (ਜਟਾ, ਨਗਨਤਾ) ਦੇਹ ਨਾਲ ਜੁੜੇ ਹਨ, ਦੇਹ ਹੀ ਆਤਮਾ ਦਾ ਸੰਸਾਰੀ ਬੰਧਨ ਹੈ। ਜਿਨ੍ਹਾਂ ਨੂੰ ਬਾਹਰੀ ਚਿੰਨ੍ਹਾਂ ਦਾ ਮੋਹ ਹੈ, ਉਹ ਸੰਸਾਰ ਤੋਂ ਮੁਕਤ ਨਹੀਂ ਹੋ ਸਕਦੇ (87) ਜਾਤ (ਬਾਹਮਣ, ਖੱਤਰੀ ਆਦਿ) ਵੀ ਦੇਹ ਨਾਲ ਜੁੜੀ ਹੋਈ ਹੈ। ਇਹ ਹੀ ਆਤਮਾ ਦਾ ਸੰਸਾਰ ਭਾਵ-ਬੰਧਨ ਹੈ। ਜਿਨ੍ਹਾਂ ਨੂੰ ਜਾਤ ਦਾ ਮੋਹ ਹੈ ਉਹ ਮਨੁੱਖ ਸੰਸਾਰ ਦੇ ਬੰਧਨ ਤੋਂ ਮੁਕਤ ਨਹੀਂ ਹੋ ਸਕਦਾ (88) | ਕੁੱਝ ਲੋਕਾਂ ਨੂੰ ਸ਼ਾਸ਼ਤਰਾਂ ਦਾ ਮੋਹ ਹੁੰਦਾ ਹੈ ਕਿ ਜਾਤ, ਭੇਖ ਦੇ ਰਾਹੀਂ ਹੀ ਮੁਕਤੀ ਮਿਲਦੀ ਹੈ । ਭਾਵ ਖਾਸ ਜਾਤ ਨੂੰ, ਭੇਖ ਧਾਰਨ ਕਰਨ ਤੇ ਹੀ ਮੁਕਤੀ ਮਿਲੇਗੀ | ਅਜਿਹੇ ਮਨੁੱਖ ਨੂੰ ਆਤਮਾ ਦੇ ਪਰਮ ਪਦ ਦੀ ਪ੍ਰਾਪਤੀ ਨਹੀਂ ਹੋਵੇਗੀ (89) ਸ਼ਰੀਰ ਦਾ ਮੋਹ ਤਿਆਗਣ ਅਤੇ ਵੀਰਾਗਤਾ ਨੂੰ ਪਾਉਣ ਦੇ ਲਈ ਇੰਦਰੀਆਂ ਦੇ ਭੋਗ ਦਾ ਤਿਆਗ ਹੋ ਜਾਂਦਾ ਹੈ, ਪਰ ਮੋਹ ਵਿਚ ਫਸੇ ਮਨੁੱਖ ਸ਼ਰੀਰ ਦੇ ਪ੍ਰੇਮੀਆਂ ਅਤੇ ਵੀਰਾਗਤਾ ਪ੍ਰਤੀਦਵੇਸ਼ ਰੱਖਦਾ ਹੈ ।(90) ਭੇਦ ਵਿਗਿਆਨ ਦਾ ਜਾਨਣ ਵਾਲਾ ਮਨੁੱਖ ਜਿਵੇਂ ਸੰਜਮ ਦੇ ਕਾਰਨ ਭਰਮ ਵਿਚ ਪੈਕੇ ਲੰਗੜਾ ਤੇ ਦ੍ਰਿਸ਼ਟੀ ਰਹਿਤ ਹੋ ਜਾਂਦਾ ਹੈ, ਉਹ ਹੀ ਆਤਮਾ ਦੀ ਦ੍ਰਿਸ਼ਟੀ ਤੇ ਸ਼ਰੀਰ ਨੂੰ ਧਾਰਨ ਕਰ ਲੈਂਦਾ ਹੈ ਅਤੇ ਸਮਝਣ ਲੱਗਦਾ ਹੈ ਕਿ ਸ਼ਰੀਰ ਹੀ ਵੇਖ ਸਮਝ ਰਿਹਾ ਹੈ ।(91). ਭੇਦ ਵਿਗਿਆਨ ਨੂੰ ਜਾਨਣ ਵਾਲਾ ਮਨੁੱਖ ਜਿਸ ਤਰ੍ਹਾਂ ਲੰਗੜੇ ਦੀ ਸੋਚ ਨੂੰ ਦਿਸ਼ਟੀਹੀਣ ਨਾਲ ਨਹੀਂ ਜੋੜਦਾ, ਉਸੇ ਤਰ੍ਹਾਂ ਆਤਮਾ ਦੇ ਅਸਲ ਸਰੂਪ ਨੂੰ ਸਮਝਣ ਵਾਲਾ ਮਨੁੱਖ ਆਤਮਾ ਦੀ ਦ੍ਰਿਸ਼ਟੀ ਤੋਂ, ਉਸਦੇ ਗਿਆਨ ਦਰਸ਼ਨ ਸੁਭਾਅ ਨੂੰ ਸ਼ਰੀਰ ਦੇ ਨਾਲ ਨਹੀਂ ਜੋੜਦਾ, ਉਸਨੂੰ ਸ਼ਰੀਰ ਦੀ ਵਿਸ਼ੇਸ਼ਤਾ ਨਹੀਂ ਮੰਨਦਾ (92) ਜੋ ਆਤਮ ਸਰੂਪ ਨੂੰ ਨਹੀਂ ਵੇਖਦਾ ਉਨ੍ਹਾਂ ਬਾਹਰੀ ਆਤਮਾ ਵਾਲੇ ਮਨੁੱਖਾਂ ਨੂੰ ਜੋ ਕੇਵਲ ਨੀਂਦ ਅਤੇ ਪਾਗਲ ਹੋਣ ਵਿਚ ਭਰਮ ਰੂਪ ਮਹਿਸੂਸ ਹੁੰਦੀ ਹੈ, ਪਰ ਆਤਮ ਸਰੂਪ ਵੇਖਣ ਵਾਲੇ ਅੰਤਰ ਆਤਮਾ ਦੇ ਮੋਹ ਵਿਚ ਫਸੇ ਬਾਹਰੀ ਆਤਮਾ ਨੂੰ ਸਾਰੀ ਹਾਲਤ ਵਿਚ ਭਰਮ ਮਹਿਸੂਸ ਹੁੰਦਾ ਹੈ।(93) 14 Page #16 -------------------------------------------------------------------------- ________________ ਸ਼ਰੀਰ ਨੂੰ ਹੀ ਆਤਮਾ ਸਮਝਣ ਵਾਲਾ ਬਾਹਰੀ ਆਤਮਾ ਵਾਲਾ ਮਨੁੱਖ ਸਾਰੇ ਸ਼ਾਸ਼ਤਰਾਂ ਦਾ ਜਾਣਕਾਰ ਹੈ ਅਤੇ ਜਾਗ੍ਰਿਤ ਰਹਿਣ ਤੇ ਵੀ ਕਰਮ ਬੰਧਨ ਤੋਂ ਮੁਕਤ ਨਹੀਂ ਹੁੰਦਾ। ਇਸਦੇ ਉਲਟ ਆਤਮਾ ਦਾ ਗਿਆਨ ਜਾਣਕਾਰ ਅੰਤਰ ਆਤਮਾ ਮਨੁੱਖ ਨੀਂਦ ਅਤੇ ਪਾਗਲਪੁਣੇ ਦੀ ਹਾਲਤ ਵਿਚ ਵੀ ਕਰਮ ਬੰਧਨ ਤੋਂ ਮੁਕਤ ਹੁੰਦਾ ਹੈ । (94) ਜਿਸ ਵਿਸ਼ੇ ਵਿਚ ਮਨੁੱਖ ਦੀ ਬੁੱਧੀ ਜੁੜੀ ਹੋਵੇ ਅਤੇ ਸਾਵਧਾਨ ਰਹਿੰਦਾ ਹੋਵੇ ਉਸ ਵਿਸ਼ੇ ਵਿਚ ਉਸਦੀ ਸ਼ਰਧਾ ਹੋ ਜਾਂਦੀ ਹੈ। ਉਸ ਵਿਸ਼ੇ ਤੇ ਉਸਦਾ ਚਿੱਤ ਵੀ ਲੀਨ ਹੋ ਜਾਂਦਾ ਹੈ ।(95) ਜਿਸ ਵਿਸ਼ੇ ਵਿਚ ਮਨੁੱਖ ਦੀ ਬੁੱਧੀ ਜੁੜੀ ਤੇ ਸਾਵਧਾਨ ਨਹੀਂ ਰਹਿੰਦੀ ਉਸ ਵਿਸ਼ੇ ਤੇ ਉਸਦੀ ਸ਼ਰਧਾ ਹਟ ਜਾਂਦੀ ਹੈ ਤਾਂ ਉਸ ਵਿਸ਼ੇ ਵਿਚ ਉਸਦਾ ਚਿੱਤ ਜੁੜਿਆ ਨਹੀਂ ਰਹਿ ਸਕਦਾ ।(96). ਜਿਸ ਪ੍ਰਕਾਰ ਦੀਵੇ ਦੀ ਲੋਅ ਭਿਨ ਹੋਂਦ ਰੱਖਣ ਵਾਲੀ ਹੈ, ਬੱਤੀ ਦੀਵੇ ਦੀ ਉਪਾਸਨਾ ਕਰਦੇ ਹੋਏ ਉਸੇ ਪ੍ਰਕਾਰ ਹੋ ਜਾਂਦੀ ਹੈ ਜਿਸ ਪ੍ਰਕਾਰ ਆਪਣੇ ਤੋਂ ਭਿੰਨ ਅਰਿਹੰਤ, ਸਿੱਧਰੂਪੀ ਪਰਮਾਤਮਾ ਬਣ ਜਾਂਦੀ ਹੈ ।(97) ਜਿਸ ਤਰ੍ਹਾਂ ਬਾਂਸ ਦਾ ਦਰੱਖਤ ਖੁਦ ਨੂੰ ਖੁਦ ਨਾਲ ਰਗੜ ਕੇ ਅੰਗ ਬਣਦਾ ਹੈ, ਉਸੇ ਤਰ੍ਹਾਂ ਆਤਮਾ ਖੁਦ ਆਪਣੇ ਚੇਤਨ ਸਰੂਪ ਦੀ ਉਪਾਸਨਾ ਕਰਕੇ ਇਹ ਆਤਮਾ ਖੁਦ ਹੀ ਪਰਮਾਤਮਾ ਬਣ ਜਾਂਦੀ ਹੈ।(98) ਇਸ ਪ੍ਰਕਾਰ ਭੇਦ ਜਾਂ ਅਭੇਦ (ਭਿੰਨ ਆਤਮਾ ਅਤੇ ਅਭਿੰਨ ਆਤਮਾ) ਰੂਪ ਤੋਂ ਆਤਮ ਸਰੂਪ ਦੀ ਲਗਾਤਾਰ ਭਾਵਨਾ ਕਰਨੀ ਚਾਹੀਦੀ ਹੈ।ਇਸ ਨਾਲ ਉਹ ਜੀਵ ਨਾਲ ਦਿਆ, ਖਿਮਾ ਯੋਗ ਪਰਮਾਤਮਾ ਪਦ ਨੂੰ ਆਪਣੇ ਆਪ ਪਾਪਤ ਕਰ ਲਵੇਗਾ, ਜਿਸਨੂੰ ਪ੍ਰਾਪਤ ਕਰਕੇ (ਜਨਮ-ਮਰਨ) ਦੀ ਵਾਪਸੀ ਨਹੀਂ ਹੋਵੇਗੀ । ਉਸਨੂੰ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਮਿਲ ਜਾਵੇਗੀ ।(99) ਇਹ ਚੇਤਨ ਸਰੂਪ ਆਤਮਾ ਜੇ ਭੁਜ ਹੈ ਭਾਵ ਜੋ ਜਮੀਨ, ਪਾਣੀ, ਅਗਨੀ ਅਤੇ ਹਵਾ ਇਨ੍ਹਾਂ ਚਾਰ ਭੁਜਾਂ ਤੋਂ ਉਤਪੰਨ ਹੈ ਜਾਂ ਸਹਿਜ ਹੀ ਸ਼ੁੱਧ ਸਰੂਪ ਤੋਂ ਉਤਪੰਨ ਹੈ ਤਾਂ ਫੇਰ ਮੌਤ ਦੇ ਨਾਲ ਨਿਰਵਾਨ ਆਪਣੇ ਆਪ ਹੋ ਜਾਵੇਗਾ । ਇਸ ਲਈ ਕੋਸ਼ਿਸ਼ ਦੀ ਜ਼ਰੂਰਤ ਨਹੀਂ ਹੈ ਅਤੇ ਜੇ ਨਿਰਵਾਨ ਦੀ ਪ੍ਰਾਪਤੀ ਜਾਂ ਚਿਤ ਵਿਰਤੀ ਦੇ ਰੋਕਣ ਤੋਂ ਹੁੰਦੀ ਹੈ ਤਾਂ ਇਸ ਵਿਚ ਵੀ ਯੋਗੀਆਂ ਦੇ ਲਈ ਦੁੱਖ ਦਾ ਕੋਈ ਸਵਾਲ ਨਹੀਂ।(100) ਪ੍ਰਤੱਖ ਵਿਖਾਈ ਦੇਣ ਵਾਲੇ ਸ਼ਰੀਰ ਦਾ ਸੁਪਨੇ ਵਿਚ ਹੋਇਆ ਵਿਨਾਸ਼ 15 Page #17 -------------------------------------------------------------------------- ________________ ਸੱਚਮੁੱਚ ਦਾ ਵਿਨਾਸ਼ ਕਿੱਥੇ ਹੈ ? ਇਸੇ ਤਰ੍ਹਾਂ ਜਾਗੁਤ ਹਾਲਤ ਵਿਚ ਹੋਏ ਸ਼ਰੀਰ ਦੇ ਵਿਨਾਸ਼ ਤੋਂ ਆਤਮਾ ਦਾ ਵਿਨਾਸ਼ ਕਿਵੇਂ ਹੋਇਆ ?? ਦੋਵੇਂ ਹਾਲਤਾਂ ਇੱਕੋ ਜਿਹੇ ਭਰਮ ਵਾਲੀਆਂ ਹਨ / (101) ਬਿਨਾਂ ਕਸ਼ਟ ਉਠਾਏ ਪ੍ਰਾਪਤ ਹੋਏ ਭੇਦ ਵਿਗਿਆਨ ਕਈ ਵਾਰ ਸ਼ਰੀਰਕ ਕਸ਼ਟ ਆਉਣ ਤੇ ਕਮਜ਼ੋਰ ਹੋਣ ਲੱਗਦਾ ਹੈ / ਇਸ ਅੰਤਰ ਆਤਮਾ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਸ਼ਕਤੀ ਅਨੁਸਾਰ ਕਸ਼ਟ ਸਹਿਨ ਦਾ ਅਭਿਆਸ ਕਰਦਾ ਹੋਇਆ ਆਤਮਾ ਨੂੰ ਸ਼ਰੀਰ ਤੇ ਭਿੰਨ ਸਮਝਣ ਦੀ ਭਾਵਨਾ ਕਰੇ। ਭਾਵ ਕਸ਼ਟ ਸਹਿਨ ਦਾ ਅਭਿਆਸ ਕਰਦੇ ਹੋਏ ਭੇਦ ਵਿਗਿਆਨ ਨੂੰ ਅੰਦਰ ਉਤਾਰਨ ਦੀ ਦਿਸ਼ਾ ਵੱਲ ਅੱਗੇ ਵਧੇ।(102) | ਆਤਮਾ ਦੇ ਰਾਗ-ਦਵੇਸ਼ ਦੇ ਮਨ-ਵਚਨ-ਸ਼ਰੀਰ ਦੀ ਕੋਸ਼ਿਸ਼ ਨਾਲ ਪਰਿਵਰਤਨ ਹੁੰਦੇ ਹਨ / ਇਨ੍ਹਾਂ ਪਰਿਵਰਤਨਾਂ ਤੇ ਜੋ ਹਵਾ ਫੈਲਦੀ ਹੈ, ਉਸ ਨਾਲ ਸ਼ਰੀਰ ਦਾ ਜੰਤਰ ਢਾਂਚਾ ਆਪਣੇ ਕੰਮ ਵਿਚ ਲਗਦਾ ਹੈ / (103) ਮੂਰਖ ਬਾਹਰੀ ਆਤਮਾ ਮਨੁੱਖ ਇੰਦਰੀਆਂ ਵਾਲੇ ਉਸ ਢਾਂਚੇ ਨੂੰ ਆਤਮਾ ਤੇ ਸਥਾਪਿਤ ਕਰਕੇ ਦੁੱਖ ਭੋਗਦਾ ਹੈ / ਇਸਦੇ ਉਲਟ ਅੰਤਰ ਆਤਮਾ ਵਾਲਾ ਮਨੁੱਖ ਆਪਣੇ ਗਿਆਨ ਦੇ ਕਾਰਨ ਅਜਿਹੇ ਢਾਂਚੇ ਦੀ ਕਲਪਨਾ ਨੂੰ ਛੱਡਕੇ ਪਰਮਾਤਮ ਪਦ ਪ੍ਰਾਪਤ ਕਰ ਲੈਂਦਾ ਹੈ / (104) | ਉਸ ਪਰਮਾਤਮ ਪਦ ਦੀ ਪ੍ਰਾਪਤੀ ਦਾ ਰਾਹ ਇਹ ਸਮਾਧੀ ਤੰਤਰ ਨੂੰ ਠੀਕ ਢੰਗ ਨਾਲ ਦਿਲ ਵਿਚ ਧਾਰਨ ਕਰਕੇ ਅਤੇ ਪਰਮਾਤਮ ਭਾਵ ਵਿਚ ਚਿਤ ਸਥਿਰ ਕਰਕੇ ਅੰਤਰ ਆਤਮਾ ਵੱਲ ਮਨੁੱਖ ਸੰਸਾਰਿਕ ਦੁੱਖਾਂ ਤੋਂ ਉਤਪੰਨ ਕਰਨ ਵਾਲੀ ਉਸ ਬੁੱਧੀ ਨੂੰ ਤਿਆਗ ਦਿੰਦਾ ਹੈ ਜੋ ਸ਼ਰੀਰ ਨੂੰ ਆਪਣਾ ਅਤੇ ਆਤਮਾ ਨੂੰ ਪਰਾਇਆ ਸਮਝਦੀ ਹੈ। ਇਸ ਤਰ੍ਹਾਂ ਉਹ ਸ਼ਰੀਰ ਤੋਂ ਮੁਕਤ ਹੋਕੇ ਗਿਆਨ ਵਾਲੀ ਆਤਮਾ ਦੇ ਸੁੱਖ ਨੂੰ ਪ੍ਰਾਪਤ ਕਰ ਲੈਂਦਾ ਹੈ (105) Page #18 -------------------------------------------------------------------------- ________________ ਪ੍ਰਕਾਸ਼ਕ : 26ਵੀਂ ਮਹਾਂਵੀਰ ਜਨਮ ਕਲਿਆਣ ਸ਼ਤਾਬਦੀ ਸੰਯੋਜਿਕਾ ਸਮਿਤੀ ਪੰਜਾਬ ਪੁਰਾਣਾ ਬਸ ਸਟੈਂਡ, ਕਲੱਬ ਚੌਂਕ, ਮਹਾਵੀਰ ਸਟਰੀਟ, ਮਾਲੇਰਕੋਟਲਾ-148023, ਜਿਲ੍ਹਾ ਸੰਗਰੂਰ (ਪੰਜਾਬ) Please visit for Punjabi Jain Literature : www.jainworld.com