________________
ਦੁੱਖ ਨਹੀਂ ਹੁੰਦਾ। (34)
ਜਿਸ ਮਨੁੱਖ ਦੇ ਮਨਰੂਪੀ ਪਾਣੀ ਵਿਚ ਰਾਗ, ਦਵੇਸ਼ ਆਦਿ ਦੀਆਂ ਲਹਿਰਾਂ ਹਲਚਲ ਨਹੀਂ ਕਰਦੀਆਂ । ਸਿਰਫ ਉਹੀ ਮਨੁੱਖ ਆਤਮ ਤੱਤਵ ਨੂੰ ਵੇਖ ਸਕਦਾ ਹੈ, ਹੋਰ ਕੋਈ ਨਹੀਂ। (35) .
ਰਾਗ-ਦਵੇਸ਼ ਤੋਂ ਰਹਿਤ ਦੇਹ ਤੇ ਆਤਮਾ ਵਿਚ ਦੀ ਭਿੰਨਤਾ ਵਿਚ ਵਿਸ਼ਵਾਸ ਕਰਨ ਵਾਲਾ ਪੱਕਾ ਮਨ ਹੀ ਆਤਮ ਤੱਤਵ ਹੈ । ਇਸਦੇ ਉਲਟ ਧਾਰਨਾ ਵਾਲਾ ਮਨ ਆਤਮ ਤੱਤਵ ਦਾ ਭਰਮ ਹੈ। ਇਸ ਲਈ ਰਾਗ-ਦਵੇਸ਼ ਤੋਂ ਰਹਿਤ ਮਨ ਨੂੰ ਧਾਰਨ ਕਰਨਾ ਚਾਹੀਦਾ ਹੈ ਅਤੇ ਰਾਗ-ਦਵੇਸ਼ ਵਾਲੇ ਮਨ ਨੂੰ ਛੱਡਣਾ ਚਾਹੀਦਾ ਹੈ । (36)
ਅਗਿਆਨ, ਅਗਿਆਨ ਦਾ ਅਭਿਆਸ ਅਤੇ ਉਸਤੋਂ ਉਤਪੰਨ ਸੰਸਕਾਰ ਦੇ ਕਾਰਣ ਮਨ ਆਜ਼ਾਦ ਨਹੀਂ ਹੁੰਦਾ । ਰਾਗ-ਦਵੇਸ਼ ਪੈਦਾ ਹੁੰਦੇ ਹਨ, ਪਰ ਉਹੀ ਗਿਆਨ ਦੇ ਸੰਸਕਾਰ ਕਾਰਨ ਆਪਣੇ ਆਪ ਆਤਮ ਸਰੂਪ ਵਿਚ ਸਥਿਤ ਹੋ ਜਾਂਦਾ ਹੈ । (37)
ਜਿਸਦੇ ਮਨ ਵਿਚ ਰਾਗ-ਦਵੇਸ਼ ਉਤਪੰਨ ਹੁੰਦਾ ਹੈ ਉਸਨੂੰ ਹੀ ਇੱਜ਼ਤ ਤੇ ਬੇਇਜ਼ਤੀ ਮਹਿਸੂਸ ਹੁੰਦੀ ਹੈ, ਜਿਸਦੇ ਮਨ ਵਿਚ ਰਾਗ-ਦਵੇਸ਼ ਨਹੀਂ ਹੁੰਦਾ ਉਸਨੂੰ ਇੱਜ਼ਤ ਤੇ ਬੇਇਜ਼ਤੀ ਮਹਿਸੂਸ ਨਹੀਂ ਹੁੰਦੀ। (38)
ਜਦ ਕਦੇ ਮੋਹਨੀਆਂ ਕਰਮ (ਅੱਠ ਪ੍ਰਕਾਰ ਦੇ ਕਰਮਾਂ ਵਿਚੋਂ ਇਕ ਕਰਮ) ਦੇ ਪ੍ਰਗਟ ਹੋਣ ਕਾਰਨ ਕਿਸੇ ਤਪਸਵੀ ਦੇ ਮਨ ਵਿਚ ਰਾਗ-ਦਵੇਸ਼ ਉਤਪੰਨ ਹੋ ਜਾਵੇ, ਉਹ ਉਸੇ ਸਮੇਂ ਆਪਣੇ ਸ਼ੁੱਧ ਆਤਮ ਸਰੂਪ ਦਾ ਚਿੰਤਨ ਕਰੇ, ਉਸਦੀ ਇੱਛਾ ਕਰੇ । ਇਸ ਨਾਲ ਰਾਗ-ਦਵੇਸ਼ ਆਦਿ ਪਲ ਵਿਚ ਸ਼ਾਂਤ ਹੋ ਜਾਂਦਾ ਹੈ। (39) | ਜੇਕਰ ਸ਼ਰੀਰ ਪਤੀ ਰਾਗ ਉਤਪੰਨ ਹੋ ਜਾਵੇ ਤਾਂ ਗਿਆਨੀ ਆਤਮਾ ਨੂੰ ਭੇਦ ਵਿਗਿਆਨ ਦੇ ਆਧਾਰ ਤੇ (ਸ਼ਰੀਰ ਵੱਖ, ਆਤਮਾ ਵੱਖ) ਸ਼ਰੀਰ ਨੂੰ ਵੱਖ ਮਹਿਸੂਸ ਕਰਦਾ ਹੋਇਆ ਆਪਣੀ ਆਤਮਾ ਨੂੰ ਉਤਮ ਭਾਵ ਸਚੇ ਆਨੰਦ ਵਾਲੀ, ਆਪਣੇ ਸ਼ਰੀਰ ਵਿਚ ਸਥਿਤ, ਆਪਣੀ ਆਤਮ ਸਰੂਪ ਦਾ ਧਿਆਨ ਕਰੇ । ਅਜਿਹਾ ਕਰਨ ਨਾਲ ਸ਼ਰੀਰ ਦੇ ਪ੍ਰਤੀ ਪੈਦਾ ਹੋਇਆ ਰਾਗ-ਦਵੇਸ਼ ਖਤਮ ਹੋ ਜਾਵੇਗਾ। (40)
ਰ ਸਮਝਣ ਨਾਲ ਭਰਮ ਤੋਂ ਜੋ ਦੁੱਖ ਪੈਦਾ ਹੁੰਦਾ ਹੈ, ਉਹ ਆਤਮ ਗਿਆਨ ਤੋਂ, ਆਤਮਾ ਨੂੰ ਸ਼ਰੀਰ ਤੋਂ ਵੱਖ ਅਨੁਭਵ ਕਰਨ ਤੇ ਸ਼ਾਂਤ ਹੋ ਜਾਂਦਾ ਹੈ, ਜੋ ਮਨੁੱਖ ਇਸ ਰਾਹ 'ਤੇ ਅੱਗੇ ਵਧਣ ਲਈ ਅਤੇ ਮਿਹਨਤ ਨਹੀਂ ਕਰਦੇ, ਉਹ ਉਹੀ ਤਪਸਿਆ ਕਰਨ ਤੇ ਵੀ ਸ਼ਕਤੀ ਹਾਸਿਲ ਨਹੀਂ ਕਰ ਸਕਦੇ। (41)