________________
ਸ਼ਰੀਰ ਆਦਿ ਪਰਾਏ ਪਦਾਰਥ ਵਿਚ ਆਤਮ ਬੁੱਧੀ ਰੱਖਣ ਵਾਲਾ ਬਾਹਰੀ ਆਤਮਾ ਆਪਣੇ ਆਤਮ ਸਰੂਪ ਤੋਂ ਗਿਰਦਾ ਹੋਇਆ ਕਰਮ ਬੰਧਨ ਵਿਚ ਫਸਦਾ ਹੈ, ਇਸਦੇ ਉਲਟ ਤੱਤਵ ਗਿਆਨੀ ਅੰਤਰ ਆਤਮਾ ਵਾਲਾ ਇਹਨਾਂ ਤੋਂ ਮੁਕਤ ਹੋਣਾ ਚਾਹੁੰਦਾ ਹੈ।(42)
ਦੇਹ ਆਦਿ ਪਰਾਏ ਪਦਾਰਥਾਂ ਵਿਚ ਆਤਮ ਸ਼ੁੱਧੀ ਰੱਖਣ ਵਾਲਾ ਬਾਹਰੀ ਆਤਮਾ ਵਾਲਾ ਵਿਅਕਤੀ ਆਪਣੇ ਆਤਮ ਸਰੂਪ ਨੂੰ ਗਿਣਕੇ ਨਿਸ਼ਚਿਤ ਕਰਮਾਂ ਦਾ ਵੱਧਣ ਕਰਦਾ ਹੈ । ਇਸਦੇ ਉਲਟ ਆਪਣੀ ਆਤਮਾ ਤੋਂ ਹੀ ਆਤਮਾ ਰੂਪੀ ਰੱਖਣ ਵਾਲਾ ਅੰਤਰ ਆਤਮਾ ਵਾਲਾ ਮਨੁੱਖ ਸ਼ਰੀਰ ਆਦਿ ਪਰਾਏ ਪਦਾਰਥਾਂ ਦੇ ਸੰਬੰਧ ਤੋਂ ਹਟਕੇ ਕਰਮ ਬੰਧਨ ਤੋਂ ਮੁਕਤ ਹੋ ਜਾਂਦਾ ਹੈ।(43)
ਸ਼ਰੀਰ ਨੂੰ ਆਤਮਾ ਸਮਝਣ ਵਾਲਾ ਅਗਿਆਨੀ ਬਾਹਰੀ ਆਤਮਾ ਵਾਲਾ ਮਨੁੱਖ ਵਿਖਾਈ ਦੇਣ ਦੇ ਆਧਾਰ ਤੇ ਆਤਮਾ ਨੂੰ ਲਿੰਗ (ਇਸਤਰੀ, ਪੁਰਸ਼ ਤੇ ਹਿਜੜਾ) ਦੇ ਰੂਪ ਵਿਚ ਬਣਦਾ ਹੈ । ਇਸਦੇ ਉਲਟ ਆਤਮ ਗਿਆਨੀ ਮਨੁੱਖ ਵਿਸ਼ਵਾਸ ਕਰਦਾ ਹੈ ਕਿ ਉਹ ਸਿਰਫ ਆਤਮ ਤੱਤਵ ਹੈ, ਆਤਮਾ ਸਿੱਧ ਹੈ ਅਤੇ ਉਸਨੂੰ ਸ਼ਬਦਾਂ ਵਿਚ ਨਹੀਂ ਬੰਨਿਆ ਜਾ ਸਕਦਾ।(44)
ਅੰਤਰ ਆਤਮਾ ਵਾਲਾ ਮਨੁੱਖ ਆਪਣੀ ਆਤਮਾ ਦੇ ਸ਼ੁੱਧ ਸਰੂਪ ਨੂੰ ਜਾਣਦਾ ਹੋਇਆ ਅੰਤ ਉਸ ਸ਼ਰੀਰ ਆਦਿ ਪਰਾਏ ਪਦਾਰਥਾਂ ਤੋਂ ਭਿੰਨ ਅਨੁਭਵ ਕਰਦਾ ਹੋਇਆ ਵੀ ਪਹਿਲਾਂ ਦੇ ਭਰਮ ਆਦਿ ਸੰਸਕਾਰਾਂ ਦੇ ਕਾਰਨ ਬਾਅਦ ਵਿਚ ਵੀ ਕਦੇ ਸ਼ੱਕੀ ਹੋ ਸਕਦਾ ਹੈ।(45)
ਇਹਨਾਂ ਹਾਲਤਾਂ ਵਿਚ ਅੰਤਰ ਆਤਮਾ ਵਾਲੇ ਮਨੁੱਖ ਨੂੰ ਸੋਚਣਾ ਚਾਹੀਦਾ ਹੈ ਕਿ ਜੋ ਇਹ ਸੰਸਾਰ ਵਿਖਾਈ ਦੇ ਰਿਹਾ ਹੈ ਉਹ ਅਚੇਤਨ (ਬੇਜਾਨ) ਹੈ ਅਤੇ ਜੋ ਚੇਤਨਰੂਪੀ ਆਤਮਾ ਹੈ ਉਹ ਤਾਂ ਵਿਖਾਈ ਨਹੀਂ ਦਿੰਦਾ, ਇਸ ਲਈ ਮੈਂ ਕਿਸ ਨਾਲ ਗੁੱਸਾ ਕਰਾਂ ਅਤੇ ਕਿਸਤੋਂ ਗੁੱਸਾ ਨਾ ਕਰਾਂ ? ਇਸ ਲਈ ਮੈਂ ਤਾਂ ਵਿਚਕਾਰਲੇ ਭਾਵ ਨੂੰ ਧਾਰਨ ਕਰਦਾ ਰਹਾਂਗਾ।(46)
ਅਗਿਆਨੀ ਬਾਹਰੀ ਆਤਮਾ ਵਾਲਾ ਮਨੁੱਖ, ਬਾਹਰਲੇ ਪਦਾਰਥਾਂ ਦਾ ਤਿਆਗ ਅਤੇ ਉਸਨੂੰ ਗ੍ਰਹਿਣ ਕਰਦਾ ਹੈ, ਜਿਸਨੂੰ ਬੁਰਾ ਸਮਝਦਾ ਹੈ, ਉਸਨੂੰ ਛੱਡਦਾ ਹੈ ਜਿਸਨੂੰ ਚੰਗਾ ਸਮਝਦਾ ਹੈ ਗ੍ਰਹਿਣ ਕਰਦਾ ਹੈ। ਇਸਦੇ ਉਲਟ ਆਤਮ ਸਰੂਪ ਦਾ ਜਾਣਕਾਰ ਅੰਤਰ ਆਤਮਾ ਵਾਲਾ ਮਨੁੱਖ ਅਧਿਆਤਮਿਕ ਤਿਆਗ ਅਤੇ ਗ੍ਰਹਿਣ ਕਰਦਾ ਹੈ, ਭਾਵ ਰਾਗ-ਦਵੇਸ਼ ਨੂੰ ਛੱਡਦਾ ਹੈ ਅਤੇ ਸਮਿਅਕ ਦਰਸ਼ਨ (ਸ਼ਰਧਾ),
8