________________
ਸਮਿਅਕ ਗਿਆਨ, ਸਮਿਅਕ ਚਾਰਿੱਤਰ ਰੂਪੀ ਨਿਜਭਾਵਾਂ ਨੂੰ ਗ੍ਰਹਿਣ ਕਰਦਾ ਹੈ, ਪਰ ਇਹਨਾਂ ਦੋਹਾਂ ਤੋਂ ਭਿੰਨ ਸ਼ੁੱਧ ਸਰੂਪ ਵਿਚ ਸਥਿਤ ਪ੍ਰਮਾਤਮਾ ਅੰਦਰਲਾ, ਬਾਹਰਲਾ ਆਦਿ ਕਿਸੇ ਪਦਾਰਥ ਨੂੰ ਨਾ ਤਿਆਗ ਕਰਦਾ ਹੈ ਨਾ ਗ੍ਰਹਿਣ ਕਰਦਾ ਹੈ। (47)
| ਆਤਮਾ ਨੂੰ ਮਨ ਭਾਵ ਚਿੱਤ ਨਾਲ ਜੋੜਨਾ ਚਾਹੀਦਾ ਹੈ, ਉਸਨੂੰ ਵਚਨ ਅਤੇ ਸ਼ਰੀਰ ਤੋਂ ਵੱਖ ਸਮਝਣਾ ਚਾਹੀਦਾ ਹੈ । ਵਚਨ ਅਤੇ ਸ਼ਰੀਰ ਰਾਹੀਂ ਕੀਤੇ ਵਰਤਾਓ ਵਿਚ ਚਿੱਤ ਨਹੀਂ ਲਾਉਣਾ ਚਾਹੀਦਾ ।(48)
ਦੇਹ ਨੂੰ ਆਤਮਾ ਸਮਝਣ ਵਾਲੇ ਬਾਹਰੀ ਆਤਮਾ ਮਨੁੱਖ ਨੂੰ ਬਾਹਰਲਾ ਸੰਸਾਰ ਸੁੰਦਰ ਅਤੇ ਵਿਸ਼ਵਾਸਯੋਗ ਲੱਗਦਾ ਹੈ, ਪਰ ਆਤਮਾ ਵਿਚ ਹੀ ਨਜ਼ਰ ਰੱਖਣ ਵਾਲੇ ਅੰਤਰ-ਆਤਮਾ ਮਨੁੱਖ ਨੂੰ ਪਰਾਏ ਪਦਾਰਥਾਂ ਵਿਚ ਨਾ ਵਿਸ਼ਵਾਸ ਹੁੰਦਾ ਹੈ ਅਤੇ ਨਾ ਹੀ ਕੋਈ ਮੋਹ (49)
ਆਤਮ ਗਿਆਨ ਤੋਂ ਕੋਈ ਵੀ ਕੰਮ ਬੁੱਧੀ ਵਿਚ ਜ਼ਿਆਦਾ ਸਮੇਂ ਤੱਕ ਨਹੀਂ ਬਣਾਕੇ ਰੱਖਣਾ ਚਾਹੀਦਾ ਹੈ । ਜੇ ਆਪਣੇ ਜਾਂ ਦੂਸਰੇ ਦੇ ਭਲੇ ਦੇ ਲਈ ਸ਼ਰੀਰ ਅਤੇ ਬਾਣੀ ਰਾਹੀਂ ਕੁੱਝ ਕਰਨਾ ਪਵੇ ਤਾਂ ਮੋਹ ਸਮਤਾ ਤੋਂ ਰਹਿਤ ਭਾਵਨਾ ਨਾਲ ਕਰਨਾ ਚਾਹੀਦਾ ਹੈ ।(50)
ਜੋ ਕੁੱਝ (ਸ਼ਰੀਰ ਆਦਿ) ਮੈਂ ਇੰਦਰੀਆਂ ਰਾਹੀਂ ਵੇਖਦਾ ਹਾਂ, ਉਹ ਮੈਂ ਨਹੀਂ ਹਾਂ, ਪਰ ਇੰਦਰੀਆਂ ਵਪਾਰ (ਕੰਮ-ਕਾਜ) ਨੂੰ ਰੋਕ ਕੇ ਜਿਸ ਉਚ ਖੁਸ਼ੀ ਦੇਣ ਵਾਲੇ ਗਿਆਨ ਦੇ ਪ੍ਰਕਾਸ਼ ਨੂੰ ਵੇਖਦਾ ਹਾਂ, ਉਹ ਮੈਂ ਹੀ ਹਾਂ ।(51)
ਆਤਮ ਭਾਵਨਾ ਦੇ ਅਭਿਲਾਸ਼ੀ ਨੂੰ ਸ਼ੁਰੂ ਵਿਚ ਕਦੇ ਕਦੇ ਵਿਕਾਰਾਂ ਵਿਚ ਸੁੱਖ ਅਤੇ ਆਤਮ ਭਾਵਨਾਵਾਂ ਵਿਚ ਦੁੱਖ ਵੀ ਮਹਿਸੂਸ ਹੋ ਸਕਦਾ ਹੈ, ਪਰ ਭਾਵਨਾ ਦਾ ਚੰਗਾ ਅਭਿਆਸ ਹੋ ਜਾਣ ਤੇ ਉਸਨੂੰ ਬਾਹਰਲੇ ਵਿਸ਼ੇ ਵਿਕਾਰਾਂ ਵਿਚ ਦੁੱਖ ਦਾ ਅਤੇ ਆਤਮ ਸਰੂਪ ਦੇ ਚਿੰਤਨ ਵਿਚ ਸੁੱਖ ਦਾ ਅਨੁਭਵ ਹੋਵੇਗਾ ।(52).
ਆਤਮ ਭਾਵਨਾ ਦਾ ਅਭਿਆਸ ਕਰਨ ਵਾਲਾ ਮਨੁੱਖ ਹਮੇਸ਼ਾ ਆਤਮ ਸਰੂਪ ਨੂੰ ਹੀ ਆਖੇ | ਆਤਮ ਸਰੂਪ ਦੇ ਬਾਰੇ ਵਿਚ ਹੀ ਦੂਸਰੇ ਆਤਮ ਗਿਆਨੀਆਂ ਦੇ ਪਿੱਛੇ ਆਤਮ ਸਰੂਪ ਨੂੰ ਪ੍ਰਾਪਤ ਕਰਨ ਦੀ ਇੱਛਾ ਕਰੇ | ਆਤਮ ਸਰੂਪ ਦੇ ਲਈ ਤਿਆਰ ਰਹੇ, ਇਸਤੋਂ ਅਗਿਆਨੀ ਬਾਹਰੀ ਆਤਮਾ ਰੂਪ ਤੋਂ ਛੁਟਕਾਰਾ ਪਾਕੇ ਪ੍ਰਕਾਸ਼ ਵਾਂਗ ਗਿਆਨੀ ਅੰਤਰ ਆਤਮ ਸਰੂਪ ਨੂੰ ਪ੍ਰਾਪਤ ਕਰ ਲਵੇਗਾ ।(53)
ਬੋਲਚਾਲ ਅਤੇ ਸ਼ਰੀਰ ਵਿਚ ਭਲੇ ਮਨੁੱਖ ਬੋਲਚਾਲ ਅਤੇ ਸ਼ਰੀਰ ਵਿਚ