________________
ਆਤਮਾ ਦੀ ਤਲਾਸ਼ ਕਰਦੇ ਹਨ । ਇਸਦੇ ਉਲਟ ਬੋਲਚਾਲ ਅਤੇ ਸ਼ਰੀਰ ਦੇ ਅਸਲੀਅਤ ਨੂੰ ਸਮਝਣ ਵਾਲਾ ਮਨੁੱਖ ਇਨ੍ਹਾਂ ਤੱਤਵਾਂ ਨੂੰ ਆਤਮਾ ਤੋਂ ਵੱਧ ਸਮਝਦਾ ਹੈ। (54)
ਇੰਦਰੀਆਂ ਦੇ ਵਿਸ਼ੇ ਵਿਕਾਰਾਂ ਅਜਿਹਾ ਕੋਈ ਪਦਾਰਥ ਨਹੀਂ ਹੈ, ਜੋ ਆਤਮਾ ਦਾ ਭਲਾ ਕਰਨ ਵਾਲਾ ਹੋਵੇ । ਫਿਰ ਵੀ ਅਗਿਆਨੀ ਮਨੁੱਖ ਅਗਿਆਨ ਭਾਵਨਾ ਦੇ ਕਾਰਨ ਇੰਦਰੀਆਂ ਦੇ ਵਿਸ਼ੇ ਕਾਰਾਂ ਵਿਚ ਫਸਿਆ ਰਹਿੰਦਾ ਹੈ। (55)
ਮਿਥਿਆਤਵ (ਅਗਿਆਨ ਰੂਪੀ ਹਨੇਰੇ ਦੇ ਕਾਰਨ ਅਗਿਆਨੀ ਜੀਵ ਅਨਾਦੀ ਕਾਲ ਤੋਂ ਘੱਟ ਪਰਿਆਏ (ਅਵੱਸਥਾ) ਵਿਚ ਸੋਏ ਹੋਏ ਦੁੱਖ ਭੋਗ ਰਿਹਾ ਹੈ। ਕਦੇ ਕੋਈ ਵੀ ਜਾਗ ਰਹੇ ਹਨ, ਤਾਂ ਉਹ ਆਪਣੇ ਰਿਸ਼ਤੇਦਾਰਾਂ ਨੂੰ, ਜਿਵੇਂ ਪਤਨੀ ਪੁੱਤਰ ਨੂੰ ਆਪਣਾ ਅਤੇ ਅਨਾਤਮ ਭੂਤ ਨੂੰ ਭਾਵ ਜੋ ਆਤਮਾ ਨਹੀਂ ਹੈ ਉਸ ਸ਼ਰੀਰ ਆਦਿ ਨੂੰ ਇਹ ਮੈਂ ਹੀ ਹਾਂ, ਅਜਿਹਾ ਮੰਨ ਰਿਹਾ ਹੈ।(56)
| ਅੰਤਰ ਆਤਮਾ ਵਾਲੇ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਤਮ ਸਰੂਪ ਵਿਚ ਸਥਿਤ ਹੋ ਕੇ ਆਪਣੀ ਦੇਹ ਨੂੰ ਹਮੇਸ਼ਾ ਇਸ ਰੂਪ ਵਿਚ ਵੇਖੇ ਕਿ ਇਹ ਮੇਰੀ ਆਤਮਾ ਨਹੀਂ ਹੈ ਅਤੇ ਦੂਸਰੇ ਜੀਵਾਂ ਦੀ ਦੇਹ ਨੂੰ ਵੀ ਅਨਾਤਮ ਬੁੱਧੀ ਨਾਲ ਇਸੇ ਰੂਪ ਵਿਚ ਵੇਖੇ, ਕਿ ਉਸਦੀ ਵੀ ਦੇਹ ਆਤਮਾ ਨਹੀਂ ਹੈ ।(57)
ਅੰਤਰ ਆਤਮਾ ਵਾਲਾ ਮਨੁੱਖ ਸੋਚਦਾ ਹੈ ਕਿ ਮੂਰਖ ਅਗਿਆਨੀ ਲੋਕ ਮੈਨੂੰ ਬਿਨਾ ਦੱਸੇ ਮੈਂ ਆਤਮ ਸਰੂਪ ਨੂੰ ਨਹੀਂ ਜਾਣਦੇ ਹਨ, ਦੱਸੇ ਜਾਣ ਤੇ ਵੀ ਨਹੀਂ ਜਾਣਦੇ ਹਨ। ਇਸ ਲਈ ਉਨ੍ਹਾਂ ਨੂੰ ਦੱਸਣ ਵਿਚ ਮਿਹਨਤ ਕਰਨਾ ਬੇਕਾਰ ਹੈ।(58)
ਜੋ ਮੈਂ ਇਹ ਸਮਝ ਸਕਦਾ ਹਾਂ, ਉਹ ਮੈਂ ਨਹੀਂ ਹਾਂ । ਉਹ ਮੇਰਾ ਆਤਮ ਸਰੂਪ ਨਹੀਂ ਹੈ ਅਤੇ ਜੋ ਆਤਮ ਸਰੂਪ ਮੈਂ ਹਾਂ ਉਹ ਦੂਸਰੇ ਜੀਵਾਂ ਨੂੰ ਉਪਦੇਸ਼ਾਂ ਤੋਂ ਪ੍ਰਾਪਤ ਨੂੰ ਕੀ ਗੁਹਿਣਯੋਗ ਨਹੀਂ । ਇਸ ਲਈ ਇਸੇ ਦੂਸਰੇ ਜੀਵਾਂ ਨੂੰ ਭਲਾ ਕੀ ਸਮਝਾਵਾਂ ? (59) .
ਅੰਦਰ ਦੀ ਗਿਆਨ ਜੋਤੀ ਮੋਹ ਹਨੇਰੇ ਦੇ ਨਾਲ ਢਕੀ ਬਾਹਰੀ ਆਤਮਾ, ਬਾਹਰਲੇ ਪਦਾਰਥਾਂ (ਸ਼ਰੀਰ ਆਦਿ) ਵਿਚ ਖੁਸ਼ੀ ਮੰਨਦਾ ਹੈ । ਇਸਤੋਂ ਉਲਟ ਜਾਗਰਿਤ ਅੰਤਰ ਆਤਮਾ ਵਾਲਾ ਮਨੁੱਖ ਬਾਹਰਲੇ ਪਦਾਰਥਾਂ ਵਿਚ ਕੋਈ ਦਿਲਚਸਪੀ ਨਹੀਂ ਰੱਖਦਾ ਉਹ ਆਪਣੇ ਅੰਦਰਲੇ, ਆਪਣੇ ਆਤਮ ਸਰੂਪ ਵਿਚ ਹੀ ਖੁਸ਼ ਰਹਿੰਦਾ ਹੈ ।(60) ਸ਼ਰੀਰ ਨੂੰ ਸੁਖ-ਦੁਖ ਮਹਿਸੂਸ ਨਹੀਂ ਹੁੰਦਾ । ਉਹ ਨਿਹਿ (ਸਜ਼ਾ ਦੇਣ
10