________________
ਵਾਲਾ), ਅਨੁਹਿ (ਮਾਫ਼ ਕਰਨ ਵਾਲਾ) ਨੂੰ ਨਹੀਂ ਸਮਝਦੇ। ਫੇਰ ਵੀ ਅਗਿਆਨੀ ਬਾਹਰੀ ਆਤਮਾ ਵਾਲੇ ਵਰਤ ਆਦਿ ਦੇ ਰਾਹੀਂ ਉਸਦਾ ਨਿਹਿ ਅਤੇ ਕੱਪੜੇ ਪਹਿਨ ਕੇ ਉਨ੍ਹਾਂ ਤੇ ਅਨੁਹਿ ਕਰਨ ਦੀ ਬੁੱਧੀ ਰੱਖਦਾ ਹੈ (61) | ਜਦੋਂ ਤੱਕ ਸ਼ਰੀਰ ਬਾਣੀ ਅਤੇ ਮਨ ਨੂੰ ਆਤਮਾ ਸਮਝਿਆ ਜਾਂਦਾ ਹੈ ਤਦ ਤੱਕ ਸੰਸਾਰ ਹੈ। ਜਦ ਤੱਕ ਇਨ੍ਹਾਂ ਨੂੰ ਆਤਮਾ ਤੋਂ ਭਿੰਨ ਸਮਝਣ ਦਾ ਅਭਿਆਸ ਸ਼ੁਰੂ ਹੋ ਜਾਂਦਾ ਹੈ ਤਾਂ ਮੁਕਤੀਦਾ ਦਰ ਖੁੱਲ੍ਹਦਾ ਹੈ ।(62)
ਮੋਟੇ ਕੱਪੜੇ ਪਹਿਨ ਲੈਣ ਨਾਲ ਕੋਈ ਮਨੁੱਖ ਖੁਦ ਨੂੰ ਮੋਟਾ ਨਹੀਂ ਸਮਝ ਸਕਦਾ ਉਸੇ ਤਰ੍ਹਾਂ ਅੰਤਰ ਆਤਮਾ ਮਨੁੱਖੀ ਸ਼ਰੀਰ ਦੇ ਤਾਕਤਵਰ ਹੋਣ ਤੇ ਆਤਮਾ ਦੀ ਤਾਕਤ ਨਹੀਂ ਵਧਾ ਸਕਦਾ ।(63)
ਜਿਸ ਪ੍ਰਕਾਰ ਆਪਣੇ ਪਹਿਨੇ ਹੋਏ ਕਪੜੇ ਫਟ ਜਾਣ ਤੇ ਗਿਆਨੀ ਮਨੁੱਖ ਆਪਣੇ ਸ਼ਰੀਰ ਨੂੰ ਕਮਜ਼ੋਰ ਨਹੀਂ ਮੰਨਦਾ, ਉਸੇ ਤਰ੍ਹਾਂ ਆਪਣੇ ਸ਼ਰੀਰ ਦੇ ਕਮਜ਼ੋਰ ਹੋਣ ਜਾਣ ਤੇ ਆਪਣੀ ਆਤਮਾ ਨੂੰ ਕਮਜ਼ੋਰ ਨਹੀਂ ਮੰਨਿਆ ਜਾ ਸਕਦਾ ।(64)
ਜਿਸ ਤਰ੍ਹਾਂ ਕੱਪੜਾ ਨਸ਼ਟ ਹੋ ਜਾਣ ਤੇ ਗਿਆਨੀ ਮਨੁੱਖ ਆਪਣੇ ਸ਼ਰੀਰ ਨੂੰ ਨਸ਼ਟ ਹੋਇਆ ਨਹੀਂ ਮੰਨਦਾ, ਉਸੇ ਤਰ੍ਹਾਂ ਆਪਣੇ ਸ਼ਰੀਰ ਦੇ ਨਸ਼ਟ ਹੋ ਜਾਣ ਤੇ ਆਪਣੀ ਆਤਮਾ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ ।(65)
ਜਿਸ ਤਰ੍ਹਾਂ ਲਾਲ ਰੰਗ ਦੇ ਕੱਪੜੇ ਵਾਲਾ ਗਿਆਨੀ ਮਨੁੱਖ ਆਪਣੇ ਸ਼ਰੀਰ ਨੂੰ ਲਾਲ ਨਹੀਂ ਮੰਨਦਾ, ਉਸੇ ਤਰ੍ਹਾਂ ਆਪਣੇ ਸ਼ਰੀਰ ਦੇ ਲਾਲ ਹੋ ਜਾਣ ਤੇ ਉਹ ਆਪਣੀ ਆਤਮਾ ਨੂੰ ਲਾਲ ਰੰਗ ਵਾਲਾ ਨਹੀਂ ਮੰਨਦਾ ।(66)
ਜਦ ਮਨੁੱਖ ਨੂੰ ਕ੍ਰਿਆਵਾਂ ਅਤੇ ਹਰਕਤਾਂ ਨਾਲ ਭਰਿਆ ਹੋਇਆ ਸੰਸਾਰ ਬੇਜਾਨ ਅਤੇ ਚੇਤਨਾ, ਕ੍ਰਿਆ ਅਤੇ ਭੋਗ ਤੋਂ ਰਹਿਤ ਵਿਖਾਈ ਦਿੰਦਾ ਹੈ ਤਦ ਉਸਨੂੰ ਸ਼ਾਂਤੀ ਅਤੇ ਸੁੱਖ ਦਾ ਅਨੁਭਵ ਹੁੰਦਾ ਹੈ । ਇਸਤੋਂ ਬਿਨਾ ਮਨੁੱਖ ਨੂੰ ਸ਼ਾਂਤੀ ਸੁੱਖ ਦਾ ਅਨੁਭਵ ਨਹੀਂ ਹੁੰਦਾ |(67)
ਬਾਹਰੀ ਆਤਮਾ ਮਨੁੱਖ ਦੀ ਗਿਆਨ ਮੂਰਤੀ ਆਤਮਾ ਕਾਰਮਣ (ਕਰਮਾਂ) ਸ਼ਰੀਰ ਰੂਪੀ ਕੰਜ ਨਾਲ ਢਕੀ ਹੋਈ ਹੈ | ਅਜਿਹਾ ਮਨੁੱਖ ਆਤਮਾ ਦੇ ਸਹੀ ਸਰੂਪ ਨੂੰ ਨਹੀਂ ਜਾਣਦਾ। ਸਿੱਟੇ ਵਜੋਂ ਉਸਨੂੰ ਲੰਬੇ ਸਮੇਂ ਤੱਕ ਸੰਸਾਰ ਵਿਚ ਭਟਕਣਾ ਪੈਂਦਾ ਹੈ। ਉਹ ਵਾਰ-ਵਾਰ ਜਨਮ ਤੇ ਮਰਨ ਵਿਚ ਗੁਜ਼ਰਦਾ ਹੈ (68) | ਪ੍ਰਮਾਣੂਆਂ ਦੇ ਸਮੂਹ ਸ਼ਰੀਰ ਵਿਚ ਪ੍ਰਵੇਸ਼ ਕਰਦੇ ਅਤੇ ਬਾਹਰ ਨਿਕਲਦੇ ਹਨ। ਫੇਰ ਵੀ ਸ਼ਰੀਰ ਦਾ ਅਕਾਰ ਬਣਿਆ ਰਹਿੰਦਾ ਹੈ। ਇਸ ਹਾਲਤ ਦੇ ਭਰਮ ਵਿਚ