________________
ਪੈਕੇ ਅਗਿਆਨੀ ਮਨੁੱਖ ਸ਼ਰੀਰ ਨੂੰ ਹੀ ਆਤਮਾ ਸਮਝ ਲੈਂਦਾ ਹੈ।(69)
ਮੈਂ ਗੋਰਾ ਹਾਂ, ਮੋਟਾ ਹਾਂ, ਪਤਲਾ ਹਾਂ-ਇਸ ਪ੍ਰਕਾਰ ਸ਼ਰੀਰ ਦੇ ਨਾਲ ਆਤਮਾ ਨੂੰ ਇਕ ਰੂਪ ਨਾ ਕਰਦੇ ਹੋਏ ਹਮੇਸ਼ਾ ਕੇਵਲ ਗਿਆਨ ਸੁਭਾਅ ਵਾਲੇ ਆਤਮਾ ਨੂੰ ਚਿੱਤ ਵਿਚ ਧਾਰਨ ਕਰਨਾ ਚਾਹੀਦਾ ਹੈ ।(70)
ਜਿਸ ਮਨੁੱਖ ਦੇ ਚਿੱਤ ਵਿਚ ਆਤਮਾ ਬਾਰੇ ਸਥਿਰ ਧਾਰਨਾ ਹੈ, ਉਸਦੀ ਬਿਨਾਂ ਸ਼ੱਕ ਮੁਕਤੀ ਹੁੰਦੀ ਹੈ, ਜਿਸਦੀ ਅਜਿਹੀ ਧਾਰਨਾ ਨਹੀਂ ਉਸਦੀ ਨਿਸ਼ਚੇ ਹੀ ਮੁਕਤੀ ਨਹੀਂ ਹੁੰਦੀ ।(71)
ਲੋਕਾਂ ਦੇ ਮੇਲ-ਮਿਲਾਪ ਨਾਲ ਬੋਲਣਾ ਹੁੰਦਾ ਹੈ। ਬੋਲ-ਚਾਲ ਦੇ ਵਧਣ ਨਾਲ ਮਨ ਚੰਚਲ ਹੁੰਦਾ ਹੈ। ਮਨ ਦੇ ਚੰਚਲ ਹੋਣ ਤੇ ਮਨ ਵਿਚ ਵਿਕਲਪ ਉਠਦੇ ਹਨ। ਇਸ ਲਈ ਯੋਗੀ ਨੂੰ ਚਾਹੀਦਾ ਹੈ ਕਿ ਉਹ ਯੋਗ ਸਮੇਂ ਸੰਸਾਰਿਕ ਲੋਕਾਂ ਨਾਲ ਮੇਲ ਮਿਲਾਪ ਨਾ ਕਰੇ।(72)
ਜਿਸਨੂੰ ਆਤਮਾ ਦਾ ਅਨੁਭਵ ਨਹੀਂ ਹੋਇਆ, ਉਹ ਪਿੰਡ ਅਤੇ ਜੰਗਲ ਇਹਨਾਂ ਦੋਹਾਂ ਪ੍ਰਕਾਰ ਦੀਆਂ ਰਹਿਣ ਯੋਗ ਥਾਵਾਂ ਨੂੰ ਬਦਲ ਸਕਦਾ ਹੈ, ਇਸਤੋਂ ਉਲਟ ਜਿਸਨੂੰ ਆਤਮਾ ਦਾ ਅਨੁਭਵ ਹੋ ਚੁੱਕਿਆ ਹੈ ਉਹਨਾਂ ਦੇ ਲਈ ਤਾਂ ਸ਼ੁੱਧ ਤੇ ਸਥਿਰ ਆਤਮਨਿਵਾਸ ਹੈ ।(73)
ਸ਼ਰੀਰ ਨੂੰ ਹੀ ਆਤਮਾ ਸਮਝਣ ਵਾਲਾ ਮੁੜ ਰੀਰ ਧਾਰਨ ਕਰਨ ਦਾ ਮੂਲ ਕਾਰਨ ਹੈ । ਇਸਦੇ ਉਲਟ ਆਤਮਾ ਨੂੰ ਹੀ ਆਤਮਾ ਸਮਝਣਾ ਦੁਬਾਰਾ ਦੇਹ ਧਾਰਨ ਕਰਨ ਤੋਂ ਛੁਟਕਾਰਾ ਪਾਉਣ ਦਾ ਹੀ ਮੂਲ ਕਾਰਨ ਹੈ ।(74) | ਦੇਹ ਨੂੰ ਹੀ ਆਤਮਾ ਸਮਝਣ ਦੇ ਕਾਰਨ ਵਾਰ-ਵਾਰ ਜਨਮ ਲੈਣ ਦੇ ਲਈ ਮਨੁੱਖ ਖੁਦ ਹੀ ਜ਼ਿੰਮੇਦਾਰ ਹੈ ਅਤੇ ਆਤਮਾ ਨੂੰ ਆਤਮਾ ਸਮਝਣ ਦੇ ਕਾਰਨ ਇਸਨੂੰ ਮੁਕਤ ਅਵਸਥਾ ਦਿਵਾਉਣ ਦੇ ਲਈ ਜਿੰਮੇਵਾਰ ਹੈ । ਇਸ ਲਈ ਮਨੁੱਖ ਖੁਦ ਹੀ ਆਪਣਾ ਗੁਰੂ ਹੈ, ਇਸਤੋਂ ਇਲਾਵਾ ਹੋਰ ਕੋਈ ਗੁਰੂ ਨਹੀਂ (75)
ਸ਼ਰੀਰ ਆਦਿ ਨੂੰ ਮਜ਼ਬੂਤੀ ਨਾਲ ਆਤਮਾ ਸਮਝਣ ਦੇ ਕਾਰਨ ਬਾਹਰੀ ਆਤਮਾ ਵਾਲਾ ਮਨੁੱਖ ਆਪਣੀ ਮੌਤ ਅਤੇ ਦੋਸਤਾਂ ਤੋਂ ਜੁਦਾ ਹੋਣ ਤੋਂ ਬਹੁਤ ਡਰਦਾ ਹੈ। (76)
ਆਤਮਾ ਨੂੰ ਆਤਮਾ ਸਮਝਣ ਵਾਲਾ ਅੰਤਰ ਆਤਮਾ ਵਾਲਾ ਵਿਅਕਤੀ ਸ਼ਰੀਰ ਦੀ ਗਤੀ ਭਾਵ ਉਸਦਾ ਬਚਪਨ, ਜਵਾਨੀ ਤੇ ਮੌਤ ਆਦਿ ਹਾਲਤਾਂ ਨੂੰ ਆਪਣੀ ਆਤਮਾ ਤੋਂ ਭਿੰਨ ਮੰਨਦਾ ਹੈ । ਇਸ ਲਈ ਉਹ ਮੌਤ ਨੂੰ ਇਕ ਕੱਪੜੇ ਦਾ ਤਿਆਗ
12