________________
ਅਤੇ ਦੂਸਰੇ ਕੱਪੜੇ ਨੂੰ ਅਪਣਾ ਕੇ ਨਿਡਰ ਬਣਿਆ ਰਹਿੰਦਾ ਹੈ ।(77)
ਲੋਕ ਵਰਤਾਓ ਦੇ ਮਾਮਲੇ ਵਿਚ ਸੋਈ ਹੋਈਨਾ ਧਿਆਨ ਦੇਣ ਵਾਲਾ ਆਦਮੀ ਆਤਮਾ ਦੇ ਮਾਮਲੇ ਵਿਚ, ਜਾਗਿਤ ਤੇ ਤਿਆਰ ਰਹਿੰਦਾ ਹੈ । ਇਸਦੇ ਉਲਟ ਜੋ ਲੋਕ ਵਰਤਾਓ ਦੇ ਮਾਮਲੇ ਵਿਚ ਜਾਗ੍ਰਿਤ ਭਾਵ ਸਾਵਧਾਨ ਰਹਿੰਦਾ ਹੈ, ਉਹ ਆਤਮਾ ਦੇ ਮਾਮਲੇ ਵਿਚ ਅਸਾਵਧਾਨ (ਸੋਇਆ) ਰਹਿੰਦਾ ਹੈ ।(78)
ਆਤਮਾ ਨੂੰ ਅੰਦਰੋਂ ਅਤੇ ਸ਼ਰੀਰ ਨੂੰ ਬਾਹਰੋਂ ਵੇਖਣ ਦੇ ਭੇਦ ਵਿਗਿਆਨ ਦੇ ਅਭਿਆਸ ਰਾਹੀਂ ਜੀਵ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ।(79)
| ਆਤਮਾ ਦਾ ਦਰਸ਼ਨ ਕਰ ਚੁੱਕੇ ਜੋਗੀ ਜੀਵ ਨੂੰ ਹੀ ਇਹ ਸੰਸਾਰ ਪਾਗਲ ਜਿਹਾ ਅਤੇ ਬਾਅਦ ਵਿਚ ਆਤਮ ਸਰੂਪ ਪੂਰਣਤਾ ਦਾ ਅਭਿਆਸ ਹੋਣ ਤੇ ਲਕੜੀ ਤੇ ਪੱਥਰ ਜਿਹਾ ਮਹਿਸੂਸ ਹੁੰਦਾ ਹੈ ।(80)
| ਆਤਮਾ ਦੇ ਸਰੂਪ ਨੂੰ ਉਪਾਧਿਆਏ ਆਦਿ ਗੁਰੂਆਂ ਤੋਂ ਜੀਅ ਭਰਕੇ ਸੁਣਨ ਅਤੇ ਆਪਣੀ ਜ਼ੁਬਾਨ ਨਾਲ ਦੱਸਣ ਤੇ ਵੀ ਜਦ ਤੱਕ ਸ਼ਰੀਰ ਆਦਿ ਤੋਂ ਆਤਮਾ ਦੀ ਭਿੰਨਤਾ ਨੂੰ ਅਨੁਭਵ ਨਹੀਂ ਕਰਦਾ, ਜਦ ਤੱਕ ਉਹ ਮੁਕਤੀ ਹਾਸਿਲ ਨਹੀਂ ਕਰ ਸਕਦਾ ।(81)
| ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਤਮਾ ਨੂੰ ਸ਼ਰੀਰ ਤੋਂ ਭਿੰਨ ਤੇ ਵੱਖ ਅਨੁਭਵ ਕਰਕੇ ਆਤਮਾ ਵਿਚ ਹੀ ਆਤਮਾ ਦੀ ਭਾਵਨਾ ਕਰੇ, ਕਿ ਫਿਰ ਉਹ ਸੁਪਨੇ ਵਿਚ ਹੀ ਸ਼ਰੀਰ ਨੂੰ ਆਤਮਾ ਸਮਝਣ ਦੀ ਭੁੱਲ ਨਾ ਕਰ ਸਕੇ ।(82)
ਅਵਰਤਾਂ ਤੋਂ ਪਾਪ ਦਾ ਅਤੇ ਵਰਤਾਂ ਤੋਂ ਪੁੰਨ ਦਾ ਬੰਧ (ਸੰਹਿ) ਹੁੰਦਾ ਹੈ। ਅਤੇ ਜਿੱਥੇ ਪਾਪ ਅਤੇ ਪੁੰਨ ਦੋਵੇਂ ਸਮਾਪਤ ਹੋ ਜਾਂਦੇ ਹਨ, ਉਹ ਮੁਕਤੀ ਹੈ । ਇਸ ਲਈ ਮੁਕਤੀ ਦਾ ਇੱਛੁਕ ਮਨੁੱਖ ਅਵਰਤਾਂ ਦੀ ਤਰ੍ਹਾਂ ਵਰਤਾਂ ਦਾ ਵੀ ਤਿਆਗ ਕਰ ਸਕਦਾ ਹੈ ।(83)
| ਮਨੁੱਖ ਅਵਰਤਾਂ ਨੂੰ ਛੱਡਕੇ ਵਰਤਾਂ ਵਿਚ ਵਿਸ਼ਵਾਸ ਰੱਖੇ, ਉਨ੍ਹਾਂ ਦਾ ਮਜ਼ਬੂਤੀ ਨਾਲ ਪਾਲਣ ਕਰੇ । ਫਿਰ ਆਤਮਾ ਦੇ ਵੀਰਾਗ ਨੂੰ ਪ੍ਰਾਪਤ ਕਰਕੇ ਉਨ੍ਹਾਂ ਵਰਤਾਂ ਨੂੰ ਵੀ ਛੱਡ ਦੇਵੇ (84)
ਅੰਦਰ ਕਲਪਨਾਵਾਂ ਦਾ ਜਾਲ ਆਤਮਾ ਦੇ ਦੁੱਖ ਦਾ ਮੂਲ ਕਾਰਨ ਹੈ । ਉਸਦੇ ਨਸ਼ਟ ਹੋਣ ਤੇ ਹਿਤਕਾਰੀ ਅਤੇ ਪਿਆਰੇ ਪਰਮ ਪਦ (ਮੁਕਤੀ) ਦੀ ਪ੍ਰਾਪਤੀ ਹੁੰਦੀ ਹੈ। (85)
ਅਵਰਤੀ ਨੂੰ ਵਰਤ ਧਾਰਨ ਕਰਕੇ ਵਰਤੀ ਬਣਨਾ ਚਾਹੀਦਾ ਹੈ । ਵਰਤੀ ਨੂੰ
13