________________
ਗਿਆਨ ਭਾਵਨਾ ਵਿਚ ਲੀਨ ਹੋਣਾ ਚਾਹੀਦਾ ਹੈ। ਗਿਆਨ ਭਾਵਨਾ ਵਿਚ ਮਨੁੱਖ ਲੀਨ ਨੂੰ ਕੇਵਲ ਗਿਆਨ (ਬ੍ਰਹਮ ਗਿਆਨ) ਨਾਲ ਮਜ਼ਬੂਤ ਹੋਣਾ ਚਾਹੀਦਾ ਹੈ ਅਤੇ ਕੇਵਲ ਗਿਆਨ ਨਾਲ ਸੰਪੰਨ ਮਨੁੱਖ ਨੂੰ ਸਿੱਧ (ਮੁਕਤੀ) ਪਦ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ।(86)
ਬਾਹਰੀ ਪਹਿਰਾਵੇ (ਜਟਾ, ਨਗਨਤਾ) ਦੇਹ ਨਾਲ ਜੁੜੇ ਹਨ, ਦੇਹ ਹੀ ਆਤਮਾ ਦਾ ਸੰਸਾਰੀ ਬੰਧਨ ਹੈ। ਜਿਨ੍ਹਾਂ ਨੂੰ ਬਾਹਰੀ ਚਿੰਨ੍ਹਾਂ ਦਾ ਮੋਹ ਹੈ, ਉਹ ਸੰਸਾਰ ਤੋਂ ਮੁਕਤ ਨਹੀਂ ਹੋ ਸਕਦੇ (87)
ਜਾਤ (ਬਾਹਮਣ, ਖੱਤਰੀ ਆਦਿ) ਵੀ ਦੇਹ ਨਾਲ ਜੁੜੀ ਹੋਈ ਹੈ। ਇਹ ਹੀ ਆਤਮਾ ਦਾ ਸੰਸਾਰ ਭਾਵ-ਬੰਧਨ ਹੈ। ਜਿਨ੍ਹਾਂ ਨੂੰ ਜਾਤ ਦਾ ਮੋਹ ਹੈ ਉਹ ਮਨੁੱਖ ਸੰਸਾਰ ਦੇ ਬੰਧਨ ਤੋਂ ਮੁਕਤ ਨਹੀਂ ਹੋ ਸਕਦਾ (88)
| ਕੁੱਝ ਲੋਕਾਂ ਨੂੰ ਸ਼ਾਸ਼ਤਰਾਂ ਦਾ ਮੋਹ ਹੁੰਦਾ ਹੈ ਕਿ ਜਾਤ, ਭੇਖ ਦੇ ਰਾਹੀਂ ਹੀ ਮੁਕਤੀ ਮਿਲਦੀ ਹੈ । ਭਾਵ ਖਾਸ ਜਾਤ ਨੂੰ, ਭੇਖ ਧਾਰਨ ਕਰਨ ਤੇ ਹੀ ਮੁਕਤੀ ਮਿਲੇਗੀ | ਅਜਿਹੇ ਮਨੁੱਖ ਨੂੰ ਆਤਮਾ ਦੇ ਪਰਮ ਪਦ ਦੀ ਪ੍ਰਾਪਤੀ ਨਹੀਂ ਹੋਵੇਗੀ (89)
ਸ਼ਰੀਰ ਦਾ ਮੋਹ ਤਿਆਗਣ ਅਤੇ ਵੀਰਾਗਤਾ ਨੂੰ ਪਾਉਣ ਦੇ ਲਈ ਇੰਦਰੀਆਂ ਦੇ ਭੋਗ ਦਾ ਤਿਆਗ ਹੋ ਜਾਂਦਾ ਹੈ, ਪਰ ਮੋਹ ਵਿਚ ਫਸੇ ਮਨੁੱਖ ਸ਼ਰੀਰ ਦੇ ਪ੍ਰੇਮੀਆਂ ਅਤੇ ਵੀਰਾਗਤਾ ਪ੍ਰਤੀਦਵੇਸ਼ ਰੱਖਦਾ ਹੈ ।(90)
ਭੇਦ ਵਿਗਿਆਨ ਦਾ ਜਾਨਣ ਵਾਲਾ ਮਨੁੱਖ ਜਿਵੇਂ ਸੰਜਮ ਦੇ ਕਾਰਨ ਭਰਮ ਵਿਚ ਪੈਕੇ ਲੰਗੜਾ ਤੇ ਦ੍ਰਿਸ਼ਟੀ ਰਹਿਤ ਹੋ ਜਾਂਦਾ ਹੈ, ਉਹ ਹੀ ਆਤਮਾ ਦੀ ਦ੍ਰਿਸ਼ਟੀ ਤੇ ਸ਼ਰੀਰ ਨੂੰ ਧਾਰਨ ਕਰ ਲੈਂਦਾ ਹੈ ਅਤੇ ਸਮਝਣ ਲੱਗਦਾ ਹੈ ਕਿ ਸ਼ਰੀਰ ਹੀ ਵੇਖ ਸਮਝ ਰਿਹਾ ਹੈ ।(91).
ਭੇਦ ਵਿਗਿਆਨ ਨੂੰ ਜਾਨਣ ਵਾਲਾ ਮਨੁੱਖ ਜਿਸ ਤਰ੍ਹਾਂ ਲੰਗੜੇ ਦੀ ਸੋਚ ਨੂੰ ਦਿਸ਼ਟੀਹੀਣ ਨਾਲ ਨਹੀਂ ਜੋੜਦਾ, ਉਸੇ ਤਰ੍ਹਾਂ ਆਤਮਾ ਦੇ ਅਸਲ ਸਰੂਪ ਨੂੰ ਸਮਝਣ ਵਾਲਾ ਮਨੁੱਖ ਆਤਮਾ ਦੀ ਦ੍ਰਿਸ਼ਟੀ ਤੋਂ, ਉਸਦੇ ਗਿਆਨ ਦਰਸ਼ਨ ਸੁਭਾਅ ਨੂੰ ਸ਼ਰੀਰ ਦੇ ਨਾਲ ਨਹੀਂ ਜੋੜਦਾ, ਉਸਨੂੰ ਸ਼ਰੀਰ ਦੀ ਵਿਸ਼ੇਸ਼ਤਾ ਨਹੀਂ ਮੰਨਦਾ (92)
ਜੋ ਆਤਮ ਸਰੂਪ ਨੂੰ ਨਹੀਂ ਵੇਖਦਾ ਉਨ੍ਹਾਂ ਬਾਹਰੀ ਆਤਮਾ ਵਾਲੇ ਮਨੁੱਖਾਂ ਨੂੰ ਜੋ ਕੇਵਲ ਨੀਂਦ ਅਤੇ ਪਾਗਲ ਹੋਣ ਵਿਚ ਭਰਮ ਰੂਪ ਮਹਿਸੂਸ ਹੁੰਦੀ ਹੈ, ਪਰ ਆਤਮ ਸਰੂਪ ਵੇਖਣ ਵਾਲੇ ਅੰਤਰ ਆਤਮਾ ਦੇ ਮੋਹ ਵਿਚ ਫਸੇ ਬਾਹਰੀ ਆਤਮਾ ਨੂੰ ਸਾਰੀ ਹਾਲਤ ਵਿਚ ਭਰਮ ਮਹਿਸੂਸ ਹੁੰਦਾ ਹੈ।(93)
14