________________
ਸ਼ਰੀਰ ਨੂੰ ਹੀ ਆਤਮਾ ਸਮਝਣ ਵਾਲਾ ਬਾਹਰੀ ਆਤਮਾ ਵਾਲਾ ਮਨੁੱਖ ਸਾਰੇ ਸ਼ਾਸ਼ਤਰਾਂ ਦਾ ਜਾਣਕਾਰ ਹੈ ਅਤੇ ਜਾਗ੍ਰਿਤ ਰਹਿਣ ਤੇ ਵੀ ਕਰਮ ਬੰਧਨ ਤੋਂ ਮੁਕਤ ਨਹੀਂ ਹੁੰਦਾ। ਇਸਦੇ ਉਲਟ ਆਤਮਾ ਦਾ ਗਿਆਨ ਜਾਣਕਾਰ ਅੰਤਰ ਆਤਮਾ ਮਨੁੱਖ ਨੀਂਦ ਅਤੇ ਪਾਗਲਪੁਣੇ ਦੀ ਹਾਲਤ ਵਿਚ ਵੀ ਕਰਮ ਬੰਧਨ ਤੋਂ ਮੁਕਤ ਹੁੰਦਾ ਹੈ । (94)
ਜਿਸ ਵਿਸ਼ੇ ਵਿਚ ਮਨੁੱਖ ਦੀ ਬੁੱਧੀ ਜੁੜੀ ਹੋਵੇ ਅਤੇ ਸਾਵਧਾਨ ਰਹਿੰਦਾ ਹੋਵੇ ਉਸ ਵਿਸ਼ੇ ਵਿਚ ਉਸਦੀ ਸ਼ਰਧਾ ਹੋ ਜਾਂਦੀ ਹੈ। ਉਸ ਵਿਸ਼ੇ ਤੇ ਉਸਦਾ ਚਿੱਤ ਵੀ ਲੀਨ ਹੋ ਜਾਂਦਾ ਹੈ ।(95)
ਜਿਸ ਵਿਸ਼ੇ ਵਿਚ ਮਨੁੱਖ ਦੀ ਬੁੱਧੀ ਜੁੜੀ ਤੇ ਸਾਵਧਾਨ ਨਹੀਂ ਰਹਿੰਦੀ ਉਸ ਵਿਸ਼ੇ ਤੇ ਉਸਦੀ ਸ਼ਰਧਾ ਹਟ ਜਾਂਦੀ ਹੈ ਤਾਂ ਉਸ ਵਿਸ਼ੇ ਵਿਚ ਉਸਦਾ ਚਿੱਤ ਜੁੜਿਆ ਨਹੀਂ ਰਹਿ ਸਕਦਾ ।(96).
ਜਿਸ ਪ੍ਰਕਾਰ ਦੀਵੇ ਦੀ ਲੋਅ ਭਿਨ ਹੋਂਦ ਰੱਖਣ ਵਾਲੀ ਹੈ, ਬੱਤੀ ਦੀਵੇ ਦੀ ਉਪਾਸਨਾ ਕਰਦੇ ਹੋਏ ਉਸੇ ਪ੍ਰਕਾਰ ਹੋ ਜਾਂਦੀ ਹੈ ਜਿਸ ਪ੍ਰਕਾਰ ਆਪਣੇ ਤੋਂ ਭਿੰਨ ਅਰਿਹੰਤ, ਸਿੱਧਰੂਪੀ ਪਰਮਾਤਮਾ ਬਣ ਜਾਂਦੀ ਹੈ ।(97)
ਜਿਸ ਤਰ੍ਹਾਂ ਬਾਂਸ ਦਾ ਦਰੱਖਤ ਖੁਦ ਨੂੰ ਖੁਦ ਨਾਲ ਰਗੜ ਕੇ ਅੰਗ ਬਣਦਾ ਹੈ, ਉਸੇ ਤਰ੍ਹਾਂ ਆਤਮਾ ਖੁਦ ਆਪਣੇ ਚੇਤਨ ਸਰੂਪ ਦੀ ਉਪਾਸਨਾ ਕਰਕੇ ਇਹ ਆਤਮਾ ਖੁਦ ਹੀ ਪਰਮਾਤਮਾ ਬਣ ਜਾਂਦੀ ਹੈ।(98)
ਇਸ ਪ੍ਰਕਾਰ ਭੇਦ ਜਾਂ ਅਭੇਦ (ਭਿੰਨ ਆਤਮਾ ਅਤੇ ਅਭਿੰਨ ਆਤਮਾ) ਰੂਪ ਤੋਂ ਆਤਮ ਸਰੂਪ ਦੀ ਲਗਾਤਾਰ ਭਾਵਨਾ ਕਰਨੀ ਚਾਹੀਦੀ ਹੈ।ਇਸ ਨਾਲ ਉਹ ਜੀਵ ਨਾਲ ਦਿਆ, ਖਿਮਾ ਯੋਗ ਪਰਮਾਤਮਾ ਪਦ ਨੂੰ ਆਪਣੇ ਆਪ ਪਾਪਤ ਕਰ ਲਵੇਗਾ, ਜਿਸਨੂੰ ਪ੍ਰਾਪਤ ਕਰਕੇ (ਜਨਮ-ਮਰਨ) ਦੀ ਵਾਪਸੀ ਨਹੀਂ ਹੋਵੇਗੀ । ਉਸਨੂੰ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਮਿਲ ਜਾਵੇਗੀ ।(99)
ਇਹ ਚੇਤਨ ਸਰੂਪ ਆਤਮਾ ਜੇ ਭੁਜ ਹੈ ਭਾਵ ਜੋ ਜਮੀਨ, ਪਾਣੀ, ਅਗਨੀ ਅਤੇ ਹਵਾ ਇਨ੍ਹਾਂ ਚਾਰ ਭੁਜਾਂ ਤੋਂ ਉਤਪੰਨ ਹੈ ਜਾਂ ਸਹਿਜ ਹੀ ਸ਼ੁੱਧ ਸਰੂਪ ਤੋਂ ਉਤਪੰਨ ਹੈ ਤਾਂ ਫੇਰ ਮੌਤ ਦੇ ਨਾਲ ਨਿਰਵਾਨ ਆਪਣੇ ਆਪ ਹੋ ਜਾਵੇਗਾ । ਇਸ ਲਈ ਕੋਸ਼ਿਸ਼ ਦੀ ਜ਼ਰੂਰਤ ਨਹੀਂ ਹੈ ਅਤੇ ਜੇ ਨਿਰਵਾਨ ਦੀ ਪ੍ਰਾਪਤੀ ਜਾਂ ਚਿਤ ਵਿਰਤੀ ਦੇ ਰੋਕਣ ਤੋਂ ਹੁੰਦੀ ਹੈ ਤਾਂ ਇਸ ਵਿਚ ਵੀ ਯੋਗੀਆਂ ਦੇ ਲਈ ਦੁੱਖ ਦਾ ਕੋਈ ਸਵਾਲ ਨਹੀਂ।(100) ਪ੍ਰਤੱਖ ਵਿਖਾਈ ਦੇਣ ਵਾਲੇ ਸ਼ਰੀਰ ਦਾ ਸੁਪਨੇ ਵਿਚ ਹੋਇਆ ਵਿਨਾਸ਼
15