________________ ਸੱਚਮੁੱਚ ਦਾ ਵਿਨਾਸ਼ ਕਿੱਥੇ ਹੈ ? ਇਸੇ ਤਰ੍ਹਾਂ ਜਾਗੁਤ ਹਾਲਤ ਵਿਚ ਹੋਏ ਸ਼ਰੀਰ ਦੇ ਵਿਨਾਸ਼ ਤੋਂ ਆਤਮਾ ਦਾ ਵਿਨਾਸ਼ ਕਿਵੇਂ ਹੋਇਆ ?? ਦੋਵੇਂ ਹਾਲਤਾਂ ਇੱਕੋ ਜਿਹੇ ਭਰਮ ਵਾਲੀਆਂ ਹਨ / (101) ਬਿਨਾਂ ਕਸ਼ਟ ਉਠਾਏ ਪ੍ਰਾਪਤ ਹੋਏ ਭੇਦ ਵਿਗਿਆਨ ਕਈ ਵਾਰ ਸ਼ਰੀਰਕ ਕਸ਼ਟ ਆਉਣ ਤੇ ਕਮਜ਼ੋਰ ਹੋਣ ਲੱਗਦਾ ਹੈ / ਇਸ ਅੰਤਰ ਆਤਮਾ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਸ਼ਕਤੀ ਅਨੁਸਾਰ ਕਸ਼ਟ ਸਹਿਨ ਦਾ ਅਭਿਆਸ ਕਰਦਾ ਹੋਇਆ ਆਤਮਾ ਨੂੰ ਸ਼ਰੀਰ ਤੇ ਭਿੰਨ ਸਮਝਣ ਦੀ ਭਾਵਨਾ ਕਰੇ। ਭਾਵ ਕਸ਼ਟ ਸਹਿਨ ਦਾ ਅਭਿਆਸ ਕਰਦੇ ਹੋਏ ਭੇਦ ਵਿਗਿਆਨ ਨੂੰ ਅੰਦਰ ਉਤਾਰਨ ਦੀ ਦਿਸ਼ਾ ਵੱਲ ਅੱਗੇ ਵਧੇ।(102) | ਆਤਮਾ ਦੇ ਰਾਗ-ਦਵੇਸ਼ ਦੇ ਮਨ-ਵਚਨ-ਸ਼ਰੀਰ ਦੀ ਕੋਸ਼ਿਸ਼ ਨਾਲ ਪਰਿਵਰਤਨ ਹੁੰਦੇ ਹਨ / ਇਨ੍ਹਾਂ ਪਰਿਵਰਤਨਾਂ ਤੇ ਜੋ ਹਵਾ ਫੈਲਦੀ ਹੈ, ਉਸ ਨਾਲ ਸ਼ਰੀਰ ਦਾ ਜੰਤਰ ਢਾਂਚਾ ਆਪਣੇ ਕੰਮ ਵਿਚ ਲਗਦਾ ਹੈ / (103) ਮੂਰਖ ਬਾਹਰੀ ਆਤਮਾ ਮਨੁੱਖ ਇੰਦਰੀਆਂ ਵਾਲੇ ਉਸ ਢਾਂਚੇ ਨੂੰ ਆਤਮਾ ਤੇ ਸਥਾਪਿਤ ਕਰਕੇ ਦੁੱਖ ਭੋਗਦਾ ਹੈ / ਇਸਦੇ ਉਲਟ ਅੰਤਰ ਆਤਮਾ ਵਾਲਾ ਮਨੁੱਖ ਆਪਣੇ ਗਿਆਨ ਦੇ ਕਾਰਨ ਅਜਿਹੇ ਢਾਂਚੇ ਦੀ ਕਲਪਨਾ ਨੂੰ ਛੱਡਕੇ ਪਰਮਾਤਮ ਪਦ ਪ੍ਰਾਪਤ ਕਰ ਲੈਂਦਾ ਹੈ / (104) | ਉਸ ਪਰਮਾਤਮ ਪਦ ਦੀ ਪ੍ਰਾਪਤੀ ਦਾ ਰਾਹ ਇਹ ਸਮਾਧੀ ਤੰਤਰ ਨੂੰ ਠੀਕ ਢੰਗ ਨਾਲ ਦਿਲ ਵਿਚ ਧਾਰਨ ਕਰਕੇ ਅਤੇ ਪਰਮਾਤਮ ਭਾਵ ਵਿਚ ਚਿਤ ਸਥਿਰ ਕਰਕੇ ਅੰਤਰ ਆਤਮਾ ਵੱਲ ਮਨੁੱਖ ਸੰਸਾਰਿਕ ਦੁੱਖਾਂ ਤੋਂ ਉਤਪੰਨ ਕਰਨ ਵਾਲੀ ਉਸ ਬੁੱਧੀ ਨੂੰ ਤਿਆਗ ਦਿੰਦਾ ਹੈ ਜੋ ਸ਼ਰੀਰ ਨੂੰ ਆਪਣਾ ਅਤੇ ਆਤਮਾ ਨੂੰ ਪਰਾਇਆ ਸਮਝਦੀ ਹੈ। ਇਸ ਤਰ੍ਹਾਂ ਉਹ ਸ਼ਰੀਰ ਤੋਂ ਮੁਕਤ ਹੋਕੇ ਗਿਆਨ ਵਾਲੀ ਆਤਮਾ ਦੇ ਸੁੱਖ ਨੂੰ ਪ੍ਰਾਪਤ ਕਰ ਲੈਂਦਾ ਹੈ (105)