________________
ਸਮਾਧੀਤੰਤਰ ਜੋ ਆਤਮਾ ਦੇ ਆਤਮਰੂਪ ਵਿਚ ਅਤੇ ਆਤਮਾ ਤੋਂ ਵੱਖ ਜਾਂ ਆਪਣੇ ਜਾਂ ਪਰਾਏ ਰੂਪ ਵਿਚ ਜਾਣਦੇ ਹਨ, ਉਸ ਅਨੰਤ ਗਿਆਨ ਦੇ ਧਾਰਕ ਅਤੇ ਅਵਿਨਾਸ਼ੀ ਸਿੱਧ ਆਤਮਾ ਨੂੰ ਮੈਂ (ਪੂਜਯਪਾਦ) ਨਮਸਕਾਰ ਕਰਦਾ ਹਾਂ । (1)
ਨਾ ਬੋਲਦੇ ਹੋਏ ਵੀ ਜਿਨਾਂ ਦੀ ਬਾਣੀ ਅਤੇ ਇੱਛਾ ਨਾ ਹੁੰਦੇ ਹੋਏ ਵੀ ਜਿਨ੍ਹਾਂ ਦੀ ਹੋਰ ਹਸਤੀਆਂ ਤੇ ਜਿੱਤ ਹੋਈ ਹੈ, ਉਸ ਬ੍ਰਹਮਾ, ਚੰਗੀ ਗਤਿ ਨੂੰ ਪ੍ਰਾਪਤ ਵਿਸ਼ਨੂੰ, ਸ਼ਿਵ ਅਤੇ ਜਿਨ ਰੂਪੀ ਸ਼ਰੀਰ ਸਹਿਤ ਸ਼ੁੱਧ ਆਤਮਾ ਅਰਿਹੰਤ ਨੂੰ ਵੀ ਮੈਂ ਪੂਜਯਪਾਦ ਨਮਸਕਾਰ ਕਰਦਾ ਹਾਂ। (2) | ਮੈਂ ਪੂਜਯਪਾਦ ਆਤਮਾ ਦੇ ਸ਼ੁੱਧ ਸਰੂਪ ਸ਼ਾਸਤਰ, ਅਨੁਮਾਨ ਅਤੇ ਵੱਸ ਵਿਚ ਕੀਤੇ ਮਨ ਤੋਂ ਅਨੁਭਵ ਕਰਕੇ, ਆਪਣੀ ਤਾਕਤ ਦੇ ਅਨੁਸਾਰ ਉਨ੍ਹਾਂ ਮਨੁੱਖ ਦੇ ਲਈ ਇਸ ਗ੍ਰੰਥ ਦੀ ਰਚਨਾ ਕਰ ਰਿਹਾ ਹਾਂ, ਜਿਨ੍ਹਾਂ ਨੂੰ ਨਿਰਮਲ ਅਤੇ ਇੰਦਰੀ ਤੋਂ ਪਰੇ ਸੁੱਖ ਦੀ ਇੱਛਾ ਹੈ। (3)
ਸਾਰੇ ਪਾਣੀਆਂ ਵਿਚ ਬਾਹਰ ਆਤਮਾ, ਅੰਤਰ ਆਤਮਾ ਅਤੇ ਪ੍ਰਮਾਤਮਾ ਇਸ ਪ੍ਰਕਾਰ ਆਤਮਾ ਦੇ ਤਿੰਨ ਪ੍ਰਕਾਰ ਹੁੰਦੇ ਹਨ। ਇਨ੍ਹਾਂ ਵਿਚੋਂ ਅੰਤਰ ਆਤਮਾ ਅਤੇ ਬਾਹਰੀ ਆਤਮਾ ਦਾ ਤਿਆਗ ਕਰਕੇ ਉਪਾਅ ਪੂਰਵਕ ਪਰਮਾਤਮਾ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ । (4)
| ਸ਼ਰੀਰ ਆਦਿ ਨੂੰ ਆਤਮਾ ਸਮਝਣ ਵਾਲਾ ਬਾਹਰ ਆਤਮਾ ਹੈ । ਚਿੱਤ ਦੇ ਰਾਗ ਦਵੇਸ਼ ਆਦਿ ਦੋਸ਼ਾਂ ਅਤੇ ਆਤਮਾ ਦੇ ਬਾਰੇ ਸੰਕਾ ਰਹਿਤ ਵਾਲਾ ਅੰਤਰ ਆਤਮਾ ਹੈ ਅਤੇ ਜੋ ਕਰਮ ਮੈਲ ਤੋਂ ਰਹਿਤ ਪਰਮ ਪਵਿੱਤਰ ਹੈ ਉਹ ਪਰਮਾਤਮਾ ਹੈ। (5)
| ਪਰਮਾਤਮਾ ਕਰਮ ਮੈਲ ਤੋਂ ਰਹਿਤ, ਪੂਰਣ ਸੁੱਖ ਸ਼ਰੀਰ ਅਤੇ ਕਰਮ ਦੇ ਸਪਰਸ਼ ਤੋਂ ਦੂਰ, ਇੰਦਰੀਆਂ ਦਾ ਪਾਲਕ, ਅਮਰਤਾ ਵਿਚ ਸਥਿਤ, ਸਰਵਉਚ ਆਤਮ ਤੱਤਵ ਈਸ਼ਵਰ ਅਤੇ ਜਿਨ ਹੈ । (6)
ਬਾਹਰੀ ਆਤਮਾ ਵਾਲਾ ਮਨੁੱਖ ਇੰਦਰੀਆਂ ਰਾਹੀਂ ਸੰਚਾਲਿਤ ਅਤੇ ਆਤਮ ਗਿਆਨ ਤੋਂ ਬੇਮੁਖ ਹੁੰਦਾ ਹੈ । ਇਸ ਲਈ ਉਹ ਆਪਣੇ ਸ਼ਰੀਰ ਨੂੰ ਆਤਮਾ ਸਮਝਦਾ ਹੈ। (7)
ਮੂਰਖ ਬਾਹਰੀ ਆਤਮਾ ਵਾਲਾ, ਮਨੁੱਖੀ ਦੇਹ ਵਿਚ ਸਥਿਤ ਆਤਮਾ ਨੂੰ ਮਨੁੱਖ, ਪਸ਼ੂ ਦੇਹ ਵਿਚ ਸਥਿਤ ਆਤਮਾ ਨੂੰ ਪਸ਼ੂ, ਦੇਵਤਾ ਦੇ ਸ਼ਰੀਰ ਵਿਚ ਸਥਿਤ