________________
ਕੁੱਝ ਲੇਖਕ ਬਾਰੇ
ਜੈਨ ਧਰਮ ਵਿਚ ਆਚਾਰਿਆ ਪੁਜਯਪਾਦ ਦਾ ਮਹੱਤਵਪੂਰਨ ਸਥਾਨ ਹੈ । ਆਪ ਜੀ ਦਾ ਸੰਬੰਧ ਦਿਗੰਬਰ ਜੈਨ ਫਿਰਕੇ ਨਾਲ ਹੈ ਪਰ ਆਪਦੇ ਗ੍ਰੰਥ ਗਿਆਨ ਭਰਪੂਰ ਹੋਣ ਕਾਰਣ ਸਾਰੇ ਜੈਨ ਫਿਰਕੇ ਇਨ੍ਹਾਂ ਨੂੰ ਸਤਿਕਾਰ ਨਾਲ ਪੜ੍ਹਦੇ ਹਨ।
ਆਪਦਾ ਸਮਾਂ ਅਚਾਰਿਆ ਕੁਦਕੁੰਦ ਅਤੇ ਆਚਾਰਿਆ ਸਮੰਤ ਭੱਦਰ ਤੋਂ ਬਾਅਦ ਦਾ ਹੈ । ਆਪਦਾ ਜਨਮ ਕਰਨਾਟਕ ਸੂਬੇ ਦੇ ਨੇੜਲੇ ਪਿੰਡ ਕੋਲੇ ਵਿਚ ਮਾਤਾ ਸ਼੍ਰੀਦੇਵੀ ਅਤੇ ਪਿਤਾ ਸ਼੍ਰੀ ਮਾਧਵ ਭੱਟ ਦੇ ਘਰ ਹੋਇਆ । ਆਪ ਸਮਾਂ ਪੰਜਵੀਂ ਸਦੀ ਈਸਵੀ ਹੈ । ਆਪ ਬਚਪਨ ਤੋਂ ਤੇਜ਼ ਬੁੱਧੀ ਦੇ ਸਨ । ਇਸੇ ਕਾਰਨ ਆਪਦਾ ਨਾਂ ਜਿਨੇਂਦਰ ਬੁੱਧੀ ਪਿਆ ।
ਇਕ ਵਾਰ ਦੀ ਘਟਨਾ ਹੈ ਕਿ ਆਪਨੇ ਸੱਪ ਦੇ ਮੂੰਹ ਵਿਚ ਫਸੇ ਡੱਡੂ ਨੂੰ ਵੇਖਿਆ । ਇਹ ਘਟਨਾ ਆਪਜੀ ਦੇ ਵੈਰਾਗ ਦਾ ਕਾਰਨ ਬਣੀ । ਆਪਨੇ ਸਾਧੂ ਜੀਵਨ ਗੁਹਿਣ ਕਰ ਲਿਆ । ਡੂੰਘਾ ਅਧਿਐਨ ਅਤੇ ਤੱਪ ਕੀਤਾ । ਤਪੱਸਿਆ ਕਾਰਣ ਦੇਵਤੇ ਵੀ ਇਨ੍ਹਾਂ ਦੇ ਚਰਨਾਂ ਵਿਚ ਪੂਜਾ ਕਰਨ ਲੱਗੇ । ਇਹ ਲੋਕ ਧਾਰਨਾ ਨੇ ਜਿਨੇਦਰ ਬੁੱਧੀ ਨੂੰ ਪੂਜਯਪਾਦ ਦਾ ਨਾਂ ਦਿੱਤਾ।
ਆਚਾਰਿਆ ਪੁਜਯਪਾਦ ਨੇ ਆਪਣੀ ਬਹੁਪੱਖੀ ਸਦਕਾ ਵਿਆਕਰਣ, ਛੰਦ ਸ਼ਾਸ਼ਤਰ, ਵੈਦਯਗਿਰਿ ਜਿਹੇ ਵਿਸ਼ਿਆਂ ਤੋਂ ਕਾਫੀ ਗੁੰਥਾਂ ਦੀ ਰਚਨਾ ਕੀਤੀ । ਇਨ੍ਹਾਂ ਵਿਚੋਂ ਜਿਤੇਂਦਰ ਵਿਆਕਰਣ, ਸਰਵਾਰਥ ਸਿਧਿ ਅਤੇ ਈਸ਼ਟੋਪਦੇਸ਼ ਨੂੰ ਕਾਫੀ ਪ੍ਰਸਿੱਧੀ ਮਿਲੀ।
ਹਥਲਾ ਸਮਾਧੀ ਤੰਤਰ ਉਨ੍ਹਾਂ ਦੀ ਪ੍ਰਸਿੱਧ ਅਤੇ ਆਖਰੀ ਰਚਨਾ ਹੈ । ਇਸ ਗ੍ਰੰਥ ਵਿਚ 105 ਛੰਦ ਹਨ । ਇਹਨਾਂ ਰਚਨਾ ਵਿਚ ਆਤਮਾ ਦੀ ਯਾਤਰਾ ਹੈ । ਉਹ ਸਾਨੂੰ ਉਸ ਥਾਂ 'ਤੇ ਲਿਜਾਕੇ ਖੜਾ ਕਰਦਾ ਹੈ, ਜਿੱਥੇ ਨਾ ਰਾਗ ਹੈ ਨਾ ਦਵੇਸ਼, ਜਿੱਥੇ ਪਹੁੰਚ ਕੇ ਸਾਡੇ ਸਾਰੇ ਡਰ ਅਤੇ ਭਰਮ ਦੂਰ ਹੋ ਜਾਂਦੇ ਹਨ । ਜੋ ਫਾਲਤੂ ਹੈ ਉਹ ਵਿਚ ਰਹਿ ਜਾਂਦਾ ਹੈ । ਜਿੱਥੇ ਅਸੀਂ ਆਤਮਾ ਦੇ ਕਰੀਬ ਅਤੇ ਨਾਲ ਹੁੰਦੇ ਹਾਂ।
ਇਸ ਗ੍ਰੰਥ ਦੀ ਜ਼ਰੂਰਤ ਨੂੰ ਮਹਿਸੂਸ ਕਰਦੇ ਹੋਏ, ਅਸੀਂ ਇਸਦਾ ਪੰਜਾਬੀ ਅਨੁਵਾਦ ਸ਼ੁਰੂ ਕੀਤਾ ਹੈ । ਕੋਸ਼ਿਸ਼ ਕੀਤੀ ਹੈ ਕਿ ਭਾਸ਼ਾ ਸਰਲ ਹੋਵੇ, ਫਿਰ ਵੀ ਹਰ ਗਲਤੀ ਲਈ ਅਸੀਂ ਜਿੰਮੇਵਾਰ ਹਾਂ।
ਸ਼ੁਭਚਿੰਤਕ, ਜੈਨ ਭਵਨ, ਮਾਲੇਰਕੋਟਲਾ
ਰਵਿੰਦਰ ਜੈਨ ਮਿਤੀ 31-3-2012
ਪੁਰਸ਼ੋਤਮ ਜੈਨ (ਅਨੁਵਾਦਕ)
2