Book Title: Right Understanding To Help Others Author(s): Dada Bhagwan Publisher: Dada Bhagwan Aradhana Trust View full book textPage 9
________________ ਸੇਵਾ-ਪਰ-ਉਪਕਾਰ ਮਨੁੱਖੀ ਜਨਮ ਦੀ ਵਿਸ਼ੇਸ਼ਤਾ ਪ੍ਰਸ਼ਨ ਕਰਤਾ : ਇਹ ਮਨੁੱਖੀ ਅਵਤਾਰ ਬੇਕਾਰ (ਵਿਅਰਥ) ਨਾ ਜਾਵੇ, ਉਸਦੇ ਲਈ ਕੀ ਕਰਨਾ ਚਾਹੀਦਾ ਹੈ ? ਦਾਦਾ ਸ੍ਰੀ : ਇਹ ਮਨੁੱਖੀ ਅਵਤਾਰ ਵਿਅਰਥ ਨਾ ਜਾਵੇ, ਉਸਦਾ ਪੂਰਾ ਦਿਨ ਵਿਚਾਰ ਕਰੀਏ ਤਾਂ ਉਹ ਸਫ਼ਲ ਹੋਏਗਾ । ਇਸ ਮਨੁੱਖੀ ਅਵਤਾਰ ਦੀ ਚਿੰਤਾ ਕਰਨੀ ਹੈ, ਉੱਥੇ ਲੋਕ ਲੱਛਮੀ (ਪੈਸੇ) ਦੀ ਚਿੰਤਾ ਕਰਦੇ ਹਨ ! ਕੋਸ਼ਿਸ਼ ਕਰਨਾ ਤੁਹਾਡੇ ਹੱਥ ਵਿੱਚ ਨਹੀਂ ਹੈ, ਪਰ ਭਾਵ ਕਰਨਾ ਤੁਹਾਡੇ ਹੱਥ ਵਿੱਚ ਹੈ ! ਕੋਸ਼ਿਸ਼ ਕਰਨਾ ਦੂਜਿਆਂ ਦੀ ਸੱਤਾ (ਵੱਸ) ਵਿੱਚ ਹੈ । ਭਾਵ ਦਾ ਫਲ ਆਉਂਦਾ ਹੈ | ਅਸਲ ਵਿੱਚ ਤਾਂ ਭਾਵ ਵੀ ਪਰਸੱਤਾ (ਦੂਜਿਆਂ ਦੀ ਸੱਤਾ) ਹੈ, ਪੰਤੂ ਭਾਵ ਕਰੀਏ ਤਾਂ ਉਸਦਾ ਫਲ ਆਉਂਦਾ ਹੈ। ਪ੍ਰਸ਼ਨ ਕਰਤਾ : ਮਨੁੱਖੀ ਜਨਮ ਦੀ ਵਿਸ਼ੇਸ਼ਤਾ ਕੀ ਹੈ ? ਦਾਦਾ ਸ੍ਰੀ : ਮਨੁੱਖੀ ਜੀਵਨ ਪਰ-ਉਪਕਾਰ ਦੇ ਲਈ ਹੈ ਅਤੇ ਹਿੰਦੋਸਤਾਨ ਦੇ ਮਨੁੱਖਾਂ ਦਾ ਜੀਵਨ ‘ਐਬਸੂਲਿਊਟੀਜ਼ਮ ਦੇ ਲਈ, ਮੁਕਤੀ ਦੇ ਲਈ ਹੈ । ਹਿੰਦੋਸਤਾਨ ਨੂੰ ਛੱਡ ਕੇ ਬਾਹਰ ਦੇ ਹੋਰ ਦੇਸ਼ਾਂ ਦੇ ਵਿੱਚ ਜਿਹੜਾ ਜੀਵਨ ਹੈ, ਉਹ ਪਰ-ਉਪਕਾਰ ਦੇ ਲਈ ਹੈ | ਪਰ-ਉਪਕਾਰ ਭਾਵ ਮਨ ਦਾ ਉਪਯੋਗ ਵਰਤੋਂ ਵੀ ਦੂਜਿਆਂ ਦੇ ਲਈ ਕਰਨਾ, ਬਾਈ ਵੀ ਦੂਜਿਆਂ ਦੇ ਲਈ ਉਪਯੋਗ ਕਰਨੀ, ਵਰਤਣ ਦਾ ਉਪਯੋਗ ਵੀ ਦੂਜਿਆਂ ਦੇ ਲਈ ਕਰਨਾ । ਤਦ ਕਹਿਣਗੇ, ਮੇਰਾ ਕੀ ਹੋਵੇਗਾ ? ਉਹ ਪਰ-ਉਪਕਾਰ ਕਰੇ ਤਾਂ ਉਸਦੇ ਘਰ ਵਿੱਚ ਕੀ ਰਹੇਗਾ ?Page Navigation
1 ... 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50