Book Title: Right Understanding To Help Others
Author(s): Dada Bhagwan
Publisher: Dada Bhagwan Aradhana Trust

View full book text
Previous | Next

Page 10
________________ ਸੇਵਾ-ਪਰੋਪਕਾਰ ਪ੍ਰਸ਼ਨ ਕਰਤਾ : ਲਾਭ ਤਾਂ ਮਿਲੇਗਾ ਹੀ ਨਾ ? ਦਾਦਾ ਸ਼ੀ : ਹਾਂ, ਪਰ ਲੋਕ ਤਾਂ ਇਹੋ ਹੀ ਸਮਝਦੇ ਹਨ ਕਿ ਮੈਂ ਦੇਵਾਂਗਾ ਤਾਂ ਮੇਰਾ ਚਲਿਆ ਜਾਵੇਗਾ। ਪ੍ਰਸ਼ਨ ਕਰਤਾ : ਛੋਟੀ ਜਮਾਤ ਦੇ ਲੋਕ ਹੋਣ, ਉਹ ਇੰਝ ਮੰਨਦੇ ਹਨ। ਦਾਦਾ ਸ੍ਰੀ : ਵੱਡੀ ਜਮਾਤ ਵਾਲਾ ਇੰਝ ਮੰਨਦਾ ਹੈ ਕਿ ਦੂਜਿਆਂ ਨੂੰ ਦਿੱਤਾ ਜਾ ਸਕਦਾ ਹੈ। ਜੀਵਨ ਪਰ-ਉਪਕਾਰ ਦੇ ਲਈ..., ਇਸਦਾ ਸੂਖਮ ਸਾਇੰਸ (ਵਿਗਿਆਨ) ਕੀ ਹੈ ਕਿ ਮਨ-ਬਾਈ-ਕਾਇਆ ਪਰਉਪਕਾਰ ਵਿੱਚ ਲਗਾ ਦਿਓ, ਤਾਂ ਤੁਹਾਡੇ ਕੋਲ ਹਰ ਇੱਕ ਚੀਜ਼ ਹੋਵੇਗੀ। ਪਰ-ਉਪਕਾਰ ਦੇ ਲਈ ਕਰੋ, ਅਤੇ ਜੇ ਫ਼ੀਸ ਲੈ ਕੇ ਕਰੀਏ ਤਾਂ ? ਪ੍ਰਸ਼ਨ ਕਰਤਾ : ਤਕਲੀਫ਼ ਪੈਦਾ ਹੋਵੇਗੀ। ਦਾਦਾ ਸ੍ਰੀ : ਇਹ ਕੋਰਟ ਵਿੱਚ ਫ਼ੀਸ ਲੈਂਦੇ ਹਨ। ਸੌ ਰੁਪਏ ਪੈਣਗੇ, ਡੇਢ ਸੌ ਰੁਪਏ ਪੈਣਗੇ। ਤਦ ਕਹੋ, “ਸਾਹਿਬ, ਡੇਢ ਸੌ ਲੈ ਲਵੋ । ਇੱਥੇ ਪਰ-ਉਪਕਾਰ ਦਾ ਕਾਨੂੰਨ ਤਾਂ ਨਹੀਂ ਲੱਗਦਾ ਨਾ ! ਪ੍ਰਸ਼ਨ ਕਰਤਾ : ਢਿੱਡ ਵਿੱਚ ਅੱਗ ਲਗੀ ਹੋਵੇ ਤਾਂ ਇੰਝ ਕਹਿਣਾ ਹੀ ਪੈਂਦਾ ਹੈ ਨਾ ? ਦਾਦਾ ਸ੍ਰੀ : ਇਹੋ ਜਿਹਾ ਵਿਚਾਰ ਕਰਨਾ ਹੀ ਨਾ । ਕਿਸੇ ਵੀ ਤਰ੍ਹਾਂ ਦਾ ਪਰ-ਉਪਕਾਰ ਕਰੋਗੇ ਤਾਂ ਤੁਹਾਨੂੰ ਕੋਈ ਰੁਕਾਵਟ ਨਹੀਂ ਆਵੇਗੀ, ਹੁਣ ਲੋਕਾਂ ਨੂੰ ਕੀ ਹੁੰਦਾ ਹੈ ? ਹੁਣ ਅਧੂਰੀ ਸਮਝ ਨਾਲ ਕਰਨ ਜਾਂਦੇ ਹਨ, ਇਸ ਲਈ ਪੁੱਠਾ ‘ਇਫੈਕਟ ਆਉਂਦਾ ਹੈ । ਇਸ ਲਈ ਫਿਰ ਮਨ ਵਿੱਚ ਵਿਸ਼ਵਾਸ਼ (ਸ਼ਰਧਾ) ਨਹੀਂ ਬੈਠਦਾ ਅਤੇ ਉੱਠ ਜਾਂਦਾ ਹੈ | ਅੱਜ ਕਰਨਾ ਸ਼ੁਰੂ ਕਰੀਏ, ਤਦ ਦੋ-ਤਿੰਨ ਅਵਤਾਰਾਂ ਵਿੱਚ ਠਿਕਾਣੇ ਲੱਗੇ, ਉਹ। ਇਹੀ ‘ਸਾਇੰਸ` ਹੈ। | ਚੰਗੇ-ਬੁਰੇ ਦੇ ਲਈ, ਪਰ-ਉਪਕਾਰ ਇੱਕੋ-ਜਿਹਾ ਪ੍ਰਸ਼ਨ ਕਰਤਾ : ਮਨੁੱਖ ਚੰਗੇ ਭਲੇ ਦੇ ਲਈ ਪਰ-ਉਪਕਾਰੀ ਜੀਵਨ ਜਿਉਂਦਾ ਹੈ, ਲੋਕਾਂ ਨੂੰ

Loading...

Page Navigation
1 ... 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50