Book Title: Right Understanding To Help Others
Author(s): Dada Bhagwan
Publisher: Dada Bhagwan Aradhana Trust

View full book text
Previous | Next

Page 34
________________ 26 ਸੇਵਾ-ਪਰੋਪਕਾਰ ਪ੍ਰੋਡਕਸ਼ਨ ਵੀ ਉੱਚੇ ਸਤਰ ਦਾ ਆਏਗਾ। ਹਰ ਇੱਕ ਕੰਮ ਦਾ ਉਦੇਸ਼ ਹੁੰਦਾ ਹੈ। ਜੇ ਸੇਵਾ ਭਾਵ ਦਾ ਉਦੇਸ਼ ਹੋਏਗਾ, ਤਾਂ ਪੈਸਾ 'ਬਾਇ ਪ੍ਰੋਡਕਟ ਵਿੱਚ ਮਿਲੇਗਾ ਹੀ। | ਸੇਵਾ ਅਪ੍ਰਤੱਖ ਰੂਪ ਵਿੱਚ ਭਗਵਾਨ ਦੀ ਦੂਸਰਾ ਸਾਰਾ ਪ੍ਰੋਡਕਸ਼ਨ ਬਾਇ ਪ੍ਰੋਡਕਟ ਹੁੰਦਾ ਹੈ। ਉਸ ਵਿੱਚ ਤੁਹਾਡੀ ਜ਼ਰੂਰਤ ਦੀਆਂ ਸਭ ਚੀਜ਼ਾਂ ਮਿਲਦੀਆਂ ਰਹਿੰਦੀਆਂ ਹਨ ਅਤੇ ਉਹ ਈਜ਼ਲੀ ਮਿਲਦੀਆਂ ਹਨ । ਦੇਖੋ ਨਾ, ਇਹ ਪ੍ਰੋਡਕਸ਼ਨ ਪੈਸਿਆਂ ਦਾ ਕੀਤਾ, ਇਸ ਲਈ ਅੱਜ ਪੈਸੇ ਜ਼ਲੀ ਮਿਲਦੇ ਨਹੀਂ । ਦੌੜਭੱਜ, ਹੜਬੜਾਉਂਦੇ, ਹੜਬੜਾਉਂਦੇ ਘੁੰਮਦੇ ਹਨ, ਇੰਵੇਂ ਘੁੰਮਦੇ ਹਨ ਅਤੇ ਮੂੰਹ ਉੱਤੇ ਆਠਿੰਡੀ ਦਾ ਤੇਲ ਚੋਪੜ ਕੇ ਘੁੰਮਦੇ ਹਨ, ਇਸ ਤਰ੍ਹਾਂ ਦਿੱਖਦੇ ਹਨ। ਘਰ ਦਾ ਵਧਿਆ ਖਾਣ-ਪੀਣ ਨੂੰ ਹੈ, ਕਿੰਨੀ ਸੁਵਿਧਾ ਹੈ, ਰਸਤੇ ਕਿੰਨੇ ਚੰਗੇ ਹਨ, ਰਸਤਿਆਂ ਤੇ ਚਲੀਏ ਤਾਂ ਪੈਰ ਵੀ ਮਿੱਟੀਘੱਟੇ ਵਾਲੇ ਨਹੀਂ ਹੁੰਦੇ ! ਇਸ ਲਈ ਮਨੁੱਖਾਂ ਦੀ ਸੇਵਾ ਕਰੋ | ਮਨੁੱਖ ਵਿੱਚ ਭਗਵਾਨ ਬਿਰਾਜਮਾਨ ਹਨ। ਭਗਵਾਨ ਅੰਦਰ ਹੀ ਬੈਠੇ ਹਨ। ਬਾਹਰ ਭਗਵਾਨ ਨੂੰ ਲੱਭਣ ਜਾਈਏ ਤਾਂ ਉਹ ਮਿਲਣ ਇੰਝ ਨਹੀਂ ਹੈ। | ਤੁਸੀਂ ਮਨੁੱਖਾਂ ਦੇ ਡਾਕਟਰ ਹੈ, ਇਸ ਲਈ ਤੁਹਾਨੂੰ ਮਨੁੱਖਾਂ ਦੀ ਸੇਵਾ ਕਰਨ ਨੂੰ ਕਹਿੰਦਾ ਹਾਂ । ਜਾਨਵਰਾਂ ਦਾ ਡਾਕਟਰ ਹੋਵੇ ਤਾਂ ਉਸਨੂੰ ਜਾਨਵਰਾਂ ਦੀ ਸੇਵਾ ਕਰਨ ਨੂੰ ਕਹਾਂ । ਜਾਨਵਰਾਂ ਵਿੱਚ ਵੀ ਭਗਵਾਨ ਬੈਠੇ ਹਨ, ਪਰ ਇਹਨਾਂ ਮਨੁੱਖਾਂ ਵਿੱਚ ਭਗਵਾਨ ਵਿਸ਼ੇਸ਼ ਪ੍ਰਗਟ ਹੋਏ ਹਨ ! ਸੇਵਾ-ਪਰ-ਉਪਕਾਰ ਤੋਂ ਅੱਗੇ ਮੋਕਸ਼ ਮਾਰਗ ਪ੍ਰਸ਼ਨ ਕਰਤਾ : ਮੋਕਸ਼ ਮਾਰਗ, ਸਮਾਜ ਸੇਵਾ ਦੇ ਮਾਰਗ ਤੋਂ ਵੱਧ ਕੇ ਕਿਵੇਂ ਹੈ ? ਇਸਨੂੰ ਜ਼ਰਾ ਸਮਝਾਓ। ਦਾਦਾ ਸ੍ਰੀ : ਸਮਾਜ ਸੇਵਕ ਤੋਂ ਅਸੀਂ ਪੁੱਛੀਏ ਕਿ ਤੁਸੀਂ ਕੌਣ ਹੋ ? ਤਦ ਕਹੇ, ਮੈਂ ਸਮਾਜ ਸੇਵਕ ਹਾਂ। ਕੀ ਕਹਿੰਦਾ ਹੈ ? ਇਹੀ ਕਹਿੰਦਾ ਹੈ ਨਾ ਜਾਂ ਹੋਰ ਕੁਝ ਕਹਿੰਦਾ ਹੈ ? ਪ੍ਰਸ਼ਨ ਕਰਤਾ : ਇਹੀ ਕਹਿੰਦਾ ਹੈ।

Loading...

Page Navigation
1 ... 32 33 34 35 36 37 38 39 40 41 42 43 44 45 46 47 48 49 50