Book Title: Right Understanding To Help Others
Author(s): Dada Bhagwan
Publisher: Dada Bhagwan Aradhana Trust
View full book text
________________
35
ਸੇਵਾ-ਪਰੋਪਕਾਰ ਸੇਵਾ ਦਾ ਤਿਰਸਕਾਰ ਕਰਕੇ, ਧਰਮ ਕਰਦੇ ਹਨ ?
ਮਾਂ-ਬਾਪ ਦੀ ਸੇਵਾ ਕਰਨਾ ਉਹ ਧਰਮ ਹੈ । ਉਹ ਤਾਂ ਚਾਹੇ ਕਿਹੋ ਜਿਹੇ ਵੀ ਹਿਸਾਬ ਹੋਣ, ਪਰ ਇਹ ਸੇਵਾ ਕਰਨਾ ਸਾਡਾ ਧਰਮ ਹੈ ਅਤੇ ਜਿੰਨਾ ਸਾਡੇ ਧਰਮ ਦਾ ਪਾਲਣ ਕਰੋਗੇ, ਓਨਾ ਸੁੱਖ ਸਾਨੂੰ ਪੈਦਾ ਹੋਵੇਗਾ । ਬਜ਼ੁਰਗਾਂ ਦੀ ਸੇਵਾ ਤਾਂ ਹੁੰਦੀ ਹੈ, ਨਾਲ-ਨਾਲ ਸੁੱਖ ਵੀ ਪੈਦਾ ਹੁੰਦਾ ਹੈ | ਮਾਂ-ਬਾਪ ਨੂੰ ਸੁੱਖ ਦਿਓ, ਤਾਂ ਸਾਨੂੰ ਸੁੱਖ ਮਿਲਦਾ ਹੈ। ਮਾਂ-ਬਾਪ ਨੂੰ ਸੁੱਖੀ ਕਰੀਏ, ਉਹ ਲੋਕ ਕਦੇ ਵੀ ਦੁਖੀ ਹੁੰਦੇ ਹੀ ਨਹੀਂ ਹਨ।
| ਇੱਕ ਵਿਅਕਤੀ ਮੈਨੂੰ ਇੱਕ ਵੱਡੇ ਆਸ਼ਰਮ ਵਿੱਚ ਮਿਲਿਆ । ਮੈਂ ਪੁੱਛਿਆ, 'ਤੁਸੀਂ ਇੱਥੇ ਕਿੱਦਾਂ ? ਉਸ ਨੇ ਕਿਹਾ ਕਿ ਮੈਂ ਇਸ ਆਸ਼ਰਮ ਵਿੱਚ ਪਿਛਲੇ ਦਸ ਸਾਲ ਤੋਂ ਰਹਿੰਦਾ ਹਾਂ |' ਤਦ ਮੈਂ ਉਸਨੂੰ ਕਿਹਾ, 'ਤੁਹਾਡੇ ਮਾਂ-ਬਾਪ ਪਿੰਡ ਵਿੱਚ ਬਹੁਤ ਗਰੀਬੀ ਵਿੱਚ ਅੰਤਮ ਅਵਸਥਾ ਵਿੱਚ ਦੁੱਖੀ ਹੋ ਰਹੇ ਹਨ। ਇਸ ਉੱਤੇ ਉਸਨੇ ਕਿਹਾ ਕਿ, 'ਉਸ ਵਿੱਚ ਮੈਂ ਕੀ ਕਰਾਂ ? ਮੈਂ ਉਹਨਾਂ ਦਾ ਕਰਨ ਜਾਵਾਂ, ਤਾਂ ਮੇਰਾ ਧਰਮ ਕਰਨ ਦਾ ਰਹਿ ਜਾਏ । ' ਇਸਨੂੰ ਧਰਮ ਕਿਵੇਂ ਕਹਾਂਗੇ ? ਧਰਮ ਤਾਂ ਉਸਦਾ ਨਾਮ ਕਿ ਮਾਂ-ਬਾਪ ਨਾਲ ਗੱਲ ਕਰੀਏ, ਭਰਾ ਨਾਲ ਗੱਲ ਕਰੀਏ, ਸਭ ਨਾਲ ਗੱਲਾਂ ਕਰੀਏ । ਵਿਹਾਰ ਆਦਰਸ਼ ਹੋਣਾ ਚਾਹੀਦਾ ਹੈ। ਜਿਹੜਾ ਵਿਹਾਰ ਖੁਦ ਦੇ ਧਰਮ ਦਾ ਤਿਰਸਕਾਰ ਕਰੇ, ਮਾਂ-ਬਾਪ ਦੇ ਸੰਬੰਧ ਦਾ ਤਿਰਸਕਾਰ ਕਰੇ, ਉਸਨੂੰ ਧਰਮ ਕਿਵੇਂ ਕਿਹਾ ਜਾਏ ?
| ਤੁਹਾਡੇ ਮਾਂ-ਬਾਪ ਹਨ ਜਾਂ ਨਹੀਂ ਹਨ ? ਪ੍ਰਸ਼ਨ ਕਰਤਾ : ਮਾਂ ਹੈ। ਦਾਦਾ ਸ੍ਰੀ : ਹੁਣ ਸੇਵਾ ਕਰਨਾ, ਚੰਗੀ ਤਰ੍ਹਾਂ । ਬਾਰ-ਬਾਰ ਲਾਭ ਨਹੀਂ ਮਿਲੇਗਾ ਅਤੇ ਕੋਈ ਮਨੁੱਖ ਕਹੇ ਕਿ, 'ਮੈਂ ਦੁੱਖੀ ਹਾਂ ਤਾਂ ਮੈਂ ਕਹਾਂਗਾ ਕਿ ਆਪਣੇ ਮਾਂ-ਬਾਪ ਦੀ ਸੇਵਾ ਕਰ, ਚੰਗੀ ਤਰ੍ਹਾਂ ਨਾਲ, ਤਾਂ ਸੰਸਾਰ ਦੇ ਦੁੱਖ ਤੈਨੂੰ ਨਹੀਂ ਛੂਹਣਗੇ । ਭਲੇ ਹੀ ਪੈਸੇ ਵਾਲਾ ਨਹੀਂ ਬਣੇਗਾ, ਪਰ ਦੁੱਖ ਤਾਂ ਨਹੀਂ ਭੁਗਤੇਂਗਾ । ਫਿਰ ਧਰਮ ਹੋਣਾ ਚਾਹੀਦਾ ਹੈ । ਇਸ ਨੂੰ ਧਰਮ ਹੀ ਕਿਵੇਂ ਕਹਾਂਗੇ ?
ਮੈਂ ਵੀ ਮਾਤਾ ਜੀ ਦੀ ਸੇਵਾ ਕੀਤੀ ਸੀ । ਵੀਹ ਸਾਲ ਦੀ ਉਮਰ ਸੀ ਅਰਥਾਤ ਜਵਾਨੀ ਦੀ ਉਮਰ ਸੀ । ਇਸ ਲਈ ਮਾਂ ਦੀ ਸੇਵਾ ਹੋ ਪਾਈ । ਪਿਤਾ ਜੀ ਨੂੰ ਮੋਢਾ ਦੇ ਕੇ ਲੈ

Page Navigation
1 ... 41 42 43 44 45 46 47 48 49 50