Book Title: Right Understanding To Help Others
Author(s): Dada Bhagwan
Publisher: Dada Bhagwan Aradhana Trust

View full book text
Previous | Next

Page 35
________________ ਸੇਵਾ-ਪਰੋਪਕਾਰ ਦਾਦਾ ਸ੍ਰੀ : ਮਤਲਬ 'ਮੈਂ ਸਮਾਜ ਸੇਵਕ ਹਾਂ, ਬੋਲਣਾ, ਉਹ ਇਗੋਇਜ਼ਮ ਹੈ ਅਤੇ ਇਸ ਵਿਅਕਤੀ ਨੂੰ ਪੁੱਛਾਂ ਕਿ, 'ਤੁਸੀਂ ਕੌਣ ਹੋ ? ' ਤਾਂ ਕਹਿਣਗੇ, 'ਬਾਹਰੀ ਪਛਾਣ ਦੇ ਲਈ ਚੰਦੂ ਭਾਈ ਅਤੇ ਵਾਸਤਵ ਵਿੱਚ ਤਾਂ ਮੈਂ ਸ਼ੁੱਧ ਆਤਮਾ ਹਾਂ।' ਤਾਂ ਉਹ ਇਗੋਇਜ਼ਮ ਦੇ ਬਗੈਰ ਹੈ, ਵਿਦਾਊਟ ਇਗੋਇਜ਼ਮ ॥ | ਸਮਾਜ ਸੇਵਕ ਦਾ ਈਗੋ (ਹੰਕਾਰ) ਚੰਗੇ ਕੰਮ ਦੇ ਲਈ ਹੈ, ਪਰ ਹੈ ਈਗੋ । ਮਾੜੇ ਕੰਮ ਦੇ ਲਈ ਈਗੋ ਹੋਵੇ, ਤਾਂ 'ਰਾਖਸ਼' ਕਹਾਉਂਦਾ ਹੈ । ਚੰਗੇ ਕੰਮ ਦੇ ਲਈ ਈਗੋ ਹੋਵੇ, ਤਾਂ ਦੇਵਤਾ ਕਹਾਉਂਦਾ ਹੈ | ਈਗੋ ਮਤਲਬ ਈਗੋ । ਈਗੋ ਅਰਥਾਤ ਭਟਕਦੇ ਰਹਿਣਾ ਅਤੇ ਈਗੋ ਖਤਮ ਹੋ ਗਿਆ, ਤਾਂ ਫਿਰ ਇੱਥੇ ਹੀ ਮੋਕਸ਼ ਹੋ ਜਾਏ। 'ਮੈਂ ਕੌਣ ਹਾਂ' ਜਾਨਣਾ, ਉਹੀ ਧਰਮ ਪ੍ਰਸ਼ਨ ਕਰਤਾ : ਹਰ ਇਕ ਜੀਵ ਨੂੰ ਕੀ ਕਰਨਾ ਚਾਹੀਦਾ ਹੈ ? ਉਸਦਾ ਧਰਮ ਕੀ ਹੈ ? ਦਾਦਾ ਸ੍ਰੀ : ਜੋ ਕਰ ਰਿਹਾ ਹੈ, ਉਹ ਉਸਦਾ ਧਰਮ ਹੈ । ਪਰ ਅਸੀਂ ਕਹਿੰਦੇ ਹਾਂ ਕਿ ਮੇਰਾ ਧਰਮ, ਏਨਾ ਹੀ । ਜਿਸਦਾ ਅਸੀਂ ਇਗੋਇਜ਼ਮ ਕਰਦੇ ਹਾਂ ਕਿ ਇਹ ਮੈਂ ਕੀਤਾ । ਇਸ ਲਈ ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ ਕਿ, 'ਮੈਂ ਕੌਣ ਹਾਂ” ਏਨਾ ਜਾਨਣਾ, ਉਸਦੇ ਲਈ ਕੋਸ਼ਿਸ਼ ਕਰਨਾ, ਤਾਂ ਸਾਰੇ ਪਜ਼ਲ ਸਾਲਵ ਹੋ ਜਾਣ । ਫਿਰ ਪਜ਼ਲ ਖੜਾ ਨਹੀਂ ਹੋਵੇਗਾ, ਅਤੇ ਪਜ਼ਲ ਖੜਾ ਨਹੀਂ ਹੋਵੇ, ਤਦ ਸੁਤੰਤਰ ਹੋਵਾਂਗੇ। ਲੱਛਮੀ, ਉਹ ਤਾਂ ਬਾਇ ਪ੍ਰੋਡਕਸ਼ਨ ਤੋਂ ਪ੍ਰਸ਼ਨ ਕਰਤਾ : ਹਰ ਇੱਕ ਮਨੁੱਖ ਦਾ ਕਰਤੱਵ ਤਾਂ, ਫਿਰ ਉਹ ਵਕੀਲ ਹੋਵੇ ਜਾਂ ਡਾਕਟਰ ਹੋਵੇ, ਪਰ ਕਰਤੱਵ ਤਾਂ ਇਹੀ ਹੁੰਦਾ ਹੈ ਨਾ ਕਿ ਮਨੁੱਖ ਦਾ ਭਲਾ ਕਰਨਾ ? ਦਾਦਾ ਸ੍ਰੀ : ਹਾਂ, ਪਰ ਇਹ ਤਾਂ 'ਭਲਾ ਕਰਨਾ ਹੈ। ਇੰਝ ਨਿਸ਼ਚਾ ਕੀਤੇ ਬਿਨਾਂ ਹੀ ਬਸ ਕਰਦੇ ਹਨ, ਕੋਈ ਡਿਸੀਜ਼ਨ ਲਿਆ ਨਹੀਂ । ਕੋਈ ਵੀ ਉਦੇਸ਼ ਨਿਸ਼ਚਿਤ ਕੀਤੇ ਬਿਨਾਂ ਐਵੇਂ ਹੀ ਐਵੇਂ ਗੱਡੀ ਚੱਲਦੀ ਰਹਿੰਦੀ ਹੈ । ਕਿਹੜੇ ਪਿੰਡ ਜਾਣਾ ਹੈ, ਇਸਦਾ ਇਲਮ ਨਹੀਂ ਹੈ ਅਤੇ ਕਿਹੜੇ ਪਿੰਡ ਉਤਰਨਾ ਹੈ ਉਸਦਾ ਵੀ ਪਤਾ ਨਹੀਂ ਹੈ। ਰਸਤੇ ਵਿੱਚ ਚਾਹ-ਪਾਣੀ ਕਿੱਥੋਂ ਲੈਣਾ

Loading...

Page Navigation
1 ... 33 34 35 36 37 38 39 40 41 42 43 44 45 46 47 48 49 50