Book Title: Right Understanding To Help Others
Author(s): Dada Bhagwan
Publisher: Dada Bhagwan Aradhana Trust

View full book text
Previous | Next

Page 29
________________ ਸੇਵਾ-ਪਰੋਪਕਾਰ ਜਿਸਨੂੰ ਮੰਨਦੇ ਹੋ, ਉਹਨਾਂ ਨੂੰ ਕਹਿਣਾ ਕਿ ਹੇ ਭਗਵਾਨ, ਮੈਨੂੰ ਹੰਕਾਰ ਨਹੀਂ ਕਰਨਾ ਹੈ, ਫਿਰ ਵੀ ਹੋ ਜਾਂਦਾ ਹੈ, ਮੈਨੂੰ ਖਿਮਾ ਕਰਨਾ ! ਏਨਾ ਹੀ ਕਰਨਾ। ਹੋਏਗਾ ਏਨਾ ? ਪ੍ਰਸ਼ਨ ਕਰਤਾ : ਹੋਏਗਾ। ਦਾਦਾ ਸ੍ਰੀ : ਏਨਾ ਕਰਨਾ ਨਾ ! ਸਮਾਜ ਸੇਵਾ ਦਾ ਅਰਥ ਕੀ ? ਉਹ ਕਾਫ਼ੀ ਕੁਝ 'ਮਾਈ ਤੋੜ ਦਿੰਦੀ ਹੈ । 'ਮਾਈ (ਮੇਰਾ) ਜੇ ਪੂਰੀ ਤਰ੍ਹਾਂ ਖਤਮ ਹੋ ਜਾਏ ਤਾਂ ਖੁਦ ਪ੍ਰਮਾਤਮਾ ਹੈ ! ਉਸਨੂੰ ਫਿਰ ਸੁੱਖ ਵਰਤੇਗਾ ਹੀ ਨਾ ! ਸੇਵਾ ਵਿੱਚ ਹੰਕਾਰ ਪ੍ਰਸ਼ਨ ਕਰਤਾ : ਤਾਂ ਇਸ ਜਗਤ ਦੇ ਲਈ ਸਾਨੂੰ ਕੁਝ ਵੀ ਕਰਨ ਦੇ ਲਈ ਬਚਦਾ ਨਹੀਂ ਹੈ। ਦਾਦਾ ਸ੍ਰੀ : ਤੁਹਾਡੇ ਕਰਨ ਦਾ ਸੀ ਹੀ ਨਹੀਂ, ਇਹ ਤਾਂ ਹੰਕਾਰ ਖੜਾ ਹੋਇਆ ਹੈ । ਇਹ ਮਨੁੱਖ ਇੱਕਲੇ ਹੀ ਹੰਕਾਰ ਕਰਦੇ ਹਨ, “ਕਿ ਮੈਂ ਕੀਤਾ। ਪ੍ਰਸ਼ਨ ਕਰਤਾ : ਇਹ ਭੈਣ ਜੀ ਡਾਕਟਰ ਹਨ। ਇਕ ਗਰੀਬ ਪੇਸ਼ੀਟ ਆਇਆ, ਉਸਦੇ ਲਈ ਦਇਆ ਹੁੰਦੀ ਹੈ, ਸੇਵਾ ਕਰਦੀ ਹੈ। ਤੁਹਾਡੇ ਕਹੇ ਅਨੁਸਾਰ ਤਾਂ ਫਿਰ ਦਇਆ ਕਰਨ ਦਾ ਕੋਈ ਸਵਾਲ ਹੀ ਨਹੀਂ ਰਹਿੰਦਾ ਨਾ ? ਦਾਦਾ ਸ੍ਰੀ : ਉਹ ਦਇਆ ਵੀ ਕੁਦਰਤੀ ਹੈ, ਪਰ ਫਿਰ ਹੰਕਾਰ ਕਰਦਾ ਹੈ ਕਿ ਮੈਂ ਕਿੰਨੀ ਦਇਆ ਕੀਤੀ ! ਹੰਕਾਰ ਨਾ ਕਰੇ ਤਾਂ ਕੋਈ ਹਰਜ਼ ਨਹੀਂ। ਪਰ ਹੰਕਾਰ ਕੀਤੇ ਬਿਨਾਂ ਰਹਿੰਦਾ ਨਹੀਂ ਨਾ ! ਸੇਵਾ ਵਿੱਚ ਸਮਰਪਣ ਪ੍ਰਸ਼ਨ ਕਰਤਾ : ਇਸ ਸੰਸਾਰ ਦੀ ਸੇਵਾ ਵਿੱਚ ਪ੍ਰਮਾਤਮਾ ਦੀ ਸੇਵਾ ਦਾ ਭਾਵ ਰੱਖ ਕੇ ਸੇਵਾ ਕਰੇ, ਉਹ ਫਰਜ਼ ਵਿੱਚ ਆਉਂਦਾ ਹੈ ਨਾ ? ਦਾਦਾ ਸ੍ਰੀ : ਹਾਂ, ਉਸਦਾ ਫਲ ਪੁੰਨ ਮਿਲਦਾ ਹੈ, ਮੋਕਸ਼ ਨਹੀਂ ਮਿਲਦਾ।

Loading...

Page Navigation
1 ... 27 28 29 30 31 32 33 34 35 36 37 38 39 40 41 42 43 44 45 46 47 48 49 50