Book Title: Right Understanding To Help Others
Author(s): Dada Bhagwan
Publisher: Dada Bhagwan Aradhana Trust
View full book text
________________
ਸੇਵਾ-ਪਰੋਪਕਾਰ ਪ੍ਰਸ਼ਨ ਕਰਤਾ : ਉਸਦਾ ਫਲ ਹਾਜ਼ਰ-ਨਾਜ਼ਰ ਪ੍ਰਮਾਤਮਾ ਨੂੰ ਸੌਂਪ ਦੇਈਏ, ਫਿਰ ਵੀ ਮੋਕਸ਼ ਨਹੀਂ ਮਿਲੇਗਾ ? ਦਾਦਾ ਸ੍ਰੀ : ਏਦਾਂ ਫਲ ਸੌਂਪਿਆ ਨਹੀਂ ਜਾਂਦਾ ਹੈ ਨਾ ਕਿਸੇ ਤੋਂ। ਪ੍ਰਸ਼ਨ ਕਰਤਾ : ਮਾਨਸਿਕ ਸਮਰਪਣ ਕਰੀਏ ਤਾਂ ? ਦਾਦਾ ਸ੍ਰੀ : ਉਹ ਸਮਰਪਣ ਕਰੇ ਤਾਂ ਵੀ ਕੋਈ ਫ਼ਲ ਲੈਂਦਾ ਨਹੀਂ ਹੈ ਅਤੇ ਕੋਈ ਦਿੰਦਾ ਵੀ ਨਹੀਂ ਹੈ । ਉਹ ਤਾਂ ਕੇਵਲ ਗੱਲਾਂ ਹੀ ਹਨ | ਸੱਚਾ ਧਰਮ ਤਾਂ ‘ਗਿਆਨੀ ਪੁਰਖ ਆਤਮਾ ਪ੍ਰਦਾਨ ਕਰੇ, ਉਦੋਂ ਤੋਂ ਆਪਣੇ ਆਪ ਚੱਲਦਾ ਰਹਿੰਦਾ ਹੈ, ਅਤੇ ਵਿਹਾਰ ਧਰਮ ਤਾਂ ਸਾਨੂੰ ਕਰਨਾ ਪੈਂਦਾ ਹੈ । ਸਿੱਖਣਾ ਪੈਂਦਾ ਹੈ।
ਭੌਤਿਕ ਸੰਪੰਨਤਾ, ਬਾਈ ਪਰੋਡਕਸ਼ਨ ਵਿੱਚ ਪ੍ਰਸ਼ਨ ਕਰਤਾ : ਭੌਤਿਕ ਸੰਪੰਨਤਾ ਪ੍ਰਾਪਤ ਕਰਨ ਦੀ ਇੱਛਾ ਜਾਂ ਕੋਸ਼ਿਸ਼ ਕੀ ਅਧਿਆਤਮਿਕ ਵਿਕਾਸ ਵਿੱਚ ਰੁਕਾਵਟ ਹੁੰਦੀ ਹੈ ? ਜੇਕਰ ਰੁਕਾਵਟ ਹੁੰਦੀ ਹੈ ਤਾਂ ਕਿਵੇਂ ਅਤੇ ਰੁਕਾਵਟ ਨਾ ਹੋਵੇ ਤਾਂ ਕਿਵੇਂ ? ਦਾਦਾ ਸ੍ਰੀ : ਭੌਤਿਕ ਸੰਪੰਨਤਾ ਪ੍ਰਾਪਤ ਕਰਨੀ ਹੋਵੇ ਤਾਂ ਸਾਨੂੰ ਇਸ ਦਿਸ਼ਾ ਵਿੱਚ ਜਾਣਾ, ਅਧਿਆਤਮਕ ਸੰਪੰਨਤਾ ਪ੍ਰਾਪਤ ਕਰਨੀ ਹੋਵੇ ਤਾਂ ਇਸ ਦੂਸਰੀ ਦਿਸ਼ਾ ਵਿੱਚ ਜਾਣਾ | ਅਸੀਂ ਇੱਕ ਦਿਸ਼ਾ ਵਿੱਚ ਜਾਣਾ ਹੈ, ਉਸਦੇ ਬਜਾਏ ਅਸੀਂ ਜੇ ਦੂਜੀ ਦਿਸ਼ਾ ਵਿੱਚ ਜਾਈਏ ਤਾਂ ਰੁਕਾਵਟ ਹੋਵੇਗੀ ਕਿ ਨਹੀਂ ? ਪ੍ਰਸ਼ਨ ਕਰਤਾ : ਹਾਂ, ਉਹ ਰੁਕਾਵਟ ਕਹਾਵੇਗੀ । ਦਾਦਾ ਸ੍ਰੀ : ਅਰਥਾਤ ਪੂਰੀ ਤਰ੍ਹਾਂ ਰੁਕਾਵਟ ਹੈ । ਅਧਿਆਤਮਿਕ ਇਹ ਦਿਸ਼ਾ ਹੈ ਤਾਂ ਭੌਤਿਕ ਸਾਹਮਣੇ ਵਾਲੀ ਦਿਸ਼ਾ ਹੈ। ਪ੍ਰਸ਼ਨ ਕਰਤਾ : ਪਰ ਭੌਤਿਕ ਸੰਪੰਨਤਾ ਬਗੈਰ ਇਹ ਕਿਵੇਂ ਹੋਵੇ ? ਦਾਦਾ ਸ੍ਰੀ : ਭੌਤਿਕ ਸੰਪੰਨਤਾ ਇਸ ਸੰਸਾਰ ਵਿੱਚ ਕੀ ਕੋਈ ਕਰ ਸਕਿਆ ਹੈ ? ਸਾਰੇ ਲੋਕ ਭੌਤਿਕ ਸੰਪੰਨਤਾ ਦੇ ਪਿੱਛੇ ਪਏ ਹੋਏ ਹਨ। ਹੋ ਗਈ ਹੈ ਕਿਸੇ ਦੀ ?

Page Navigation
1 ... 28 29 30 31 32 33 34 35 36 37 38 39 40 41 42 43 44 45 46 47 48 49 50