Book Title: Right Understanding To Help Others
Author(s): Dada Bhagwan
Publisher: Dada Bhagwan Aradhana Trust

View full book text
Previous | Next

Page 21
________________ 13 ਸੇਵਾ-ਪਰੋਪਕਾਰ ਨਵਾਂ ਟੀਚਾ ਅੱਜ ਦਾ, ਰਿਐਕਸ਼ਨ ਪਿਛਲੇ ਪ੍ਰਸ਼ਨ ਕਰਤਾ : ਤਾਂ ਪਰ-ਉਪਕਾਰ ਦੇ ਲਈ ਹੀ ਜਿਉਣਾ ਚਾਹੀਦਾ ਹੈ? ਦਾਦਾ ਸ੍ਰੀ : ਹਾਂ, ਪਰ-ਉਪਕਾਰ ਦੇ ਲਈ ਹੀ ਜਿਉਣਾ ਚਾਹੀਦਾ ਹੈ। ਪਰ ਇਹ ਤੁਸੀਂ ਹੁਣ ਇਹੋ ਜਿਹੀ ਲਾਈਨ ਤੁਰੰਤ ਹੀ ਬਦਲੋ ਤਾਂ ਇੰਝ ਕਰਦੇ ਹੋਏ ਪਿਛਲੇ ਰਿਐਕਸ਼ਨ ਆਉਂਦੇ ਹਨ।ਇਸ ਲਈ ਫਿਰ ਤੁਸੀਂ ਅੱਕ ਜਾਂਦੇ ਹੋ ਕਿ ਇਹ ਤਾਂ ਮੈਨੂੰ ਹੁਣ ਵੀ ਸਹਿਣ ਕਰਨਾ ਪੈਂਦਾ ਹੈ ! ਪਰ ਥੋੜੇ ਸਮੇਂ ਸਹਿਣ ਕਰਨਾ ਪਏਗਾ, ਉਸਦੇ ਬਾਅਦ ਤੁਹਾਨੂੰ ਕੋਈ ਦੁੱਖ ਨਹੀਂ ਰਹੇਗਾ । ਪਰ ਹੁਣ ਤਾਂ ਨਵੇਂ ਸਿਰਿਓਂ ਲਾਈਨ ਬੰਨ੍ਹ ਰਹੇ ਹੋ, ਇਸ ਲਈ ਪਿਛਲੇ ਰਿਐਕਸ਼ਨ ਤਾਂ ਆਉਣਗੇ ਹੀ। ਅੱਜ ਤੱਕ ਜੋ ਉਲਟਾ ਕੀਤਾ ਸੀ, ਉਸਦੇ ਫਲ ਤਾਂ ਆਉਣਗੇ ਹੀ ਨਾ ? ਆਖ਼ਰ ਉਪਕਾਰ ਖੁਦ ਉੱਤੇ ਹੀ ਕਰਨਾ ਹਮੇਸ਼ਾਂ ਕਿਸੇ ਉੱਤੇ ਉਪਕਾਰ ਕੀਤਾ ਹੋਵੇ, ਕਿਸੇ ਦਾ ਫਾਇਦਾ ਕੀਤਾ ਹੋਵੇ, ਕਿਸੇ ਦੇ ਲਈ ਜਿਉਂਦੇ ਹੋਈਏ, ਓਨਾ ਸਾਨੂੰ ਲਾਭ ਹੁੰਦਾ ਹੈ। ਪਰ ਉਹ ਭੌਤਿਕ ਲਾਭ ਹੁੰਦਾ ਹੈ। ਉਸਦਾ ਭੌਤਿਕ ਫਲ ਮਿਲੇਗਾ | ਪ੍ਰਸ਼ਨ ਕਰਤਾ : ਕਿਸੇ ਹੋਰ ਤੇ ਉਪਕਾਰ ਕਰਨ ਦੀ ਬਜਾਇ ਖੁਦ ਉੱਤੇ ਉਪਕਾਰ ਕਰੀਏ ਤਾਂ ? ਦਾਦਾ ਸ੍ਰੀ : ਬਸ, ਖੁਦ ਉੱਤੇ ਉਪਕਾਰ ਕਰਨ ਦੇ ਲਈ ਹੀ ਸਭ ਕਰਨਾ ਹੈ। ਜੇ ਖੁਦ ਉੱਤੇ ਉਪਕਾਰ ਕਰੀਏ ਤਾਂ ਉਸਦਾ ਕਲਿਆਣ ਹੋ ਜਾਏ, ਪਰ ਉਸਦੇ ਲਈ ਆਪਣੇ ਆਪ ਨੂੰ (ਆਪਣੀ ਆਤਮਾ ਨੂੰ) ਜਾਣਨਾ ਪਏਗਾ | ਤਦ ਤੱਕ ਲੋਕਾਂ ਉੱਤੇ ਉਪਕਾਰ ਕਰਦੇ ਰਹਿਣਾ, ਪਰ ਉਸਦਾ ਭੌਤਿਕ ਫਲ ਮਿਲਦਾ ਰਹੇਗਾ | ਸਾਨੂੰ ਖੁਦ ਨੂੰ ਪਹਿਚਾਨਣ ਦੇ ਲਈ 'ਅਸੀਂ ਕੌਣ ਹਾਂ' ਇਹ ਜਾਣਨਾ ਹੋਏਗਾ | ਅਸਲ ਵਿੱਚ ਅਸੀਂ ਖੁਦ ਸ਼ੁੱਧ ਆਤਮਾ ਹਾਂ। ਤੁਸੀਂ ਤਾਂ ਅੱਜ ਤੱਕ 'ਮੈਂ ਚੰਦੂ ਭਾਈ ਹਾਂ' ਏਨਾ ਹੀ ਜਾਣਦੇ ਹੋ ਨਾ ਕਿ ਹੋਰ ਕੁਝ ਜਾਣਦੇ ਹੋ ? ਇਹ 'ਚੰਦੂ ਭਾਈ' ਉਹ 'ਮੈਂ ਹੀ ਹਾਂ, ਇੰਝ ਕਹੋਗੇ। ਇਸਦਾ ਪਤੀ ਹਾਂ, ਇਸਦਾ ਮਾਮਾ ਹਾਂ, ਇਸਦਾ ਚਾਚਾ ਹਾਂ, ਇਹੋ ਸਾਰਾ ਸਿਲਸਿਲਾ ! ਇੰਝ ਹੀ ਹੈ ਨਾ ? ਇਹੀ ਗਿਆਨ ਤੁਹਾਡੇ ਕੋਲ ਹੈ ਨਾ ? ਉਸ ਤੋਂ ਅੱਗੇ ਗਏ ਹੀ ਨਹੀਂ ਨਾ ?

Loading...

Page Navigation
1 ... 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50