Book Title: Right Understanding To Help Others
Author(s): Dada Bhagwan
Publisher: Dada Bhagwan Aradhana Trust

View full book text
Previous | Next

Page 22
________________ I4 ਸੇਵਾ-ਪਰੋਪਕਾਰ ਮਾਨਵ ਸੇਵਾ, ਸਮਾਜਿਕ ਧਰਮ ਪ੍ਰਸ਼ਨ ਕਰਤਾ : ਪਰ ਵਿਹਾਰ ਵਿੱਚ ਇੰਝ ਹੁੰਦਾ ਹੈ ਨਾ ਕਿ ਦਇਆ ਭਾਵ ਰਹਿੰਦਾ ਹੈ। ਸੇਵਾ ਰਹਿੰਦੀ ਹੈ । ਕਿਸੇ ਦੇ ਪ੍ਰਤੀ ਲਗਾਅ ਰਹਿੰਦਾ ਹੈ ਕਿ ਕੁਝ ਕਰਾਂ, ਕਿਸੇ ਨੂੰ ਨੌਕਰੀ ਦਿਲਾਵਾਂ, ਕਿਸੇ ਬੀਮਾਰ ਨੂੰ ਹਸਪਤਾਲ ਭਰਤੀ ਕਰਾਵਾਂ । ਇਹ ਸਾਰੀ ਕ੍ਰਿਆਵਾਂ ਇੱਕ ਤਰ੍ਹਾਂ ਦਾ ਵਿਹਾਰ ਧਰਮ ਹੀ ਹੋਇਆ ਨਾ ? ਦਾਦਾ ਸ੍ਰੀ : ਉਹ ਤਾਂ ਮਾਮੂਲੀ ਫਰਜ਼ ਹਨ। ਪ੍ਰਸ਼ਨ ਕਰਤਾ : ਤਾਂ ਮਾਨਵ ਸੇਵਾ ਉਹ ਤਾਂ ਇੱਕ ਤਰ੍ਹਾਂ ਨਾਲ ਵਿਹਾਰਿਕ ਹੋਇਆ, ਇਹੀ ਸਮਝੀਏ ਨਾ ? ਇਹ ਤਾਂ ਵਿਹਾਰ ਧਰਮ ਹੋਇਆ ਨਾ ? ਦਾਦਾ ਸ੍ਰੀ : ਉਹ ਵਿਹਾਰ ਧਰਮ ਵੀ ਨਹੀਂ, ਉਹ ਤਾਂ ਸਮਾਜ ਧਰਮ ਕਹਾਉਂਦਾ ਹੈ । ਜੋ ਸਮਾਜ ਨੂੰ ਅਨੁਕੂਲ ਹੋਵੇ, ਉਸਦੇ ਲੋਕਾਂ ਨੂੰ ਅਨੁਕੂਲ ਹੋਵੇਗਾ ਅਤੇ ਉਹੀ ਸੇਵਾ ਕਿਸੇ ਹੋਰ ਸਮਾਜ ਨੂੰ ਦੇਣ ਜਾਈਏ, ਤਾਂ ਉਹ ਪ੍ਰਤੀਕੂਲ ਪਏਗਾ । ਇਸ ਲਈ ਵਿਹਾਰ ਧਰਮ ਕਦੋਂ ਕਹਾਉਂਦਾ ਹੈ ਕਿ ਜੋ ਸਾਰਿਆਂ ਨੂੰ ਇੱਕੋ ਜਿਹਾ ਲੱਗੇ ਉਦੋਂ ! ਅੱਜ ਤੱਕ ਜੋ ਤੁਸੀਂ ਕੀਤਾ, ਉਹ ਸਮਾਜ ਸੇਵਾ ਹੈ । ਹਰੇਕ ਦੀ ਸਮਾਜ ਸੇਵਾ ਵੱਖਰੀ ਤਰ੍ਹਾਂ ਦੀ ਹੁੰਦੀ ਹੈ । ਹਰੇਕ ਸਮਾਜ ਵੱਖਰਾ, ਉਸੇ ਤਰ੍ਹਾਂ ਸੇਵਾ ਵੀ ਵੱਖਰੀ ਤਰ੍ਹਾਂ ਦੀ ਹੁੰਦੀ ਹੈ। ਲੋਕ ਸੇਵਾ, ਬਿਗਿਨਜ਼ ਫ਼ਰੋਮ ਰੋਮ ਪ੍ਰਸ਼ਨ ਕਰਤਾ : ਜਿਹੜੇ ਵਿਅਕਤੀ ਲੋਕ ਸੇਵਾ ਵਿੱਚ ਆਏ ਹਨ , ਉਹ ਕਿਸ ਲਈ ਆਏ ਹੋਣਗੇ ? ਦਾਦਾ ਸ੍ਰੀ : ਉਹ ਤਾਂ ਭਾਵਨਾ ਚੰਗੀ । ਲੋਕਾਂ ਦਾ ਕਿੰਝ ਭਲਾ ਹੋਵੇ, ਉਸਦੀ ਇੱਛਾ। ਮਨੋਭਾਵ ਚੰਗਾ ਹੋਵੇ ਤਦ ਨਾ ! ਉਹ ਤਾਂ ਭਾਵਨਾ-ਮਨੋਭਾਵ ਲੋਕਾਂ ਦੇ ਲਈ, ਕਿ ਲੋਕਾਂ ਨੂੰ ਜੋ ਦੁੱਖ ਹੁੰਦਾ ਹੈ ਉਹ ਨਾ ਹੋਵੇ, ਇਹੋ ਜਿਹੀ ਭਾਵਨਾ ਹੈ ਉਸਦੇ ਪਿੱਛੇ। ਉੱਚੀ ਭਾਵਨਾ ਹੈ ਬਹੁਤ | ਪਰ ਲੋਕ ਸੇਵਕਾਂ ਦਾ ਇਹ ਮੈਂ ਦੇਖਿਆ ਕਿ ਸੇਵਕਾਂ ਨੂੰ ਘਰ ਜਾ ਕੇ ਪੁੱਛਦੇ ਹਨ ਨਾ, ਤਦ ਪਿੱਛੇ ਧੂਆਂ ਨਿਕਲਦਾ ਹੈ।

Loading...

Page Navigation
1 ... 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50