Book Title: Right Understanding To Help Others Author(s): Dada Bhagwan Publisher: Dada Bhagwan Aradhana Trust View full book textPage 8
________________ ਸੰਪਾਦਕੀ ਇਹ ਮਨ-ਬਾਈ-ਸ਼ਰੀਰ ਦੂਜਿਆਂ ਦੇ ਸੁੱਖ ਦੇ ਲਈ ਖਰਚ ਕਰੀਏ ਤਾਂ ਖੁਦ ਨੂੰ ਸੰਸਾਰ ਵਿੱਚ ਕਦੇ ਵੀ ਸੁੱਖ ਦਾ ਘਾਟਾ ਨਹੀਂ ਹੁੰਦਾ ਹੈ | ਅਤੇ ਆਪਣਾ ਖੁਦ ਦੇ ਸੇਲਫ਼ ਦਾ ਰਿਯਲਾਈਜ਼ੇਸ਼ਨ ਕਰਨ ਨਾਲ, ਉਸ ਨੂੰ ਸਨਾਤਨ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਮਨੁੱਖੀ ਜੀਵਨ ਦਾ ਉਦੇਸ਼ ਏਨਾ ਹੀ ਹੈ । ਇਸ ਉਦੇਸ਼ ਦੀ ਰਾਹ ਉੱਤੇ ਜੇ ਚੱਲਣ ਲੱਗੀਏ ਤਾਂ ਮਨੁੱਖੀ ਜੀਵਨ ਵਿੱਚ ਹੀ ਮੁਕਤੀ ਦੀ ਸਥਿਤੀ ਪ੍ਰਾਪਤ ਹੋ ਜਾਵੇਗੀ। ਉਸ ਤੋਂ ਬਾਦ ਫੇਰ ਇਸ ਜੀਵਨ ਵਿਚ ਕੋਈ ਵੀ ਪ੍ਰਾਪਤੀ ਬਾਕੀ ਨਹੀਂ ਰਹਿੰਦੀ ਹੈ। ਅੰਬ ਦਾ ਦਰਖੱਤ ਆਪਣੇ ਕਿੰਨੇ ਅੰਬ ਖਾ ਜਾਂਦਾ ਹੋਵੇਗਾ ? ਉਸਦੇ ਫਲ, ਲੱਕੜੀ, ਪੱਤੇ ਆਦਿ ਸਾਰਾ ਕੁਝ ਦੂਜਿਆਂ ਦੇ ਲਈ ਹੀ ਕੰਮ ਆਉਂਦੇ ਹਨ ਨਾ ? ਉਸਦੇ ਨਤੀਜੇ ਵਜੋਂ ਉਹ ਉੱਚੀ ਜੂਨੀਂ ਪ੍ਰਾਪਤ ਕਰਦਾ ਹੈ। ਧਰਮ ਦੀ ਸ਼ੁਰੂਵਾਤ ਹੀ ਓਬਲਾਈਜ਼ਿੰਗ ਨੇਚਰ (ਪਰ-ਉਪਕਾਰੀ ਸੁਭਾਅ) ਨਾਲ ਹੁੰਦੀ ਹੈ। ਦੂਜਿਆਂ ਨੂੰ ਕੁਝ ਵੀ ਦਿੰਦੇ ਹਾਂ, ਉਦੋਂ ਤੋਂ ਹੀ ਖੁਦ ਦਾ ਅਨੰਦ ਸ਼ੁਰੂ ਹੁੰਦਾ ਹੈ। | ਪਰਮ ਪੂਜਨੀਕ ਦਾਦਾ ਸ੍ਰੀ ਇੱਕੋ ਹੀ ਗੱਲ ਸਮਝਾਉਂਦੇ ਹਨ ਕਿ ਮਾਂ-ਬਾਪ ਦੀ ਸੇਵਾ ਜਿਹੜੇ ਬੱਚੇ ਕਰਦੇ ਹਨ, ਉਹਨਾਂ ਨੂੰ ਕਦੇ ਪੈਸਿਆਂ ਦੀ ਤੰਗੀ ਨਹੀਂ ਆਉਂਦੀ ਹੈ, ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ, ਅਤੇ ਆਤਮ ਸਾਖ਼ਸ਼ਾਤਕਾਰੀ ਗੁਰੂ ਦੀ ਸੇਵਾ ਕਰੇ, ਉਹ ਮੋਕਸ਼ ਵਿੱਚ ਜਾਂਦਾ ਹੈ। | ਦਾਦਾ ਸ੍ਰੀ ਨੇ ਆਪਣੀ ਪੂਰੀ ਜ਼ਿੰਦਗੀ ਵਿਚ ਇਹੋ ਉਦੇਸ਼ ਰੱਖਿਆ ਸੀ ਕਿ ਮੈਨੂੰ ਜਿਹੜਾ ਵੀ ਮਿਲੇ, ਉਸਨੂੰ ਸੁੱਖ ਮਿਲਣਾ ਹੀ ਚਾਹੀਦਾ ਹੈ। ਆਪਣੇ ਸੁੱਖ ਦੇ ਲਈ ਉਹਨਾਂ ਨੇ ਕਦੇ ਵੀ ਨਹੀਂ ਸੋਚਿਆ। ਪਰ ਸਾਹਮਣੇ ਵਾਲੇ ਨੂੰ ਕੀ ਅੜਚਣ (ਦੁੱਖ) ਹੈ, ਉਸਦੀ ਅੜਚਣ ਕਿਵੇਂ ਦੂਰ ਹੋਵੇ, ਇਹੋ ਭਾਵਨਾ (ਚਾਹ) ਵਿੱਚ ਉਹ ਲਗਾਤਾਰ ਰਹਿੰਦੇ ਸਨ, ਤਾਂ ਹੀ ਉਹਨਾਂ ਵਿਚ ਕਰੁਣਾ ਪ੍ਰਗਟ ਹੋਈ ਸੀ। ਅਨੋਖਾ ਅਧਿਆਤਮ ਵਿਗਿਆਨ ਪ੍ਰਗਟ ਹੋਇਆ ਸੀ। ਪ੍ਰਸਤੁਤ ਸੰਕਲਨ ਵਿੱਚ ਦਾਦਾ ਸ੍ਰੀ ਹਰੇਕ ਨਜ਼ਰੀਏ ਤੋਂ ਜੀਵਨ ਦਾ ਉਦੇਸ਼ ਕਿਸ ਤਰ੍ਹਾਂ ਸਿੱਧ ਕਰੀਏ, ਜਿਹੜਾ ਸੇਵਾ-ਪਰ-ਉਪਕਾਰ ਵਾਲਾ ਹੋਵੇ, ਉਸਦੀ ਸਮਝ ਸਰਲ-ਸਚੋਟ (ਸਹੀ) ਨਜ਼ਰੀਏ ਰਾਹੀਂ ਫਿਟ ਕਰਵਾਉਂਦੇ ਹਨ। ਇਸਨੂੰ, ਜੇ ਜੀਵਨ ਦਾ ਉਦੇਸ਼ ਬਣਾ ਲਈਏ, ਤਾਂ ਮਨੁੱਖੀ ਜੀਵਨ ਸਾਰਥਕ ਹੋਇਆ ਕਿਹਾ ਜਾਏਗਾ। - ਡਾ. ਨੀਰੂਭੈਣ ਅਮੀਨ ਦੇ ਜੈ ਸੱਚਿਦਾਨੰਦPage Navigation
1 ... 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50