Book Title: Manav Dhrma
Author(s): Dada Bhagwan
Publisher: Dada Bhagwan Aradhana Trust
View full book text
________________
ਮਾਨਵ ਧਰਮ
ਮਾਨਵਤਾ ਦਾ ਉਦੇਸ਼
ਪ੍ਰਸ਼ਨ ਕਰਤਾ : ਮਨੁੱਖ ਜੀਵਨ ਦਾ ਉਦੇਸ਼ ਕੀ ਹੈ ?
ਦਾਦਾ ਸ੍ਰੀ : ਮਾਨਵਤਾ ਦੇ ਪੰਜਾਹ ਪ੍ਰਤੀਸ਼ਤ ਨੰਬਰ ਮਿਲਣੇ ਚਾਹੀਦੇ ਹਨ | ਜੋ ਮਾਨਵ ਧਰਮ ਹੈ, ਉਸ ਵਿੱਚ ਪੰਜਾਹ ਪ੍ਰਤੀਸ਼ਤ ਨੰਬਰ ਆਉਣੇ ਚਾਹੀਦੇ ਹਨ, ਇਹੀ ਮਨੁੱਖ ਜੀਵਨ ਦਾ ਉਦੇਸ਼ ਹੈ | ਅਤੇ ਜੇ ਉੱਚਾ ਉਦੇਸ਼ ਰੱਖਦਾ ਹੋਵੇ ਤਾਂ ਨੱਬੇ ਪ੍ਰਤੀਸ਼ਤ ਨੰਬਰ ਆਉਣੇ ਚਾਹੀਦੇ ਹਨ | ਮਾਨਵਤਾ ਦੇ ਗੁਣ ਤਾਂ ਹੋਣੇ ਚਾਹੀਦੇ ਹਨ ਨਾ ? ਜੇ ਮਾਨਵਤਾ ਹੀ ਨਹੀਂ, ਤਾਂ ਮਨੁੱਖੀ ਜੀਵਨ ਦਾ ਉਦੇਸ਼ ਹੀ ਕਿੱਥੇ ਰਿਹਾ ?
ਇਹ ਤਾਂ ‘ਲਾਈਫ਼’ ਸਾਰੀ ‘ਫਰੈਕਚਰ,’ ਹੋ ਗਈ ਹੈ | ਕਿਸ ਲਈ ਜਿਉਂਦੇ ਹਾਂ, ਉਸਦੀ ਵੀ ਸਮਝ ਨਹੀਂ ਹੈ | ਮਨੁੱਖੀ ਸਾਰ ਕੀ ਹੈ ? ਜਿਸ ਗਤੀ ਵਿੱਚ ਜਾਣਾ ਹੋਵੇ ਉਹ ਗਤੀ ਮਿਲੇ ਜਾਂ ਮੋਕਸ਼ ਪਾਉਣਾ ਹੋਵੇ ਤਾਂ ਮੋਕਸ਼ ਮਿਲੇ |
ਉਹ ਸੰਤ ਸਮਾਗਮ ਤੋਂ ਆਏ
ਪ੍ਰਸ਼ਨ ਕਰਤਾ : ਮਨੁੱਖ ਦਾ ਜੋ ਉਦੇਸ਼ ਹੈ ਉਸਨੂੰ ਪ੍ਰਾਪਤ ਕਰਨ ਦੇ ਲਈ ਕੀ ਕਰਨਾ ਜ਼ਰੂਰੀ ਹੈ ਅਤੇ ਕਿੰਨੇ ਸਮੇਂ ਤੱਕ ?
ਦਾਦਾ ਸ੍ਰੀ : ਮਾਨਵਤਾ ਵਿੱਚ ਕਿਹੜੇ-ਕਿਹੜੇ ਗੁਣ ਹਨ ਅਤੇ ਉਹ ਕਿੰਝ ਮਿਲਣ, ਇਹ ਸਭ ਜਾਣਨਾ ਚਾਹੀਦਾ ਹੈ | ਜੋ ਮਾਨਵਤਾ ਦੇ ਗੁਣਾਂ ਨਾਲ ਸੰਪੰਨ ਹੋਣ, ਇਹੋ ਜਿਹੇ ਸੰਤ ਪੁਰਖ ਹੋਣ, ਉਹਨਾਂ ਦੇ ਕੋਲ ਜਾ ਕੇ ਤੁਹਾਨੂੰ ਬੈਠਣਾ ਚਾਹੀਦਾ ਹੈ | ਇਹ ਹੈ ਸੱਚਾ ਮਾਨਵ ਧਰਮ
ਹੁਣ ਤੁਸੀਂ ਕਿਹੜੇ ਧਰਮ ਦਾ ਪਾਲਣ ਕਰਦੇ ਹੋ?
ਪ੍ਰਸ਼ਨ ਕਰਤਾ : ਮਾਨਵ ਧਰਮ ਦਾ ਪਾਲਣ ਕਰਦਾ ਹਾਂ | ਦਾਦਾ ਸ੍ਰੀ : ਮਾਨਵ ਧਰਮ ਕਿਸ ਨੂੰ ਕਹਿੰਦੇ ਹਨ ?

Page Navigation
1 ... 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42