Book Title: Manav Dhrma
Author(s): Dada Bhagwan
Publisher: Dada Bhagwan Aradhana Trust
View full book text
________________
17
ਮਾਨਵ ਧਰਮ
ਤਾਂ ਅੰਡਰਹੈਂਡ ਚਾਹੇ ਜਿਸ ਤਰ੍ਹਾਂ ਦਾ ਵੀ ਅਪਰਾਧੀ ਰਿਹਾ ਹੋਵੇ, ਤਾਂ ਵੀ ਉਸ ਨੂੰ ਬਚਾਇਆ ਹੈ | ਪਰ ਉੱਪਰੀ ਤਾਂ ਚਾਹੇ ਕਿੰਨਾ ਵੀ ਚੰਗਾ ਹੋਵੇ ਤਾਂ ਵੀ ਮੈਨੂੰ ਉੱਪਰੀ ਨਹੀਂ ਭਾਉਂਦਾ ਅਤੇ ਕਿਸੇ ਦਾ ਉੱਪਰੀ ਨਹੀਂ ਬਣਨਾ ਹੈ | ਉੱਪਰੀ ਜੇ ਚੰਗਾ ਹੋਵੇ ਤਾਂ ਸਾਨੂੰ ਹਰਜ਼ ਨਹੀਂ, ਪਰ ਉਸਦਾ ਇਹ ਮਤਲਬ ਨਹੀਂ ਹੈ ਕਿ ਉਹ ਹਮੇਸ਼ਾਂ ਏਦਾਂ ਹੀ ਰਹੇਗਾ | ਉਹ ਕਦੇ ਸਾਨੂੰ ਸੁਣਾ ਵੀ ਸਕਦਾ ਹੈ | ਉੱਪਰੀ ਕੌਣ ਕਹਾਉਂਦਾ ਹੈ ਕਿ ਜਿਹੜਾ ਅੰਡਰਹੈਂਡ ਨੂੰ ਸੰਭਾਲੇ ! ਉਹ ਖਰਾ ਉੱਪਰੀ ਹੈ | ਮੈਂ ਖਰਾ ਉੱਪਰੀ ਲੱਭਦਾ ਹਾਂ | ਮੇਰਾ ਉੱਪਰੀ ਬਣ ਪਰ ਖਰਾ ਉੱਪਰੀ ਬਣ ! ਤੂੰ ਸਾਨੂੰ ਧਮਕਾਵੇਂ, ਕੀ ਅਸੀਂ ਇਸ ਲਈ ਜਨਮੇਂ ਹਾਂ ? ਇੰਞ ਤੂੰ ਸਾਨੂੰ ਕੀ ਦੇਣ ਵਾਲਾ ਹੈਂ ?
ਤੁਹਾਡੇ ਇੱਥੇ ਕੋਈ ਨੌਕਰੀ ਕਰਦਾ ਹੋਵੇ ਤਾਂ ਉਸ ਦਾ ਕਦੇ ਤਿਰਸਕਾਰ ਨਾ ਕਰਨਾ, ਛੇੜਨਾ ਨਹੀਂ | ਸਾਰਿਆਂ ਨੂੰ ਆਦਰ ਨਾਲ ਰੱਖਣਾ | ਕੀ ਪਤਾ ਕਿਸੇ ਤੋਂ ਕੀ ਲਾਭ ਹੋ ਜਾਏ !
ਹਰੇਕ ਕੌਮ ਵਿੱਚ ਮਾਨਵ ਧਰਮ
ਪ੍ਰਸ਼ਨ ਕਰਤਾ : ਮਨੁੱਖ ਗਤੀ ਦੀਆਂ ਚੌਦਾਂ ਲੱਖ ਜੂਨਾਂ, ਲੇਅਰਜ਼ (ਪਰਤਾਂ) ਹਨ | ਪਰ ਮਾਨਵ ਜਾਤੀ ਵੱਲ ਵੇਖੋ ਤਾਂ ਬਾਇਲੋਜਿਕਲੀ (ਜੈਵਿਕ) ਤਾਂ ਕਿਸੇ ਵਿੱਚ ਕੋਈ ਅੰਤਰ ਨਜਰ ਨਹੀਂ ਆਉਂਦਾ ਹੈ, ਸਾਰੇ ਬਰਾਬਰ ਹੀ ਲੱਗਦੇ ਹਨ ਪਰ ਇਸ ਵਿੱਚ ਇਸ ਤਰ੍ਹਾਂ ਸਮਝ ਆਉਂਦਾ ਹੈ ਕਿ ਬਾਇਲੋਜਿਕਲੀ ਅੰਤਰ ਭਾਵੇਂ ਨਾ ਹੋਵੇ, ਪਰ ਜੋ ਉਸਦਾ ਮਾਨਸ ਹੈ....... ਦਾਦਾ ਸ੍ਰੀ : ਉਹ ਡਿਵੈਲਪਮੈਂਟ (ਅੰਦਰੂਨੀ ਵਿਕਾਸ) ਹੈ | ਉਸਦੇ ਭੇਦ ਇੰਨੇ ਸਾਰੇ ਹਨ | ਪ੍ਰਸ਼ਨ ਕਰਤਾ : ਭਿੰਨ-ਭਿੰਨ ਲੇਅਰਜ਼ ਹੋਣ ਦੇ ਬਾਵਜੂਦ ਬਾਇਲੋਜਿਕਲੀ ਸਾਰੇ ਬਰਾਬਰ ਹੀ ਹਨ ਤਾਂ ਫਿਰ ਉਸਦਾ ਕੋਈ ਇੱਕ ਕਾਮਨ ਧਰਮ ਹੋ ਸਕਦਾ ਹੈ ਨਾ ?
ਦਾਦਾ ਸ੍ਰੀ : ਕਾੱਮਨ ਧਰਮ ਤਾਂ ਮਾਨਵ ਧਰਮ, ਉਹ ਅਪਣੀ ਸਮਝ ਦੇ ਅਨੁਸਾਰ ਮਾਨਵ ਧਰਮ ਨਿਭਾ ਸਕਦਾ ਹੈ | ਹਰੇਕ ਮਨੁੱਖ ਅਪਣੀ ਸਮਝ ਦੇ ਅਨੁਸਾਰ ਮਾਨਵ ਧਰਮ ਨਿਭਾਉਂਦਾ ਹੈ, ਪਰ ਜੋ ਸਹੀ ਅਰਥਾਂ ਵਿੱਚ ਮਾਨਵ ਧਰਮ ਨਿਭਾਉਂਦੇ ਹੋਣ, ਤਾਂ ਉਹ ਸਭ ਤੋਂ ਉੱਤਮ ਕਹਾਉਣ | ਮਾਨਵ ਧਰਮ ਤਾਂ ਸਰਬੋਤਮ ਹੈ ਪਰ ਮਾਨਵ ਧਰਮ ਵਿੱਚ ਆਉਣ ਤਾਂ ਨਾ ? ਲੋਕਾਂ ਵਿੱਚ ਮਾਨਵ ਧਰਮ ਰਿਹਾ ਹੀ ਕਿੱਥੇ ਹੈ ?

Page Navigation
1 ... 24 25 26 27 28 29 30 31 32 33 34 35 36 37 38 39 40 41 42