Book Title: Manav Dhrma
Author(s): Dada Bhagwan
Publisher: Dada Bhagwan Aradhana Trust

View full book text
Previous | Next

Page 32
________________ 23 ਮਾਨਵ ਧਰਮ ਕੁਦਰਤੀ ਬਟਵਾਰਾ ਹੈ | ਉਸ ਵਿੱਚ ਮੇਰੇ ਹਿੱਸੇ ਦਾ ਜੋ ਹੈ ਉਹ ਤੁਹਾਨੂੰ ਦੇਣਾ ਪਵੇਗਾ | ਇਸ ਲਈ ਮੈਨੂੰ ਲੋਭ ਕਰਨ ਦੀ ਜ਼ਰੂਰਤ ਹੀ ਨਹੀਂ ਹੈ | ਲੋਭ ਨਾ ਰਹੇ ਉਹ ਮਾਨਵ ਧਰਮ ਕਹਾਉਂਦਾ ਹੈ | ਪ੍ਰੰਤੂ ਇੰਨਾ ਸਭ ਕੁਝ ਤਾਂ ਨਹੀਂ ਰਹਿ ਸਕਦਾ, ਪਰ ਮਨੁੱਖ ਜੇ ਕੁਝ ਹੱਦ ਤੱਕ ਪਾਲਣ ਕਰੇ ਤਾਂ ਵੀ ਬਹੁਤ ਹੋ ਗਿਆ | ਪ੍ਰਸ਼ਨ ਕਰਤਾ : ਤਾਂ ਉਸਦਾ ਅਰਥ ਇਹ ਹੋਇਆ ਕਿ ਜਿਵੇਂ-ਜਿਵੇਂ ਕਸ਼ਾਯ (ਵਿਕਾਰ) ਰਹਿਤ ਹੁੰਦੇ ਜਾਈਏ, ਉਹ ਮਾਨਵ ਧਰਮ ਹੈ ? . ਦਾਦਾ ਸ੍ਰੀ : ਨਹੀਂ, ਇਸ ਤਰ੍ਹਾਂ ਹੋਵੇ ਤਾਂ ਉਹ ਵੀਤਰਾਗ ਧਰਮ ਵਿੱਚ ਆ ਗਿਆ | ਮਾਨਵ ਧਰਮ ਭਾਵ ਬਸ ਇੰਨਾ ਹੀ ਕਿ ਪਤਨੀ ਨਾਲ ਰਹਿਣ, ਬੱਚਿਆਂ ਨਾਲ ਰਹਿਣ, ਫਲਾਣੇ ਦੇ ਨਾਲ ਰਹਿਣ, ਤਨਮਯਾਕਾਰ ਹੋ ਜਾਣ, ਸ਼ਾਦੀ ਰਚਾਉਣ ਇਨ੍ਹਾਂ ਸਭ ਵਿੱਚ ਕਸ਼ਾਯ (ਵਿਕਾਰ) ਬਿਨਾਂ ਹੋਣ ਦਾ ਸਵਾਲ ਹੀ ਨਹੀਂ ਹੈ, ਪਰ ਤੁਹਾਨੂੰ ਜੋ ਦੁੱਖ ਹੁੰਦਾ ਹੈ ਓਦਾਂ ਹੀ ਦੂਜਿਆਂ ਨੂੰ ਵੀ ਦੁੱਖ ਹੋਵੇਗਾ, ਇਸ ਤਰ੍ਹਾਂ ਮੰਨ ਕੇ ਤੁਸੀਂ ਚੱਲੋ | ਪ੍ਰਸ਼ਨ ਕਰਤਾ : ਹਾਂ, ਪਰ ਉਸ ਵਿੱਚ ਇਹੀ ਹੋਇਆ ਨਾ, ਕਿ ਮੰਨੋ ਕਿ ਸਾਨੂੰ ਭੁੱਖ ਲੱਗੀ ਹੈ | ਭੁੱਖ ਇੱਕ ਤਰ੍ਹਾਂ ਦਾ ਦੁੱਖ ਹੈ | ਉਸਦੇ ਲਈ ਸਾਡੇ ਕੋਲ ਸਾਧਨ ਹਨ ਅਤੇ, ਅਸੀਂ ਖਾਂਦੇ ਹਾਂ | ਪਰ ਜਿਸਦੇ ਕੋਲ ਉਹ ਸਾਧਨ ਨਹੀਂ ਹਨ ਉਸਨੂੰ ਉਹ ਦੇ ਦੇਣਾ | ਸਾਨੂੰ ਜੋ ਦੁੱਖ ਹੁੰਦਾ ਹੈ ਉਹ ਹੋਰਾਂ ਨੂੰ ਨਾ ਹੋਵੇ ਏਦਾਂ ਕਰਨਾ ਉਹ ਵੀ ਇੱਕ ਤਰ੍ਹਾਂ ਨਾਲ ਮਾਨਵਤਾ ਹੀ ਹੋਈ ਨਾ ? ਦਾਦਾ ਸ਼੍ਰੀ : ਨਹੀਂ, ਇਹ ਜੋ ਤੁਸੀਂ ਮੰਨਦੇ ਹੋ ਨਾ, ਉਹ ਮਾਨਵਤਾ ਨਹੀਂ ਹੈ | ਕੁਦਰਤ ਦਾ ਨਿਯਮ ਇਹ ਹੈ ਕਿ ਉਹ ਹਰ ਕਿਸੇ ਨੂੰ ਉਸਦਾ ਖਾਣਾ ਪਹੁੰਚਾ ਦਿੰਦੀ ਹੈ | ਇੱਕ ਵੀ ਪਿੰਡ ਹਿੰਦੁਸਤਾਨ ਵਿੱਚ ਇਹੋ ਜਿਹਾ ਨਹੀਂ ਹੈ ਜਿੱਥੇ ਕਿਸੇ ਮਨੁੱਖ ਨੂੰ ਕੋਈ ਖਾਣਾ ਪਹੁੰਚਾਉਣ ਜਾਂਦਾ ਹੋਵੇ, ਕੱਪੜੇ ਪਹੁੰਚਾਉਣ ਜਾਂਦਾ ਹੋਵੇ | ਇਹੋ ਜਿਹਾ ਕੁਝ ਨਹੀਂ ਹੈ | ਇਹ ਤਾਂ ਇੱਥੇ ਸ਼ਹਿਰਾਂ ਵਿੱਚ ਹੀ ਹੈ, ਇੱਕ ਤਰ੍ਹਾਂ ਦਾ ਢਕੋਸਲਾ ਕੀਤਾ ਹੈ, ਇਹ ਤਾਂ ਵਪਾਰੀ ਰੀਤ ਅਜਮਾਈ ਕਿ ਉਹਨਾਂ ਲੋਕਾਂ ਲਈ ਪੈਸਾ ਇਕੱਠਾ ਕਰਨਾ | ਅੜਚਨ ਕਿੱਥੇ ਹੈ ? ਆਮ ਜਨਤਾ ਵਿੱਚ, ਜਿਹੜੇ ਮੰਗ ਨਹੀਂ ਸਕਦੇ, ਬੋਲ ਨਹੀਂ ਸਕਦੇ, ਕੁਝ ਕਹਿ ਨਹੀਂ ਪਾਉਂਦੇ ਉੱਥੇ ਹੀ ਅੜਚਨਾਂ ਹਨ | ਬਾਕੀ ਸਭ ਜਗ੍ਹਾ ਇਸ ਵਿੱਚ ਕਿਸ ਚੀਜ਼ ਦੀ ਅੜਚਨ ਹੈ ? ਇਹ ਤਾਂ ਬੇਵਜ੍ਹਾ ਬੈਠੇ ਹਨ, ਬੇਕਾਰ ਹੀ !

Loading...

Page Navigation
1 ... 30 31 32 33 34 35 36 37 38 39 40 41 42