Book Title: Manav Dhrma
Author(s): Dada Bhagwan
Publisher: Dada Bhagwan Aradhana Trust

View full book text
Previous | Next

Page 34
________________ 25 ਮਾਨਵ ਧਰਮ ਇਹ ਕਿਸ ਲਈ ਦੇ ਰਹੇ ਹੋ ? ਏਦਾਂ ਦਿੰਦੇ ਹੋਣਗੇ ? ਆਏ ਵੱਡੇ ਸੇਵਾ ਕਰਨ ਵਾਲੇ ! ਸੇਵਕ ਆਏ ! ਕੀ ਦੇਖ ਕੇ ਸੇਵਾ ਕਰਨ ਨਿਕਲੇ ਹੋ ?' ਲੋਕਾਂ ਦੇ ਪੈਸੇ ਗਲਤ ਰਸਤੇ ਜਾਂਦੇ ਹਨ ਅਤੇ ਲੋਕ ਦੇ ਵੀ ਆਉਂਦੇ ਹਨ ! ਪ੍ਰਸ਼ਨ ਕਰਤਾ : ਪੰਤੂ ਅੱਜ ਉਸ ਨੂੰ ਹੀ ਮਾਨਵ ਧਰਮ ਕਿਹਾ ਜਾਂਦਾ ਹੈ | ਦਾਦਾ ਸ੍ਰੀ : ਮਨੁੱਖਾਂ ਨੂੰ ਖਤਮ ਕਰ ਦਿੰਦੇ ਹੋ, ਤੁਸੀਂ ਉਹਨਾਂ ਨੂੰ ਜਿਉਂਣ ਵੀ ਨਹੀਂ ਦਿੰਦੇ | ਉਸ ਆਦਮੀ ਨੂੰ ਮੈਂ ਬਹੁਤ ਝਿੜਕਿਆ | ਕਿਹੋ ਜਿਹੇ ਆਦਮੀ ਹੋ ? ਤੁਹਾਨੂੰ ਇਸ ਤਰ੍ਹਾਂ ਕਿਸ ਨੇ ਸਿਖਾਇਆ ? ਲੋਕਾਂ ਤੋਂ ਪੈਸੇ ਲੈਣਾ ਅਤੇ ਤੁਹਾਡੀ ਨਜ਼ਰ ਵਿੱਚ ਗਰੀਬ ਲੱਗੇ ਉਸਨੂੰ ਬੁਲਾ ਕੇ ਦੇਣਾ | ਓਏ, ਉਸਦਾ ਥਰਮਾਮੀਟਰ (ਮਾਪਦੰਡ) ਕੀ ਹੈ ? ਇਹ ਗਰੀਬ ਲੱਗਿਆ ਇਸ ਲਈ ਉਸਨੂੰ ਦੇਣਾ ਹੈ ਅਤੇ ਇਹ ਨਹੀਂ ਲੱਗਾ ਇਸ ਲਈ ਕੀ ਉਸਨੂੰ ਨਹੀਂ ਦੇਣਾ ? ਜਿਸਨੂੰ ਮੁਸੀਬਤ ਬਾਰੇ ਚੰਗੀ ਤਰਾਂ ਦੱਸਣਾ ਨਹੀਂ ਆਇਆ, ਬੋਲਣਾ ਨਹੀਂ ਆਇਆ, ਉਸਨੂੰ ਨਹੀਂ ਦਿੱਤੇ | ਵੱਡਾ ਆਇਆ ਥਰਮਾਮੀਟਰ ਵਾਲਾ ! ਫਿਰ ਉਸ ਨੇ ਮੈਨੂੰ ਕਿਹਾ, ਤੁਸੀਂ ਮੈਨੂੰ ਦੂਜਾ ਰਸਤਾ ਦਿਖਾਓ | ਮੈਂ ਕਿਹਾ, ਇਹ ਆਦਮੀ ਸਰੀਰ ਤੋਂ ਤਕੜਾ ਹੈ ਤਾਂ ਉਸਨੂੰ ਅਪਣੇ ਪੈਸੇ ਨਾਲ ਹਜ਼ਾਰ-ਡੇਢ ਹਜ਼ਾਰ ਦੀ ਇੱਕ ਰੇੜੀ ਲੈ ਦਿਓ, ਅਤੇ ਦੋ ਸੌ ਰੁਪਏ ਨਕਦ ਦੇ ਕੇ ਕਹਿਣਾ ਕਿ ਸਬਜ਼ੀ ਭਾਜੀ ਲੈ ਆ ਅਤੇ ਵੇਚਣਾ ਸ਼ੁਰੂ ਕਰੇ | ਅਤੇ ਉਸ ਨੂੰ ਕਹਿਣਾ ਕਿ ਇਸ ਰੇੜੀ ਦਾ ਕਿਰਾਇਆ ਹਰ ਦੋ-ਚਾਰ ਦਿਨ ਵਿੱਚ ਪੰਜਾਹ ਰੁਪਏ ਭਰ ਜਾਣਾ । ਪ੍ਰਸ਼ਨ ਕਰਤਾ : ਮੁਫ਼ਤ ਨਹੀਂ ਦੇਣਾ, ਉਸਨੂੰ ਇਹੋ ਜਿਹੇ ਰੁਜ਼ਗਾਰ ਦੇ ਸਾਧਨ ਦੇਣਾ । ਦਾਦਾ ਸ੍ਰੀ : ਹਾਂ, ਨਹੀਂ ਤਾਂ ਐਵੇਂ ਹੀ ਤੁਸੀਂ ਉਸ ਨੂੰ ਬੇਕਾਰ ਬਣਾਉਂਦੇ ਹੋ | ਸਾਰੇ ਸੰਸਾਰ ਵਿੱਚ ਕਿਤੇ ਵੀ ਬੇਕਾਰੀ ਨਹੀਂ ਹੈ, ਇਹੋ ਜਿਹੀ ਬੇਕਾਰੀ ਤੁਸੀਂ ਫੈਲਾਈ ਹੈ | ਇਹ ਸਾਡੀ ਸਰਕਾਰ ਨੇ ਫੈਲਾਈ ਹੈ | ਇਹ ਸਭ ਕਰਕੇ ਵੋਟ ਲੈਣ ਦੇ ਲਈ ਇਹ ਸਾਰਾ ਉਪਰਾਲਾ ਕੀਤਾ ਹੈ | ਮਾਨਵ ਧਰਮ ਤਾਂ ਸੇਫਸਾਈਡ (ਸਲਾਮਤੀ) ਹੀ ਦਿਖਾਉਂਦਾ ਹੈ | ਪ੍ਰਸ਼ਨ ਕਰਤਾ : ਇਹ ਗੱਲ ਸੱਚ ਹੈ ਕਿ ਅਸੀਂ ਦਇਆ ਦਿਖਾਈਏ ਤਾਂ ਉਸ ਵਿੱਚ ਇੱਕ ਤਰ੍ਹਾਂ ਦੀ ਇਹੋ ਜਿਹੀ ਭਾਵਨਾ ਹੁੰਦੀ ਹੈ ਕਿ ਉਹ ਹੋਰਾਂ ਦੀ ਮਿਹਰਬਾਨੀ ਤੇ ਜੀਅ ਰਿਹਾ ਹੈ |

Loading...

Page Navigation
1 ... 32 33 34 35 36 37 38 39 40 41 42