Book Title: Manav Dhrma
Author(s): Dada Bhagwan
Publisher: Dada Bhagwan Aradhana Trust
View full book text
________________
20
ਮਾਨਵ ਧਰਮ
ਹੈ ਅਤੇ ਤੁਹਾਡੀ ਭਾਵਨਾ ਕੀ ਹੈ ? ਕਿਉਂਕਿ ਤੁਸੀਂ ਡਿਵੈਲਪਡ ਹੋ, ਅਧਿਆਤਮ ਜਿੱਥੇ ‘ਡਿਵੈਲਪ’ ਹੋਇਆ ਹੈ ਉਸ ਦੇਸ਼ ਦੇ ਹੋ | ਇਸ ਲਈ ਸਾਡੇ ਸੰਸਕਾਰ ਬਹੁਤ ਉੱਚੇ ਹਨ | ਜੇ ਮਾਨਵ ਧਰਮ ਵਿੱਚ ਆਇਆ ਹੋਵੇ, ਤਾਂ ਸਾਡੇ ਸੰਸਕਾਰ ਤਾਂ ਇੰਨੇ ਉੱਚੇ ਹਨ ਕਿ ਉਸਦੀ ਸੀਮਾ ਨਹੀਂ ਹੈ | ਪਰ ਲੋਭ ਅਤੇ ਲਾਲਚ ਦੇ ਕਾਰਣ ਇਹ ਲੋਕ ਮਾਨਵ ਧਰਮ ਖੁੰਞ ਗਏ ਹਨ | ਸਾਡੇ ਇੱਥੇ ਕ੍ਰੋਧ-ਮਾਨ-ਮਾਇਆ-ਲੋਭ ‘ਫੁੱਲੀ ਡਿਵੈੱਲਪ' (ਪੂਰੀ ਤਰਾਂ ਵਿਕਸਿਤ) ਹੁੰਦੇ ਹਨ | ਇਸ ਲਈ ਇੱਥੇ ਲੋਕ ਇਹ ਮਾਨਵ ਧਰਮ ਤੋਂ ਖੁੰਝ ਗਏ ਹਨ ਪਰ ਮੋਕਸ਼ ਦੇ ਅਧਿਕਾਰੀ ਜ਼ਰੂਰ ਹਨ | ਕਿਉਂਕਿ ਇੱਥੇ ਡਿਵੈਲਪ ਹੋਇਆ ਉਦੋਂ ਤੋਂ ਹੀ ਉਹ ਮੋਕਸ਼ ਦਾ ਅਧਿਕਾਰੀ ਹੋ ਗਿਆ | ਉਹ ਲੋਕ ਮੋਕਸ਼ ਦੇ ਅਧਿਕਾਰੀ ਨਹੀਂ ਕਹਾਉਂਦੇ | ਉਹ ਧਰਮ ਦੇ ਅਧਿਕਾਰੀ, ਪਰ ਮੋਕਸ਼ ਦੇ ਅਧਿਕਾਰੀ ਨਹੀਂ ਹਨ |
ਮਾਨਵਤਾ ਦੀ ਵਿਸ਼ੇਸ਼ ਸਮਝ
ਪ੍ਰਸ਼ਨ ਕਰਤਾ : ਭਿੰਨ- ਭਿੰਨ ਮਾਨਵਤਾ ਦੇ ਲੱਛਣ ਜ਼ਰਾ ਵਿਸਤਾਰ ਨਾਲ ਸਮਝਾਓ | ਦਾਦਾ ਸ੍ਰੀ : ਮਾਨਵਤਾ ਦੇ ਗ੍ਰੇਡ (ਸ਼੍ਰੇਣੀ) ਭਿੰਨ-ਭਿੰਨ ਹੁੰਦੇ ਹਨ | ਹਰੇਕ ਦੇਸ਼ ਦੀ ਮਾਨਵਤਾ ਜੋ ਹੈ, ਉਸਦੇ ਡਿਵੈਲਪਮੈਂਟ ਦੇ ਅਧਾਰ ਤੇ ਹੀ ਸਾਰੇ ਗ੍ਰੇਡ ਹੁੰਦੇ ਹਨ | ਮਾਨਵਤਾ ਅਰਥਾਤ ਖ਼ੁਦ ਦਾ ਗ੍ਰੇਡ ਤੈਅ ਕਰਨਾ ਹੁੰਦਾ ਹੈ, ਕਿ ਜੇ ਸਾਨੂੰ ਮਾਨਵਤਾ ਲਿਆਉਣੀ ਹੋਵੇ, ਤਾਂ ‘ਮੈਨੂੰ ਜੋ ਅਨੁਕੂਲ ਹੋਵੇ ਉਹੀ ਮੈਂ ਸਾਹਮਣੇ ਵਾਲੇ ਦੇ ਲਈ ਕਰਾਂ |' ਸਾਨੂੰ ਜੋ ਅਨੁਕੂਲ ਆਉਂਦਾ ਹੈ ਓਦਾਂ ਦੇ ਹੀ ਅਨੁਕੂਲ ਸੰਯੋਗ ਅਸੀਂ ਸਾਹਮਣੇ ਵਾਲੇ ਦੇ ਲਈ ਵਿਹਾਰ ਵਿੱਚ ਲੈ ਆਈਏ, ਉਹ ਮਾਨਵਤਾ ਕਹਾਉਂਦੀ ਹੈ | ਇਸ ਲਈ ਸਭ ਦੀ ਮਾਨਵਤਾ ਭਿੰਨ-ਭਿੰਨ ਹੁੰਦੀ ਹੈ | ਮਾਨਵਤਾ ਸਭ ਦੀ ਇੱਕ ਸਮਾਨ ਨਹੀਂ ਹੁੰਦੀ, ਉਹਨਾਂ ਦੇ ਗ੍ਰੇਡੇਸ਼ਨ ਦੇ ਅਨੁਸਾਰ ਹੁੰਦੀ ਹੈ |
ਖ਼ੁਦ ਨੂੰ ਜੋ ਅਨੁਕੂਲ ਹੋਵੇ ਓਦਾਂ ਹੀ ਦੂਜਿਆਂ ਦੇ ਪ੍ਰਤੀ ਰੱਖਣਾ ਚਾਹੀਦਾ ਹੈ ਕਿ ਜੇ ਮੈਨੂੰ ਦੁੱਖ ਹੁੰਦਾ ਹੈ, ਤਾਂ ਉਸਨੂੰ ਦੁੱਖ ਕਿਉਂ ਨਹੀਂ ਹੋਵੇਗਾ ? ਸਾਡਾ ਕੋਈ ਕੁਝ ਚੋਰੀ ਕਰ ਲਵੇ ਤਾਂ ਸਾਨੂੰ ਦੁੱਖ ਹੁੰਦਾ ਹੈ, ਤਾਂ ਕਿਸੇ ਦੀ ਚੋਰੀ ਕਰਦੇ ਸਮੇਂ ਸਾਨੂੰ ਵਿਚਾਰ ਆਉਣਾ ਚਾਹੀਦਾ ਕਿ ‘ਨਹੀਂ ! ਕਿਸੇ ਨੂੰ ਦੁੱਖ ਹੋਵੇ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਾਂ ?” ਜੇ ਕੋਈ ਸਾਨੂੰ ਝੂਠ ਬੋਲਦਾ ਹੈ ਤਾਂ ਸਾਨੂੰ ਦੁੱਖ ਹੁੰਦਾ ਹੈ ਤਾਂ ਸਾਨੂੰ ਵੀ ਕਿਸੇ ਦੇ ਨਾਲ ਇਹੋ ਜਿਹਾ ਕਰਨ ਤੋਂ

Page Navigation
1 ... 27 28 29 30 31 32 33 34 35 36 37 38 39 40 41 42