Book Title: Manav Dhrma
Author(s): Dada Bhagwan
Publisher: Dada Bhagwan Aradhana Trust

View full book text
Previous | Next

Page 22
________________ 13 ਮਾਨਵ ਧਰਮ ਕਰਕੇ ਕਹਿਣ ਲੱਗਾ, ‘ਉਸ ਨੂੰ ਨਹੀਂ ਸੁੱਟਦੇ |’ ਕਿੰਨੀ ਸਹੀ ਸਮਝ ਹੈ ! ਅਰਥਾਤ, ਇਸ ਤਰ੍ਹਾਂ ਤਾਂ ਕੋਈ ਨਹੀਂ ਸੁੱਟਦਾ | ਨੌਕਰ ਵੀ ਨਹੀਂ ਤੋੜਦਾ | ਇਹ ਤਾਂ ਮੂਰਖ ਲੋਕ, ਨੌਕਰਾਂ ਨੂੰ ਪਰੇਸ਼ਾਨ ਕਰ ਦਿੰਦੇ ਹਨ | ਓਏ, ਤੂੰ ਜਦੋਂ ਨੌਕਰ ਬਣੇਂਗਾ ਤਦ ਤੈਨੂੰ ਪਤਾ ਲੱਗੇਗਾ | ਇਸ ਲਈ ਅਸੀਂ ਇਸ ਤਰ੍ਹਾਂ ਨਾ ਕਰੀਏ ਤਾਂ ਜੋ ਸਾਡੀ ਕਦੇ ਨੌਕਰ ਹੋਣ ਦੀ ਵਾਰੀ ਆਏ ਤਾਂ ਸਾਨੂੰ ਸੇਠ ਚੰਗਾ ਮਿਲੇਗਾ | ਖ਼ੁਦ ਨੂੰ ਹੋਰਾਂ ਦੀ ਥਾਂ ਉੱਤੇ ਰੱਖਣਾ ਉਹੀ ਮਾਨਵ ਧਰਮ ਹੈ | ਦੂਜਾ ਧਰਮ ਤਾਂ ਫਿਰ ਅਧਿਆਤਮ, ਉਹ ਤਾਂ ਉਸ ਤੋਂ ਅੱਗੇ ਦਾ ਰਿਹਾ | ਪਰ ਏਨਾ ਮਾਨਵ ਧਰਮ ਤਾਂ ਆਉਣਾ ਚਾਹੀਦਾ ਹੈ | ਜਿੰਨਾ ਚਰਿਤਰ ਬਲ, ਓਨਾ ਪਰਿਵਰਤਨ ਪ੍ਰਸ਼ਨ ਕਰਤਾ : ਪਰ ਇਹ ਗੱਲ ਸਮਝਦੇ ਹੋਏ ਵੀ ਕਈ ਵਾਰ ਸਾਨੂੰ ਇਹੋ ਜਿਹਾ ਰਹਿੰਦਾ ਨਹੀਂ ਹੈ, ਉਸਦਾ ਕੀ ਕਾਰਣ ਹੈ ? ਦਾਦਾ ਸ੍ਰੀ : ਕਿਉਂਕਿ ਇਹ ਗਿਆਨ ਸਮਝਿਆ ਹੀ ਨਹੀਂ ਹੈ | ਸੱਚਾ ਗਿਆਨ ਜਾਣਿਆ ਨਹੀਂ ਹੈ | ਜੋ ਗਿਆਨ ਜਾਣਿਆ ਹੈ ਉਹ ਸਿਰਫ਼ ਕਿਤਾਬਾਂ ਦੁਆਰਾ ਜਾਣਿਆ ਹੋਇਆ ਹੈ ਪਰ ਕਿਸੇ ਕੁਆਲੀਫਾਇਡ (ਯੋਗਤਾ ਪ੍ਰਾਪਤ) ਗੁਰੂ ਤੋਂ ਜਾਣਿਆ ਨਹੀਂ ਹੈ | ਕੁਆਲੀਫਾਇਡ ਗੁਰੂ ਤੋਂ ਭਾਵ ਜੋ ਜੋ ਉਹ ਦੱਸਣ ਉਹ ਸਾਡੇ ਅੰਦਰ ਇਗਜ਼ੈਕਟ (ਬਿਲਕੁਲ ਓਸੇ ਤਰਾਂ) ਹੋ ਜਾਏ | ਫਿਰ ਜੇ ਮੈਂ ਬੀੜੀਆਂ ਪੀਂਦਾ ਰਹਾਂ ਅਤੇ ਤੁਹਾਨੂੰ ਕਹਾਂ ਕਿ, ‘ਬੀੜੀ ਛੱਡ ਦਿਓ' ਤਾਂ ਉਸਦਾ ਕੋਈ ਨਤੀਜਾ ਨਹੀਂ ਆਉਂਦਾ | ਉੱਥੇ ਤਾਂ ਚਰਿੱਤਰ ਬਲ ਚਾਹੀਦਾ ਹੈ | ਉਸਦੇ ਲਈ ਤਾਂ ਗੁਰੂ ਸੰਪੂਰਨ ਚਰਿੱਤਰ ਬਲ ਵਾਲੇ ਹੋਣ, ਤਾਂ ਹੀ ਸਾਡੇ ਤੋਂ ਪਾਲਣ ਹੋਵੇਗਾ, ਨਹੀਂ ਤਾਂ ਇੰਞ ਹੀ ਪਾਲਣ ਨਹੀਂ ਹੋਵੇਗਾ | ਅਪਣੇ ਜੁਆਕ ਨੂੰ ਕਹੋ ਕਿ ਇਸ ਬੋਤਲ ਵਿੱਚ ਜ਼ਹਿਰ ਹੈ | ਦੇਖ, ਦਿਖਦਾ ਹੈ ਨਾ ਸਫ਼ੈਦ ! ਤੂੰ ਇਸ ਨੂੰ ਹੱਥ ਨਾ ਲਾਵੀਂ | ਤਾਂ ਉਹ ਬੱਚਾ ਕੀ ਪੁੱਛਦਾ ਹੈ ? ਜ਼ਹਿਰ ਦਾ ਮਤਲਬ ਕੀ ? ਤਦ ਤੁਸੀਂ ਦੱਸੋ ਕਿ ਜ਼ਹਿਰ ਮਤਲਬ ਇਸ ਨਾਲ ਮਰ ਜਾਂਦੇ ਹਾਂ | ਤਦ ਉਹ ਫਿਰ ਪੁੱਛਦਾ ਹੈ, ‘ਮਰ ਜਾਣਾ ਮਤਲਬ ਕੀ ?' ਤਦ ਤੁਸੀਂ ਦੱਸਦੇ ਹੋ, “ਕੱਲ ਉੱਥੇ ਉਹਨਾਂ ਨੂੰ ਬੰਨ੍ਹ ਕੇ ਲੈ ਜਾ ਰਹੇ ਸਨ ਨਾ, ਤੂੰ ਕਹਿੰਦਾ ਸੀ, ‘ਨਾ ਲੈ ਕੇ ਜਾਓ, ਨਾ ਲੈ ਕੇ ਜਾਓ |' ਮਰ

Loading...

Page Navigation
1 ... 20 21 22 23 24 25 26 27 28 29 30 31 32 33 34 35 36 37 38 39 40 41 42