Book Title: Manav Dhrma
Author(s): Dada Bhagwan
Publisher: Dada Bhagwan Aradhana Trust

View full book text
Previous | Next

Page 20
________________ 11 ਮਾਨਵ ਧਰਮ ਸਿਨੇਮਾ ਵਾਲੇ ਗਾਉਂਦੇ ਹਨ ਨਾ, ‘ਕਿੰਨਾ ਬਦਲ ਗਿਆ ਇਨਸਾਨ ..' ਤਦ ਫਿਰ ਰਿਹਾ ਕੀ ? ਇਨਸਾਨ ਬਦਲ ਗਿਆ ਤਾਂ ਪੂੰਜੀ ਗੁੰਮ ਹੋ ਗਈ ਸਾਰੀ ! ਹੁਣ ਕਿਸ ਦਾ ਵਪਾਰ ਕਰੇਂਗਾ, ਭਰਾਵਾ ? ਅੰਡਰਹੈਂਡ ਦੇ ਨਾਲ ਫ਼ਰਜ਼ ਨਿਭਾਉਂਦੇ... ਪ੍ਰਸ਼ਨ ਕਰਤਾ : ਸਾਡੇ ਹੱਥ ਥੱਲੇ ਕੋਈ ਕੰਮ ਕਰਦਾ ਹੋਵੇ, ਸਾਡਾ ਮੁੰਡਾ ਹੋਵੇ ਜਾਂ ਆਫ਼ਿਸ ਵਿੱਚ ਕੋਈ ਹੋਵੇ, ਜਾਂ ਕੋਈ ਵੀ ਹੋਵੇ ਤੇ ਉਹ ਆਪਣੇ ਫ਼ਰਜ਼ ਤੋਂ ਖੁੰਝ ਗਿਆ ਹੋਵੇ ਤਾਂ ਉਸ ਵੇਲੇ ਅਸੀਂ ਉਸਨੂੰ ਸੱਚੀ ਸਲਾਹ ਦਿੰਦੇ ਹਾਂ | ਹੁਣ ਇਸ ਤੋਂ ਉਸਨੂੰ ਦੁੱਖ ਹੁੰਦਾ ਹੈ ਤਾਂ ਉਸ ਸਮੇਂ ਉਸ ਵਿੱਚ ਵਿਰੋਧ ਪੈਦਾ ਹੁੰਦਾ ਹੋਵੇ ਇੰਝ ਲੱਗਦਾ ਹੈ | ਉੱਥੇ ਕੀ ਕਰਨਾ ਚਾਹੀਦਾ ਹੈ ? ਦਾਦਾ ਸ੍ਰੀ : ਉਸ ਵਿੱਚ ਹਰਜ਼ ਨਹੀਂ ਹੈ | ਤੁਹਾਡਾ ਨਜ਼ਰਿਆ ਸਹੀ ਹੈ ਉਦੋਂ ਤਕ ਹਰਜ਼ ਨਹੀਂ ਹੈ | ਪਰ ਉਸ ਉੱਤੇ ਤੁਹਾਡਾ ਪਸ਼ੂਪੁਣੇ ਦਾ, ਦੁੱਖ ਦੇਣ ਦਾ ਇਰਾਦਾ ਨਹੀਂ ਹੋਣਾ ਚਾਹੀਦਾ | ਅਤੇ ਵਿਰੋਧ ਪੈਦਾ ਹੋਵੇ ਤਾਂ ਫਿਰ ਸਾਨੂੰ ਉਸ ਤੋਂ ਖ਼ਿਮਾ ਮੰਗਣੀ ਚਾਹੀਦੀ ਹੈ ਅਰਥਾਤ ਉਹ ਭੁੱਲ ਮੰਨ ਲਵੋ | ਮਾਨਵ ਧਰਮ ਪੂਰਾ ਹੋਣਾ ਚਾਹੀਦਾ ਹੈ | ਨੌਕਰ ਤੋਂ ਨੁਕਸਾਨ ਹੋਵੇ, ਤਾਂ ਇਹਨਾਂ ਲੋਕਾਂ ਵਿੱਚ ਮਤਭੇਦ ਕਿਉਂ ਹੁੰਦਾ ਹੈ ? ਪ੍ਰਸ਼ਨ ਕਰਤਾ : ਮਤਭੇਦ ਹੋਣ ਦਾ ਕਾਰਨ ਸੁਆਰਥ ਹੈ ? ਦਾਦਾ ਸ੍ਰੀ : ਸੁਆਰਥ ਤਾਂ ਉਹ ਕਹਾਉਂਦਾ ਹੈ ਕਿ ਝਗੜਾ ਨਾ ਕਰੀਏ | ਸੁਆਰਥ ਵਿੱਚ ਸਦਾ ਸੁੱਖ ਹੁੰਦਾ ਹੈ | ਪ੍ਰਸ਼ਨ ਕਰਤਾ : ਕਿੰਤੂ ਅਧਿਆਤਮਕ ਸੁਆਰਥ ਹੋਵੇ ਤਾਂ ਉਸ ਵਿੱਚ ਸੁੱਖ ਹੁੰਦਾ ਹੈ, ਭੌਤਿਕ ਸੁਆਰਥ ਹੋਵੇ ਤਾਂ ਉਸ ਵਿੱਚ ਦੁੱਖ ਹੀ ਹੁੰਦਾ ਹੈ ਨਾ ! ' ਦਾਦਾ ਸ੍ਰੀ : ਹਾਂ, ਪਰ ਭੌਤਿਕ ਸੁਆਰਥ ਵੀ ਠੀਕ ਹੁੰਦਾ ਹੈ | ਖ਼ੁਦ ਦਾ ਸੁੱਖ ਜੋ ਹੈ ਉਹ . ਚੱਲਿਆ ਨਾ ਜਾਏ, ਘੱਟ ਨਾ ਹੋਵੇ | ਉਹ ਸੁੱਖ ਵਧੇ, ਏਦਾਂ ਵਰਤਦੇ ਹਨ | ਪਰ ਇਹ ਕਲੇਸ਼ ਹੋਣ ਨਾਲ ਭੌਤਿਕ ਸੁੱਖ ਚਲਾ ਜਾਂਦਾ ਹੈ | ਪਤਨੀ ਦੇ ਹੱਥੋਂ ਗਿਲਾਸ ਡਿੱਗ ਜਾਵੇ ਅਤੇ ਉਸ

Loading...

Page Navigation
1 ... 18 19 20 21 22 23 24 25 26 27 28 29 30 31 32 33 34 35 36 37 38 39 40 41 42