Book Title: Manav Dhrma
Author(s): Dada Bhagwan
Publisher: Dada Bhagwan Aradhana Trust

View full book text
Previous | Next

Page 18
________________ ਮਾਨਵ ਧਰਮ ਹੋਵੇ ਤਾਂ ਉਸ ਸਮੇਂ ਉਹ ਵਿਅਕਤੀ ਤੁਹਾਡੀ ਮਦਦ ਕਰੇ ! ਤੁਸੀਂ ਫਿਰ ਉਸਦਾ ਨੁਕਸਾਨ ਕਰੋ, ਤਦ ਵੀ ਤੁਹਾਨੂੰ ਕੰਮ ਹੋਵੇ ਤਾਂ ਉਸ ਘੜੀ ਉਹ ਤੁਹਾਡੀ ਹੈਲਪ (ਮਦਦ ) ਕਰੇ | ਉਸਦਾ ਸੁਭਾਅ ਹੀ ਹੈਲਪ ਕਰਨ ਦਾ ਹੈ | ਇਸ ਲਈ ਅਸੀਂ ਸਮਝ ਜਾਈਏ ਕਿ ਇਹ ਮਨੁੱਖ ‘ਸੁਪਰ ਹਿਊਮਨ ਹੈ | ਇਹ ਦੈਵੀ ਗੁਣ ਕਹਾਉਂਦਾ ਹੈ | ਐਸੇ ਮਨੁੱਖ ਤਾਂ ਕਦੇ-ਕਦਾਈ ਹੀ ਹੁੰਦੇ ਹਨ | ਹੁਣ ਤਾਂ ਇਹੋ ਜਿਹੇ ਮਨੁੱਖ ਮਿਲਦੇ ਹੀ ਨਹੀਂ ਨਾ ! ਕਿਉਂਕਿ ਲੱਖਾਂ ਮਨੁੱਖਾਂ ਵਿੱਚ ਇੱਕ ਅੱਧਾ ਇਹੋ ਜਿਹਾ ਹੁੰਦਾ ਹੈ, ਇਸ ਦਾ ਸਬੂਤ ਹੋ ਗਿਆ ਹੈ | ਮਾਨਵਤਾ ਦੇ ਧਰਮ ਦੇ ਵਿਰੁੱਧ ਕਿਸੇ ਵੀ ਧਰਮ ਦਾ ਪਾਲਣ ਕਰੇ, ਪਸ਼ੂਪੁਣੇ ਧਰਮ ਦਾ ਪਾਲਣ ਕਰੇ ਤਾਂ ਪਸ਼ੂ ਵਿੱਚ ਜਾਂਦਾ ਹੈ, ਜੇ ਰਾਖਸ਼ੀ ਧਰਮ ਦਾ ਪਾਲਣ ਕਰੇ ਤਾਂ ਰਾਖਸ਼ ਵਿੱਚ ਜਾਂਦਾ ਹੈ ਭਾਵ ਨਰਕ ਗਤੀ ਵਿੱਚ ਜਾਂਦਾ ਹੈ ਅਤੇ ਜੇ ਸੁਪਰ ਹਿਊਮਨ ਧਰਮ ਦਾ ਪਾਲਣ ਕਰੇ ਤਾਂ ਦੇਵ ਗਤੀ ਵਿੱਚ ਜਾਂਦਾ ਹੈ | ਐਸਾ ਤੁਹਾਨੂੰ ਸਮਝ ਆਇਆ, ਮੈਂ ਕੀ ਕਹਿਣਾ ਚਾਹੁੰਦਾ ਹਾਂ, ਉਹ ? ਜਿੰਨਾ ਜਾਣਦੇ ਹਨ, ਓਨਾ ਉਹ ਧਰਮ ਸਿਖਾਉਂਦੇ ਹਨ ਇੱਥੇ ਸੰਤ ਪੁਰਖ ਅਤੇ ਗਿਆਨੀ ਪੁਰਖ ਜਨਮ ਲੈਂਦੇ ਹਨ ਅਤੇ ਉਹ ਲੋਕਾਂ ਨੂੰ ਲਾਭ ਵੀ ਪਹੁੰਚਾਉਂਦੇ ਹਨ | ਉਹ ਖ਼ੁਦ ਪਾਰ ਉਤਰੇ ਹਨ ਅਤੇ ਹੋਰਾਂ ਨੂੰ ਵੀ ਪਾਰ ਉਤਾਰਦੇ ਹਨ । ਖੁਦ ਜਿਸ ਤਰ੍ਹਾਂ ਦੇ ਹੋਏ ਹੋਣ, ਉਸ ਤਰ੍ਹਾਂ ਦਾ ਕਰ ਦਿੰਦੇ ਹਨ | ਖ਼ੁਦ ਜੇ ਮਾਨਵ ਧਰਮ ਪਾਲਦੇ ਹੋਣ, ਤਾਂ ਉਹ ਮਾਨਵ ਧਰਮ ਸਿਖਾਉਂਦੇ ਹਨ | ਇਸ ਤੋਂ ਵੀ ਅੱਗੇ ਜੇ ਦੈਵੀ ਧਰਮ ਦਾ ਪਾਲਣ ਕਰਦੇ ਹੋਣ ਤਾਂ ਦੈਵੀ ਧਰਮ ਸਿਖਾਉਂਦੇ ਹਨ | “ਅਤਿ ਮਾਨਵ (ਸੁਪਰ ਹਿਊਮਨ) ਦਾ ਧਰਮ ਜਾਣਦੇ ਹੋਣ ਤਾਂ ਅਤਿ ਮਾਨਵ ਦਾ ਧਰਮ ਸਿਖਾਉਂਦੇ ਹਨ | ਭਾਵ, ਜੋ ਜੋ ਧਰਮ ਜਾਣਦੇ ਹਨ, ਉਹ ਓਹੀ ਸਿਖਾਉਂਦੇ ਹਨ | ਜੇ ਸਾਰੇ ਬੰਧਨਾਂ ਤੋਂ ਬੰਧਨ-ਮੁਕਤੀ ਦਾ ਗਿਆਨ ਜਾਣਦੇ ਹੋਣ, ਉਹ ਮੁਕਤ ਹੋਏ ਹੋਣ, ਤਾਂ ਉਹ ਮੁਕਤੀ ਦਾ ਗਿਆਨ ਵੀ ਸਿਖਾ ਦਿੰਦੇ ਹਨ | ਇਹੋ ਜਿਹਾ ਹੈ ਪਸੂਪੁਣੇ ਦਾ ਧਰਮ ਪ੍ਰਸ਼ਨ ਕਰਤਾ : ਸੱਚਾ ਧਰਮ ਤਾਂ ਮਾਨਵ ਧਰਮ ਹੈ | ਹੁਣ ਉਸ ਵਿੱਚ ਇਹ ਖ਼ਾਸ

Loading...

Page Navigation
1 ... 16 17 18 19 20 21 22 23 24 25 26 27 28 29 30 31 32 33 34 35 36 37 38 39 40 41 42