Book Title: Manav Dhrma
Author(s): Dada Bhagwan
Publisher: Dada Bhagwan Aradhana Trust

View full book text
Previous | Next

Page 14
________________ ਮਾਨਵ ਧਰਮ ਉਹ ਮੈਨੂੰ ਨਾ ਵਾਪਸ ਕਰੇ ਤਾਂ ਮੈਨੂੰ ਕਿੰਨਾ ਦੁੱਖ ਹੋਵੇਗਾ ? ਇਸ ਲਈ ਜਿੰਨੀ ਜਲਦੀ ਹੋ ਸਕੇ, ਉਸਨੂੰ ਵਾਪਸ ਕਰ ਦੇਵਾਂ | ਖੁਦ ਕੋਲ ਨਹੀਂ ਰੱਖਣੇ | ਮਾਨਵ ਧਰਮ ਅਰਥਾਤ ਕੀ ? ਜੋ ਦੁੱਖ ਸਾਨੂੰ ਹੁੰਦਾ ਹੈ ਉਹ ਦੁੱਖ ਸਾਹਮਣੇ ਵਾਲੇ ਨੂੰ ਵੀ ਹੁੰਦਾ ਹੀ ਹੈ | ਪਰ ਮਾਨਵ ਧਰਮ ਹਰੇਕ ਦਾ ਅਲੱਗ-ਅਲੱਗ ਹੁੰਦਾ ਹੈ | ਜਿਵੇਂ ਜਿਸਦਾ ਡਿਵੈੱਲਪਮੈਂਟ (ਅੰਦਰੂਨੀ ਵਿਕਾਸ) ਹੁੰਦਾ ਹੈ ਓਦਾਂ ਉਸਦਾ ਮਾਨਵ ਧਰਮ ਹੁੰਦਾ ਹੈ | ਮਾਨਵ ਧਰਮ ਇੱਕ ਹੀ ਤਰ੍ਹਾਂ ਦਾ ਨਹੀਂ ਹੁੰਦਾ | ਕਿਸੇ ਨੂੰ ਦੁੱਖ ਦਿੰਦੇ ਸਮੇਂ ਖੁਦ ਦੇ ਮਨ ਵਿੱਚ ਇੰਵ ਹੋਵੇ ਕਿ “ਮੈਨੂੰ ਦੁੱਖ ਦੇਵੇ ਤਾਂ ਕੀ ਹੋਏ ?? ਇਸ ਲਈ ਫਿਰ ਦੁੱਖ ਦੇਣਾ ਬੰਦ ਕਰ ਦੇਵੇ, ਉਹ ਮਾਨਵਤਾ ਹੈ | ਮਹਿਮਾਨ ਘਰ ਆਉਣ ਤਾਂ ... ਅਸੀਂ ਜੇ ਕਿਸੇ ਦੇ ਘਰ ਮਹਿਮਾਨ ਹੋਈਏ ਤਾਂ ਸਾਨੂੰ ਮੇਜ਼ਬਾਨ ਦਾ ਵਿਚਾਰ ਕਰਨਾ ਚਾਹੀਦਾ, ਕਿ ਸਾਡੇ ਘਰ ਪੰਦਰਾਂ ਦਿਨ ਮਹਿਮਾਨ ਰਹਿਣ, ਤਾਂ ਕੀ ਹੋਵੇਗਾ ? ਇਸ ਲਈ ਮੇਜ਼ਬਾਨ ਉੱਤੇ ਬੋਝ ਨਾ ਬਣਨਾ । ਦੋ ਦਿਨ ਰਹਿਣ ਤੋਂ ਬਾਅਦ ਬਹਾਨਾ ਬਣਾ ਕੇ ਹੋਟਲ ਵਿੱਚ ਚਲੇ ਜਾਣਾ । ਲੋਕ ਆਪਣੇ ਖੁਦ ਦੇ ਸੁੱਖ ਵਿੱਚ ਹੀ ਮਗਨ ਹਨ | ਦੂਜਿਆਂ ਦੇ ਸੁੱਖ ਵਿੱਚ ਹੀ ਮੇਰਾ ਸੁੱਖ ਹੈ, ਇਹ ਗੱਲ ਛੁੱਟਦੀ ਜਾ ਰਹੀ ਹੈ । ਦੂਜਿਆਂ ਦੇ ਸੁੱਖ ਵਿੱਚ ਮੈਂ ਸੁੱਖੀ ਹਾਂ` ਇਹੋ ਜਿਹਾ ਸਭ ਆਪਣੇ ਇੱਥੇ ਖਤਮ ਹੋ ਗਿਆ ਹੈ ਅਤੇ ਖੁਦ ਦੇ ਸੁੱਖ ਵਿੱਚ ਹੀ ਮਗਨ ਹਨ ਕਿ ਮੈਨੂੰ ਚਾਹ ਮਿਲ ਗਈ, ਬਸ ! ਤੁਹਾਨੂੰ ਦੂਜਾ ਕੁਝ ਧਿਆਨ ਰੱਖਣ ਦੀ ਲੋੜ ਨਹੀਂ ਹੈ | ‘ਕੰਦਮੂਲ ਨਹੀਂ ਖਾਣਾ ਚਾਹੀਦਾ ਜੇ ਇਹ ਨਾ ਵੀ ਪਤਾ ਹੋਵੇ, ਤਾਂ ਸਰ ਜਾਏਗਾ | ਪਰ ਏਨਾ ਜਾਣੋ ਤਾਂ ਬਹੁਤ ਹੋ ਗਿਆ | ਤੁਹਾਨੂੰ ਜੋ ਦੁੱਖ ਹੁੰਦਾ ਹੈ ਉਹੋ ਜਿਹਾ ਕਿਸੇ ਹੋਰ ਨੂੰ ਨਾ ਹੋਵੇ, ਇਸ ਤਰ੍ਹਾਂ ਰਹਿਣਾ, ਉਸਨੂੰ ਮਾਨਵ ਧਰਮ ਕਿਹਾ ਜਾਂਦਾ ਹੈ | ਸਿਰਫ਼ ਏਨਾ ਹੀ ਧਰਮ ਨੂੰ ਪਾਲੋ ਤਾਂ ਬਹੁਤ ਹੋ ਗਿਆ | ਹੁਣ ਇਹੋ ਜਿਹੇ ਕਲਜੁਗ ਵਿੱਚ ਜੋ ਮਾਨਵ ਧਰਮ ਪਾਲਦੇ ਹੋਣ, ਉਹਨਾਂ ਨੂੰ ਮੋਕਸ਼ ਦੇ ਲਈ ਮੌਹਰ ਲਗਾ ਦੇਣੀ ਪਵੇਗੀ | ਪਰ ਸਤਯੁਗ ਵਿੱਚ ਕੇਵਲ ਮਾਨਵ ਧਰਮ ਪਾਲਣ ਨਾਲ ਨਹੀਂ ਚੱਲਦਾ ਸੀ | ਇਹ ਤਾਂ ਹੁਣ, ਇਸ ਕਾਲ ਵਿੱਚ, ਘੱਟ ਪ੍ਰਤੀਸ਼ਤ ਮਾਰਕ (ਨੰਬਰ)

Loading...

Page Navigation
1 ... 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42