Book Title: Bhartiya Sahitya Main Bhagwan Mahavir
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 4
________________ ਚੈਨ ਤੀਰਥੰਕਰਾਂ ਦੀ ਪ੍ਰੰਪਰਾ ਦੀ ਤਰਾਂ ਬੁਧ ਪ੍ਰੰਪਰਾ ਵਿਚ ਵੀ 24 ਧਾਂ ਦੀ ਪਰਾ ਮਿਲਦੀ ਹੈ । ਇਸ ਪ੍ਰਕਾਰ ਜੈਨ ਤੀਰਥੰਕਰ ਪਰਾ ਦਾ ਸਿੱਧਾ ਜਾਂ ਅਸਿੱਧਾ ਅਸਰ ਬੁਧ ਤੇ ਵੈਦਿਕ ਪ੍ਰੰਪਰਾ ਉਪਰ ਪਿਆ ਹੈ । ਜੈਨ ਪ੍ਰੰਪਰਾ ਵਿਚ ਵੈਦਿਕ ਪਰਪੰਰਾ ਦੀ ਤਰ੍ਹਾਂ ਅਵਤਾਰਾਂ ਦੀ ਗਿਣਤੀ ਵਾਰੇ । ਮਤਭੇਦ ਨਹੀਂ। ਜੈਨ ਧਰਮ ਅਨੁਸਾਰ ਜੈਨ ਪਰਪੰਰਾ ਸਦੀਵੀ ਸ਼ਾਂਸਵਤ ਹੈ । ਬੁਧ ਪ੍ਰੰਪਰਾ ਵਿਚ ਅਵਤਾਰਵਾਦ ਦੀ ਪ੍ਰੰਪਰਾ ਬਹੁਤ ਪਿਛੋਂ ਆਈ ਹੈ । ਜੈਨ ਪ੍ਰੰਪਰਾ ਦਾ ਮੁੱਖ ਅਧਾਰ ਆਤਮਾਵਾਦ, ਜੀਵ-ਅਜੀਵ, ਪਾਪ, ਪੁੰਨ, ਸ਼ੰਵਰ ਨਿਰਜਰਾ, ਆਸਰਵ, ਬੰਧ, ਮੋਕਸ਼, ਛੇ ਲੇਸਿਆ ਕਰਮਵਾਦ ਅਨੇਕਾਂਤ ਵਾਦ ਅਤੇ ਈਸ਼ਵਰ ਵਾਦ ਦੇ ਸਿਧਾਂਤ ਹਨ । ਜੈਨ ਤੀਰਥੰਕਰ ਅਰਧ ਮਾਗਧੀ ਭਾਸ਼ਾ ਵਿਚ ਉਪਦੇਸ਼ ਕਰਦੇ ਹਨ । ਤੀਰਥੰਕਰਾਂ ਦੇ ਉਪਦੇਸ਼ ਨੂੰ ਉਨ੍ਹਾਂ ਦੇ ਪ੍ਰਮੁੱਖ ਚਲੇ ਗਣਧਰ ਸੂਤਰ ਰੂਪ ਵਿਚ ਸੰਨ੍ਹ ਕਰਦੇ ਹਨ । ਇਹ ਪਰਾ ਹੁਣ ਤੱਕ ਚਲੀ ਆ ਰਹੀ ਹੈ । ਜੈਨ ਸਹਿਤ ਵਿੱਚ ਭਗਵਾਨ ਮਹਾਵੀਰ ਭਗਵਾਨ ਮਹਾਵੀਰ ਭਾਰਤੀ ਇਤ ਹਾਸ ਦੇ ਸੁਨੇਹਰੀ ਤੇ ਸਰਵਪੱਖੀ ਸਖਸੀਅਤ ਦੇ ਮਾਲਕ ਸਨ । ਉਨ੍ਹਾਂ ਦਾ ਜਨਮ ਵੈਸ਼ਾਲੀ ਜੇਹੇ ਗਣਤੰਤਰ ਵਿਚ ਹੋਇਆ । ਸਾਰਾ ਸ਼ਾਹੀ ਘਰਾਣਾ ਉਨ੍ਹਾਂ ਨੂੰ ਪਿਆਰ ਕਰਦਾ ਸੀ । ਉਸ ਦੇ ਬਾਵਜੂਦ ਉਨ੍ਹਾਂ ਸੰਸਾਰ ਦੇ ਹਿੱਤ ਅਤੇ ਕਲਿਆਣ ਲਈ ਆਪਣਾ ਸਭ ਕੁਝ ਤਿਆਗ ਜੰਗਲ ਦਾ ਰਾਹ ਲਿਆ । ਉਨ੍ਹਾਂ 30 ਸਾਲ ਦੀ ਭਰਪੂਰ ਜਵਾਨੀ ਵਿਚ ਪਰਿਵਾਰਕ ਮੋਹ ਜੰਜਾਲ ਛੱਡ ਕੇ ਆਤਮਾ ਨੂੰ ਜਾਣਨ ਦੀ ਕਸ਼ਿਸ ਸ਼ੁਰੂ ਕੀਤੀ । 30 ਸਾਲ ਦੁਨੀਆਂ ਨੂੰ ਅਸਲੀ ਜੀਵਨ ਜਿਉਣ ਦਾ ਉਪਦੇਸ਼ ਦੇਣ ਤੋਂ ਬਾਅਦ ਉਨ੍ਹਾਂ 72 ਸਾਲ ਦੀ ਉਮਰ ਵਿਚ ਆਪਣੀ ਆਤਮਾ ਦੀ ਅੰਤਮ ਉਦੇਸ਼ ਨਿਰਵਾਨ ਹਾਸਲ ਕੀਤਾ। ਜਿਸ ਲਈ ਉਨ੍ਹਾਂ ਅਨੰਤਾਂ ਜਨਮਾਂ ਤੋਂ ਯਾਤਰਾ ਸ਼ੁਰੂ ਕੀਤੀ ਸੀ । ਭਗਵਾਨ ਮਹਾਵੀਰ ਦਾ ਜੀਵਨ ਪੁਰਾਤਨ ਕਾਲ ਤੋਂ ਹੁਣ ਤੱਕ ਲਿਖਿਆ ਜਾਦਾਂ ਰਿਹਾ ਹੈ । ਅਸੀਂ ਆਪਣੀਆਂ ਮੁਸ਼ਕਲਾਂ ਦਾ ਜਿਕਰ ਕਰਨ ਤੋਂ ਪਹਿਲਾਂ ਅੱਜ ਤੱਕ ਭਿੰਨਭਿੰਨ ਭਾਰਤੀ ਭਾਸ਼ਾਵਾਂ ਵਿਚ ਲਿਖੇ ਕੁਝ ਪ੍ਰਮੁੱਖ ਜੀਵਨ ਚਰਿਤਰ ਦੀ ਜਾਣਕਾਰੀ ਹੇਠ ਲਿਖੇ ਚਾਰਟ ਰਾਹੀਂ ਕਰਵਾਵਾਂਗੇ । ਨਾਂ ਪੁਸਤਕ ਲੇਖਕ ਦਾ ਨਾਮ ਭਾਸ਼ਾ ਸਮਾਂ 1. ਅਚਾਰੰਗ ਸੂਤਰ ਭਗਵਾਨ ਸੁਧਰਮਾ ਸਵਾਮੀ ਅਰਧ ਮਾਗਧੀ 5-6 ਸਦੀ ਈ, ਪੁ. ਪ੍ਰਾਕ੍ਰਿਤ 2. ਅਚਾਰੰਗ ਸੂਤਰ ਦਾ ਉਹੀ . ਉਹੀ ਉਹੀ ਦਿਵਿਆ ਸਕੰਧ ( ਸ )

Loading...

Page Navigation
1 2 3 4 5 6 7 8 9 10 11 12 13 14 15 16 17 18 19 20 21