Book Title: Bhartiya Sahitya Main Bhagwan Mahavir
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 17
________________ ਜੌਨ ਦਰਸ਼ਨ ਅਨੇਕਾਂ ਪੱਖੋਂ ਕਿਰਿਆਵਾਦੀ ਦਰਸ਼ਨ ਹੈ, ਇਕ ਪਖੋਂ ਨਹੀਂ। ਇਸ ਤੋਂ ਛੁਟ ਸਭਾਸ਼ਯ ਨਿਸ਼ਬਚੂਰਨੀ ਪੰਨਾ 15 ਵਿਚ ਉਸ ਸਮੇਂ ਦੇ 23 ਮਤਾਂ ਤੇ ਉਨ੍ਹਾਂ ਦੇ ਅਚਾਰੀਆਂ ਦੇ ਨਾਂ ਆਏ ਹਨ । ਜੋ ਇਸ ਪ੍ਰਕਾਰ ਹਨ। (1) ਆਜੀਵਕ (2) ਈਸ਼ਰਮਤ (3) ਉਲੁਗ (4) ਕਪਿਲ ਮਤ (5) ਕਵਿਲ (6) ਕਾਵਾਲ (7) ਕਾਵਲਿਆ (8) ਚਰਗ (9) ਤਚਨਿਆ (10) ਪਰੀਵਰਾਜਕ (11) ਪੰਡਰੰਗ (12) ਬੜੀਤ (13) ਭਿਛੁਗ (ਭਿਕਖੂ) (14) ਭਿਖ (15) ਰੱਤਪੜ (16) ਵੇਦ (17) ਸੱਕ (18) ਸੱਰਖ (19) ਸੁਤੀਵਾਦੀ (20) ਸੇਯਵੜ (21) ਸੋਯਭਿਖੂ (22) ਸ਼ਾਕਯਮਤ (23) ਹਦੂਸਰਖ । ਬੁੱਧ ਸਾਹਿਤ ਵਿਚ ਵੀ 6 ਮਣ ਸੰਪਰਦਾਵਾਂ ਦਾ ਜ਼ਿਕਰ ਆਇਆ ਹੈ, ਜੋ ਇਸ ਕਾਰ ਹੈ 1 6 ਮਤ (1) ਅਕ੍ਰਿਆਵਾਦ (2) ਨਿਅਤੀਵਾਦ (3) ਉਛੰਦਵਾਦ (4) ਅਨੋਯੋਜਯ ਵਾਦ (5) ਚਤੁਰਯਾਮ ਸੰਭਰਵਾਦ (ਜੈਨ ਧਰਮ) (6) ਵਿਕਸ਼ੇਪ ਵਾਦ । 6 ਸੰਪਰਦਾਵਾਂ ਦੇ ਪ੍ਰਮੁਖ ਸ਼ਮਣ ਅਚਾਰੀਆ (1) ਪੂਰਨ ਕਾਸ਼ਯਪ ਇਸ ਮਤ ਦਾ ਪੂਰਨ ਕਾਸ਼ਯਪ ਪ੍ਰਵਰਤਕ ਸੀ, ਇਹ ਨੰਗਾ ਰਹਿੰਦਾ ਸੀ । ਇਹ ਅਕ੍ਰਿ ਆਵਾਦ ਦਾ ਕੱਟੜ ਸਮਰਥਕ ਸੀ । ਉਸ ਦਾ ਮਤ ਸੀ ‘ਜੇ ਕੋਈ ਕਰੇ ਜਾਂ ਕਰਾਵੇ, ਕਟੇ ਜਾਂ ਕਟਾਵੇ, ਦੁਖ ਦੇਵੇ ਜਾਂ ਦਿਲਾਵੇ, ਦੁਖੀ ਕਰੋ ਜਾਂ ਕਰਾਵੇ, ਡਰ ਲਗੇ ਜਾਂ ਡਰਾਵੇ, ਮਾਰੇ, ਚੋਰੀ ਕਰੇ, ਸੰਨ੍ਹ ਲਾਵੇ, ਡਾਕਾ ਮਾਰੋ, ਇਕੋ ਮਕਾਨ ਤੇ ਹਮਲਾ ਕਰ ਦੇਵੇ, ਪਰਾਈ ਇਸਤਰੀ ਦਾ ਭੋਗ ਕਰੇ ਜਾਂ ਝੂਠ ਬੋਲੇ ਤਾਂ ਵੀ ਕੋਈ ਪਾਪ ਨਹੀਂ ਹੈ । ਅਨੇਕਾਂ ਪਸ਼ੂਆਂ ਨੂੰ ਮਾਰ ਕੇ ਜੇ ਕੋਈ ਮਾਸ ਦਾ ਢੇਰ ਵੀ ਲਾ ਦੇਵੇ ਤਾਂ ਵੀ ਪਾਪ ਨਹੀਂ । ਦਾਨ, ਧਰਮ, ਸੰਜਮ ਅਤੇ ਸਚਾਈ ਕੋਈ ਪੁੰਨ ਨਹੀਂ। — (2) ਮੰਥਲੀ ਪੁੱਤਰ ਗੋਸ਼ਾਲਕ - ਇਹ ਨਿਅਤੀਵਾਦ ਸਿਧਾਂਤ ਦਾ ਅਚਾਰਿਆ ਸੀ । ਪਹਿਲਾਂ ਇਹ ਭਗਵਾਨ ਮਹਾਵੀਰ ਨਾਲ ਕਰੀਬ 6 ਸਾਲ ਰਿਹਾ ਉਥੇ ਇਸ ਨੇ ਤੇਜ਼ੋਲੇਸ਼ਿਆ ਨਾਂ ਦੀ ਸ਼ਕਤੀ ਪ੍ਰਾਪਤ ਕੀਤੀ। ਇਸ ਬਾਰੇ ਅਤੇ ਇਸ ਦੇ ਸਿਧਾਂਤ ਵਿਸਥਾਰ ਨਾਲ ਵਰਨਣ ਇਸ ਪੁਸਤਕ ਵਿਚ ਅਤੇ ਭਗਵਤੀ ਸੂਤਰ ਵਿਚ ਦਰਜ ਹੈ ਇਸ ਦਾ ਮੱਤ 5 ਸਦੀ ਤੱਕ ਚਲਦਾ ਰਿਹਾ। ਇਸ ਦਾ ਸਿਧਾਂਤ ਸੀ ਕਿ ਸਭ ਕੁਝ ਨਿਅਤ ਹੈ। ਕੁਝ ਕਰਨ ਦੀ ਜਰੂਰਤ ਨਹੀਂ । ਬਲ, ਵੀਰਜ਼, ਪ੍ਰਸ਼ਾਰਥ ਦਾ ਕੋਈ ਮਹਤੱਵ ਨਹੀਂ, ਸਭ ਕੁਝ ਬੇਕਾਰ ਹੈ । ਅਕਲਮੰਦ ਤੇ (=)

Loading...

Page Navigation
1 ... 15 16 17 18 19 20 21