Book Title: Bhartiya Sahitya Main Bhagwan Mahavir
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 18
________________ ਮੂਰਖ ਦੋਵੇਂ ਤਰ੍ਹਾਂ ਦੇ ਜੀਵ 86 ਲੱਖ ਮਹਾਂ ਕਲਪਤੋਂ ਬਾਅਦ ਆਪਣੇ ਆਖ ਮੁਕਤ ਹੋ ਜਾਂਦੇ ਹਨ ।" ਮੰਝਲੀ ਚ ਉਸ ਸਮੇਂ ਦੇ ਅਚਾਰਿਆ ਵਿਚੋਂ ਮਹਾਤਮਾ ਬੁੱਧ ਤੇ ਮਹਾਵੀਰ ਤੋਂ ਬਾਅਦ ਸ਼ਭ ਤੋਂ ਵੱਧ ਪ੍ਰਭਾਵਸ਼ਾਲੀ ਸੀ 1, ਅਸ਼ੋਕ ਦੇ ਜ਼ਿਲਾ ਲੇਖ ਵਿਚ ਇਸ ਦੇ ਆਜੀਵਕ ਮਤ ਦੀ ਕਈ ਜਗੁ ਚਰਚਾ ਆਈ ਹੈ । ਅਸ਼ੋਕ ਦੇ ਪਤੇ ਦਸਰਥ ਨੇ ਆਜੀਵਕ ਭਿਖਸ਼ੂਆਂ ਲਈ ਗੁਫਾਵਾਂ ਬਣਾਈਆਂ ਸਨ। (3) ਅਜ਼ੀਕੇਸ਼ ਕੰਬਲ | ਉਛੇਦਵਾਦ ਦਾ ਇਹ ਮੁੱਖ ਪ੍ਰਰਤਨ ਸੀ । ਇਹ , ਬਾਲਾਂ ਦਾ ਬਣਿਆ ਕੰਬਲ ਪਹਿਨਦਾ ਸੀ । ਉਸਦਾ ਮੱਤ ਸੀ । ਦਾਨ, ਯੱਗ, ਹਵੱਨ ਵਿਚ ਕੁੱਝ ਤੱਥ ਨਹੀਂ, ਚੰਗੇ ਮੰਦੇ ਕਰਮ ਦਾ ਕੋਈ ਫੱਲ ਨਹੀਂ। ਮਾਤਾ, ਪਿਤਾ, ਦਾਨ, ਨਰਕ, ਦੇਵਤਾ ਆਦਿ ਕੁਝ ਨਹੀਂ, ਮਨੁਖ ਦਾ ਸ਼ਰੀਰ ਚਾਰ ਭੂਤਾਂ ਦਾ ਬਣਿਆ ਹੈ। ਮਰਨ ਤੋਂ ਮਿੱਟੀ-ਮਿਟੀ ਵਿਚ, ਪਾਣੀ-ਪਾਣੀ ਵਿਚ ਅੱਗ-ਅੱਗ ਵਿਚ ਅਤੇ ਹਵਾ-ਹਵਾ ਵਿਚ ਜਾ ਮਿਲਦੀ ਹੈ । ਮੌਤ ਤੋਂ ਵਾਅਦ ਕੁਝ ਨਹੀਂ ਬਚਦਾ, ਕੋਈ ਲੱਕ, ਪਰਲੋਕ ਜਾਂ ਪੂਨਰ ਜਨਮ ਅਦਿ ਕੁਝ ਵੀ ਨਹੀਂ | (4) ਕੁਧ ਕਾਂਤਯਾਨ ਉਹ ਠੰਡਾ ਪਾਣੀ ਇਸਤੇਮਾਲ ਕਰਦਾ ਸੀ । ਉਸਦਾ ਮਤ ਸੀ “ਸੱਤ ਪਦਾਰਥ ਕਿਸੇ ਨੇ ਨਹੀਂ ਬਣਾਏ । ਇਹ ਖੰਬੇ ਦੀ ਤਰਾਂ ਅਟਲ ਹਨ। ਇਹ ਨਾ ਹਿਲਦੇ ਹਨ, ਨਾਂ ਬਦਲਦੇ ਹਨ । ਇਕ ਦੂਸਰੇ ਨੂੰ ਨਹੀਂ ਸਤਾਂਦੇ ਨੇ ਇਕ ਦੂਸਰੇ ਨੂੰ ਸੁਖ ਦੁਖ ਦੇਣ ਵਿੱਚ ਅਸਮਰਥ ਹਨ । ਇਹ ਪਦਾਰਥ ਹਨ (1) ਜਮੀਨ, (2) ਪਾਣੀ, (3) ਅੱਗੇ, (4) ਹਵਾ, (5) ਸੁਖ, (6) ਦੁਖ, (7) ਜੀਵ, ਇਨ੍ਹਾਂ ਪਦਾਰਥਾਂ ਨੂੰ ਮਾਰਨ ਵਾਲਾ, ਮਰਵ ਨੇ ਵਾਲੀ, ਸੁਣਨ ਵਾਲਾ, ਜਾਣਨ ਵਾਲਾ, ਵਰਨਣ ਕਰਨ ਵਾਲਾ ਕੋਈ ਨਹੀਂ । ਸੰਜਯ · ਵੇਲਨੀ ਪੁਤਰ ਇਸ ਮੱਤ ਨੂੰ ਸੰਸ਼ਵਾਦੀ ਵੀ ਕਿਹਾ ਜਾਂਦਾ ਹੈ, ਸੰਜੇ ਦਾ ਮਤ ਸੀ “ਜੇ ਮੈਨੂੰ ਕਈ ਪੁੱਛੇ ਕਿ ਪਰਲੋਕ ਕੀ ਹੈ ਅਤੇ ਮੈਨੂੰ ਲਗੇ ਕਿ ਪਰਲੋਕ ਹੈਂ ਤਾਂ ਮੈਂ ਕਹਾਂਗਾ-“ਹਾਂ” । ਜੇ ਮੈਨੂੰ ਅਜਿਹਾ ਨਹੀਂ ਲਗੇਗਾ । ਤਾਂ ਮੈਂ ਆਖਾਂਗਾ ਕਿ ਅਜਿਹਾ ਵੀ ਨਹੀਂ ਕਿ ਪਰਲੋਕ ਨਾ ਹੋਵੇ । ਜੀਵ ਹੈ ਜਾਂ ਨਹੀਂ, ਚੰਗੇ ਬੁਰੇ ਕਰਮ ਦਾ ਫਲ · ਮਿਲਦਾ ਹੈ ਜਾਂ ਨਹੀਂ, ਤਸ਼ਾ' ਗਤ (ਬੁਧ ਮੱਤ , ਪਿਛੋਂ ਰਹਿੰਦੇ ਹਨ ਜਾਂ ਨਹੀਂ, ਇਨਾਂ ਕਿਸੇ ਸਿਧਾਂਤਾਂ ਬਾਰੇ ਮੇਰੀ ਕੋਈ ਨਿਸਚਿਤ ਥਾਰਣਾਂ ਨਹੀਂ | 1. ਭਾਰਤੀ ਸੰਸਕ੍ਰਿਤੀ'ਔਰ ਅਹਿੰਸਾ ਪੰਨਾ 45-461 2. ਭਗਵਾਨ ਬੁੱਧ ਪੰਨਾ 18 । 3. ਧਮ ਪੱਦ ਅੱਠ ਕਥਾ 1-1444 4. ਭਗਵਾਨ ਬੁੱਧ 181-82 ॥ ( ਣ )

Loading...

Page Navigation
1 ... 16 17 18 19 20 21