Book Title: Bhartiya Sahitya Main Bhagwan Mahavir
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 2
________________ ਸਾਡਾ ਮੁੱਖ ਵਿਸ਼ਾ ਭਗਵਾਨ ਮਹਾਵੀਰ ਬਾਰੇ ਭਾਰਤੀ ਸਾਹਿਤ ਬਾਰੇ ਜਾਣਕਾਰੀ ਹਾਸਲ ਕਰਨਾ ਹੈ । ਅਸੀਂ ਇਸ ਲੇਖ ਵਿਚ ਜੈਨ ਧਰਮ ਵਿਚ ਭਗਵਾਨ ਮਹਾਵੀਰ, ਬੁੱਧ ਧਰਮ ਵਿਚ ਭਗਵਾਨ ਮਹਾਵੀਰ ਸਬੰਧੀ, ਮਹਾਤਮਾ ਬੁਧ ਅਤੇ ਮਹਾਵੀਰ ਦੇ ਮੁਖ ਅੰਤਰ, ਮਹਾਵੀਰ ਬਾਰੇ ਲਿਖੇ ਮੁਖ ਜੈਨ, ਅਜੈਨ ਸਾਹਿਤ, ਭੰਗਵਾਨ ਮਹਾਵੀਰ ਦਾਵੈਦਿਕ ਸਾਹਿਤ ਵਿਚ ਜ਼ਿਕਰ ਨਾ ਆਉਣ ਦੇ ਕਾਰਣਾ ਦੀ ਚਰਚਾ ਕਰਾਂਗੇ । ਜੈਨ ਧਰਮ ਵਿੱਚ ਭਗਵਾਨ ਮਹਾਵੀਰ ਜੈਨ ਧਰੰਪਰਾ ਵਿਚ ਇਸ ਸ਼ਬਦ ਦਾ ਖਾਸ ਮਹੱਤਵ ਹੈ । ਤੀਰਥ ਦੇ ਪ੍ਰਕਾਰ ਦਾ ਹੈ । ਇਕ ਸ਼ਥਾਵਰ ਅਤੇ ਦੂਸਰਾ ਜੰਗਮ ਸਥਾਵਰ ਤੀਰਥ ਉਸ਼ ਸ਼ਹਿਰ ਨੂੰ ਆਖਦੇ ਹਨ ਜਿਥੇ ਤੀਰਥੰਕਰਾਂ ਦੇ 5 ਕਲਿਆਨਕਾਂ ਨਾਲ ਸਬੰਧਤ ਕੋਈ ਘਟਨਾ ਹੋਈ ਹੋਵੇ । ਜੰਗਮ ਤੀਰਥ ਵੀ ਦੋ ਪ੍ਰਕਾਰ ਦਾ ਹੈ (1) ਸਾਧੂ ਸਾਧਵੀ ਧਰਮ (2) ਸ਼ਾਵਕ (ਉਪਾਸਕ), ਵਿਕਾ (ਉਪਾਸਿਕਾ) ਧਰਮ । ਤੀਰਥੰਕਰ ਦੂਸਰੇ ਪ੍ਰਕਾਰ ਦੇ ਧਰਮ ਤੀਰਥ ਦੀ ਸਥਾਪਨਾ ਕਰਦੇ ਹਨ। ਸਭ ਤੀਰਥੰਕਰਾਂ ਦਾ ਧਰਮ ਉਪਦੇਸ਼ ਇਕ ਹੀ ਹੁੰਦਾ ਹੈ । ਪਰ ਇਕ ਤੀਰਥੰਕਰ ਦੇ ਕਾਫੀ ਸਮਾਂ ਪੂਰਾ ਹੋਣ ਤੇ ਜਦ ਇਹ ਉਪਦੇਸ਼ ਢਿਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਤਾਂ ਭਰਤ ਖੰਡ ਵਿਚ 24 ਤੀਰਥੰਕਰ ਜਨਮ ਲੈਂਦੇ ਰਹਿੰਦੇ ਹਨ । ਪਰ ਮਹਾ ਵਿਦੇਹ ਖੇਤਰ ਵਿਚ 20 ਤੀਰਥੰਕਰ ਹਮੇਸ਼ਾ ਵਿਚਰਦੇ ਰਹਿੰਦੇ ਹਨ । ਜਿਆਦਾ ਤੋਂ ਜਿਆਦਾ ਇਕ ਸਮੇਂ ਭਰਤ ਆਦਿ ਸਭ ਮਹਾਵਿਦੇਹ ਖੇਤਰਾਂ ਵਿਚ 10 ਤੀਰਥੰਕਰ ਵਿਚਰ ਸਕਦੇ ਹਨ । ਇਕ ਖੇਤਰ ਇਕ ਸਮੇਂ ਵਿਚ ਦੋ ਤੀਰਥੰਕਰ ਇਕੱਠੇ ਨਹੀਂ ਘਮ ਦੇ । ਜੈਨ ਧਰਮ ਦੀ ਤੀਰਥੰਕਰ ਪਰੰਪਰਾ ਦਾ ਅਸਰ ਵੈਦਿਕ ਅਤੇ ਬੁਧ ਧਰਮ ਤੇ ਬਹੁਤ ਪਿਆ ਹੈ । ਜਿਸ ਦੇ ਸਿੱਟੇ ਵਜੋਂ ਵੈਦਿਕ ਪਰੰਪਰਾ ਪਹਿਲੇ ਤੀਰਥੰਕਰ ਭਗਵਾਨ ਰਿਸ਼ਤੇ ਦੇਵ ਅਤੇ ਮਹਾਤਮਾਂ ਬੁਧ ਨੂੰ ਵਿਸ਼ਣੂ ਭਗਵਾਨ ਦਾ ਅਵਤਾਰ ਮੰਨਦੀ ਹੈ । ਅਵਤਾਰ ਅਤੇ ਤੀਰਥੰਕਰ| ਵੇਖਣ ਨੂੰ ਅਵਤਾਰਾਂ ਅਤੇ ਤੀਰਥੰਕਰਾਂ ਵਿਚ ਕੋਈ ਫਰਕ ਨਜ਼ਰ ਨਹੀਂ ਆਉਂਦਾ ਕਿਉਕਿ ਤੀਰਥੰਕਰਾਂ ਦੀ ਤਰ੍ਹਾਂ ਅਵਤਾਰਾਂ ਦਾ ਕੰਮ ਵੀ ਅਧਰਮ ਦਾ ਖਾਤਮਾ ਕਰਕੇ ਧਰਮ ਦੀ ਸਥਾਪਨਾ ਕਰਨਾ ਹੈ । ਜੈਨ ਧਰਮ ਦੇ ਤੀਰਥੰਕਰ ਆਮ ਮਨੁਖਾਂ ਵਾਲੇ ਪਿਛਲੇ ਜਨਮ ਵਿਚ, ਤੀਰਥੰਕਰ ਗੋਤਰ ਦੀਆਂ 16 ਜਾਂ 20 ਢੰਗਾਂ ਦੀ ਉਪਾਸਨਾ ਕਰਦੇ ਹਨ, ਅਤੇ ਇਨ੍ਹਾਂ ਬੋਲਾ ਦੇ ਸਿਟੇ ਵਜੋਂ ਉਨ੍ਹਾਂ ਨੂੰ ਤੀਰਥੰਕਰ ਗੋਤਰ ਦੀ ਪ੍ਰਾਪਤੀ ਹੁੰਦੀ ਹੈ । ਤੀਰਥੰਕਰੇ ਬਚਪਨ ਤੋਂ ਤਿੰਨ ਗਿਆਨ ਦੇ ਧਾਰਣੀ ਹੁੰਦੇ ਹਨ । ਤੀਰਥੰਕਰਾਂ ਦੇ ਗਰਭ ਸ਼, ਜਨਮ, ( ਅ )

Loading...

Page Navigation
1 2 3 4 5 6 7 8 9 10 11 12 13 14 15 16 17 18 19 20 21