Book Title: Self Realization Author(s): Dada Bhagwan Publisher: Dada Bhagwan Aradhana Trust View full book textPage 7
________________ ਸਨਾਤਨ ਸੁੱਖ ਦੀ ਖੋਜ਼ ਜਿਸਨੂੰ ਸਨਾਤਨ ਸੁੱਖ ਪ੍ਰਾਪਤ ਹੋ ਗਿਆ, ਉਸ ਨੂੰ ਜੇਕਰ ਸੰਸਾਰ ਦਾ ਸੁੱਖ ਨਾ ਛੂਹੇ ਤਾਂ ਉਸ ਆਤਮਾ ਦੀ ਮੁਕਤੀ ਹੋ ਗਈ। ਸਨਾਤਨ ਸੁੱਖ, ਓਹੀ ਮੋਕਸ਼ ਹੈ। ਹੋਰ ਕਿਸੇ ਮੋਕਸ਼ ਦਾ ਅਸੀਂ ਕੀ ਕਰਨਾ ਹੈ ? ਸਾਨੂੰ ਸੁੱਖ ਚਾਹੀਦਾ ਹੈ। ਤੁਹਾਨੂੰ ਸੁੱਖ ਚੰਗਾ ਲੱਗਦਾ ਹੈ ਜਾਂ ਨਹੀਂ, ਉਹ ਦੱਸੋ ਮੈਨੂੰ। ਪ੍ਰਸ਼ਨ ਕਰਤਾ : ਉਸ ਦੇ ਲਈ ਤਾਂ ਸਾਰੇ ਭਟਕ ਰਹੇ ਹਨ। | ਦਾਦਾ ਸ੍ਰੀ : ਹਾਂ, ਪਰ ਸੁੱਖ ਵੀ ਟੈਂਪਰੇਰੀ ਨਹੀਂ ਚਾਹੀਦਾ । ਟੈਂਪਰੇਰੀ (ਨਕਲੀ, ਨਾ ਟਿਕਣ ਵਾਲਾ) ਚੰਗਾ ਨਹੀਂ ਲੱਗਦਾ। ਉਸ ਸੁੱਖ ਤੋਂ ਬਾਅਦ ਦੁੱਖ ਆਉਂਦਾ ਹੈ, ਇਸ ਲਈ ਉਹ ਚੰਗਾ ਨਹੀਂ ਲੱਗਦਾ ਹੈ। ਜੇ ਸਨਾਤਨ ਸੁੱਖ ਹੋਵੇ ਤਾਂ ਦੁੱਖ ਆਏ ਹੀ ਨਹੀਂ, ਇਹੋ ਜਿਹਾ ਸੁੱਖ ਚਾਹੀਦਾ ਹੈ। ਜੇ ਇਹੋ ਜਿਹਾ ਸੁੱਖ ਮਿਲੇ ਤਾਂ ਉਹੀ ਮੋਕਸ਼ ਹੈ। ਮੋਕਸ਼ ਦਾ ਅਰਥ ਕੀ ਹੈ ? ਸੰਸਾਰੀ ਦੁੱਖਾਂ ਦਾ ਅਭਾਵ (ਕਮੀ, ਘਾਟ), ਉਹੀ ਮੋਕਸ਼ ! ਨਹੀਂ ਤਾਂ ਦੁੱਖ ਦਾ ਅਭਾਵ ਤਾਂ ਕਿਸੇ ਨੂੰ ਨਹੀਂ ਰਹਿੰਦਾ ! ਇੱਕ ਤਾਂ, ਬਾਹਰ ਦੇ ਵਿਗਿਆਨ ਦਾ ਅਭਿਆਸ ਤਾਂ ਇਸ ਦੁਨੀਆਂ ਦੇ ਸਾਇੰਟਿਸਟ ਸਟੱਡੀ ਕਰਦੇ ਹੀ ਰਹਿੰਦੇ ਹਨ ਨਾ ! ਅਤੇ ਦੂਸਰਾ, ਇਹ ਆਂਤਰ ਵਿਗਿਆਨ (ਅੰਦਰਲਾ ਵਿਗਿਆਨ) ਕਹਾਉਂਦਾ ਹੈ, ਜੋ ਖੁਦ ਨੂੰ ਸਨਾਤਨ ਸੁੱਖ ਵੱਲ ਲੈ ਜਾਂਦਾ ਹੈ । ਭਾਵ ਖੁਦ ਦੇ ਸਨਾਤਨ ਸੁੱਖ ਦੀ ਪ੍ਰਾਪਤੀ ਕਰਵਾਏ ਉਹ ਆਤਮ ਵਿਗਿਆਨ ਕਹਾਉਂਦਾ ਹੈ ਅਤੇ ਇਹ ਟੈਂਪਰੇਰੀ ਐਡਜਸਟਮੈਂਟ ਵਾਲਾ ਸੁੱਖ ਦਿਲਾਏ, ਉਹ ਸਾਰਾ ਬਾਹਰੀ ਵਿਗਿਆਨ ਕਹਾਉਂਦਾ ਹੈ | ਬਾਹਰੀ ਵਿਗਿਆਨ ਤਾਂ ਅੰਤ ਵਿੱਚ ਵਿਨਾਸ਼ੀ (ਖਤਮ ਹੋਣ ਵਾਲਾ) ਹੈ ਅਤੇ ਵਿਨਾਸ਼ ਕਰਨ ਵਾਲਾ ਹੈ ਅਤੇ ਇਹ ਅਕ੍ਰਮ ਵਿਗਿਆਨ ਤਾਂ ਸਨਾਤਨ ਹੈ ਅਤੇ ਸਨਾਤਨ ਕਰਨ ਵਾਲਾ ਹੈ।Page Navigation
1 ... 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70