Book Title: Self Realization
Author(s): Dada Bhagwan
Publisher: Dada Bhagwan Aradhana Trust
View full book text
________________
ਮਤਭੇਦ ਵਿੱਚ ਗਲਤੀ ਤੁਹਾਡੀ ਹੈ। ਲੋਕਾਂ ਦੀ ਗਲਤੀ ਹੁੰਦੀ ਹੀ ਨਹੀਂ ਹੈ। ਉਹ ਜਾਣ-ਬੁੱਝ ਕੇ ਵੀ ਕਰ ਰਿਹਾ ਹੋਵੇ, ਤਾਂ ਸਾਨੂੰ ਉੱਥੇ ਖ਼ਿਮਾ ਮੰਗ ਲੈਣੀ ਚਾਹੀਦੀ ਹੈ ਕਿ, “ਭਾਈ ਸਾਹਿਬ, ਇਹ ਮੇਰੀ ਸਮਝ ਵਿੱਚ ਨਹੀਂ ਆਉਂਦਾ ਹੈ । ਜਿੱਥੇ ਟਕਰਾਓ ਹੋਇਆ, ਉੱਥੇ ਆਪਣੀ ਹੀ ਭੁੱਲ ਹੈ।
ਘਰਸ਼ਣ ਨਾਲ ਨਾਸ਼, ਸ਼ਕਤੀਆਂ ਦਾ ਸਾਰੀ ਆਤਮ ਸ਼ਕਤੀ ਜੇ ਕਿਸੇ ਚੀਜ਼ ਨਾਲ ਖ਼ਤਮ ਹੁੰਦੀ ਹੈ, ਤਾਂ ਉਹ ਹੈ ਘਰਸ਼ਣ (ਟਕਰਾਓ, ਰਗੜ) ਨਾਲ । ਥੋੜਾ ਜਿਹਾ ਵੀ ਟਕਰਾਏ ਤਾਂ ਖਤਮ | ਸਾਹਮਣੇ ਵਾਲਾ ਟਕਰਾਵੇ, ਤਾਂ ਸਾਨੂੰ ਸੰਜਮ ਨਾਲ ਰਹਿਣਾ ਚਾਹੀਦਾ ਹੈ । ਟਕਰਾਓ ਤਾਂ ਹੋਣਾ ਹੀ ਨਹੀਂ ਚਾਹੀਦਾ ਹੈ। ਜੇ ਸਿਰਫ ਘਰਸ਼ਣ (ਟਕਰਾਓ) ਨਾ ਹੋਵੇ, ਤਾਂ ਮਨੁੱਖ ਮੋਕਸ਼ ਵਿੱਚ ਚਲਾ ਜਾਵੇ | ਕਿਸੇ ਨੇ ਏਨਾ ਹੀ ਸਿੱਖ ਲਿਆ ਕਿ “ਮੈਂ ਘਰਸ਼ਣ (ਟਕਰਾਓ) ਵਿੱਚ ਨਹੀਂ ਆਉਣਾ ਹੈ, ਤਾਂ ਫਿਰ ਉਸਨੂੰ ਗੁਰੂ ਦੀ ਜਾਂ ਕਿਸੇ ਦੀ ਵੀ ਜ਼ਰੂਰਤ ਨਹੀਂ ਹੈ। ਇੱਕ ਜਾਂ ਦੋ ਜਨਮਾਂ ਵਿੱਚ ਸਿੱਧੇ ਮੋਕਸ਼ ਵਿੱਚ ਜਾਵੇਗਾ | ‘ਘਰਸ਼ਣ ਵਿੱਚ ਆਉਣਾ ਹੀ ਨਹੀਂ ਹੈ। ਇਸ ਤਰ੍ਹਾਂ ਜੇ ਉਸਦੀ ਸ਼ਰਧਾ ਵਿੱਚ ਬੈਠ ਗਿਆ ਅਤੇ ਨਿਸ਼ਚੈ ਹੀ ਕਰ ਲਿਆ, ਉਦੋਂ ਤੋਂ ਹੀ ਉਹ ਸਮਕਿਤ ਹੋ ਗਿਆ !
ਪਹਿਲਾ ਜੋ ਘਰਸ਼ਣ (ਟਕਰਾਓ) ਹੋ ਚੁੱਕੇ ਹਨ ਅਤੇ ਉਹਨਾਂ ਨਾਲ ਜੋ ਨੁਕਸਾਨ ਹੋਇਆ ਸੀ, ਉਹੀ ਵਾਪਿਸ ਆਉਂਦਾ ਹੈ । ਪਰ ਹੁਣ ਜੇ ਨਵਾਂ ਘਰਸ਼ਣ (ਟਕਰਾਓ) ਪੈਦਾ ਕਰੋਗੇ, ਤਾਂ ਫਿਰ ਸ਼ਕਤੀਆਂ ਚਲੀਆਂ ਜਾਣਗੀਆਂ | ਆਈ ਹੋਈ ਸ਼ਕਤੀ ਵੀ ਚਲੀ ਜਾਵੇਗੀ ਅਤੇ ਜੇ ਖੁਦ ਟਕਰਾਓ ਹੋਣ ਹੀ ਨਾ ਦੇਵੇ, ਤਾਂ ਸ਼ਕਤੀ ਪ੍ਰਗਟ ਹੁੰਦੀ ਰਹੇਗੀ !
ਇਸ ਦੁਨੀਆਂ ਵਿੱਚ ਵੈਰ ਨਾਲ ਘਰਸ਼ਣ ਹੁੰਦਾ ਹੈ। ਸੰਸਾਰ ਦਾ ਮੂਲ ਬੀਜ ਵੈਰ ਹੈ। ਜਿਸਦੇ ਵੈਰ ਅਤੇ ਘਰਸ਼ਣ-ਇਹ ਦੋ ਬੰਦ ਹੋ ਗਏ, ਉਸਦਾ ਮੋਕਸ਼ ਹੋ ਗਿਆ । ਪ੍ਰੇਮ ਰੁਕਾਵਟ ਨਹੀਂ ਹੈ, ਵੈਰ ਜਾਵੇ ਤਾਂ ਪ੍ਰੇਮ ਉਤਪੰਨ (ਪੈਦਾ) ਹੋ ਜਾਵੇ।
| ਕਾਂਮਨਸੈਂਸ, ਐਵਰੀਵੇਅਰ ਐਪਲੀਕੇਬਲ ਕੋਈ ਸਾਡੇ ਨਾਲ ਟਕਰਾਵੇ ਪਰ ਅਸੀਂ ਕਿਸੇ ਨਾਲ ਵੀ ਨਾ ਟਕਰਾਈਏ, ਇਸ ਤਰ੍ਹਾਂ ਰਹੀਏ ਤਾਂ ‘ਕਾਮਨਸੈਂਸ’ ਉਤਪੰਨ ਹੋਵੇਗਾ । ਪਰ ਸਾਨੂੰ ਕਿਸੇ ਨਾਲ ਟਕਰਾਉਣਾ ਨਹੀਂ
47

Page Navigation
1 ... 48 49 50 51 52 53 54 55 56 57 58 59 60 61 62 63 64 65 66 67 68 69 70