Book Title: Self Realization
Author(s): Dada Bhagwan
Publisher: Dada Bhagwan Aradhana Trust

View full book text
Previous | Next

Page 66
________________ ਪਰਮ ਪੂਜਨੀਕ ਦਾਦਾ ਭਗਵਾਨ (ਦਾਦਾ ਸ੍ਰੀ) ਕਿਹਾ ਕਰਦੇ ਸਨ ਕਿ ਜਾਣੇ-ਅਣਜਾਣੇ ਵਿੱਚ ਕਿਸੇ ਦੀ ਵੀ ਵਿਰਾਧਨਾ ਹੋ ਗਈ ਹੋਵੇ, ਉਨਾਂ ਸਾਰਿਆਂ ਦੀ ਅਰਾਧਨਾ ਹੋਣ ਤੇ ਉਹ ਸਾਰੀਆਂ ਵਿਰਾਧਨਾਵਾਂ ਧੋਤੀਆਂ ਜਾਂਦੀਆਂ ਹਨ। ਇਹੋ ਜਿਹੇ ਨਿਰ-ਪੱਖਪਾਤੀ ਤ੍ਰਿਮੰਦਿਰ ਸੰਕੁਲ ਵਿੱਚ ਪ੍ਰਵੇਸ਼ ਕਰਕੇ ਸਾਰੇ ਭਗਵੰਤਾਂ ਦੀਆਂ ਮੂਰਤੀਆਂ ਦੇ ਸਾਹਮਣੇ ਸਹਿਜ ਰੂਪ ਵਿੱਚ ਜਦੋਂ ਸਿਰ ਝੁਕਦਾ ਹੈ ਤਾਂ ਅੰਦਰ ਦੀਆਂ ਸਾਰੀਆਂ ਪਕੜਾਂ, ਦੁਰਾਗ੍ਰਹਿ, ਭੇਦਭਾਵ ਨਾਲ ਭਰੀਆਂ ਹੋਈਆਂ ਸਾਰੀਆਂ ਮਾਨਤਾਵਾਂ ਮਿੱਟਣ ਲੱਗਦੀਆਂ ਹਨ ਅਤੇ ਨਿਰਾਗ੍ਰਹੀ ਹੋਣ ਲੱਗਦੇ ਹਨ। ਦਾਦਾ ਭਗਵਾਨ ਪਰਿਵਾਰ ਦਾ ਮੁੱਖ ਕੇਂਦਰ ਤ੍ਰਿਮੰਦਿਰ ਅਡਾਲਜ ਵਿੱਚ ਸਥਿਤ ਹੈ। ਉਸ ਤੋਂ ਇਲਾਵਾ ਗੁਜਰਾਤ ਦੇ ਅਹਿਮਦਾਬਾਦ, ਰਾਜਕੋਟ, ਮੋਰਬੀ, ਗੋਦਰਾ, ਭਾਦਰਣ, ਚਲਾਮਲੀ ਅਤੇ ਬਾਸਣਾ (ਜਿਲਾ ਬੜੋਦਰਾ) ਆਦਿ ਸਥਾਨਾਂ ਤੇ ਨਿਰ-ਪੱਖਪਾਤੀ ਤ੍ਰਿਮੰਦਿਰਾਂ ਦਾ ਨਿਰਮਾਣ ਹੋਇਆ ਹੈ। ਮੁੰਬਈ ਅਤੇ ਸੁਰਿੰਦਰ ਨਗਰ ਵਿੱਚ ਤ੍ਰਿਮੰਦਿਰ ਦਾ ਨਿਰਮਾਣ ਚਲ ਰਿਹਾ ਹੈ। ਮਾਫ਼ੀਨਾਮਾ ਪ੍ਰਸਤੁਤ ਕਿਤਾਬ ਵਿੱਚ ਦਾਦਾ ਜੀ ਦੀ ਬਾਣੀ ਮੂਲ ਰੂਪ ਵਿੱਚ ਰੱਖੀ ਗਈ ਹੈ | ਏਦਾਂ ਇਸ ਲਈ ਕੀਤਾ ਗਿਆ ਹੈ ਕਿ ਪੜ੍ਹਨ ਵਾਲੇ ਨੂੰ ਇਹੋ ਜਿਹਾ ਅਨੁਭਵ ਹੋਵੇ, ਕਿ ਦਾਦਾ ਜੀ ਦੀ ਹੀ ਬਾਈ ਸੁਈ ਜਾ ਰਹੀ ਹੈ | ਇਸ ਦੇ ਕਾਰਨ ਸ਼ਾਇਦ ਕੁਝ ਜਗ੍ਹਾ ਤੇ ਅਨੁਵਾਦ ਦੀ ਵਾਕ ਰਚਨਾ ਪੰਜਾਬੀ ਵਿਆਕਰਣ ਦੇ ਅਨੁਸਾਰ ਠੀਕ ਨਾ ਲੱਗੇ, ਪ੍ਰੰਤੂ ਇੱਥੇ ਦਾਦਾ ਜੀ ਦੇ ਭਾਵ ਨੂੰ ਸਮਝ ਕੇ ਪੜ੍ਹਿਆ ਜਾਵੇ ਤਾਂ ਪੜ੍ਹਨ ਵਾਲੇ ਨੂੰ ਜ਼ਿਆਦਾ ਫਾਇਦਾ ਮਿਲੇਗਾ | ਅਨੁਵਾਦ ਸੰਬੰਧੀ ਖ਼ਾਮੀਆਂ ਦੇ ਲਈ ਤੁਹਾਡੇ ਤੋਂ ਖ਼ਿਮਾ ਮੰਗਦੇ ਹਾਂ|

Loading...

Page Navigation
1 ... 64 65 66 67 68 69 70