Book Title: Self Realization
Author(s): Dada Bhagwan
Publisher: Dada Bhagwan Aradhana Trust

View full book text
Previous | Next

Page 24
________________ ਕਿਵੇਂ ਬਿਤਾਉਣਾ ਹੈ ਕਿ ਜਿਸ ਨਾਲ ਨਵੇਂ ਕਰਮ ਨਹੀਂ ਬੰਨ੍ਹੇ ਜਾਣ ਅਤੇ ਪੁਰਾਣੇ ਕਰਮ ਪੂਰੀ ਤਰ੍ਹਾਂ ਖਤਮ ਹੋ ਜਾਣ, ਨਾਲ ਹੀ ਮੈਂ ਸ਼ੁੱਧ ਆਤਮਾ ਹਾਂ' ਦਾ ਲਕਸ਼ ਹਮੇਸ਼ਾ ਰਿਹਾ ਕਰੇ ! 10. ਗਿਆਨ ਵਿਧੀ ਵਿੱਚ ਕੀ ਹੁੰਦਾ ਹੈ ? ਅਸੀਂ ਗਿਆਨ ਦਿੰਦੇ ਹਾਂ, ਉਸ ਨਾਲ ਕਰਮ ਭਸਮੀਭੂਤ (ਸੁਆਹ) ਹੋ ਜਾਂਦੇ ਹਨ ਅਤੇ ਉਸ ਸਮੇਂ ਕਈ ਆਵਰਣ ਟੁੱਟ ਜਾਂਦੇ ਹਨ। ਤਦ ਭਗਵਾਨ ਦੀ ਕਿਰਪਾ ਹੁੰਦੀ ਹੈ ਨਾਲ ਹੀ ਖੁਦ ਜਾਗ੍ਰਤ ਹੋ ਜਾਂਦਾ ਹੈ । ਜਾਗਣ ਤੋਂ ਬਾਅਦ ਉਹ ਜਾਗ੍ਰਤੀ ਜਾਂਦੀ ਨਹੀਂ ਹੈ । ਫਿਰ ਲਗਾਤਾਰ ਜਾਗ੍ਰਿਤ ਰਹਿ ਸਕਦੇ ਹਾਂ । ਭਾਵ ਲਗਾਤਾਰ ਪ੍ਰਤੀਤੀ (ਆਤਮ ਜਾਤੀ) ਰਹੇਗੀ ਹੀ । ਆਤਮਾ ਦਾ ਅਨੁਭਵ ਹੋਇਆ ਭਾਵ ਦੇਹ ਧਰਮ ਨੂੰ ਹੀ ਆਤਮਾ ਸਮਝਣ ਦਾ ਭਰਮ ਛੁੱਟ ਗਿਆ। ਭਾਵ ਕਰਮ ਬੰਨ੍ਹਣੇ ਵੀ ਬੰਦ ਹੋ ਗਏ। ਪਹਿਲੀ ਮੁਕਤੀ ਅਗਿਆਨ ਤੋਂ ਹੁੰਦੀ ਹੈ । ਫਿਰ ਇੱਕ-ਦੋ ਜਨਮਾਂ ਵਿਚ ਅੰਤਮ ਮੁਕਤੀ ਮਿਲ ਜਾਂਦੀ ਹੈ। ਕਰਮ ਭਸਮੀਭੂਤ ਹੁੰਦੇ ਹਨ ਗਿਆਨ ਅਗਨੀ ਨਾਲ ਜਿਸ ਦਿਨ ਇਹ ਗਿਆਨ ਦਿੰਦੇ ਹਾਂ, ਉਸ ਦਿਨ ਕੀ ਹੁੰਦਾ ਹੈ ? ਗਿਆਨ ਦੀ ਅਗਨੀ ਨਾਲ ਉਸਦੇ ਜੋ ਕਰਮ ਹਨ, ਉਹ ਭਸਮੀਭੂਤ ਹੋ ਜਾਂਦੇ ਹਨ । ਦੋ ਪ੍ਰਕਾਰ ਦੇ ਕਰਮ ਸਮੀਭੂਤ ਹੋ ਜਾਂਦੇ ਹਨ ਅਤੇ ਇੱਕ ਪ੍ਰਕਾਰ ਦੇ ਕਰਮ ਬਾਕੀ ਰਹਿੰਦੇ ਹਨ। ਜੋ ਕਰਮ ਭਾਫ਼ ਵਰਗੇ ਹਨ, ਉਹਨਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਜੋ ਕਰਮ ਪਾਣੀ ਵਰਗੇ ਹਨ, ਉਹਨਾਂ ਦਾ ਵੀ ਨਾਸ਼ ਹੋ ਜਾਂਦਾ ਹੈ | ਪਰ ਜੋ ਕਰਮ ਬਰਫ਼ ਵਰਗੇ ਹਨ, ਉਹਨਾਂ ਦਾ ਨਾਸ਼ ਨਹੀਂ ਹੁੰਦਾ। ਕਿਉਂਕਿ ਉਹ ਜੰਮੇ ਹੋਏ ਹਨ। ਜੋ ਕਰਮ ਫ਼ਲ ਦੇਣ ਲਈ ਤਿਆਰ ਹੋ ਗਿਆ ਹੈ, ਉਹ ਫਿਰ ਛੱਡਦਾ ਨਹੀਂ ਹੈ | ਪਰ ਪਾਈ ਅਤੇ ਭਾਫ਼ ਸਰੂਪ ਜੋ ਕਰਮ ਹਨ, ਉਹਨਾਂ ਨੂੰ ਗਿਆਨ ਅਗਨੀ ਖਤਮ ਕਰ ਦਿੰਦੀ ਹੈ। ਇਸ ਲਈ ਗਿਆਨ ਪ੍ਰਾਪਤ ਹੁੰਦੇ ਹੀ ਲੋਕ ਇੱਕਦਮ ਲੇ ਹੋ ਜਾਂਦੇ ਹਨ, ਉਹਨਾਂ ਦੀ ਜਾਗ੍ਰਿਤੀ ਇੱਕਦਮ ਵੱਧ ਜਾਂਦੀ ਹੈ । ਕਿਉਂਕਿ ਜਦੋਂ ਤੱਕ ਕਰਮ ਭਸਮੀਭੂਤ ਨਹੀਂ ਹੁੰਦੇ, ਉਦੋਂ ਤੱਕ ਮਨੁੱਖ ਦੀ ਜਾਗ੍ਰਿਤੀ ਵੱਧਦੀ ਹੀ ਨਹੀਂ। ਜੋ ਬਰਫ਼ ਸਰੂਪ ਕਰਮ ਹਨ ਉਹ ਤਾਂ ਸਾਨੂੰ ਭੋਗਣੇ ਹੀ ਪੈਣਗੇ। ਅਤੇ ਉਹ ਵੀ ਸਰਲਤਾ ਨਾਲ ਕਿਵੇਂ ਭੋਗੀਏ, 21

Loading...

Page Navigation
1 ... 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70