Book Title: Self Realization
Author(s): Dada Bhagwan
Publisher: Dada Bhagwan Aradhana Trust

View full book text
Previous | Next

Page 34
________________ ਪ੍ਰਸ਼ਨ ਕਰਤਾ : ਤੁਹਾਡੇ ਕੋਲ ਛੇ ਮਹੀਨੇ ਬੈਠੀਏ ਤਾਂ ਉਸ ਵਿੱਚ ਸਕੂਲ ਪਰਿਵਰਤਨ ਹੋਏਗਾ, ਫਿਰ ਸੂਖਮ ਪਰਿਵਰਤਨ ਹੋਵੇਗਾ, ਇਸ ਤਰ੍ਹਾਂ ਕਹਿ ਰਹੇ ਹੋ ? ਦਾਦਾ ਸ੍ਰੀ : ਹਾਂ, ਸਿਰਫ ਬੈਠਣ ਨਾਲ ਹੀ ਪਰਿਵਰਤਨ ਹੁੰਦਾ ਰਹੇਗਾ । ਇਸ ਲਈ ਇੱਥੇ ਪਰਿਚੈ (ਪਹਿਚਾਣ) ਵਿੱਚ ਰਹਿਣਾ ਚਾਹੀਦਾ ਹੈ । ਦੋ ਘੰਟੇ, ਤਿੰਨ ਘੰਟੇ, ਪੰਜ ਘੰਟੇ, ਜਿੰਨਾ ਜਮਾ ਕੀਤਾ ਉਨਾ ਲਾਭ। ਲੋਕ ਗਿਆਨ ਲੈਣ ਤੋਂ ਬਾਅਦ ਇਸ ਤਰ੍ਹਾਂ ਸਮਝਦੇ ਹਨ ਕਿ “ਸਾਨੂੰ ਤਾਂ ਹੁਣ ਕੁਝ ਕਰਨਾ ਹੀ ਨਹੀਂ ਹੈ ! ਪਰ ਇਸ ਤਰ੍ਹਾਂ ਨਹੀਂ ਹੈ, ਕਿਉਂਕਿ ਅਜੇ ਤੱਕ ਪਰਿਵਰਤਨ ਤਾਂ ਹੋਇਆ ਹੀ ਨਹੀਂ ! ਰਹੋ ਗਿਆਨੀ ਦੀ ਵਿਸੀਨਿਟੀ ਵਿੱਚ ਪ੍ਰਸ਼ਨ ਕਰਤਾ : ਮਹਾਤਮਾਵਾਂ ਨੂੰ ਕੀ ਗਰਜ਼ ਰੱਖਣੀ ਚਾਹੀਦੀ ਹੈ, ਪੂਰਨ ਪਦ ਦੇ ਲਈ ? | ਦਾਦਾ ਸ੍ਰੀ : ਜਿੰਨਾ ਹੋ ਸਕੇ ਓਨਾਂ ਗਿਆਨੀ ਦੇ ਕੋਲ ਜੀਵਨ ਬਿਤਾਉਣਾ ਚਾਹੀਦਾ ਹੈ, ਉਹੀ ਗਰਜ਼ ਹੋਰ ਕੋਈ ਗਰਜ਼ ਨਹੀਂ । ਰਾਤ-ਦਿਨ, ਭਾਵੇਂ ਕਿੱਥੇ ਵੀ ਹੋਈਏ ਪਰ ਦਾਦਾ ਦੇ ਕੋਲ ਹੀ ਰਹਿਣਾ ਚਾਹੀਦਾ ਹੈ । ਉਹਨਾਂ ਦੀ (ਆਤਮ ਗਿਆਨੀ) ਦੀ ਵਿਧੀਨਿਟੀ (ਦ੍ਰਿਸ਼ਟੀ ਪਵੇ) ਉਸ ਤਰ੍ਹਾਂ ਰਹਿਣਾ ਚਾਹੀਦਾ ਹੈ। ਇੱਥੇ ‘ਸਤਿਸੰਗ ਵਿੱਚ ਬੈਠੇ-ਬੈਠੇ ਕਰਮ ਦੇ ਬੋਝ ਘੱਟਦੇ ਜਾਂਦੇ ਹਨ ਅਤੇ ਬਾਹਰ ਤਾਂ ਨਿਰੇ ਕਰਮਾਂ ਦੇ ਬੋਝ ਵੱਧਦੇ ਹੀ ਰਹਿੰਦੇ ਹਨ। ਉੱਥੇ ਤਾਂ ਨਿਰੀਆਂ ਉਲਝਣਾਂ ਹੀ ਹਨ । ਅਸੀਂ ਤੁਹਾਨੂੰ ਗਾਰੰਟੀ ਦਿੰਦੇ ਹਾਂ ਕਿ ਜਿੰਨਾ ਸਮਾਂ ਇੱਥੇ ਸਤਿਸੰਗ ਵਿੱਚ ਬੈਠੋਗੇ, ਓਨੇ ਸਮੇਂ ਤੱਕ ਤੁਹਾਡੇ ਕੰਮ-ਧੰਧੇ ਵਿੱਚ ਕੋਈ ਵੀ ਨੁਕਸਾਨ ਨਹੀਂ ਹੋਏਗਾ ਅਤੇ ਲੇਖਾ-ਜੋਖਾ ਕਰੋਗੇ ਤਾਂ ਪਤਾ ਚੱਲੇਗਾ ਕਿ ਫ਼ਾਇਦਾ ਹੀ ਹੋਇਆ ਹੈ। ਇਹ ਸਤਿਸੰਗ, ਇਹ ਕੀ ਕੋਈ ਐਸਾ-ਵੈਸਾ ਸਤਿਸੰਗ ਹੈ ? ਕੇਵਲ ਆਤਮਾ ਹੇਤੂ ਹੀ ਜੋ ਸਮਾਂ ਕੱਢੇ ਉਸਨੂੰ ਸੰਸਾਰ ਵਿੱਚ ਕਿੱਥੋਂ ਨੁਕਸਾਨ ਹੋਏਗਾ ? ਸਿਰਫ ਇਦਾ ਹੀ ਹੁੰਦਾ ਹੈ। ਪਰ ਇਹ ਸਮਝ ਵਿੱਚ ਆ ਜਾਵੇ, ਤਾਂ ਕੰਮ ਹੋਵੇਗਾ ਨਾ ? ਇਸ ਸਤਿਸੰਗ ਵਿੱਚ ਬੈਠੇ ਭਾਵ ਆਉਣਾ ਇੰਝ ਹੀ ਬੇਕਾਰ ਨਹੀਂ ਜਾਵੇਗਾ।

Loading...

Page Navigation
1 ... 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70