Book Title: Self Realization
Author(s): Dada Bhagwan
Publisher: Dada Bhagwan Aradhana Trust
View full book text
________________
ਐਡਜਸਟ ਐਵਰੀਵੇਅਰ
ਪਚਾਓ ਇੱਕ ਹੀ ਸ਼ਬਦ ਐਡਜਸਟ ਐਵਰੀਵੇਅਰ' ਏਨਾ ਹੀ ਸ਼ਬਦ ਜੇ ਤੁਸੀਂ ਆਪਣੇ ਜੀਵਨ ਵਿਚ ਧਾਰ ਲਵੋਗੇ ਤਾਂ ਬਹੁਤ ਹੋ ਗਿਆ। ਤੁਹਾਨੂੰ ਆਪਣੇ ਆਪ ਸ਼ਾਂਤੀ ਪ੍ਰਾਪਤ ਹੋਵੇਗੀ। ਇਸ ਕਲਿਯੁਗ ਦੇ ਇਹੋ ਜਿਹੇ ਭਿਆਨਕ ਕਾਲ ਵਿੱਚ ਜੇ ਐਡਜਸਟ ਨਹੀਂ ਹੋਏ ਨਾ, ਤਾਂ ਖਤਮ ਹੋ ਜਾਓਗੇ ! | ਸੰਸਾਰ ਵਿਚ ਹੋਰ ਕੁਝ ਨਾ ਆਏ ਤਾਂ ਹਰਜ਼ ਨਹੀਂ ਪਰ ਐਡਜਸਟ ਹੋਣਾ ਤਾਂ ਆਉਣਾ ਹੀ ਚਾਹੀਦਾ ਹੈ। ਸਾਹਮਣੇ ਵਾਲਾ ‘ਡਿਸਐਡਜਸਟ ਹੁੰਦਾ ਰਹੇ, ਪਰ ਤੁਸੀਂ ਐਡਜਸਟ ਹੁੰਦੇ ਰਹੋਗੇ ਤਾਂ ਸੰਸਾਰ-ਸਾਗਰ ਤੈਰ ਕੇ ਪਾਰ ਉਤਰ ਜਾਓਗੇ । ਜਿਸਨੂੰ ਦੂਜਿਆਂ ਦੇ ਅਨੁਕੂਲ ਹੋਣਾ ਆ ਗਿਆ, ਉਸਨੂੰ ਕੋਈ ਦੁੱਖ ਹੀ ਨਹੀਂ ਰਹਿੰਦਾ। “ਐਡਜਸਟ ਐਵਰੀਵੇਅਰ’ ! ਹਰੇਕ ਦੇ ਨਾਲ ਐਡਜਸਟਮੈਂਟ ਹੋ ਜਾਵੇ, ਇਹੀ ਸਭ ਤੋਂ ਵੱਡਾ ਧਰਮ ਹੈ । ਇਸ ਕਾਲ ਵਿੱਚ ਤਾਂ ਵੱਖ-ਵੱਖ ਪ੍ਰਕ੍ਰਿਤੀਆਂ ਹਨ, ਇਸ ਲਈ ਫਿਰ ਐਡਜਸਟ ਹੋਏ ਬਿਨਾਂ ਕਿਵੇਂ ਚਲੇਗਾ ?
ਇਹ ਆਈਸਕਰੀਮ ਤੁਹਾਨੂੰ ਨਹੀਂ ਕਹਿੰਦੀ ਕਿ ਮੇਰੇ ਤੋਂ ਦੂਰ ਰਹੋ । ਤੁਹਾਨੂੰ ਨਹੀਂ ਖਾਣਾ ਹੋਵੇ ਤਾਂ ਨਾ ਖਾਓ | ਪਰ ਇਹ ਬਜ਼ੁਰਗ ਲੋਕ ਤਾਂ ਉਸ ਉੱਤੇ ਚਿੜਦੇ ਰਹਿੰਦੇ ਹਨ। ਇਹ ਮਤਭੇਦ ਤਾਂ ਯੁੱਗ ਪਰਿਵਰਤਨ ਦੇ ਹਨ । ਇਹ ਬੱਚੇ ਤਾਂ ਜ਼ਮਾਨੇ ਦੇ ਅਨੁਸਾਰ ਚੱਲਣਗੇ ।
ਅਸੀਂ ਕੀ ਕਹਿੰਦੇ ਹਾਂ ਕਿ ਜ਼ਮਾਨੇ ਦੇ ਅਨੁਸਾਰ ਐਡਜਸਟ ਹੋ ਜਾਓ । ਲੜਕਾ ਨਵੀਂ ਟੋਪੀ ਪਹਿਨ ਕੇ ਆਵੇ, ਤਾਂ ਇਹ ਨਾ ਕਹਿਣਾ ਕਿ, “ਇਹੋ ਜਿਹੀ ਕਿੱਥੋਂ ਲਿਆਇਆ ?? ਉਸਦੀ ਬਜਾਇ ਐਡਜਸਟ ਹੋ ਜਾਣਾ ਕਿ, “ਏਨੀ ਵਧੀਆ ਟੋਪੀ ਕਿੱਥੋਂ ਲਿਆਇਆ ? ਕਿੰਨੇ ਦੀ ਲਿਆਇਆ ? ਬਹੁਤ ਸਸਤੀ ਮਿਲੀ ?” ਇਸ ਤਰ੍ਹਾਂ ਐਡਜਸਟ ਹੋ ਜਾਣਾ।
ਸਾਡਾ ਧਰਮ ਕੀ ਕਹਿੰਦਾ ਹੈ ਕਿ ਅਸੁਵਿਧਾ ਵਿਚ ਸੁਵਿਧਾ ਦੇਖੋ | ਰਾਤ ਨੂੰ ਮੈਨੂੰ ਵਿਚਾਰ ਆਇਆ ਕਿ, “ਇਹ ਚਾਦਰ ਮੈਲੀ ਹੈ । ਪਰ ਫਿਰ ਐਡਜਸਟਮੈਂਟ ਲੈ ਲਿਆ ਤਾਂ ਫਿਰ ਇੰਨੀ ਮੁਲਾਇਮ ਮਹਿਸੂਸ ਹੋਈ ਕਿ ਗੱਲ ਹੀ ਨਾ ਪੁੱਛੋ । ਪੰਜ ਇੰਦਰੀ ਗਿਆਨ
36

Page Navigation
1 ... 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70