Book Title: Self Realization
Author(s): Dada Bhagwan
Publisher: Dada Bhagwan Aradhana Trust
View full book text
________________
ਉੱਥੇ ਜਾਵੇਗੀ, ਉਸਦਾ ਕੀ ਠਿਕਾਣਾ ? ਤੁਸੀਂ ਉਸਨੂੰ ਸਿੱਧੀ ਕਰੋ ਅਤੇ ਅਗਲੇ ਜਨਮ ਵਿੱਚ ਜਾਵੇ ਕਿਸੇ ਹੋਰ ਦੇ ਹਿੱਸੇ ਵਿੱਚ ! | ਇਸ ਲਈ ਨਾ ਤਾਂ ਤੁਸੀਂ ਉਸਨੂੰ ਸਿੱਧੀ ਕਰੋ ਅਤੇ ਨਾ ਹੀ ਉਹ ਤੁਹਾਨੂੰ ਸਿੱਧਾ ਕਰੇ। ਜਿਵੇਂ ਦਾ ਵੀ ਮਿਲਿਆ, ਓਹੀ ਸੋਨੇ ਵਰਗਾ । ਪ੍ਰਕ੍ਰਿਤੀ ਕਿਸੇ ਦੀ ਕਦੇ ਵੀ ਸਿੱਧੀ ਨਹੀਂ ਹੋ ਸਕਦੀ। ਕੁੱਤੇ ਦੀ ਪੂੰਛ ਟੇਢੀ ਦੀ ਟੇਢੀ ਹੀ ਰਹਿੰਦੀ ਹੈ। ਇਸ ਲਈ ਤੁਸੀਂ ਸਾਵਧਾਨ ਹੋ ਕੇ ਚੱਲੋ। ਜਿਵੇਂ ਦੀ ਹੈ, ਉਸੇ ਤਰ੍ਹਾਂ ਦੀ ਠੀਕ ਹੈ, “ਐਡਜਸਟ ਐਵਰੀਵੇਅਰ’ !
| ਟੇਢਿਆਂ ਦੇ ਨਾਲ ਐਡਜਸਟ ਹੋ ਜਾਓ ਵਿਹਾਰ ਤਾਂ ਉਸ ਨੂੰ ਹੀ ਕਹਾਂਗੇ ਕਿ, ਐਡਜਸਟ ਹੋ ਜਾਵੇ ਤਾਂ ਕਿ ਗੁਆਂਢੀ ਵੀ ਕਹਿਣ ਕਿ “ਸਾਰਿਆਂ ਘਰਾਂ ਵਿੱਚ ਝਗੜੇ ਹੁੰਦੇ ਹਨ, ਪਰ ਇਸ ਘਰ ਵਿੱਚ ਝਗੜਾ ਨਹੀਂ ਹੈ । ਜਿਸਦੇ ਨਾਲ ਰਾਸ ਨਾ ਆਏ, ਉੱਥੇ ਹੀ ਸ਼ਕਤੀਆਂ ਵਿਕਸਤ ਕਰਨੀਆਂ ਹਨ। ਅਨੁਕੂਲ ਹੈ, ਉੱਥੇ ਤਾਂ ਸ਼ਕਤੀ ਹੈ ਜੀ । ਪ੍ਰਤੀਕੂਲ ਲੱਗਣਾ, ਉਹ ਤਾਂ ਕਮਜ਼ੋਰੀ ਹੈ। ਮੈਨੂੰ ਸਾਰਿਆਂ ਨਾਲ ਕਿਉਂ ਅਨੁਕੂਲਤਾ ਰਹਿੰਦੀ ਹੈ ? ਜਿੰਨੇ ਐਡਜਸਟਮੈਂਟ ਲਵੋਗੇ, ਉਨੀਆਂ ਸ਼ਕਤੀਆਂ ਵਧਣਗੀਆਂ ਅਤੇ ਅਸ਼ਕਤੀਆਂ ਟੁੱਟ ਜਾਣਗੀਆਂ | ਸਹੀ ਸਮਝ ਤਾਂ ਉਦੋਂ ਹੀ ਆਵੇਗੀ, ਜਦੋਂ ਸਾਰੀ ਉਲਟੀ ਸਮਝ ਨੂੰ ਤਾਲਾ ਲੱਗ ਜਾਏਗਾ।
ਨਰਮ ਸੁਭਾਅ ਵਾਲਿਆਂ ਦੇ ਨਾਲ ਤਾਂ ਹਰ ਕੋਈ ਐਡਜਸਟ ਹੋਵੇਗਾ ਪਰ ਟੇਢੇ, ਕਠੋਰ, ਗਰਮ ਮਿਜ਼ਾਜ਼ ਲੋਕਾਂ ਦੇ ਨਾਲ, ਸਾਰਿਆਂ ਦੇ ਨਾਲ ਐਡਜਸਟ ਹੋਣਾ ਆਇਆ ਤਾਂ ਕੰਮ ਬਣ ਜਾਏਗਾ | ਭੜਕੋਗੇ, ਤਾਂ ਨਹੀਂ ਚੱਲੇਗਾ । ਸੰਸਾਰ ਦੀ ਕੋਈ ਚੀਜ਼ ਸਾਨੂੰ ‘ਫਿਟ ਨਹੀਂ ਹੋਵੇਗੀ, ਅਸੀਂ ਹੀ ਉਸ ਵਿੱਚ ‘ਫਿਟ ਹੋ ਜਾਈਏ ਤਾਂ ਦੁਨੀਆਂ ਸੁੰਦਰ ਹੈ, ਉਸਨੂੰ “ਫਿਟ ਕਰਨ ਗਏ ਤਾਂ ਦੁਨੀਆਂ ਟੇਢੀ ਹੈ। ਇਸ ਲਈ ‘ਐਡਜਸਟ ਐਵਰੀਵੇਅਰ’ !
ਤੁਹਾਨੂੰ ਜ਼ਰੂਰਤ ਹੋਵੇ, ਉਦੋਂ ਸਾਹਮਣੇ ਵਾਲਾ ਜੇ ਟੇਢਾ ਹੋਵੇ, ਫਿਰ ਵੀ ਉਸ ਨੂੰ ਮਨਾ ਲੈਣਾ ਚਾਹੀਦਾ ਹੈ। ਸਟੇਸ਼ਨ ਤੇ ਮਜ਼ਦੂਰ ਦੀ ਜ਼ਰੂਰਤ ਹੋਵੇ ਅਤੇ ਉਹ ਨਖਰੇ ਕਰ ਰਿਹਾ ਹੋਵੇ, ਫਿਰ ਵੀ ਉਸ ਨੂੰ ਚਾਰ ਆਨੇ ਜ਼ਿਆਦਾ ਦੇ ਕੇ ਮਨਾ ਲੈਣਾ ਚਾਹੀਦਾ ਹੈ ਅਤੇ ਨਹੀਂ ਮਨਾਵਾਂਗੇ ਤਾਂ ਉਹ ਬੈਗ ਸਾਨੂੰ ਖੁਦ ਹੀ ਚੱਕਣਾ ਪਵੇਗਾ ਨਾ !
39

Page Navigation
1 ... 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70