Book Title: Self Realization
Author(s): Dada Bhagwan
Publisher: Dada Bhagwan Aradhana Trust

View full book text
Previous | Next

Page 30
________________ ਆਗਿਆ ਦਾ ਪਾਲਣ ਕੀਤਾ ਤਾਂ ਉਸ ਤਰ੍ਹਾਂ ਹੋਵੇਗਾ। ਹੋਰ ਕੁਝ ਵੀ ਨਹੀਂ ਕਰਨਾ ਹੈ ਸਿਰਫ ਆਗਿਆ ਦਾ ਪਾਲਣ ਕਰਨਾ ਹੈ। | ਪ੍ਰਸ਼ਨ ਕਰਤਾ : ਦਾਦਾ, ਪੁਰਸ਼ ਹੋ ਜਾਣ ਤੋਂ ਬਾਅਦ ਦੇ ਪੁਰਸ਼ਾਰਥ ਦਾ ਵਰਣਨ ਤਾਂ ਕਰੋ ਥੋੜਾ। ਉਹ ਵਿਅਕਤੀ ਵਿਹਾਰ ਵਿੱਚ ਕਿਸ ਤਰ੍ਹਾਂ ਦਾ ਵਿਹਾਰ (ਵਰਤਾਓ) ਕਰਦਾ ਹੈ ? ਦਾਦਾ ਸ੍ਰੀ : ਹੈ ਨਾ ਇਹ ਸਾਰਾ, ਇਹ ਆਪਣੇ ਸਾਰੇ ਮਹਾਤਮਾ ਪੰਜ ਆਗਿਆ ਵਿੱਚ ਰਹਿੰਦੇ ਹਨ ਨਾ ! ਪੰਜ ਆਗਿਆ ਉਹੀ ਦਾਦਾ, ਉਹੀ ਰਿਅਲ ਪੁਰਸ਼ਾਰਥ। ਪੰਜ ਆਗਿਆ ਦਾ ਪਾਲਣ ਕਰਨਾ, ਓਹੀ ਪੁਰਸ਼ਾਰਥ ਹੈ ਅਤੇ ਪੰਜ ਅਗਿਆ ਦੇ ਪਰਿਣਾਮ ਸਰੂਪ ਕੀ ਹੁੰਦਾ ਹੈ ? ਗਿਆਤਾ-ਦ੍ਰਸ਼ਟਾ ਪਦ ਵਿੱਚ ਰਿਹਾ ਜਾ ਸਕਦਾ ਹੈ ਅਤੇ ਸਾਨੂੰ ਕੋਈ ਪੁੱਛੇ ਕਿ ਖ਼ਰਾ ਪੁਰਸ਼ਾਰਥ ਕੀ ਹੈ ? ਤਾਂ ਅਸੀਂ ਕਹਾਂਗੇ, “ਗਿਆਤਾ-ਦ੍ਰਿਸ਼ਟਾ’ ਰਹਿਣਾ, ਉਹ ਤਾਂ ਇਹ ਪੰਜ ਆਗਿਆ ਗਿਆਤਾ-ਦ੍ਰਸ਼ਟਾ ਰਹਿਣਾ ਹੀ ਸਿਖਾਉਂਦੀਆਂ ਹਨ ਨਾ ? ਅਸੀਂ ਦੇਖਦੇ ਹਾਂ ਕਿ ਜਿੱਥੇ-ਜਿੱਥੇ ਜਿਸਨੇ ਸੱਚੇ ਦਿਲ ਨਾਲ ਪੁਰਸ਼ਾਰਥ ਸ਼ੁਰੂ ਕੀਤਾ ਹੈ ਉਸ ਉੱਤੇ ਸਾਡੀ ਕਿਰਪਾ ਜ਼ਰੂਰ ਵਦੀ ਹੀ ਹੈ। 12. ਆਤਮ ਅਨੁਭਵ ਤਿੰਨ ਸਟੇਜਾਂ ਵਿੱਚ, ਅਨੁਭਵ-ਲਕਸ਼-ਪ੍ਰਤੀਤੀ ਪ੍ਰਸ਼ਨ ਕਰਤਾ : ਆਤਮਾ ਦਾ ਅਨੁਭਵ ਹੋ ਜਾਣ ਤੇ ਕੀ ਹੁੰਦਾ ਹੈ ? ਦਾਦਾ ਸ੍ਰੀ : ਆਤਮਾ ਦਾ ਅਨੁਭਵ ਹੋ ਗਿਆ, ਭਾਵ ਦੇਹਧਿਆਨ ਛੁੱਟ ਗਿਆ । ਦੇਹਧਿਆਨ ਛੁੱਟ ਗਿਆ, ਭਾਵ ਕਰਮਾਂ ਦਾ ਬੰਧਨ ਰੁੱਕ ਗਿਆ । ਫਿਰ ਇਸ ਤੋਂ ਜ਼ਿਆਦਾ ਹੋਰ ਕੀ ਚਾਹੀਦਾ ਹੈ ? ਪਹਿਲੇ ਚੰਦੂ ਭਾਈ ਕੀ ਸਨ ਅਤੇ ਅੱਜ ਚੰਦੂ ਭਾਈ ਕੀ ਹਨ, ਉਹ ਸਮਝ ਵਿੱਚ ਆਉਂਦਾ ਹੈ । ਤਾਂ ਇਹ ਬਦਲਾਵ ਕਿਵੇਂ ? ਆਤਮ-ਅਨੁਭਵ ਨਾਲ । ਪਹਿਲਾਂ ਦੇਹਾਧਿਆਸ (ਆਪਣੇ ਸ਼ਰੀਰ ਨੂੰ ਖੁਦ, ਮੈਂ ਮੰਨਣਾ) ਦਾ ਅਨੁਭਵ ਸੀ ਤੇ ਹੁਣ ਇਹ ਆਤਮ-ਅਨੁਭਵ ਹੈ। ਪ੍ਰਤੀਤੀ ਅਰਥਾਤ ਪੂਰੀ ਮਾਨਤਾ ਸੌ ਪ੍ਰਤੀਸ਼ਤ ਬਦਲ ਗਈ ਅਤੇ “ਮੈਂ ਸ਼ੁੱਧ ਆਤਮਾ ਹੀ ਹਾਂ’ ਇਹ ਗੱਲ ਪੂਰੀ ਤਰ੍ਹਾਂ ਤੈਅ ਹੋ ਗਈ। ਮੈਂ ਸ਼ੁੱਧ ਆਤਮਾ ਹਾਂ’ ਇਹ ਸ਼ਰਧਾ ਬੈਠਦੀ 27

Loading...

Page Navigation
1 ... 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70