Book Title: Self Realization
Author(s): Dada Bhagwan
Publisher: Dada Bhagwan Aradhana Trust

View full book text
Previous | Next

Page 20
________________ ਜਾਣ ਵਾਲੇ ਹੀ ਹਾਂ, ਉਸ ਲਿਫਟ ਵਿੱਚ ਬੈਠੇ ਹੋਣ ਦਾ ਪ੍ਰਮਾਣ ਤਾਂ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ? ਉਸਦਾ ਪ੍ਰਮਾਣ ਮਤਲਬ ਕ੍ਰੋਧ-ਮਾਨ-ਮਾਇਆ-ਲੋਭ ਨਾ ਹੋਣ, ਆਰਤ ਧਿਆਨ, ਰੌਦ੍ਰ ਧਿਆਨ ਦੂਸਰੇ ਨੂੰ ਦੁੱਖ ਦੇਣਾ) ਨਾ ਹੋਵੇ । ਤਾਂ ਫਿਰ ਪੂਰਾ ਕੰਮ ਹੋ ਗਿਆ ਨਾ ? ਅਮ ਸਰਲਤਾ ਨਾਲ ਕਰਵਾਏ ਆਤਮ ਅਨੁਭੂਤੀ ਮਿਕ ਮਾਰਗ ਵਿਚ ਤਾਂ ਕਿੰਨਾ ਜ਼ਿਆਦਾ ਯਤਨ ਕਰਨ ਤੇ ਆਤਮਾ ਹੈ ਇਸ ਤਰ੍ਹਾਂ ਧਿਆਨ ਆਉਂਦਾ ਹੈ, ਉਹ ਵੀ ਬਹੁਤ ਅਸਪੱਸ਼ਟ ਅਤੇ ਟੀਚਾ (ਲਕਸ਼) ਤਾਂ ਬੈਠਦਾ ਹੀ ਨਹੀਂ । ਉਸਨੂੰ ਟੀਚੇ ਵਿੱਚ ਰੱਖਣਾ ਪੈਂਦਾ ਹੈ ਕਿ ਆਤਮਾ ਇਹੋ ਜਿਹਾ ਹੈ । ਅਤੇ ਤੁਹਾਨੂੰ ਤਾਂ ਅਮ ਮਾਰਗ ਵਿੱਚ ਸਿੱਧਾ ਆਤਮ ਅਨੁਭਵ ਹੀ ਹੋ ਜਾਂਦਾ ਹੈ। ਸਿਰ ਦੁੱਖੇ, ਭੁੱਖ ਲੱਗੇ, ਬਾਹਰ ਭਾਵੇਂ ਹੀ ਕਿੰਨੀਆਂ ਵੀ ਮੁਸੀਬਤਾਂ ਆਉਣ, ਪਰ ਅੰਦਰ ਦੀ ਸ਼ਾਤਾ (ਸੁੱਖ ਪਰਿਣਾਮ) ਨਹੀਂ ਜਾਂਦੀ, ਉਸਨੂੰ ਆਤਮ ਅਨੁਭਵ ਕਿਹਾ ਹੈ | ਆਤਮ ਅਨੁਭਵ ਤਾਂ ਦੁੱਖ ਨੂੰ ਵੀ ਸੁੱਖ ਵਿੱਚ ਬਦਲ ਦਿੰਦਾ ਹੈ ਅਤੇ ਕਪਟੀ ਨੂੰ ਤਾਂ ਸੁੱਖ ਵਿੱਚ ਵੀ ਦੁੱਖ ਮਹਿਸੂਸ ਹੁੰਦਾ ਹੈ। ਇਹ ਅਕ੍ਰਮ ਵਿਗਿਆਨ ਹੈ ਇਸ ਲਈ ਇੰਨੀ ਜਲਦੀ ਸਮਕਿਤ ਹੋ ਜਾਂਦਾ ਹੈ, ਇਹ ਤਾਂ ਬਹੁਤ ਹੀ ਉੱਚੇ ਦਰਜੇ ਦਾ ਵਿਗਿਆਨ ਹੈ | ਆਤਮਾ ਅਤੇ ਅਨਾਤਮਾ ਦੇ ਵਿੱਚਕਾਰ ਭਾਵ ਆਪਣੀ ਅਤੇ ਬੇਗਾਨੀ ਚੀਜ਼ ਦੋਹਾਂ ਦੀ ਵੰਡ ਕਰ ਦਿੰਦੇ ਹਨ, ਕਿ ਇਹ ਤੁਹਾਡਾ ਹੈ ਅਤੇ ਇਹ ਤੁਹਾਡਾ ਨਹੀਂ ਹੈ, ਦੋਨਾਂ ਦੇ ਵਿੱਚਕਾਰ ਵਿਦ ਇੰਨ ਵਨ ਆਵਰ (ਕੇਵਲ ਇੱਕ ਘੰਟੇ ਵਿੱਚ ਲਾਈਨ ਆਫ਼ ਡਿਮਾਰਕੇਸ਼ਨ (ਭੇਦ ਰੇਖਾ) ਪਾ ਦਿੰਦੇ ਹਾਂ । ਤੁਸੀਂ ਖੁਦ ਮਿਹਨਤ ਕਰਕੇ ਕਰਨ ਜਾਓਗੇ ਤਾਂ ਲੱਖਾਂ ਜਨਮਾਂ ਵਿੱਚ ਵੀ ਠਿਕਾਣਾ ਨਹੀਂ ਪਏਗਾ। ਮੈਨੂੰ ਮਿਲਿਆ ਉਹੀ ਅਧਿਕਾਰੀ ਪ੍ਰਸ਼ਨ ਕਰਤਾ : ਇਹ ਰਾਹ ਏਨਾ ਸੌਖਾ ਹੈ, ਤਾਂ ਫਿਰ ਕੋਈ ਅਧਿਕਾਰ (ਪਾਤਰਤਾ) ਜਿਹਾ ਦੇਖਣਾ ਹੀ ਨਹੀਂ ? ਹਰੇਕ ਦੇ ਲਈ ਇਹ ਸੰਭਵ ਹੈ ? | ਦਾਦਾ ਸ੍ਰੀ : ਲੋਕ ਮੈਨੂੰ ਪੁੱਛਦੇ ਹਨ ਕਿ, ਕੀ ਮੈਂ ਅਧਿਕਾਰੀ (ਪਾਤਰ) ਹਾਂ ? ਤਾਂ ਮੈਂ ਕਿਹਾ, “ਮੈਨੂੰ ਮਿਲਿਆ, ਇਸ ਲਈ ਤੂੰ ਅਧਿਕਾਰੀ । ਇਹ ਮਿਲਣਾ, ਤਾਂ ਸਾਇੰਟਿਫਿਕ ਸਰਕਮਸਟੈਨਸ਼ਿਅਲ ਐਵੀਡੈਂਸ (ਵਿਵਸਥਿਤ ਸ਼ਕਤੀ, ਕੁਦਰਤੀ ਸ਼ਕਤੀ) ਹੈ ਇਸਦੇ ਪਿੱਛੇ 17

Loading...

Page Navigation
1 ... 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70